ਗ਼ਰੀਬੀ ਕਰਕੇ ਪੜ੍ਹਾਈ ਛੱਡਣ ਵਾਲੇ ਬੱਚਿਆਂ ਨੂੰ ਪੜ੍ਹਾ ਰਹੀ ਹੈ ਸਹਰ ਬਾਜਵਾ ਦੀ 'ਅਨਮੋਲ ਸ਼ਿਕਸ਼ਾ'

1

ਸਮਾਜ ਦੇ ਪ੍ਰਤੀ ਆਪਣੀ ਜਿੰਮੇਦਾਰੀ ਦਾ ਅਹਿਸਾਸ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ. ਚੰਡੀਗੜ੍ਹ ਦੀ ਰਹਿਣ ਵਾਲੀ ਸਹਰ ਬਾਜਵਾ ਨੂੰ ਇਸ ਜਿੰਮੇਦਾਰੀ ਦਾ ਅਹਿਸਾਸ ਸਕੂਲ ਵਿੱਚ ਪੜ੍ਹਦਿਆਂ ਹੀ ਹੋ ਗਿਆ ਹੈ. ਉਸਨੇ ਇਹ ਅਹਿਸਾਸ ਹੁੰਦੀਆਂ ਹੀ ਸਮਾਜ ਦੇ ਉਸ ਤਬਕੇ ਦੇ ਭਲੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤਬਕੇ ਨੂੰ ਇਸ ਦੀ ਸਖ਼ਤ ਲੋੜ ਹੈ..

ਸਹਰ ਬਾਜਵਾ ਪਿਛਲੇ ਇੱਕ ਮਹੀਨੇ ਤੋਂ ਚੰਡੀਗੜ੍ਹ ਤੋਂ ਵੀਹ ਕਿਲੋਮੀਟਰ ਦੂਰ ਡੇਰਾਬੱਸੀ ਦੇ ਇੱਕ ਪਿੰਡ ਵਿੱਚ ਉਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਇਹ ਸਹੂਲੀਅਤ ਨਹੀਂ ਮਿਲ ਰਹੀ. ਇਹ ਉਹ ਬੱਚੇ ਹਨ ਜਿਨ੍ਹਾਂ ਦੀ ਸਿਖਿਆ ਉਨ੍ਹਾਂ ਦੇ ਪਰਿਵਾਰ ਦੀ ਮਾਲੀ ਹਾਲਤ ਉਪਰ ਨਿਰਭਰ ਕਰਦੀ ਹੈ. ਪਰਿਵਾਰ ਦੀ ਗਰੀਬੀ ਕਰਕੇ ਪਿੰਡਾਂ ਦੇ ਬੱਚੇ ਸਕੂਲ ‘ਤੋਂ ਡ੍ਰਾਪ ਕਰ ਜਾਂਦੇ ਹਨ ਅਤੇ ਅੱਗੇ ਦੀ ਪੜ੍ਹਾਈ ਨਹੀਂ ਕਰਦੇ. ਸਹਰ ਨੇ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਦਾ ਜਿੰਮਾ ਚੁੱਕਿਆ ਹੋਇਆ ਹੈ.

ਸਹਰ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਅੱਜਕਲ ਗੁਡਗਾਓੰ ਦੇ ਸ਼੍ਰੀ ਰਾਮ ਸਕੂਲ ਵਿੱਚ ਪੜ੍ਹ ਰਹੀ ਹੈ. ਪਿਛਲੀ ਵਾਰ ਜਦੋਂ ਛੁੱਟੀਆਂ ‘ਚ ਉਹ ਇੱਥੇ ਆਈ ਤਾਂ ਵੇਖਿਆ ਕੇ ਕੁਛ ਬੱਚੇ ਸਕੂਲ ਨਹੀਂ ਸੀ ਜਾਂਦੇ. ਉਨ੍ਹਾਂ ਦੇ ਪਰਿਵਾਰਾਂ ਬਾਰੇ ਜਾਣਕਾਰੀ ਲੈਣ ਮਗਰੋਂ ਪਤਾ ਲੱਗਾ ਕੇ ਗ਼ਰੀਬੀ ਕਰਕੇ ਉਹ ਬੱਚੇ ਸਕੂਲ ਜਾਣੋਂ ਹੱਟ ਗਏ ਸਨ ਅਤੇ ਹੁਣ ਕੋਈ ਨਿੱਕਾ ਮੋਟਾ ਕੰਮ ਕਰਕੇ ਘਰ ਦਾ ਖ਼ਰਚਾ ਚਲਾਉਣ ਵਿੱਚ ਪਰਿਵਾਰ ਦੀ ਮਦਦ ਕਰਦੇ ਹਨ.

ਸਹਰ ਨੇ ਸਮਾਜ ਦਾ ਹੀ ਹਿੱਸਾ ਇਨ੍ਹਾਂ ਬੱਚਿਆਂ ਬਾਰੇ ਸੋਚਿਆ. ਸਹਰ ਨੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਪਤਾ ਲੱਗਾ ਕੇ ਉਹ ਚਾਹੁੰਦੇ ਸੀ ਕੇ ਉਨ੍ਹਾਂ ਦੇ ਬੱਚੇ ਕੁਝ ਅਜਿਹੀ ਸਿਖਿਆ ਪ੍ਰਾਪਤ ਕਰਨ ਜਿਸ ਨਾਲ ਉਹ ਛੇਤੀ ਹੀ ਕੰਮਕਾਜ ਲਾਇਕ ਹੀ ਜਾਣ ਤਾਂ ਜੋ ਘਰ ਦਾ ਖ਼ਰਚਾ ਚਲਾਉਣ ਵਿੱਚ ਮਦਦ ਹੋ ਸਕੇ. ਇਹ ਜਾਣ ਕੇ ਸਹਰ ਨੇ ਇਨ੍ਹਾਂ ਬੱਚਿਆਂ ਲਈ ਵੋਕੇਸ਼ਨਲ ਸਿਖਿਆ ਦੀ ਤਿਆਰੀ ਕੀਤੀ.

‘ਅਨਮੋਲ ਸਿਖਿਆ’ ਦੇ ਨਾਂਅ ਤੋਂ ਸਹਰ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ. ਉਨ੍ਹਾਂ ਦਾ ਮੰਨਣਾ ਹੈ ਕੇ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਉਹ ਸਿਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਛੇਤੀ ਕਮਾਉਣ ਲੱਗ ਜਾਵੇ ਅਤੇ ਅੱਗੇ ਚਲ ਕੇ ਆਪਣਾ ਕੋਈ ਰੁਜਗਾਰ ਵੀ ਸ਼ੁਰੂ ਕਰ ਸਕੇ.

ਅਨਮੋਲ ਸਿਖਿਆ ਪ੍ਰੋਜੇਕਟ ਦੇ ਤਹਿਤ ਸਹਰ ਹੁਣ ਡੇਰਾਬੱਸੀ ਦੇ ਕੁਛ ਪਿੰਡਾਂ ਦੇ 60 ਬੱਚਿਆਂ ਨੂੰ ਸਿਖਿਆ ਦੇ ਰਹੀ ਹੈ. ਇਨ੍ਹਾਂ ਬੱਚਿਆਂ ਨੂੰ ਨੈਤਿਕ ਸਿਖਿਆ ਦੇ ਨਾਲ ਨਾਲ ਮੁਢਲੇ ਵਿਸ਼ੇ ਪੜ੍ਹਾਏ ਜਾਂਦੇ ਹਨ. ਉਨ੍ਹਾਂ ਤੋਂ ਅਲਾਵਾ ਬੱਚਿਆਂ ਨੂੰ ਬਿਜ਼ਨੇਸ ਮਾਡਲ ਬਾਰੇ ਵੀ ਦੱਸਿਆ ਜਾਂਦਾ ਹੈ ਤਾਂ ਜੋ ਬੱਚੇ ਵੱਡੇ ਹੋ ਕੇ ਆਪਣਾ ਰੁਜ਼ਗਾਰ ਕਰਣ ਲੱਗੇ ਕਾਮਯਾਬ ਹੋ ਜਾਣ. ਮਿਸਾਲ ਦੇ ਤੌਰ ‘ਤੇ ਇੱਕ ਬੱਚੇ ਨੂੰ ਇੱਕ ਸੌ ਰੁਪਏ ਦੇ ਕੇ ਘਰ ਦਾ ਰਾਸ਼ਨ ਲੈ ਲਾਉਣ ਦਾ ਕੰਮ ਦਿੱਤਾ ਜਾਂਦਾ ਹੈ ਤੇ ਉਸਦੀ ਕਾਬਲੀਅਤ ਨੂੰ ਪਰਖਿਆ ਜਾਂਦਾ ਹੈ.

ਸਹਰ ਨੇ ਦੱਸਿਆ ਕੇ ਇਸ ਪ੍ਰੋਜੇਕਟ ਵਿੱਚ ਇਸ ਵੇਲੇ ਦੋ ਹੋਰ ਅਧਿਆਪਕ ਹਨ. ਛੇਤੀ ਹੀ ਉਹ ਹਰਿਆਣਾ ਅਤੇ ਪੰਜਾਬ ਵਿੱਚ ਲੌੰਚ ਕਰੇਗੀ. ਉਹ ਕਿਸੇ ਐਨਜੀਉ ਨਾਲ ਰਲ੍ਹ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਚਾਹ ਰਹੀ ਹੈ.

ਲੇਖਕ: ਰਵੀ ਸ਼ਰਮਾ