‘ਜੈਪੁਰ ਰਗਸ’ ਵੇਬਸਾਈਟ ਰਾਹੀਂ ਦਿੰਦਾ ਹੈ ਆਪਣੇ ਕਾਰੀਗਰਾਂ ਨੂੰ ਉਨ੍ਹਾਂ ਦਾ ਹਕ਼

ਪੰਜ ਕਰੋੜ ਤੋਂ ਸ਼ੁਰੂ ਹੋਈ ਕੰਪਨੀ ਪਹੁੰਚ ਗਈ 185 ਕਰੋੜ ਰੁਪੇ ‘ਤੇ. 

‘ਜੈਪੁਰ ਰਗਸ’ ਵੇਬਸਾਈਟ ਰਾਹੀਂ ਦਿੰਦਾ ਹੈ ਆਪਣੇ ਕਾਰੀਗਰਾਂ ਨੂੰ ਉਨ੍ਹਾਂ ਦਾ ਹਕ਼

Tuesday July 25, 2017,

2 min Read

ਜੈਪੁਰ ਰਗਸ ਦੀ ਸਥਾਪਨਾ ਨੰਦ ਕਿਸ਼ੋਰ ਚੌਧਰੀ ਨੇ 1978 ‘ਚ ਕੀਤੀ ਸੀ. ਉਸ ਦਿਨ ਤੋਂ ਲੈ ਕੇ ਕੰਪਨੀ ਨੇ ਇੱਕ ਲੰਮਾ ਸਫ਼ਰ ਤੈ ਕੀਤਾ ਹੈ. ਜੈਪੁਰ ਰਗਸ ਇੱਕ ਸਮਾਜਿਕ ਅਦਾਰਾ ਹੈ ਜੋ ਪਿੰਡਾਂ ਦੇ ਕਾਰੀਗਰਾਂ ਨੂੰ ਰੁਜਗਾਰ ਦੇਣ ਲਈ ਕੰਮ ਕਰਦਾ ਹੈ.

ਜੈਪੁਰ ਰਗਸ ਇੱਕ ਈ-ਕਾਮਰਸ ਸਾਇਟ ਹੈ. ਇਹ ਆਪਣੇ ਗਾਹਕਾਂ ਤਕ ਪਹੁੰਚਣ ਦਾ ਰਾਹ ਵੇਬਸਾਇਟ ਰਾਹੀਂ ਲੱਭਦੀ ਹੈ. ਇਹ ਅਦਾਰਾ ਵਪਾਰ ਦੇ ਨਾਲ ਨਾਲ ਸਮਾਜਿਕ ਜਿਮੇਦਾਰੀ ਨਿਭਾਉਂਦਿਆ ਕਾਰੀਗਰਾਂ ਦਾ ਵੀ ਭਲਾ ਕਰਦੀ ਹੈ.

image


ਇਸ ਦੀ ਸਥਾਪਨਾ ਕਰਨ ਵਾਲੇ ਨੰਦ ਕਿਸ਼ੋਰ ਚੌਧਰੀ ਕਹਿੰਦੇ ਹਨ ਕੇ ਉਨ੍ਹਾਂ ਨੇ ਇਹ ਅਦਾਰਾ ਪੰਜ ਕਰੋੜ ਰੁਪੇ ਨਾਲ ਸ਼ੁਰੂ ਕੀਤਾ ਸੀ ਅਤੇ ਅੱਜ ਇਹ 185 ਕਰੋੜ ‘ਤੇ ਜਾ ਪੁੱਜਾ ਹੈ. ਸ਼ੁਰੁਆਤ ਵੇਲੇ ਉਨ੍ਹਾਂ ਦੇ ਨਾਲ ਮਾਤਰ 9 ਕਾਰੀਗਰ ਸਨ. ਅੱਜ ਦੇਸ਼ ਭਰ ਵਿੱਚ ਇਨ੍ਹਾਂ ਦੇ ਚਾਰ ਹਜ਼ਾਰ ਕਾਰੀਗਰ ਹਨ ਅਤੇ 40 ਦੇਸ਼ਾਂ ਵਿੱਚ ਕਾਰੋਬਾਰ ਹੈ.

ਉਹ ਦੱਸਦੇ ਹਨ ਕੇ ਘਰ ਵਿੱਚ ਹੀ ਹੱਥ ਨਾਲ ਚੱਲਣ ਵਾਲੀ ਦੋ ਖੱਡਿਆਂ ਲਾ ਕੇ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ. ਉਸ ਵੇਲੇ 9 ਕੈਗਰ ਸਨ. ਉਹ ਸਮਾਜ ਦੇ ਉਸ ਵਰਗ ਤੋਂ ਸਨ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਹੈ. ਪਰ ਮੈਂ ਉਨ੍ਹਾਂ ਦੀ ਕਾਰੀਗਰੀ ਨੂੰ ਜਾਣਦਾ ਸੀ. ਉਨ੍ਹਾਂ ਨੂੰ ਇੱਕ ਪਲੇਟਫਾਰਮ ਚਾਹਿਦਾ ਸੀ. ਮੈਂ ਉਨ੍ਹਾਂ ਲੋਕਾਂ ਨੂੰ ਆਪਣਾ ਪਰਿਵਾਰ ਮੰਨ ਕੇ ਕੰਮ ਸ਼ੁਰੂ ਕੀਤਾ. ਅੱਜ ਉਸ ਪਿਰਵਾਰ ਵਿੱਚ ਚਾਰ ਹਜ਼ਾਰ ਪਰਿਵਾਰ ਸ਼ਾਮਿਲ ਹਨ.

image


ਨੰਦ ਕਿਸ਼ੋਰ ਚੌਧਰੀ ਕਹਿੰਦੇ ਹਨ ਕੇ ਕਾਰੀਗਰਾਂ ਦੇ ਕੰਮ ਦੀ ਕਿਸੇ ਨੇ ਕਦੇ ਕੀਮਤ ਨਹੀਂ ਲਾਈ. ਸਬ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਸਨ. ਅਸੀਂ ਉਨ੍ਹਾਂ ਦੇ ਕੰਮ ਦੀ ਕੀਮਤ ਪਛਾਣੀ ਅਤੇ ਉਨ੍ਹਾਂ ਨੂੰ ਵੀ ਦੱਸਿਆ. ਇਸ ਕਰਕੇ ਅਸੀਂ ਇੱਕ ਵੇਬਸਾਇਟ ਦੀ ਸ਼ੁਰੁਆਤ ਕੀਤੀ.

ਜੈਪੁਰ ਰਗਸ ਅੱਜ ਇੱਕ ਮੰਨਿਆ ਹੋਇਆ ਨਾਂਅ ਹੈ. ਅਤੇ ਕਾਰੀਗਰੀ ਅਤੇ ਕਾਰੀਗਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸਾਇਟ ਵੱਜੋਂ ਜਾਣਿਆ ਜਾਂਦਾ ਹੈ. 

    Share on
    close