40 ਦਿਨਾਂ ‘ਚ 48,000 ਕਿਲੋਮੀਟਰ ਗੱਡੀ ਚਲਾਉਣ ਦਾ ਰਿਕਾਰਡ ਬਣਾ ਰਹੇ ਹਨ ਫ਼ੌਜੀ ਪਰਿਵਾਰਾਂ ਦੀ ਮਦਦ ਲਈ

ਜੁਨੂਨ ਦੀ ਗੱਲ ਹੈ ਵੈਸੇ ਤਾਂ ਪਰ ਇਸ ਦੇ ਪਿਛੇ ਇੱਕ ਮਕਸਦ ਵੀ ਹੈ. ਮਾਤਰ 40 ਦਿਨਾਂ ਵਿੱਚ 48,000 ਕਿਲੋਮੀਟਰ ਗੱਡੀ ਚਲਾਉਣਾ ਕੋਈ ਸੌਖਾ ਕੰਮ ਨਹੀਂ ਹੈ. ਪਰ ਅਜਿਹਾ ਕਰਨ ਦੀ ਜਿੱਦ ਜੇਕਰ ਲੋਕ ਭਲਾਈ ਕੰਮ ਲਈ ਹੋਵੇ ਤਾਂ ਔਕੜਾਂ ਸਾਹਮਣੇ ਨਹੀਂ ਖੜਦੀਆਂ.

1

ਸਾਗਰ ਠਾਕਰ ਨੇ ਇਹ ਜਿੱਦ ਫੜੀ ਹੋਈ ਹੈ. ਮਾਤਰ ਚਾਲੀਹ ਦਿਨਾਂ ‘ਚ 48 ਹਜ਼ਾਰ ਕਿਲੋਮੀਟਰ ਗੱਡੀ ਚਲਾਉਣ ਦੀ. ਇਹ ਮੁਹਿੰਮ ਪੂਰੀ ਹੋਣ ਸਾਰ ਹੀ ਉਨ੍ਹਾਂ ਦਾ ਨਾਂਅ ਗਿੰਨੀਜ਼ ਬੂਕ ਆਫ਼ ਵਰਲਡ ਰਿਕਾਰਡ ਵਿੱਚ ਆ ਜਾਵੇਗਾ ਕਿਉਂਕਿ ਉਨ੍ਹਾਂ ਦੇ ਇਸ ਜੁਨੂਨ ਨੂੰ ਲੰਦਨ ਵਿੱਚ ਬੈਠੇ ਲੋਕ ਕੈਮਰਿਆਂ ਅਤੇ ਸੈਟਲਾਈਟ ਰਾਹੀਂ ਲਗਾਤਾਰ ਵੇਖ ਰਹੇ ਹਨ.

ਗੁਜਰਾਤ ਦੇ ਸੂਰਤ ਸ਼ਹਿਰ ਦੇ ਰਹਿਣ ਵਾਲੇ ਸਾਗਰ ਠਾਕਰ ਲਈ ਭਾਵੇਂ ਇਸ ਤਰ੍ਹਾਂ ਦੀ ਜਿੱਦ ਫੜਨਾ ਕੋਈ ਨਵਾਂ ਕੰਮ ਨਹੀਂ ਹੈ. ਇਸ ਤੋਂ ਵੀ ਪਹਿਲਾਂ ਉਹ ਮੋਟਰਸਾਈਕਲ ‘ਤੇ ਗੁਜਰਾਤ ਦੇ ਕੱਛ ਇਲਾਕੇ ਤੋਂ ਕੋਲਕਾਤਾ ਤਕ ਜਾ ਚੁੱਕੇ ਹਨ. ਸੱਤ ਹਜ਼ਾਰ ਛੇ ਸੌ ਕਿਲੋਮੀਟਰ ਦੀ ਉਹ ਯਾਤਰਾ ਉਨ੍ਹਾਂ ਨੇ ਮਾਤਰ ਸੱਤ ਦਿਨ ਅਤੇ 16 ਘੰਟਿਆਂ ਵਿੱਚ ਪੂਰੀ ਕੀਤੀ ਸੀ.

ਸੱਤ ਦਿਨ ਤਕ ਬਿਨ੍ਹਾਂ ਆਰਾਮ ਕੀੱਤਿਆਂ ਅਤੇ ਅਤੇ ਮੋਟਰਸਾਈਕਲ ਦਾ ਇੰਜਨ ਬੰਦ ਕੀਤੇ ਬਿਨ੍ਹਾਂ ਸੱਤ ਹਜ਼ਾਰ ਛੇ ਸੌ ਕਿਲੋਮੀਟਰ ਤੋਂ ਵਧ ਯਾਤਰਾ ਕਰਨ ਕਰਕੇ ਉਨ੍ਹਾਂ ਦਾ ਨਾਂਅ ‘ਲਿਮਕਾ ਬੂਕ ਆਫ਼ ਰਿਕਾਰਡਸ’ ਵਿੱਚ ਦਰਜ਼ ਹੋ ਚੁੱਕਾ ਹੈ.

ਸਾਗਰ ਠਾਕਰ ਇਸ ਤਰ੍ਹਾਂ ਦੇ ਜੁਨੂਨ ਦੇ ਕੰਮ ਲੋਕ ਭਲਾਈ ਲਈ ਕਰਦੇ ਹਨ. ਉਹ ਇੱਕ ਗੈਰ ਸਰਕਾਰੀ ਸੇਵਾ ਸੰਸਥਾ (ਐਨਜੀਉ) ‘ਫ੍ਰੇਂਡਸ ਕਲਬ’ ਚਲਾਉਂਦੇ ਹਨ. ਇਸ ਐਨਜੀਉ ਰਾਹੀਂ ਉਹ ਜੰਗਲੀ ਜਾਨਵਰਾਂ (ਵਾਇਲਡ ਲਾਇਫ਼) ਨੂੰ ਬਚਾਉਣ ਦਾ ਕੰਮ ਕਰਦੇ ਹਨ. ਪਿਛਲੇ ਕੁਛ ਸਾਲ ਤੋਂ ਉਨ੍ਹਾਂ ਨੇ ਸ਼ਹੀਦ ਹੋਣ ਵਾਲੇ ਭਾਰਤੀ ਫੌਜ਼ੀ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇਣ ਦੀ ਮੁਹਿੰਮ ਚਲਾਈ ਹੋਈ ਹੈ.

ਸਾਗਰ ਨੇ ਦੱਸਿਆ ਕੇ ਉਹ ਕਾਰਗਿਲ ਵਿੱਚ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਵੱਲੋਂ ਝੱਲੀ ਜਾ ਰਹੀ ਔਕੜਾਂ ਬਾਰੇ ਜਾਣ ਕੇ ਦੁਖੀ ਹੋਏ ਅਤੇ ਉਨ੍ਹਾਂ ਨੇ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਮਾਲੀ ਮਦਦ ਕਰਨ ਦਾ ਫ਼ੈਸਲਾ ਕੀਤਾ. ਉਸ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਔਕੇ ਅਭਿਆਨ ਲੈਣੇ ਸ਼ੁਰੂ ਕੀਤੇ ਤਾਂ ਜੋ ਪੈਸਾ ਇੱਕਠਾ ਕਰਕੇ ਫ਼ੌਜੀ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ. ਉਨ੍ਹਾਂ ਦਾ ਦਾਵਾ ਹੈ ਕੇ ਉਨ੍ਹਾਂ ਦੀ ਸੰਸਥਾ ਸ਼ਹੀਦ ਫੌਜੀ ਪਰਿਵਾਰ ਨੂੰ ਹੁਣ ਤਕ ਇੱਕ ਕਰੋੜ 42 ਲੱਖ ਰੁਪੇ ਦੀ ਮਾਲੀ ਮਦਦ ਦੇ ਚੁੱਕੀ ਹੈ.

ਮੌਜੂਦਾ ਅਭਿਆਨ ਦੇ ਦੌਰਾਨ ਗੁਜਰਾਤ ਦੇ ਸੂਰਤ ਸ਼ਹਿਰ ਤੋਂ ਚੱਲ ਕੇ ਹਿਮਾਚਾਲ ਪ੍ਰਦੇਸ਼ ਦੇ ਮਨਾਲੀ ਸ਼ਹਿਰ ਦੇ ਰਾਹ ਵਿੱਚ ਮੁਲਾਕਾਤ ਦੇ ਦੌਰਾਨ ਸਾਗਰ ਠਾਕਰ ਨੇ ਦੱਸਿਆ ਕੇ ਉਹ ਇੱਕ ਇਵੇੰਟ ਮੈਨੇਜਮੇੰਟ ਕੰਪਨੀ ਚਲਾਉਂਦੇ ਹਨ. ਲੋਕ ਭਲਾਈ ਦੇ ਕੰਮ ਕਰਨ ਲਈ ਫੰਡ ਇੱਕਠੇ ਕਰਨ ਲਈ ਉਨ੍ਹਾਂ ਨੇ ਇਸ ਤਰ੍ਹਾਂ ਦੇ ਔਖੇ ਅਭਿਆਨ ਸ਼ੁਰੂ ਕੀਤੇ. ਇਹ ਅਭਿਆਨ ਬਾਰੇ ਉਨ੍ਹਾਂ ਦੱਸਿਆ ਕੇ ਇਸ ਅਭਿਆਨ ਨੂੰ ‘ਗਿੰਨੀਜ਼ ਬੂਕ ਆਫ਼ ਵਰਲਡ ਰਿਕਾਰਡਸ’ ਵੱਲੋਂ ਮੋਨੀਟਰ ਕੀਤਾ ਜਾ ਰਿਹਾ ਹੈ. ਇਸ ਦੇ ਤਹਿਤ 40 ਦਿਨਾਂ ਦੇ ਦੌਰਾਨ 48 ਹਜ਼ਾਰ ਕਿਲੋਮੀਟਰ ਗੱਡੀ ਚਲਾਉਣੀ ਹੈ. ਇਸ ਦਾ ਮਤਲਬ ਹੈ ਕੇ ਹਰ ਰੋਜ਼ ਇੱਕ ਹਜ਼ਾਰ ਕਿਲੋਮੀਟਰ ਤੋਂ ਵੱਧ ਗੱਡੀ ਚਲਾਉਣੀ ਪੈਂਦੀ ਹੈ.

ਇਸ ਤੋਂ ਪਹਿਲਾਂ ਦਾ ਰਿਕਾਰਡ 37 ਦਿਨਾਂ ਵਿੱਚ 36 ਹਜ਼ਾਰ ਕਿਲੋਮੀਟਰ ਗੱਡੀ ਚਲਾਉਣ ਦਾ ਹੈ ਜਿਸ ਨੂੰ ਭੰਨ ਕੇ ਸਾਗਰ ਠਾਕਰ ‘ਗਿੰਨੀਜ਼ ਬੂਕ ਆਫ਼ ਵਰਲਡ ਰਿਕਾਰਡਸ’ ਵਿੱਚ ਆਪਣਾ ਨਾਂਅ ਦਰਜ਼ ਕਰਾਉਣਗੇ.

ਇਸ ਅਭਿਆਨ ਲਈ ਗੱਡੀ ਵਿੱਚ ਬਦਲਾਵ ਕਰਨੇ ਪੈਂਦੇ ਹਨ. ਇਸ ਵਿੱਚ ਕਈ ਕੈਮਰੇ ਲੱਗਦੇ ਹਨ ਜਿਨ੍ਹਾਂ ਵਿੱਚ ਰੂਟ ਦੀ ਰਿਕਾਰਡਿੰਗ ਹੁੰਦੀ ਹੈ. ਇਹ ਰਿਕਾਰਡਿੰਗ ਲਗਾਤਾਰ ਲੰਦਨ ਵਿੱਚ ਬਣੇ ਕੰਟ੍ਰੋਲ ਰੂਮ ਵਿੱਚ ਦਰਜ਼ ਹੁੰਦੀ ਹੈ. ਇਸ ਮੁਹਿੰਮ ਦੀ ਇੱਕ ਸ਼ਰਤ ਹੋਰ ਵੀ ਹੈ. ਉਹ ਹੈ ਇਸ ਸਾਰੇ ਸਫ਼ਰ ਦੇ ਦੌਰਾਨ ਗੱਡੀ ਦਾ ਇੰਜਨ ਬੰਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਸ ਨਾਲ ਕੈਮਰੇ ਅਤੇ ਹੋਰ ਕੰਟ੍ਰੋਲ ਬੰਦ ਹੋ ਜਾਂਦੇ ਹਨ ਅਤੇ ਇਸ ਚੈਲੈੰਜ ਨੂੰ ਰੱਦ ਮੰਨ ਲਿਆ ਜਾਂਦਾ ਹੈ. ਇਨ੍ਹਾਂ ਕੈਮਰਿਆਂ ਰਾਹੀਂ ਲੰਦਨ ਦੇ ਕੰਟ੍ਰੋਲ ਰੂਮ ਵਿੱਚ ਬੈਠੇ ਲੋਕ ਇਸ ਗੱਲ ਤੇ ਵੀ ਨਜ਼ਰ ਰਖਦੇ ਹਨ ਕੇ ਗੱਡੀ ਨੂੰ ਇੱਕ ਹੀ ਡਰਾਈਵਰ ਚਲਾਉਂਦਾ ਹੋਵੇ.

ਇਹ ਗੱਡੀ ਜੀਪੀਐਸ ਸਿਸਟਮ ਨਾਲ ਜੁੜੀ ਹੁੰਦੀ ਹੈ ਜਿਸ ਨਾਲ ਇਸ ਦੇ ਰੂਟ ਅਤੇ ਹੋਰ ਜਾਣਕਾਰੀ ਲੰਦਨ ਵਿੱਚ ਦਰਜ਼ ਹੁੰਦੀ ਰਹਿੰਦੀ ਹੈ.

ਵੈਸੇ ਇੰਨੇ ਲੰਮੇ ਸਫ਼ਰ ਵਿੱਚ ਕੱਲੇਪਣ ਤੋਂ ਬਚਾਉ ਲਈ ਉਨ੍ਹਾਂ ਨੇ ਆਪਣੇ ਦੋਸਤ ਅਤੇ ਇੱਕ ਸਹਿਯੋਗੀ ਕਨਕ ਬਲਸਦਿਆ ਨੂੰ ਵੀ ਨਾਲ ਲਿਆ ਹੈ ਪਰ ਉਹ ਨਾਲ ਬੈਠ ਕੇ ਗੱਲਾਂ ਮਾਰਣ ਤੋਂ ਅਲਾਵਾ ਉਨ੍ਹਾਂ ਦੀ ਕੋਈ ਹੋਰ ਮਦਦ ਨਹੀਂ ਕਰ ਸਕਦੇ. ਕਿਉਂਕਿ ਗੱਡੀ ਚਲਾਉਣ ਵਿੱਚ ਮਦਦ ਕਰਨ ਨਾਲ ਇਹ ਅਭਿਆਨ ਰੱਦ ਹੋ ਜਾਵੇਗਾ.

ਮਨਾਲੀ ਤੋਂ ਬਾਅਦ ਉਹ ਮੁੜ ਉੱਤਰਾਖੰਡ, ਉੱਤਰਪ੍ਰਦੇਸ਼ ਹੁੰਦੇ ਹੋਏ ਬਿਹਾਰ ਵਿੱਚ ਦਾਖਿਲ ਹੋਣਗੇ. ਉਸ ਤੋਂ ਬਾਅਦ ਉੱਤਰਪੂਰਵੀ ਸੱਤ ਰਾਜਾਂ ਜਿਨ੍ਹਾਂ ਵਿੱਚ ਅਸਮ, ਮਨੀਪੁਰ, ਮਿਘਾਲਿਆ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਆਦਿ ਸ਼ਾਮਿਲ ਹਨ.

ਉੱਥੋਂ ਹੁੰਦੇ ਹੋਏ ਸਾਗਰ ਠਾਕਰ ਛਤੀਸਗੜ੍ਹ, ਮਧਿਆ ਪ੍ਰਦੇਸ਼ ਹੁੰਦੇ ਹੋਏ ਵਾਪਸ ਗੁਜਰਾਤ ਪਹੁੰਚਣਗੇ. ਇਹ ਸਫ਼ਰ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਹੀ ਖ਼ਤਮ ਕਰਨਾ ਹੁੰਦਾ ਹੈ.

ਲੇਖਕ: ਰਵੀ ਸ਼ਰਮਾ