ਪੈਟੀਐਮ ਹੁਣ ਕਨਾਡਾ ਵਿੱਚ ਵੀ ਬਿਲਾਂ ਦੇ ਭੁਗਤਾਨ ਲਈ ਤਿਆਰ

1

ਭਾਰਤ ਦੀ ਸਬ ਤੋਂ ਵੱਡੀ ਮੋਬਾਇਲ ਭੁਗਤਾਨ ਕੰਪਨੀ ਨੇ ਹੁਣ ਕਨਾਡਾ ਵਿੱਚ ਵੀ ਆਪਣੀ ਸੇਵਾਵਾਂ ਸ਼ੁਰੂ ਕਰ ਦਿੱਤੀਆ ਹਨ. ਪੈਟੀਐਮ ਕਨਾਡਾ ਐਪ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ‘ਤੇ ਉਪਲਬਧ ਹੈ.

ਇਹ ਐਲਾਨ ਪੈਟੀਐਮ ਦੇ ਸੰਸਥਾਪਕ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਵਿਜੇ ਸ਼ੇਖਰ ਸ਼ਰਮਾ ਨੇ ਭਾਰਤ ਦੌਰੇ ‘ਤੇ ਆਏ ਟੋਰਾਂਟੋ ਦੇ ਮੇਅਰ ਜੋਨ ਟੋਰੀ ਦੀ ਮੌਜੂਦਗੀ ਵਿੱਚ ਨੋਇਡਾ ਵਿੱਖੇ ਕੀਤਾ.

ਕਨਾਡਾ ਦੇ ਗਾਹਕ ਹੁਣ ਆਪਣੇ ਮੋਬਾਇਲ ਫ਼ੋਨ, ਕੇਬਲ, ਇੰਟਰਨੇਟ, ਬਿਜਲੀ ਦੇ ਬਿੱਲਾਂ ਦਾ ਭੁਗਤਾਨ ਪੈਟੀਐਮ ਰਾਹੀਂ ਕਰ ਸਕਣਗੇ.ਇਸ ਤੋਂ ਅਲਾਵਾ ਉਪਭੋਗਤਾ ਨਵੇਂ ਪੈਟੀਐਮ ਕਨਾਡਾ ਐਪ ਦਾ ਇਸਤੇਮਾਲ ਕਰਕੇ ਆਪਣੀ ਬੀਮਾ ਪਾਲਿਸੀਆਂ ਅਤੇ ‘ਤੇ ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਵੀ ਕਰ ਸਕਦੇ ਹਨ. ਇਹ ਐਪ ਕਨਾਡਾ ਵਿੱਚ ਐੰਡਰਾਈਡ ਅਤੇ ਆਈਓਐਸ ਦੋਹਾਂ ‘ਤੇ ਹੀ ਉਪਲਬਧ ਹੈ.

ਇਸ ਮੌਕੇ ‘ਤੇ ਪੇਟੀਐਮ ਲੈਬਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਰਿੰਦਰ ਤਾਖਰ ਨੇ ਕਿਹਾ ਕੇ ਉਹ ਇਸ ਲੌਚ ਤੋਂ ਬਹੁਤ ਉਤਸ਼ਾਹਿਤ ਹਨ ਕੇ ਅੱਜ ਤੋਂ ਕਨਾਡਾ ਵਿੱਚ ਉਪਭੋਗਤਾ ਪੇਟੀਐਮ ਦੀ ਸਹੂਲੀਅਤ ਦਾ ਅਨੰਦ ਲੈਣਗੇ ਜਿਹੜਾ ਭਾਰਤ ਵਿੱਚ ਆਪਣੀ ਸੁਵਿਧਾ ਅਤੇ ਸੇਵਾ ਕਰਕੇ ਮਸ਼ਹੂਰ ਹੈ. ਉਨ੍ਹਾਂ ਭਰੋਸਾ ਜਤਾਇਆ ਕੇ ਕਨਾਡਾ ਉਨ੍ਹਾਂ ਲਈ ਇੱਕ ਕਾਮਯਾਬ ਬਾਜ਼ਾਰ ਸਾਬਿਤ ਹੋਏਗਾ.

ਇਸ ਦੌਰਾਨ ਟੋਰਾਂਟੋ ਦੇ ਮੇਅਰ ਜੋਨ ਟੋਰੀ ਨੇ ਕਿਹਾ ਕੇ ਸਾਲ 2014 ਤੋਂ ਹੀ ਪੇਟੀਐਮ ਲੈਬਸ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ. ਟੋਰਾਂਟੋ ਉਸ ਕੰਪਨੀ ਲਈ ਇੱਕ ਆਦਰਸ਼ ਸ਼ਹਿਰ ਹੈ ਜਿਹੜਾ ਸਾਡੀ ਮਲਟੀਸੇਕਟਰ ਮਜਬੂਤੀ ਅਤੇ ਸਾਡੇ ਟੇਲੇਂਟ ਪੂਲ ਵਿੱਚ ਵਾਧਾ ਕਰ ਸਕਦਾ ਹੈ. ਕਨਾਡਾ ਐਪ ਲੌੰਚ ਹੋਣ ਮਗਰੋਂ ਅਸੀਂ ਪੇਟੀਐਮ ਦੀ ਕਾਮਯਾਬੀ ਅਤੇ ਕੌਮਾਂਤਰੀ ਪੱਧਰ ‘ਤੇ ਇਸ ਦੀ ਤਰੱਕੀ ਦਾ ਹਿੱਸਾ ਬੰਨਣ ਦੀ ਉਮੀਦ ਕਰਦੇ ਹਾਂ.

ਪੇਟੀਐਮ ਨੇ ਪਿਛਲੇ ਦੋ ਸਾਲ ਦੇ ਦੌਰਾਨ ਕਨਾਡਾ ਵਿੱਚ ਆਪਣੀ ਸੇਵਾਵਾਂ ਨੂੰ ਵਧਾਇਆ ਹੈ.ਇਹ ਦੋ ਲੋਕਾਂ ਵੱਲੋਂ ਚਲਾਏ ਜਾਣ ਵਾਲੇ ਅਦਾਰੇ ਤੋਂ ਨਿਕਲ ਕੇ ਸਬ ਤੋਂ ਤੇਜ਼ੀ ਨਾਲ ਵਧੇ ਮੋਬਾਇਲ ਭੁਗਤਾਨ ਅਤੇ ਕਾਰੋਬਾਰੀ ਇਕੋਸਿਸਟਮ ਦੀ ਤਕਨੀਕ ਬਣਾਉਣ ਵਾਲੇ ਡਾਟਾ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਟੀਮ ਵੱਜੋਂ ਸਾਹਮਣੇ ਆਇਆ ਹੈ.

ਟੋਰਾਂਟੋ ਵਿੱਖੇ ਪੇਟੀਐਮ ਲੈਬਸ, ਪੇਟੀਐਮ ਦੀ ਰਿਸਰਚ ਅਤੇ ਵਿਕਾਸ ਵਿਭਾਗ ਵੱਜੋਂ ਕੰਮ ਕਰਦਾ ਹੈ, ਸਾਲ 2014 ਤੋਂ ਕੰਪਨੀ ਨੇ 200 ਮਿਲੀਅਨ ਤੋਂ ਵੀ ਵਧ ਗਾਹਕਾਂ ਦੀ ਸੁਵਿਧਾ ਲਈ ਨਵੇਂ ਤੋਂ ਨਵੇਂ ਤਰੀਕੇ ਨਾਲ ਆਰਟੀਫਿਸ਼ਿਅਲ ਇੰਟੇਲੀਜੇੰਸ ਅਤੇ ਮਸ਼ੀਨ ਲਰਨਿੰਗ ਤਕਨੀਕਾਂ ਦਾ ਇਸਤੇਮਾਲ ਕੀਤਾ ਹੈ.