ਸਿਖਿਆ 'ਚ ਸਟਾਰਟਅਪ ਲਈ AIIMS ਤੋਂ ਡਾਕਟਰੀ ਪੜ੍ਹਨ ਤੇ IAS ਕਰਣ ਮਗਰੋਂ 24 ਵਰ੍ਹੇ ਦੇ ਰੋਮਨ ਸੈਨੀ ਨੇ ਨੌਕਰੀ ਛੱਡੀ

0

24 ਵਰ੍ਹੇ ਦੇ ਰੋਮਨ ਸੈਨੀ ਨੇ IAS ਦੀ ਨੌਕਰੀ ਛੱਡ ਦਿੱਤੀ

ਅਗਸਤ 2015 ਵਿੱਚ ਸਹਾਇਕ ਕਲੇਕਟਰ ਵੱਜੋਂ ਜਬਲਪੁਰ 'ਚ ਨੌਕਰੀ ਸ਼ੁਰੂ ਕੀਤੀ।

2103 ਵਿੱਚ AIIMS 'ਚੋਂ ਡਾਕਟਰੀ ਪਾਸ ਕੀਤੀ

Unacademy.in 'ਚ ਕੰਮ ਸ਼ੁਰੂ ਕੀਤੀ

ਈ-ਲਰਨਿੰਗ 'ਚ ਕੰਮ ਸ਼ੁਰੂ ਕੀਤਾ

ਦੁਨਿਯਾਭਾਰ 'ਚ ਬਹਿਸ ਚੱਲੀ ਆ ਰਹੀ ਹੈ ਕੀ ਵੱਡਾ ਕੌਣ? ਉਹ ਜੋ ਆਪਨੇ ਜੀਵਨ ਲਈ ਇਕ ਮਕਸਦ ਬਣਾਉਂਦਾ ਹੈ ਤੇ ਹਰ ਕੀਮਤ 'ਤੇ ਉਸਨੂੰ ਪ੍ਰਾਪਤ ਕਰਦਾ ਹੈ. ਜਾਂ ਉਹ ਜੋ ਮੰਜਿਲ ਨੂੰ ਛੱਡ ਕੇ ਕੁਜ ਨਵਾਂ ਕਰਣਾ ਚਾਹੁੰਦਾ ਹੈ. ਕੰਮ ਵੀ ਅਜਿਹਾ ਜਿਸ ਦੀ ਰਾਹ ਵਿੱਚ ਔਕੜਾਂ ਹੀ ਹੋਣ. ਪਰ ਉਹ ਮਕਸਦ ਵੀ ਆਪਣੇ ਲਈ ਨਾ ਹੋਵੇ ਸਗੋਂ ਸਮਾਜ ਲਈ ਹੋਏ. ਮੈਨੂੰ ਯਕੀਨ ਹੈ ਕੀ ਦੂਸਰੇ ਕਿਸਮ ਦੇ ਬੰਦੇ ਨੂੰ ਤੁਸੀਂ ਵੱਡਾ ਆਖੋਗੇ।

ਹੁਣ ਸੁਣੋ ਅਜਿਹੇ ਖਾਸ ਬੰਦੇ ਬਾਰੇ ਇਕ ਖਾਸ ਗੱਲ. ਇਕ ਸ਼ਖਸ ਨੇ ਦੇਸ਼ ਦੇ ਮੰਨੇ ਮੇਡਿਕਲ ਕਾਲੇਜ AIIMS 'ਚੋਂ ਡਾਕਟਰੀ ਪਾਸ ਕੀਤੀ। ਫੇਰ ਪਹਿਲੀ ਹੀ ਵਾਰੀ 'ਚ ਦੇਸ਼ ਦੀ ਸਭ ਤੋਂ ਮਾਨਯੋਗ IAS ਦੀ ਪਪਰੀਖਿਆ ਪਾਸ ਕਰ ਲਈ. ਆਈਏਐਸ ਬਣ ਜਾਂ ਦੇ ਬਾਅਦ ਦੋ ਸਾਲ ਤਕ ਜਬਲਪੁਰ ਵਿੱਖੇ ਸਹਾਇਕ ਕਲੇਕਟਰ ਵੱਜੋਂ ਨੌਕਰੀ ਕੀਤੀ। ਪਰ ਉਹਨਾਂ ਆਈਏਐਸ ਦੀ ਨੌਕਰੀ ਛੱਡ ਦਿੱਤੀ। ਸਿਰਫ ਇਸ ਲਈ ਕੀ ਉਹ ਅਜਿਹੇ ਵਿਦਿਆਰਥੀਆਂ ਦੀ ਪੜ੍ਹਾਈ 'ਚ ਮਦਦ ਕਰ ਸਕੇ ਜੋ ਆਈਏਐਸ ਕਰਨਾ ਚਾਹੁੰਦੇ ਹਨ ਪਰ ਔਕੜਾਂ ਕਰਕੇ ਨਹੀਂ ਕਰ ਪਾਉਂਦੇ. ਅਜਿਹੇ ਬੱਚਿਆਂ ਦੇ ਸੁਪਨੇ ਪੂਰੇ ਕਰਨਾ। ਇਸ ਸ਼ਖਸ ਦਾ ਨਾਂ ਹੈ ਰੋਮਨ ਸੈਨੀ।

ਮਾਤਰ 24 ਵਰ੍ਹੇ ਦੇ ਰੋਮਨ ਸੈਨੀ ਨੇ ਇੰਨੀ ਘੱਟ ਉਮਰ 'ਚ ਉਹ ਸਭ ਕੁਜ ਪ੍ਰਾਪਤ ਕਰ ਲਿਆ ਜੋ ਲੋਕਾਂ ਦਾ ਸੁਪਨਾ ਹੁੰਦਾ ਹੈ. ਡਾਕਟਰ ਬਣਨਾ, ਆਈਏਐਸ ਬਣਨਾ, ਪਰ ਰੋਮਨ ਸੈਨੀ ਨੇ ਤਾਂ ਕੁਜ ਹੋਰ ਹੀ ਸੋਚ ਰੱਖੀ ਹੋਈ ਸੀ. ਰੋਮਨ ਆਪਣੇ ਦੋਸਤ ਗੋਰਵ ਮੁੰਜਾਲ ਨਾਲ ਰਲ੍ਹ ਕੇ ਯੂ ਟ੍ਯੂਬ 'ਤੇ ਅਜਿਹੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਜੋ ਡਾਕਟਰ ਬਣਨਾ ਚਾਹੁੰਦੇ ਹਨ, ਜਾਂ ਆਈਏਐਸ ਬਣਨ ਦੀ ਇਛ੍ਹਾ ਰਖਦੇ ਹਨ. ਇਹ ਦੋਵੇਂ ਯੂ ਟ੍ਯੂਬ 'ਤੇ ਈ-ਟਿਯੂਟਰ ਨਾਂ ਦਾ ਪਲੇਟਫਾਰਮ ਚੁਣਦੇ ਹਨ. Unacademy.in ਨਾਂ ਦੇ ਇਸ ਪਲੇਟਫਾਰਮ ਦੀ ਪੜ੍ਹਾਈ ਪੂਰੀ ਤਰਾਂਹ ਮੁਫਤ ਹੈ. ਇਨ੍ਹਾਂ ਦੀ ਮੁਹਿੰਮ ਰੰਗ ਲਿਆ ਰਹੀ ਹੈ. ਇਨ੍ਹਾਂ ਦੀ ਮਦਦ ਨਾਲ ਹੁਣ ਤਕ 10 ਬੱਚੇ ਆਈਏਐਸ ਦੀ ਪਰੀਖਿਆ ਪਾਸ ਕਰ ਚੁੱਕੇ ਹਨ. ਇਨ੍ਹਾਂ ਦਾ ਲੇਕਚਰ ਇਕ ਕਰੋੜ ਦਸ ਲੱਖ ਲੋਕ ਵੇਖ ਚੁੱਕੇ ਹਨ. ਫੇਸਬੂਕ 'ਤੇ ਵੀ ਇਨ੍ਹਾਂ ਦੇ 64000 ਫ਼ਾਲੋਅਰ ਹਨ ਤੇ ਵੀਹ ਹਜ਼ਾਰ ਟਵੀਟਰ ਨਾਲ ਜੁੜੇ ਹੋਏ ਹਨ.

ਰੋਮਨ ਸੈਨੀ ਨੇ ਯੂਰਸਟੋਰੀ ਨੂੰ ਦੱਸਿਆ-

ਮੇਰੇ ਬਚਪਨ ਦੇ ਦੋਸਤ ਗੋਰਵ ਮੁੰਜਾਲ ਨੇ 2011 'ਚ ਕੁਜ ਨਵਾਂ ਕਰਨ ਦੀ ਸੋਚੀ। ਉਸ ਵੇਲੇ ਮੈਂ AIIMS 'ਚ ਪੜ੍ਹਦਾ ਸੀ. ਉਸਨੇ ਯੂ ਟ੍ਯੂਬ 'ਤੇ Unacademy.in ਦੀ ਸ਼ੁਰੁਆਤ ਕੀਤੀ। ਇਸ ਪਲੇਟਫਾਰਮ 'ਤੇ ਉਹ ਪੜ੍ਹਾਈ ਨਾਲ ਜੁੜੇ ਹੋਏ ਵੀਡੀਓ ਪਾ ਦਿੰਦੇ ਸਨ. ਇਹ ਪੂਰੀ ਤਰਾਂਹ ਮੁਫਤ ਸੀ. ਮੈਨੂੰ ਉਸ ਦੀ ਗੱਲ ਚੰਗੀ ਲੱਗੀ। ਜੇ ਅਸੀਂ ਕਿਸੇ ਨੂੰ ਮੁਫਤ 'ਚ ਸਲਾਹ ਦੇ ਸਕੀਏ ਤਾਂ ਇਸ ਤੋਂ ਵੱਧਿਆ ਗੱਲ ਕੀ ਹੋ ਸਕਦੀ ਸੀ. ਮੈਂ ਗੋਰਵ ਨਾਲ ਕੰਮ ਕਰਨ ਦਾ ਫੈਸਲਾ ਕਰ ਲਿਆ.

ਰੋਮਨ ਨੇ ਦੱਸਿਆ ਕੀ ਗੋਰਵ ਬੰਗਲੋਰ 'ਚ ਇਕ ਕੰਪਨੀ ਦੇ ਮੁੱਖੀ ਵੱਜੋਂ ਨੌਕਰੀ ਕਰ ਰਹੇ ਸਨ. ਇਸ ਏਕੇਡਮੀ ਲਈ ਉਨ੍ਹਾਂ ਨੇ ਵੀ ਨੌਕਰੀ ਛੱਡ ਦਿੱਤੀ। ਰੋਆਮਨ ਸੈਨੀ ਦਾ ਕਹਿਣਾ ਹੈ ਕੀ ਆਈਏਐਸ ਸੇਵਾ ਲਈ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਨਮਾਨ ਹੈ. ਇਸ ਲਈ ਆਈਏਐਸ ਦੀ ਨੌਕਰੀ ਛੱਡਣਾ ਕੋਈ ਸੌਖਾ ਕੰਮ ਨਹੀਂ ਸੀ. ਪਹਿਲਾਂ ਤਾਂ ਮਾਪਿਆਂ ਨੇ ਵਿਰੋਧ ਕੀਤਾ ਪਰ ਬਾਅਦ 'ਚ ਉਨ੍ਹਾਂ ਨੇ ਇਸ ਦਾ ਸੁਆਗਤ ਕੀਤਾ। ਰੋਮਨ ਦੇ ਪਿਤਾ ਕਹਿੰਦੇ ਹਨ ਕੀ ਰੋਮਨ ਭਾਰਤੀ ਸਿਖਿਆ 'ਚ ਵੱਡਾ ਬਦਲਾਵ ਲਿਆਉਣ ਚਾਹੁੰਦਾ ਹੈ, ਆਏ ਸਾਨੂੰ ਉਮੀਦ ਹੈ ਉਹ ਕਾਮਯਾਬ ਹੋਏਗਾ।

ਉਨ੍ਹਾਂ ਦੇ ਮੁਤਾਬਿਕ ਬਿਹਾਰ ਤੋਂ ਆਇਆ ਇਕ ਮੁੰਡਾ ਆਈਏਐਸ ਕਰਨਾ ਚਾਹੁੰਦਾ ਸੀ. ਇਸ ਕਰਕੇ ਉਸਦੇ ਪਿਤਾ ਨੇ ਘਰ ਵੀ ਵੇਚ ਦਿੱਤਾ ਸੀ. ਪਰ ਉਹ ਮੁੰਡਾ ਕਾਮਯਾਬ ਨਾ ਹੋ ਸਕਿਆ। ਰੋਮਨ ਦੇ ਦਿਲ 'ਤੇ ਉਸ ਘਟਨਾ ਦਾ ਬਹੁਤ ਅਸਰ ਪਿਆ. ਉਸਨੇ ਸੋਚਿਆ ਕੀ ਕੁਜ ਅਜਿਹਾ ਹੋਣਾ ਚਾਹਿਦਾ ਹੈ ਕੀ ਬੱਚਿਆਂ ਨੂੰ ਕਾਮਯਾਬੀ ਲਈ ਔਕੜਾਂ ਨਾ ਵੇਖਣੀਆਂ ਪੈਣ. ਨਤੀਜਾ ਅੱਜ ਤੁਹਾਡੇ ਸਾਹਮਣੇ ਹੈ.

ਰੋਮਨ ਸੈਨੀ ਦਾ ਕਹਿਣਾ ਹੈ ਕੀ ਉਸਦਾ ਮਕਸਦ ਉਚ-ਪਧਰੀ ਸਿਖਿਆ ਨੂੰ ਆਮ ਲੋਕਾਂ ਦੀ ਪਹੁੰਚ ਤਕ ਲੈ ਕੇ ਆਉਣਾ ਹੈ. ਇਸ ਲਈ ਓਫ਼-ਲਾਈਨ ਤਰੀਕਾ ਸਹੀ ਨਹੀਂ ਹੈ. ਮੈਨੂ ਜਾਪਦਾ ਹੈ ਕੀ ਕਰੋੜਾਂ ਬੱਚਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਤਕਨੀਕੀ ਵਿਕਾਸ ਅਤੇ ਕਾਬਿਲ ਲੋਕਾਂ ਦੀ ਲੋੜ ਹੈ. ਇਸ ਕਰਕੇ ਮੈਂ ਇਸ ਏਕੇਡੇਮੀ ਨੂੰ ਪੂਰੀ ਤਾਰਾਂਹ ਅਪਣਾ ਲਿਆ ਹੈ.

ਗੋਰਵ ਮੁੰਜਾਲ ਆਪਣੇ ਦੋਸਤ ਰੋਮਨ ਸੈਨੀ ਬਾਰੇ ਕਹਿੰਦੇ ਹਨ -

ਮੈਂ ਇਕ ਆਈਏਐਸ ਦੋਸਤ ਨਾਲ ਇਹ ਵਿਚਾਰ ਸਾਂਝਾ ਕੀਤਾ, ਉਨ੍ਹਾਂ ਨੂੰ ਵੀ ਇਹ ਚੰਗਾ ਲੱਗਾ। ਰੋਮਨ ਹਿੰਮਤ ਵਾਲਾ ਹੈ. ਹਰ ਕੋਈ ਅਜਿਹੀ ਹਿੰਮਤ ਨਹੀਂ ਕਰ ਸਕਦਾ।

ਸਹੀ ਗੱਲ ਹੈ. ਹੈ ਕੋਈ ਅਜਿਹੇ ਨਹੀਂ ਹੁੰਦੇ ਜਿਨ੍ਹਾਂ ਨੂੰ ਆਪ ਤੋਂ ਵੱਧ ਦੇਸ਼ ਦੀ ਫਿਕਰ ਹੁੰਦੀ ਹੈ. ਯੂਰਸਟੋਰੀ ਰੋਮਨ ਸੈਨੀ ਨੂੰ ਵਧਾਈ ਦਿੰਦੀ ਹੈ.

ਲੇਖਕ: ਨੀਰਜ ਸਿੰਘ

ਅਨੁਵਾਦ: ਅਨੁਰਾਧਾ ਸ਼ਰਮਾ