ਕੰਟੀਨ ‘ਚ ਭਾਂਡੇ ਧੋਣ ਵਾਲਾ ਵਿਅਕਤੀ ਅੱਜ ਹੈ 70 ਕਰੋੜ ਦੀ ਫੂਡ ਚੇਨ ਦਾ ਮਾਲਿਕ

ਸਾਗਰ ਰਤਨ ਰੇਸਤਰਾਂ ਦੇ ਮਾਲਿਕ ਜੈਰਾਮ ਬਾਨਨ ਦੀ ਕਾਮਯਾਬੀ ਦੀ ਕਹਾਣੀ 

ਕੰਟੀਨ ‘ਚ ਭਾਂਡੇ ਧੋਣ ਵਾਲਾ ਵਿਅਕਤੀ ਅੱਜ ਹੈ 70 ਕਰੋੜ ਦੀ ਫੂਡ ਚੇਨ ਦਾ ਮਾਲਿਕ

Saturday June 24, 2017,

3 min Read

64 ਸਾਲ ਦੀ ਉਮਰ ਵਿੱਚ ਜੈਰਾਮ ਬਾਨਨ ਅੱਜ ਵੀ ਸੱਠ ਦੇ ਦਹਾਕਿਆਂ ਦੇ ਦਿਨਾਂ ਨੂੰ ਯਾਦ ਕਰਦੇ ਹਨ ਜਦੋਂ ਉਹੋੰ ਘਰੋਂ ਭੱਜ ਕੇ ਮੁੰਬਈ ਵਿੱਚ ਭਾਂਡੇ ਧੋਣ ਦਾ ਕੰਮ ਕਰਦੇ ਸਨ. ਇੱਕ ਕੰਟੀਨ ਵਿੱਚ ਭਾਂਡੇ ਧੋਣ ਦੇ ਕੰਮ ਦੇ ਉਨ੍ਹਾਂ ਨੂੰ ਮਹੀਨੇ ਦੇ 18 ਰੁਪੇ ਮਿਲਦੇ ਸਨ. ਅੱਜ ਉਹ ਸਾਗਰ ਰਤਨ ਰੇਸਤਰਾਂ ਦੀ ਚੇਨ ਦੇ ਮਾਲਿਕ ਹਨ.ਇਸ ਨਾਂਅ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ.

ਜੈਰਾਮ ਬਾਨਨ ਸੱਤ ਭੈਣ-ਭਰਾ ਸਨ. ਜਦੋਂ ਉਹ 13 ਸਾਲ ਦੇ ਸਨ ਤਾਂ ਸਕੂਲ ‘ਚ ਫੇਲ ਹੋ ਗਏ. ਪਿਉ ਕੋਲੋਂ ਕੁੱਟ ਪੈਣ ਦੇ ਡਰ ਤੋਂ ਉਹ ਘਰੋਂ ਭੱਜ ਕੇ ਮੁੰਬਈ ਚਲੇ ਗਏ. ਇੱਥੋਂ ਹੀ ਸ਼ੁਰੂ ਹੋਈ ਜੈਰਾਮ ਬਾਨਨ ਦੇ ਸੰਘਰਸ਼ ਦੀ ਕਹਾਣੀ.

image


ਜੈਰਾਮ ਦਾ ਬਚਪਨ ਕਰਨਾਟਕਾ ਦੇ ਉਡਿਪੀ ਬਤੀਤ ਹੋਇਆ. ਉਨ੍ਹਾਂ ਦੇ ਪਿਤਾ ਆਟੋ ਡ੍ਰਾਈਵਰ ਸਨ ਅਤੇ ਬੱਚਿਆਂ ਦੇ ਪ੍ਰਤੀ ਬਹੁਤ ਸਖ਼ਤ ਸਨ. ਪ੍ਰੀਖਿਆ ‘ਚ ਘੱਟ ਨੰਬਰ ਆਉਣ ‘ਤੇ ਉਹ ਬੱਚਿਆਂ ਨੂੰ ਕੁੱਟਦੇ ਸਨ. ਜੈਰਾਮ ਪ੍ਰੀਖਿਆ ਵਿੱਚ ਫੇਲ ਹੋਏ ਤਾਂ ਕੁੱਟ ਪੈਣ ਦੇ ਡਰ ਤੋਂ ਹੀ ਘਰੋਂ ਭੱਜ ਕੇ ਮੁੰਬਈ ਚਲੇ ਗਏ. ਟ੍ਰੇਨ ਵਿੱਚ ਉਨ੍ਹਾਂ ਦੇ ਨਾਲ ਜਾ ਰਹੇ ਵਿਅਕਤੀ ਨੇ ਉਨ੍ਹਾਂ ਨੂੰ ਨਵੀ ਮੁੰਬਈ ਦੇ ਪਨਵੇਲ ਇਲਾਕੇ ਵਿੱਚ ਹਿੰਦੁਸਤਾਨ ਆਰਗੇਨਿਕ ਕੇਮਿਕਲ ਦੀ ਕੰਟੀਨ ਵਿੱਚ ਭਾਂਡੇ ਧੋਣ ਦੇ ਕੰਮ ‘ਤੇ ਲਾ ਦਿੱਤਾ. ਉੱਥੇ ਜੈਰਾਮ ਨੂੰ 18 ਰੁਪੇ ਮਹੀਨੇ ਦੇ ਮਿਲਦੇ ਸਨ.

ਜੈਰਾਮ ਨੇ ਭਾਂਡੇ ਧੋਣ ਦੇ ਕੰਮ ਤੋਂ ਤਰੱਕੀ ਕਰਕੇ ਕੰਟੀਨ ਵਿੱਚ ਵੇਟਰ ਦੀ ਪੋਸਟ ‘ਤੇ ਪਹੁੰਚ ਗਏ. ਅੱਠ ਸਾਲ ਵੇਟਰ ਦੇ ਤੌਰ ‘ਤੇ ਕੰਮ ਕਰਨ ਮਗਰੋਂ ਉਹ ਹੈਡ-ਵੇਟਰ ਬਣੇ ਅਤੇ ਫੇਰ ਮੈਨੇਜਰ ਦੀ ਪੋਸਟ ਤਕ ਪਹੁੰਚ ਗਏ. ਉਨ੍ਹਾਂ ਨੇ ਬਿਜਨੇਸ ਅਤੇ ਪ੍ਰਬੰਧਨ ਬਾਰੇ ਵੀ ਜਾਣਕਾਰੀ ਪ੍ਰਪਾਤ ਕਰ ਲਈ. ਇਸ ਤੋਂ ਬਾਅਦ ਉਨ੍ਹਾਂ ਨੂੰ ਮਹੀਨੇ ਦੇ 200 ਰੁਪੇ ਮਿਲਣ ਲੱਗੇ.

ਇਸੇ ਦੌਰਾਨ ਕੰਮ ਕਰਦਿਆਂ ਉਨ੍ਹਾਂ ਨੂੰ ਮੁੰਬਈ ਵਿੱਚ ਸਾਉਥ ਇੰਡੀਅਨ ਰੇਸਤਰਾਂ ਖੋਲਣ ਦਾ ਆਈਡਿਆ ਆਇਆ. ਪਰ ਉਸ ਵੇਲੇ ਤਕ ਮੁੰਬਈ ਵਿੱਚ ਬਹੁਤ ਸਾਰੇ ਸਾਉਥ ਇੰਡੀਅਨ ਰੇਸਤਰਾਂ ਖੁੱਲ ਚੁੱਕੇ ਸਨ. ਇਸ ਲਈ ਉਨ੍ਹਾਂ ਨੇ ਦਿੱਲੀ ਆਉਣ ਦਾ ਫੈਸਲਾ ਕਰ ਲਿਆ. 1973 ਵਿੱਚ ਉਹ ਦਿੱਲੀ ਆ ਗਏ.

image


ਉਨ੍ਹਾਂ ਦਿਨਾਂ ‘ਚ ਉਨ੍ਹਾਂ ਦਾ ਇੱਕ ਭਰਾ ਦਿੱਲੀ ਦੇ ਉਡੁਪੀ ਰੇਸਤਰਾਂ ਵਿੱਚ ਮੈਨੇਜਰ ਵੱਜੋਂ ਕੰਮ ਕਰਦੇ. ਇਸੇ ਦੌਰਾਨ ਉਨ੍ਹਾਂ ਦਾ ਵਿਆਹ ਵੀ ਹੋ ਗਿਆ. ਉਨ੍ਹਾਂ ਦਿਨਾਂ ‘ਚ ਸਰਕਾਰ ਗ਼ਾਜ਼ਿਆਬਾਦ ਵਿੱਚ ਸੇੰਟ੍ਰਲ ਇਲੇਕਟ੍ਰਾਨਿਕ ਦੀ ਸਥਾਪਨਾ ਕਰ ਰਹੀ ਸੀ. ਜੈਰਾਮ ਨੇ ਉੱਥੇ ਕੰਟੀਨ ਦਾ ਠੇਕਾ ਹਾਸਿਲ ਕਰ ਲਿਆ. ਉਸ ਵੇਲੇ ਉਨ੍ਹਾਂ ਕੋਲ ਦੋ ਹਜ਼ਾਰ ਰੁਪੇ ਸਨ. ਉਨ੍ਹਾਂ ਨੇ ਵਧੀਆ ਖਾਣਾ ਵੇਚਣਾ ਸ਼ੁਰੂ ਕੀਤਾ ਜਿਸ ਮਗਰੋਂ ਉਨ੍ਹਾਂ ਦਾ ਨਾਂਅ ਚਲ ਪਿਆ. ਉਨ੍ਹਾਂ ਦਿਨਾਂ ਵਿੱਚ ਸਾਉਥ ਇੰਡੀਅਨ ਖਾਣਾ ਮਹਿੰਗਾ ਹੁੰਦਾ ਸੀ. ਮਹਿੰਗਾ ਹੋਣ ਕਰਕੇ ਆਮ ਆਦਮੀ ਸਾਉਥ ਇੰਡੀਅਨ ਖਾਣਾ ਨਹੀਂ ਸੀ ਖਾ ਸਕਦਾ. ਇਸ ਨੂੰ ਸਮਝਦੇ ਹੋਏ ਜੈਰਾਮ ਨੇ ਸੜਕ ਕੰਡੇ ਰੇਹੜੀ ਲਾਉਣ ਵਾਲਿਆਂ ਨੂੰ ਹੀ ਸਸਤੇ ਭਾਅ ‘ਤੇ ਡੋਸਾ ਅਤੇ ਇਡਲੀ ਵੇਚਣਾ ਸ਼ੁਰੂ ਕਰ ਦਿੱਤਾ.

ਸਾਲ 1986 ਵਿੱਚ ਜੈਰਾਮ ਨੇ ਦਿੱਲੀ ਦੀ ਡਿਫ਼ੇੰਸ ਕਾਲੋਨੀ ਵਿੱਚ ਪਹਿਲਾ ਰੇਸਤਰਾਂ ਖੋਲਿਆ. ਇਸ ਦਾ ਨਾਂਅ ਉਨ੍ਹਾਂ ਨੇ ਸਾਗਰ ਰੱਖਿਆ. ਉਨ੍ਹਾਂ ਨੇ ਇਸ ਕੰਮ ‘ਤੇ ਮਾਤਰ ਪੰਜ ਹਜ਼ਾਰ ਰੁਪੇ ਦਾ ਹੀ ਨਿਵੇਸ਼ ਕੀਤਾ. ਉਨ੍ਹਾਂ ਦਾ ਖਾਣਾ ਛੇਤੀ ਹੀ ਲੋਕਾਂ ਦਾ ਪੰਸਦੀਦਾ ਬਣ ਗਿਆ.

ਉਸ ਤੋਂ ਬਾਅਦ ਉਨ੍ਹਾਂ ਨੇ ‘ਸਾਗਰ ਰਤਨ ਫੂਡ’ ਨਾਂਅ ਤੋਂ ਆਪਣਾ ਬ੍ਰਾਂਡ ਸਥਾਪਿਤ ਕਰ ਲਿਆ. ਹੁਣ ਉਨ੍ਹਾਂ ਦੇ ਮੇਰਠ, ਗੁੜਗਾਉਂ, ਲੁਧਿਆਣਾ ਸਮੇਤ 35 ਸ਼ਹਿਰਾਂ ਵਿੱਚ 90 ਬ੍ਰਾੰਚ ਹਨ.

ਸਾਲ 2010 ਵਿੱਚ ਜੈਰਾਮ ਨੇ ਉਡੁਪੀ ‘ਚ ਆਪਣੇ ਮਾਪਿਆਂ ਦੀ ਯਾਦ ਵਿੱਚ ਗਰੀਬਾਂ ਅਤੇ ਬੇਸਹਾਰਾ ਲੋਕਾਂ ਲਈ ਸਾਗਰ ਰਤਨ ਰੇਸਤਰਾਂ ਖੋਲਿਆ ਜਿਸ ਵਿੱਚ ਮਾਤਰ 10 ਰੁਪੇ ਵਿੱਚ ਢਿੱਡ ਭਰ ਕੇ ਖਾਣਾ ਮਿਲਦਾ ਹੈ. ਸਾਗਰ ਰਤਨ ਫੂਡ ਚੇਨ ਵਿੱਚ ਦਸ ਹਜ਼ਾਰ ਤੋਂ ਵਧ ਕਰਮਚਾਰੀ ਕੰਮ ਕਰਦੇ ਹਨ. 

    Share on
    close