ਇਹ ਸਿੱਖ ਬਣ ਸਕਦਾ ਹੈ ਕੈਨੇਡਾ ਦਾ ਪ੍ਰਧਾਨਮੰਤਰੀ

ਇਹ ਸਿੱਖ ਬਣ ਸਕਦਾ ਹੈ ਕੈਨੇਡਾ ਦਾ ਪ੍ਰਧਾਨਮੰਤਰੀ

Wednesday October 04, 2017,

2 min Read

ਬਚਪਨ ‘ਚ ਜਗਮੀਤ ਸਿੰਘ ਨੂੰ ਕਨਾਡਾ ਵਿੱਚ ਨਸਲੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਰਕੇ ਉਹ ਸਮਾਜਿਕ ਤੌਰ ‘ਤੇ ਐਕਟਿਵ ਹੋਏ. ਓਨਟਾਰੀਓ ਪ੍ਰਾਂਤ ਦੀ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਉਹ ਪਹਿਲੇ ਸਿੱਖ ਸਨ.

image


ਇਸ ਦੇ ਨਾਲ ਹੀ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੀ ਵੱਡੀ ਰਾਜਨੀਤਿਕ ਪਾਰਟੀ ਦੇ ਆਗੂ ਬਣ ਗਏ ਹਨ.

ਜਗਮੀਤ ਸਿੰਘ ਨੇ ਭਾਰਤ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ‘ਚ ਖਿਲਾਫ਼ ਆਵਾਜ਼ ਚੁੱਕੀ ਸੀ. ਇਸੇ ਕਰਕੇ 2013 ‘ਚ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਸੀ ਦਿੱਤਾ ਗਿਆ.

ਜਗਮੀਤ ਸਿੰਘ ਕੈਨੇਡਾ ਦੇ ਪ੍ਰਮੁਖ ਰਾਜਨੀਤਿਕ ਧੜੇ ਨਿਊ ਡੇਮੋਕ੍ਰੇਟਿਕ ਪਾਰਟੀ ਦੇ ਮੁੱਖੀ ਹੋ ਗਏ ਹਨ. ਉਹ ਪਹਿਲੇ ਅਜਿਹੇ ਸਿੱਖ ਹਨ ਜੋ ਕੈਨੇਡਾ ਵਿੱਚ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਬਣ ਗਏ ਹਨ. 2019 ‘ਚ ਕੈਨੇਡਾ ਦੇ ਪ੍ਰਧਾਨਮੰਤਰੀ ਲਈ ਚੋਨਾਂ ਹੋਣੀਆਂ ਹਨ. ਇਸ ਦੌਰਾਨ ਜਗਮੀਤ ਸਿੰਘ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਤ੍ਰੁਡੋ ਨਾਲ ਹੋਏਗਾ. ਪੇਸ਼ੇ ਤੋਂ ਵਕੀਲ ਕੈਨੇਡਾ ਦੀ ਤਿੱਜੀ ਸਬ ਤੋਂ ਵੱਡੀ ਪਾਰਟੀ ਐਨਡੀਪੀ ਦੇ ਪਹਿਲੇ ਭਾਰਤੀ ਆਗੂ ਬਣੇ ਹਨ.

ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ ‘ਤੇ ਕਿਹਾ ਹੈ ‘ਧਨਵਾਦ ਨਿਊ ਡੇਮੋਕ੍ਰੇਟਸ’. ਉਨ੍ਹਾਂ ਨੇ ਆਪਣਾ ਚੋਣ ਅਭਿਆਨ ਸ਼ੁਰੂ ਕਰ ਦਿੱਤਾ ਹੈ.

ਜਗਮੀਤ ਸਿੰਘ ਆਪਣੇ ਕੰਮ ਤੋਂ ਅਲਾਵਾ ਆਪਣੇ ਸਟਾਇਲ ਲਈ ਵੀ ਜਾਣੇ ਜਾਂਦੇ ਹਨ. ਸੂਟ-ਬੂਟ ਅਤੇ ਰੰਗੀਨ ਪੱਗਾਂ ਲਈ ਜਾਣੇ ਜਾਂਦੇ ਹਨ. ਉਨ੍ਹਾਂ ਨੂੰ ਸਾਈਕਲ ਚਲਾਉਣ ਦਾ ਵੀ ਸ਼ੌਕ਼ ਹੈ. ਜਗਮੀਤ ਸਿੰਘ ਦਾ ਪਰਿਵਾਰ ਪੰਜਾਬ ਦੇ ਬਰਨਾਲਾ ਦੇ ਠੀਕਰੀਵਾਲ ਦਾ ਰਹਿਣ ਵਾਲਾ ਹੈ. ਉਹ ਬਹੁਤ ਪਹਿਲਾਂ ਹੀ ਕੈਨੇਡਾ ਆ ਵਸੇ ਸਨ. ਜਗਮੀਤ ਨੇ ਵੈਸਟਰਨ ਉਨਟਾਰੀਓ ਯੂਨੀਵਰਸਿਟੀ ‘ਚ ਸਾਇੰਸ ਵਿਸ਼ੇ ਨਾਲ ਗ੍ਰੇਜੁਏਸ਼ਨ ਕੀਤਾ ਹੈ. ਉਸ ਤੋਂ ਬਾਅਦ ਆਸਗੁਡੇ ਹਾੱਲ ਲਾਅ ਸਕੂਲ ਤੋਂ ਪੜ੍ਹਾਈ ਕੀਤੀ.

1993 ‘ਚ ਜਦੋਂ ਸਰਦਾਰ ਗੁਰਬਖਸ਼ ਸਿੰਘ ਟਾਰਾਂਟੋ ਤੋਂ ਕੈਨੇਡਾ ਦੀ ਪਾਰਲੀਮੇਂਟ ਲਈ ਚੁਣੇ ਗਏ ਸਨ ਤਾਂ ਉਸ ਵੇਲੇ ਪੱਗ ਬਨ੍ਹ ਕੇ ਪਾਰਲੀਮੇਂਟ ‘ਚ ਜਾਣ ਦੀ ਇਜਾਜ਼ਤ ਨਹੀਂ ਸੀ. ਗੁਰਬਖਸ਼ ਸਿੰਘ ਇਸ ਨਸਲੀ ਭੇਦਭਾਵ ਦੇ ਖਿਲਾਫ਼ ਵਿਰੋਧ ਕਰਦੇ ਰਹੇ. ਆਖਿਰਕਾਰ ਕੈਨੇਡਾ ਦੀ ਸਰਕਾਰ ਨੂੰ ਇਹ ਕਾਨੂਨ ਬਦਲਣਾ ਪਿਆ.

ਜਗਮੀਤ ਸਿੰਘ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਚੋਣ ਪ੍ਰਚਾਰ ਵੇਲੇ ਇਹ ਔਰਤ ਨੇ ਉਨ੍ਹਾਂ ਉਪਰ ਇਸਲਾਮਿਕ ਕਾਨੂਨ ਸ਼ਰੀਅਤ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਸੀ. ਜਗਮੀਤ ਸਿੰਘ ਨੇ ਉਸ ਵੇਲੇ ਉਸ ਦੋਸ਼ ਦਾ ਜਵਾਬ ਨਹੀਂ ਦਿੱਤਾ ਸਗੋਂ ਲੋਕਾਂ ਨੂੰ ਆਪਸੀ ਪਿਆਰ ਵਧਾਉਣ ਦੀ ਸਲਾਹ ਦਿੱਤੀ.