ਅਨੁਸ਼ਕਾ ਸ਼ਰਮਾ ਦੇ ‘ਬ੍ਰੇਕਅਪ ਸੋੰਗ’ ਤੋਂ ਪਹਿਲਾਂ ਮਨੀਸ਼ਾ ਪਾਂਡੇ ਲਿੱਖ ਚੁੱਕੀ ਹਨ ਬ੍ਰੇਕਅਪ ਪੋਸਟ  

ਜੇਕਰ ਤੁਸੀਂ ਫ਼ੇਸਬੂਕ ਤੇ ਹੋੰ ਅਤੇ ਹਿੰਦੀ ਪੜ੍ਹਨ ਵਾਲਿਆਂ ‘ਚੋਂ ਹੋ ਤਾਂ ਇਹ ਹੋ ਨਹੀਂ ਸਕਦਾ ਕੇ ਤੁਸੀਂ ਮਨੀਸ਼ਾ ਪਾਂਡੇ ਨੂੰ ਨਾ ਜਾਣਦੇ ਹੋਵੋਂ. ਜੇਕਰ ਨਹੀਂ ਜਾਣਦੇ ਤਾਂ ਇਹ ਜਾਣ ਲਓ ਕੇ ਮਨੀਸ਼ਾ ਪਾਂਡੇ ਇੱਕ ਪਤਰਕਾਰ ਹੈ ਅਤੇ ਸੋਸ਼ਲ ਮੀਡਿਆ ਉੱਪਰ ਔਰਤਾਂ ਨਾਲ ਜੁੜੇ ਮੁੱਦਿਆਂ ਬਾਰੇ ਆਪਣੀ ਖੁੱਲੀ ਸੋਚ ਵੱਜੋਂ ਜਾਣੇ ਜਾਂਦੇ ਹਨ. ਮਨੀਸ਼ਾ ਪਾਂਡੇ ਨੇ ਚਾਰ ਸਾਲ ਪਹਿਲਾਂ ਉਨ੍ਹਾਂ ਦੀ ਫ਼ੇਸਬੂਕ ਪੋਸਟ ਵਾਲ ਉੱਪਰ ਇੱਕ ‘ਬ੍ਰੇਕਅਪ ਪੋਸਟ’ ਪਾਈ ਸੀ, ਜਿਸ ਦਾ ਸਿਰਲੇਖ ਸੀ ‘ਚੌਥਾ ਬ੍ਰੇਕ ਅਪ’. ਜੇਕਰ ਤੁਸੀਂ ਮਨੀਸ਼ਾ ਪਾਂਡੇ ਦੀ ਉਹ ਪੋਸਟ ਪੜ੍ਹੋ ਤਾਂ ਤੁਹਾਨੂੰ ਲੱਗੇਗਾ ਕੇ ਇਹ ਤਾਂ ਅਨੁਸ਼ਕਾ ਸ਼ਰਮਾ ਉੱਪਰ ਫਿਲਮਾਇਆ ਗਿਆ ‘ਬ੍ਰੇਕਅਪ ਸੋੰਗ’ ਮਨੀਸ਼ਾ ਪਾਂਡੇ ਦੀ ਪੋਸਟ ਤੋਂ ਹੁੰਦਾ ਹੋਇਆ ਗੀਤਕਾਰ ਅਮਿਤਾਭ ਭੱਟਾਚਾਰਿਆ ਤਕ ਪੁੱਜਿਆ ਹੋਣਾ ਹੈ.

0

ਪਿਛਲੇ ਸਾਲ ਅਕਤੂਬਰ ਵਿੱਚ ਰੀਲਿਜ਼ ਹੋਈ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦਾ ਬ੍ਰੇਕਅਪ ਸੋੰਗ ਬਹੁਤ ਚਰਚਾ ਵਿੱਚ ਰਿਹਾ ਅਤੇ ਪਸੰਦ ਵੀ ਕੀਤਾ ਗਿਆ. ਦਰਅਸਲ ਇਸ ਗੀਤ ਦੀ ਖਾਸੀਅਤ ਇਹ ਸੀ ਕੇ ਇਸ ਵਿੱਚ ਪਿਆਰ ਵਿੱਚ ਰੋਣਾ-ਧੋਣਾ ਕਰਨ ਵਾਲੀ ਕੁੜੀਆਂ ਨੂੰ ਇੱਕ ਬੋਲਡ ਸੁਨੇਹਾ ਦਿੰਦਾ ਹੈ ਅਤੇ ਜਿੰਦਗੀ ਨੂੰ ਫੇਰ ਤੋਂ ਜਿਉਣਾ ਸਿਖਾਉਂਦਾ ਹੈ. ਇਸ ਗਾਣੇ ਤੋਂ ਬਾਅਦ ਅਨੁਸ਼ਕਾ ਸ਼ਰਮਾ ਕਈ ਹਫ਼ਤੇ ਐਫ਼ਐਮ ਉੱਪਰ ਪਹਿਲੇ ਨੰਬਰ ‘ਤੇ ਬਣੀ ਰਹੀ. ਇਸ ਗੀਤ ਨੂੰ ਫਿਲਮ ਲਈ ਅਮਿਤਾਭ ਭੱਟਾਚਾਰਿਆ ਨੇ ਲਿੱਖਿਆ ਹੈ.

ਅੱਜ ਤੋਂ ਚਾਰ ਸਾਲ ਪਹਿਲਾਂ ਆਪਣੀ ਫੇਸਬੂਕ ਵਾਲ ਉੱਪਰ ਮਨੀਸ਼ਾ ਪਾਂਡੇ ਨੇ ਇੱਕ ਪਾਈ ਸੀ ਜਿਸ ਵਿੱਚ ਉਨ੍ਹਾਂ ਲਿੱਖਿਆ ਸੀ ਕੇ-

“ਚੌਥੇ ਬ੍ਰੇਕਅਪ ਮਗਰੋਂ ਕੁੜੀ ਆਪਣੇ ਘਰ ਪਰਤ ਆਈ. ਆਪਣਾ ਪਰਸ ਅਤੇ ਸੈਂਡਲ ਸਹੀ ਥਾਂ ‘ਤੇ ਰੱਖੇ, ਖਿੱਲਰੀ ਪੈ ਕਿਤਾਬਾਂ ਨੂੰ ਸਿਰੇਸਰ ਲਾਇਆ, ਕੂਸ਼ਨ ਠੀਕ ਕੀਤੇ, ਬਿਸਤਰ ‘ਤੇ ਅਸਮਾਨੀ ਰੰਗ ਦੀ ਨਵੀਂ ਚੱਦਰ ਵਿਛਾਈ ਅਤੇ ਗੁਲਦਸਤੇ ਵਿੱਚ ਨਵੇਂ ਫੁੱਲ ਪਾਏ...ਫੇਰ ਬੜੇ ਪਿਆਰ ਅਤੇ ਇਤਮਿਨਾਨ ਨਾਲ ਆਪਣੇ ਕਮਰੇ ਵੱਲ ਤੱਕਿਆ.

ਉਸ ਤੋਂ ਬਾਅਦ ਉਸ ਕੁੜੀ ਨੇ ਆਪਣੇ ਆਪ ਨੂੰ ਕਿਹਾ- “ਮੈਨੂੰ ਆਪਣੇ ਘਰ ਨਾਲ ਪਿਆਰ ਹੈ, ਆਪਣੇ ਆਪ ਨਾਲ ਪਿਆਰ ਹੈ”

ਉਸ ਦਿਨ ਉਹ ਕੁੜੀ ਨੇ ਵਧੀਆ ਸਮਾਂ ਲਾ ਕੇ ਇਸ਼ਨਾਨ ਕੀਤਾ, ਸਬ ਤੋਂ ਸੋਹਣਾ ਗਾਊਨ ਪਾਇਆ, ਸਿਰਹਾਣੇ ਵੱਲ ਰੱਖਿਆ ਪੀਲੀ ਰੋਸ਼ਨੀ ਦੇਣ ਵਾਲਾ ਲੈੰਪ ਵਾਲ੍ਹਿਆ ਅਤੇ ਲੰਮੇ ਪੈ ਕੇ ਡੋਰਿਸ ਲੇਸਿੰਗ ਦੀ ‘ਗੋਲਡਨ ਨੋਟਬੂਕ’ ਪੜ੍ਹਨ ਲੱਗੀ.

ਹੈਰਾਨੀ ਦੀ ਗੱਲ ਇਹ ਸੀ ਕੇ ਉਸਨੇ ਇਸ ਬ੍ਰੇਕਅਪ ਉੱਪਰ ਇੱਕ ਵੀ ਹੰਝੂ ਨਹੀਂ ਰੋਲ੍ਹਿਆ. ਅਸਲ ਵਿੱਚ ਤਾਂ ਉਸਨੂੰ ਉਸ ਮੁੰਡੇ ਦਾ ਖ਼ਿਆਲ ਵੀ ਨਹੀਂ ਆਇਆ. ਚੰਗਾ ਹੋਇਆ, ਢੱਠੇ ਖੂਹ ‘ਚ ਜਾਵੇ. ਉਸਦੀ ਹਿਮਤ ਕਿਵੇਂ ਹੋਈ ਮੇਰਾ ਮੋਬਾਇਲ ਚੈਕ ਕਰਨ ਦੀ. ਮੇਰੇ ਉੱਪਰ ਜ਼ਰਾ ਵੀ ਯਕੀਨ ਨਹੀਂ ਹੈ, ਥਰੜ ਕਲਾਸ ਮਰਦਾਨਗੀ ਭਰੇ ਦਿਮਾਗ ਵਿੱਚ.

ਹੁਣ ਇਸ ਕੁੜੀ ਨੂੰ ਮਰਦਾਂ ਦੇ ਅਜਿਹੇ ਘੱਟਿਆ, ਮੂਰਖਤਾ ਭਰੇ ਅਤੇ ਅਣਸੁਰਖਿਤ ਦਿਮਾਗਾਂ ਉੱਪਰ ਹੈਰਾਨੀ ਨਹੀਂ ਹੁੰਦੀ. ਉਸ ਨੂੰ ਹੈਰਾਨੀ ਹੁੰਦੀ ਹੈ ਆਪਣੀ ਹਿਮਤ ਅਤੇ ਇਸ ਬੇਹੱਦ ਪਿਆਰ ਉੱਪਰ. ਪਹਿਲਾਂ ਰਹੇ ਪ੍ਰੇਮੀ ਦੇ ਕਮੀਣਪਣੇ ਨੂੰ ਜਿੰਦਗੀ ਚੋਂ ਬਾਹਰ ਕੱਢਣ ਲਈ ‘ਚ ਚਾਰ ਸਾਲ ਲੱਗ ਗਏ. ਦੂਜੀ ਵਾਰ ਜਦੋਂ ਦਿਲ ਟੁੱਟਿਆ ਤਾਂ ਕੁਛ ਹੰਝੂ ਹੀ ਆਏ. ਪਰ ਹੁਣ ਉਹ ਆਪਣੇ ਵੱਡਮੁੱਲੇ ਹੰਝੂ ਬਰਬਾਦ ਨਹੀਂ ਕਰਦੀ. ਉਹ ਆਪਣਾ ਘਰ ਬਣਾ ਰਹੀ ਹੈ, ਉਹ ਆਪਣੀ ਜਿੰਦਗੀ ‘ਚ ਸਲੀਕਾ ਲੈ ਕੇ ਆ ਰਹੀ ਹੈ..ਆਪਣੇ ਫ਼ੈਸਲੇ ਆਪ ਲੈ ਰਹੀ ਹੈ.

ਆਪਣੇ ਘਰ ਦਾ, ਆਪਣੀ ਆਜ਼ਾਦੀ ਦਾ ਮਜ਼ਾ ਹੀ ਹੋਰ ਹੈ. ਇਸ ਦਾ ਸੁਆਦ ਉਹ ਹੀ ਜਾਣ ਸਕਦੀ ਹੈ ਜਿਸ ਇਸ ਜਿੰਦਗੀ ਨੂੰ ਚੱਖਿਆ ਹੋਵੇ.

ਹੋ ਸਕਦਾ ਹੈ ਇਸ ਪੋਸਟ ਨੂੰ ਪੜ੍ਹਨ ਮਗਰੋਂ ਅਮਿਤਾਭ ਭੱਟਾਚਾਰਿਆ ਨੇ ਮਨੀਸ਼ਾ ਪਾਂਡੇ ਦੀ ਕਹਾਣੀ ‘ਚੌਥਾ ਬ੍ਰੇਕਅਪ’ ਪੜ੍ਹਨ ਮਗਰੋਂ ‘ਬ੍ਰੇਕਅਪ ਸੋੰਗ’ ਲਿੱਖਿਆ ਹੋਵੇ ਜਾਂ ਇਹ ਮਾਤਰ ਇੱਕ ਇੱਤਫ਼ਾਕ਼ ਹੀ ਹੋਵੇ.

ਮਨੀਸ਼ਾ ਪਾਂਡੇ ਸੋਸ਼ਲ ਮੀਡਿਆ ਉੱਪਰ ਆਪਣੀ ਬੇਬਾਕ ਅਤੇ ਬੋਲਡ ਰਾਇ ਕਾਇਮ ਕਰਨ ਵੱਜੋਂ ਜਾਣੀ ਜਾਂਦੀ ਹੈ. ਫ਼ੇਸਬੂਕ ਉੱਪਰ ਉਨ੍ਹਾਂ ਨੂੰ ਫ਼ਾਲੋ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ. ਇਹ ਸਹੀ ਗੱਲ ਹੈ ਕੇ ਉਨ੍ਹਾਂ ਨੂੰ ਪੜ੍ਹ ਕੇ ਕਈ ਕੁੜੀਆਂ ਨੇ ਫ਼ੇਸਬੂਕ ਉੱਪਰ ਆਪਣੀ ਗੱਲ ਬੋਲਡ ਹੋ ਕੇ ਰੱਖਣੀ ਸ਼ੁਰੂ ਕੀਤੀ ਹੈ.