‘ਜਿਸ ਘਰ ਵਿੱਚ ਸ਼ੌਚਾਲਿਆ ਨਹੀਂ, ਉਸ ਘਰ ਨਹੀਂ ਵਿਹਾਉਣੀ ਧੀ’ 

0

ਉੱਤਰ ਪ੍ਰਦੇਸ਼ ਦੇ ਬਾਗਪਤ ਇਲਾਕੇ ਦੇ ਪਿੰਡ ਬ੍ਰਹਮਣਪੱਟੀ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕੇ ਜਿਸ ਘਰ ਵਿੱਚ ਸ਼ੌਚਾਲਿਆ ਨਹੀਂ ਹੋਵੇਗਾ, ਉਸ ਘਰ ‘ਚ ਕੋਈ ਵੀ ਆਪਣੀ ਧੀ ਦਾ ਵਿਆਹ ਨਹੀਂ ਕਰੇਗਾ.

ਪੰਚਾਇਤ ਨੇ ਸਵਛ ਭਾਰਤ ਮਿਸ਼ਨ ਦੇ ਤਹਿਤ ਇਹ ਫ਼ੈਸਲਾ ਕੀਤਾ ਹੈ. ਪਿੰਡ ਵਾਲਿਆਂ ਨੇ ਆਪ ਆਪਣੇ ਘਰਾਂ ਵਿੱਚ ਵੀ ਸ਼ੌਚਾਲਿਆ ਬਣਾਉਣ ਅਤੇ ਖੁੱਲੀ ਥਾਂ ‘ਤੇ ਸ਼ੌਚ ਨਾ ਕਰਨ ਦੀ ਸਹੁੰ ਚੁੱਕੀ ਹੈ.

ਪਿੰਡ ਵਾਲਿਆਂ ਨੇ ਇਹ ਵੀ ਫ਼ੈਸਲਾ ਕੀਤਾ ਹੈ ਕੇ ਜਿਸ ਘਰ ਵਿੱਚ ਸ਼ੌਚਾਲਿਆ ਨਹੀਂ ਹੋਵੇਗਾ, ਉਸ ਘਰ ਵਿੱਚ ਮੁੰਡੇ ਦਾ ਵਿਆਹ ਵੀ ਨਹੀਂ ਕਰਨਾ. ਜਿਸ ਘਰ ਵਿੱਚ ਸ਼ੌਚਾਲਿਆ ਨਹੀਂ ਹੋਏਗਾ ਉਸ ਘਰ ਵਿੱਚ ਬ੍ਰਾਹਮਣਪੱਟੀ ਤੋਂ ਜੰਝ ਨਹੀਂ ਜਾਵੇਗੀ.

ਪੰਚਾਇਤ ਦੇ ਇਸ ਫ਼ੈਸਲੇ ਤੋਂ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਹੈ. ਔਰਤਾਂ ਅਤੇ ਕੁੜੀਆਂ ਨੇ ਇਸ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ. ਸਕੂਲ ਜਾਣ ਵਾਲੀ ਕੁੜੀਆਂ ਨੇ ਤਾਂ ਇਸ ਫ਼ੈਸਲੇ ਦਾ ਜਬਰਦਸਤ ਸਵਾਗਤ ਕੀਤਾ.

ਮੰਨਿਆ ਜਾਂਦਾ ਹੈ ਕੇ ਭਾਰਤ ਵਿੱਚ 60 ਕਰੋੜ ਲੋਕ ਖੁੱਲੀ ਥਾਵਾਂ ‘ਤੇ ਸ਼ੌਚ ਕਰਦੇ ਹਨ ਜਿਸ ਨਾਲ ਬੀਮਾਰਿਆਂ ਫੈਲਦੀਆਂ ਹਨ ਤੇ ਲੋਕ ਬੀਮਾਰ ਹੁੰਦੇ ਹਨ. ਪਿੰਡਾਂ ਵਿੱਚ ਪੀਲੀਆ, ਦਸਤ, ਹੈਜਾ ਜਿਹੀ ਬੀਮਾਰਿਆਂ ਨਾਲ ਬੱਚੇ ਬੀਮਾਰ ਹੁੰਦੇ ਹਨ.