ਡਬਲਿਊਜੀਐਫ ਦੇਵੇਗਾ ਅੱਧ ਵਿਚਾਲੇ ਪੜ੍ਹਾਈ ਛੱਡ ਦੇਣ ਵਾਲੀ ਕੁੜੀਆਂ ਨੂੰ ਸਕੂਲੀ ਸਿਖਿਆ ਪੂਰੀ ਕਰਨ ਵਿੱਚ ਤਕਨੀਕੀ ਮਦਦ 

0

ਵਹੀਲਸ ਗਲੋਬਲ ਫ਼ਾਉਂਡੇਸ਼ਨ ਇੱਕ ਗੈਰ ਸਰਕਾਰੀ ਸੰਸਥਾ ਹੈ ਜਿਹੜੀ ਵਿਸ਼ਵ ਪੱਧਰੀ ਸਮਸਿਆਵਾਂ ਦਾ ਤਕਨੋਲੋਜੀ ਰਾਹੀਂ ਸਮਾਧਾਨ ਲੱਭਦੀ ਹੈ. ਇਸ ਤੋਂ ਅਲਾਵਾ ਪੇਂਡੂ ਇਲਾਕਿਆਂ ਦੇ ਵਸ਼ਿੰਦਿਆਂ ਨੂੰ ਤਕਨੋਲੋਜੀ ਦੇ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਦੀ ਹੈ.

ਭਾਰਤੀ ਤਕਨੋਲੋਜੀ ਸੰਸਥਾਨਾ ‘ਚੋਂ ਪੜ੍ਹ ਕੇ ਨਿਕਲਣ ਵਾਲੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਗਏ ਇੱਕ ਅਮਰੀਕੀ ਸੰਸਥਾ ਨੇ ਭਾਰਤ ਦੇ ਪੰਜ ਰਾਜਾਂ ਵਿੱਚ ਗ਼ਰੀਬ ਵਰਗ ਦੀ ਕੁੜੀਆਂ ਦੀ ਸਿਖਿਆ ਵੱਲ ਲੈ ਜਾਣ ਲਈ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ.

ਇਸ ਸੰਸਥਾ ਡਬਲਿਊਜੀਐਫ ਨੇ ਕਿਹਾ ਹੈ ਕੇ ਉਹ ਸਾਝੇਦਾਰੀ ਰਾਹੀਂ ਕੁੜੀਆਂ ਦੀ ਸਿਖਿਆ ਲਈ ਕੰਮ ਕਰੇਗਾ. ਇਹ ਪ੍ਰੋਗਰਮ 14 ਸਾਲ ਤਕ ਦੀਆਂ ਉਨ੍ਹਾਂ ਕੁੜੀਆਂ ਦੀ ਮਦਦ ਕਰਦਾ ਹੈ ਜੋ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੰਦਿਆਂ ਹਨ. ਇਸ ਪ੍ਰੋਗ੍ਰਾਮ ਦੇ ਤਹਿਤ ਉਨ੍ਹਾਂ ਕੁੜੀਆਂ ਨੂੰ ਪਹਿਲਾਂ ਅਠਵੀੰ ਤਕ ਸਕੂਲ ਦੀ ਸਿਖਿਆ ਪੂਰੀ ਕਰਨ ਅਤੇ ਫੇਰ ਪੜ੍ਹਾਈ ਦੇ ਡਿਜਿਟਲ ਤਰੀਕੇ ਰਾਹੀਂ ਹਾਈ ਸਕੂਲ ਤਕ ਦੀ ਪੜ੍ਹਾਈ ਪੂਰੀ ਕਰਾਉਣ ਦਾ ਟੀਚਾ ਮਿਥਿਆ ਗਿਆ ਹੈ.

ਇਸ ਪ੍ਰੋਗ੍ਰਾਮ ਨੂੰ ‘ਸੇਕੇੰਡ ਚਾੰਸ’ ਦਾ ਨਾਂਅ ਦਿੱਤਾ ਗਿਆ ਹੈ. ਪੜ੍ਹਾਈ ਅੱਧ ਵਿਚਾਲੇ ਛੱਡ ਦੇਣ ਵਾਲੀ ਕੁੜੀਆਂ ਦੀ ਮਦਦ ਬਾਰੇ ਪ੍ਰਥਮ ਸੰਸਥਾ ਨਾਲ ਸਾਝੇਦਾਰੀ ਕਰਨ ਬਾਰੇ ਡਬਲਿਊਜੀਐਫ ਦੇ ਮੁਖੀ ਹਿਤੇਨ ਘੋਸ਼ ਨੇ ਦੱਸਿਆ ਕੇ “ਡਿਜਿਟਲ ਤਰੀਕੇ ਰਾਹੀਂ ਨੌਜਵਾਨ ਆਪਣੀ ਸਹੂਲੀਅਤ ਅਤੇ ਸਮੇਂ ਦੇ ਮੁਤਾਬਿਕ ਪੜ੍ਹਾਈ ਕਰ ਸਕਦੇ ਹਨ.”

ਪ੍ਰਥਮ ਸੰਸਥਾ ਇਸ ਵੇਲੇ ਦੇਸ਼ ਦੇ ਨੌ ਰਾਜਾਂ ਵਿੱਚ ਦੋ ਸੌ ਸਕੂਲਾਂ ਨਾਲ ਜੁੜ ਕੇ 33 ਸੇੰਟਰ ਚਲਾ ਰਿਹਾ ਹੈ. ਇਨ੍ਹਾਂ ਵਿੱਚ ਆਂਧਰ ਪ੍ਰਦੇਸ਼, ਬਿਹਾਰ, ਛਤੀਸਗੜ੍ਹ, ਗੁਜਰਾਤ, ਮਧਿਆ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਸ਼ਾਮਿਲ ਹਨ. ਇਸ ਸੇੰਟਰ ਅੱਧ ਵਿਚਾਲੇ ਪੜ੍ਹਾਈ ਛੱਡ ਦੇਣ ਵਾਲੀ ਕੁੜੀਆਂ ਦੀ ਪੜ੍ਹਾਈ ਨੂੰ ਪੂਰਾ ਕਰਾਉਣ ਵਿੱਚ ਮਦਦ ਕਰਦਾ ਹੈ. ਹੁਣ ਨਵੇਂ ਸੰਸਥਾਨ ਨਾਲ ਸਾਝੇਦਾਰੀ ਨਾਲ ਇਨ੍ਹਾਂ ਰਾਜਾਂ ਵਿੱਚੋਂ ਪੰਜਾਂ ਵਿੱਚ ਡਿਜਿਟਲ ਤਕਨੀਕ ਨਾਲ ਪੜ੍ਹਾਈ ਕਰਾਈ ਜਾਏਗੀ.

ਲੇਖਕ: ਪੀਟੀਆਈ ਭਾਸ਼ਾ

ਅਨੁਵਾਦ: ਰਵੀ ਸ਼ਰਮਾ