RBI ਨੇ ਜਾਰੀ ਕੀਤੇ 200 ਅਤੇ 50 ਦੇ ਨਵੇਂ ਨੋਟ 

0

ਰਿਜ਼ਰਵ ਬੈੰਕ ਦਾ ਕਹਿਣਾ ਹੈ ਕੇ ਵੱਡੇ ਨੋਟਾਂ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ. ਇਸ ਲਈ 200 ਦਾ ਨੋਟ ਮਦਦ ਕਰੇਗਾ. ਇਸ ਤੋਂ ਅਲਾਵਾ 100 ਅਤੇ 500 ਦੇ ਨੋਟਾਂ ਵਿਚਾਲੇ ਕੋਈ ਨੋਟ ਨਹੀਂ ਸੀ. ਇਸ ਕਰਕੇ ਲੋਕਾਂ ਨੂੰ ਨੋਟ ਖੁੱਲੇ ਕਰਾਉਣ ਲੱਗੇ ਪਰੇਸ਼ਾਨੀ ਹੁੰਦੀ ਸੀ.

ਇਨ੍ਹਾਂ ਨੋਟਾਂ ਦਾ ਸਾਈਜ਼ ਪਹਿਲਾਂ ਵਾਲੇ ਨੋਟਾਂ ਤੋਂ ਵੱਖ ਹੈ ਇਸ ਕਰਕੇ ਏਟੀਐਮ ਮਸ਼ੀਨਾਂ ਵਿੱਚ ਵੀ ਕੁਛ ਬਦਲਾਵ ਕਰਨਾ ਪਏਗਾ.

ਰਿਜ਼ਰਵ ਬੈੰਕ ਨੇ ਪਹਿਲੀ ਵਾਰ 200 ਦਾ ਨੋਟ ਜਾਰੀ ਕੀਤਾ ਹੈ. ਨਵੇਂ ਨੋਟਾਂ ਵਿੱਚ ਕੁਛ ਖਾਸ ਕਿਸਮ ਦੇ ਫ਼ੀਚਰ ਸ਼ਾਮਿਲ ਕੀਤੇ ਗਏ ਹਨ. ਨੇਤ੍ਰਹੀਣ ਲੋਕਾਂ ਦੀ ਸਹੂਲੀਅਤ ਲਈ ਵੀ ਖਾਸ ਧਿਆਨ ਰੱਖਿਆ ਗਿਆ ਹੈ. ਰਿਜ਼ਰਵ ਬੈੰਕ ਨੇ 50 ਦੇ ਵੀ ਨਵੇਂ ਨੋਟ ਜਾਰੀ ਕੀਤੇ ਹਨ. ਰਿਜ਼ਰਵ ਬੈੰਕ ਨੇ ਕਿਹਾ ਹੈ ਕੇ ਪਹਿਲਾਂ ਜਾਰੀ ਕੀਤੇ 50 ਦੇ ਨੋਟ ਵੀ ਚਲਦੇ ਰਹਿਣਗੇ. 50 ਦਾ ਨਵਾਂ ਨੋਟ ਚਮਕਦਾਰ ਨੀਲੇ ਰੰਗ ਦਾ ਹੈ. ਇਸਦੇ ਪਿਛਲੇ ਪਾਸੇ ਹੰਪੀ ਦੀ ਫ਼ੋਟੋ ਬਣੀ ਹੈ.

ਰਿਜ਼ਰਵ ਬੈੰਕ ਨੇ ਇੱਕ ਰੁਪੇ ਦੇ ਨੋਟ ਦੀ ਛਪਾਈ ਵੀ ਮੁੜ ਸ਼ੁਰੂ ਕੀਤੀ ਹੈ. ਇਸ ਤੋਂ ਅਲਾਵਾ ਰਿਜ਼ਰਵ ਬੈੰਕ ਨੇ 20 ਰੁਪੇ ਦੇ ਨਵੇਂ ਨੋਟ ਵੀ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ.

ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਨੋਟਬੰਦੀ ਕਰਕੇ 500 ਅਤੇ 1000 ਦਾ ਨੋਟ ਬੰਦ ਕਰ ਦਿੱਤਾ ਸੀ. ਉਸ ਵੇਲੇ ਲੋਕਾਂ ਨੇ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਨੋਟ ਜਮਾ ਕਰਾਏ ਸਨ.