30 ਸਾਲ ਦੀ ਉਮਰ 'ਚ ਅਪੰਗ ਹੋਈ ਦੀਪਾ ਨੇ ਜਿੱਤ ਲਏ 68 ਗੋਲਡ ਮੈਡਲ; ਹੁਣ 46 ਵਰ੍ਹੇ 'ਚ ਪੈਰਾ ਉਲੰਪਿਕ ਦੀ ਤਿਆਰੀ

30 ਸਾਲ ਦੀ ਉਮਰ 'ਚ ਅਪੰਗ ਹੋਈ ਦੀਪਾ ਨੇ ਜਿੱਤ ਲਏ 68 ਗੋਲਡ ਮੈਡਲ; ਹੁਣ 46 ਵਰ੍ਹੇ 'ਚ ਪੈਰਾ ਉਲੰਪਿਕ ਦੀ ਤਿਆਰੀ

Sunday February 07, 2016,

3 min Read

ਜੇਕਰ ਆਪਣੇ ਸੁਪਣੇ ਸਚ ਕਰਣ ਦੀ ਜਿਦ ਹੋ ਹੀ ਜਾਵੇ ਤਾਂ ਫੇਰ ਕੋਈ ਵੀ ਔਕੜ ਸਾਹਮਣੇ ਨਹੀਂ ਖੜਦੀ। ਗੁੜਗਾਓ ਦੀ ਰਹਿਣ ਵਾਲੀ ਦੀਪਾ ਮਲਿਕ ਨੇ ਇਹ ਸਬ ਕਰ ਦੱਸਿਆ ਹੈ. ਸ਼ਰੀਰਿਕ ਘਾਟ ਹੋਣ ਦੇ ਬਾਵਜੂਦ ਮਾਨਸਿਕ ਤੌਰ ਤੇ ਕੀਤੀ ਗਈ ਜਿਦ ਨੇ 46 ਵਰ੍ਹੇ ਦੀ ਦੀਪਾ ਨੂੰ ਪੈਰਾ ਉਲੰਪਿਕ ਤਕ ਲੈ ਜਾਣ ਤਕ ਕਾਮਯਾਬ ਕੀਤਾ.

ਤੀਹ ਸਾਲ ਦੀ ਉਮਰ ਤਕ ਦੀਪਾ ਇਕ ਖ਼ੁਸ਼ਹਾਲ ਜਿੰਦਗੀ ਦਾ ਆਨੰਦ ਮਾਣ ਰਹੀ ਸੀ. ਪਤੀ ਫੌਜ਼ 'ਚ ਵੱਡੇ ਅਫਸਰ, ਦੋ ਧੀਆਂ ਅਤੇ ਆਪ ਨੂੰ ਬਾਇਕ ਚਲਾਉਣ ਦਾ ਸ਼ੌਕ. ਇਕ ਦਿਨ ਅਚਾਨਕ ਉਸ ਨੂੰ ਅਧਰੰਗ ਹੋ ਗਿਆ ਅਤੇ ਸ਼ਰੀਰ ਦਾ ਹੇਠਲਾ ਹਿੱਸਾ ਕੰਮ ਕਰਨਾ ਛੱਡ ਗਿਆ, ਰੀਢ਼ ਦੀ ਹੱਡੀ ਖਰਾਬ ਹੋਣ ਕਰਕੇ ਦੀਪਾ ਦੀ ਜਿੰਦਗੀ ਇਕ ' ਬੰਦ ਹੋ ਕੇ ਰਹਿ ਗਈ.

ਪਰ ਦੀਪਾ ਨੂੰ ਇਹ ਸਬ ਮੰਜੂਰ ਨਹੀਂ ਸੀ. ਉਹ ਭਾਵੇਂ ਸ਼ਰੀਰ ਤੋਂ ਅਪੰਗ ਹੋ ਗਈ ਸੀ ਪਰ ਮਨ ਤੋ ਉਹ ਜਿਦ ਫੜੀ ਬੈਠੀ ਸੀ. ਆਪਨੇ ਸੁਪਣਿਆਂ ਨੂੰ ਜਿਉਣ ਦਾ. ਬਾਇਕ ਚਲਾਉਣ ਦਾ ਸ਼ੌਕ਼ ਛੱਡ ਕੇ ਤੈਰਾਕੀ ਸ਼ੁਰੂ ਕੀਤੀ ਤਾਂ ਜੋ ਹੱਥਾਂ ਤੇ ਮੋਢਿਆਂ 'ਚ ਤਾਕਤ ਆਵੇ ਤੇ ਚਾਰ ਪਹਿਆਂ ਵਾਲਾ ਬਾਇਕ ਚਲਾ ਸਕੇ.

image


ਅਪੰਗਤਾ ਨੂੰ ਲੈ ਕੇ ਲੋਕਾਂ ਦੀ ਸੋਚ ਬਦਲਣ ਅਤੇ ਆਪਣੀ ਸ਼ਰੀਰਿਕ ਅਤੇ ਮਾਨਸਿਕ ਲੜਾਈ ਸ਼ੁਰੂ ਕੀਤੀ। ਪਤੀ ਤਾਂ ਫੌਜ਼ ਦੀ ਨੌਕਰੀ ਕਰਕੇ ਘਰੋਂ ਦੂਰ ਰਹਿੰਦੇ ਸਨ. ਧੀਆਂ ਵੀ ਪੜ੍ਹਾਈ ਲਈ ਚਲੀ ਗਈਆਂ ਸਨ.

ਦੀਪਾ ਨੇ 36 ਵਰ੍ਹੇ ਦੀ ਉਮਰ 'ਚ ਤੈਰਾਕੀ ਦੀ ਸ਼ੁਰੁਆਤ ਕੀਤੀ। ਆਤਮ ਵਿਸ਼ਵਾਸ ਵੱਧ ਗਿਆ ਤਾਂ ਪੈਰਾ ਏਥਲੀਟ ਬਣ ਗਈ. 46ਹੁਣ ਵਰ੍ਹੇ ਦੀ ਹੋ ਚੁੱਕੀ ਦੀਪਾ ਨੇ ਤੈਰਾਕੀ, ਜੇਵ੍ਲਿਨ, ਸ਼ੋਟਪੁਟ ਆਦਿ ਖੇਡਾਂ 'ਚ ਰਿਕਾਰਡ ਬਣਾ ਛੱਡੇ ਹਨ. ਇਲਾਹਾਬਾਦ 'ਚ ਇਕ ਕਿਲੋਮੀਟਰ ਚੌੜੀ ਯਮੁਨਾ ਦਰਿਆ ਨੂੰ ਪਾਣੀ ਦੇ ਵਾਹ ਤੋਂ ਪੁੱਠੇ ਵੱਲ ਤੈਰਾਕੀ ਕਰਕੇ ਪਾਰ ਕੀਤਾ।

ਦੀਪਾ ਹੁਣ ਤਕ ਕੌਮੀ ਤੇ ਅੰਤਰਰਾਸ਼ਟਰੀ ਪਧਰ ਤੇ 68 ਗੋਲ੍ਡ ਮੈਡਲ ਜਿੱਤ ਚੁੱਕੀ ਰੋਸ਼ਨ ਹੈ. ਹੁਣ ਤਕ ਉਹ 55 ਕੌਮੀ ਪਧਰ ਅਤੇ 13 ਇੰਟਰਨੇਸ਼ਨਲ ਲੇਵਲ ਦੀਆਂ ਖੇਡਾਂ 'ਚ ਹਿੱਸਾ ਲੈ ਚੁੱਕੀ ਹੈ.

image


ਦੀਪਾ ਨੇ ਸਿਤੰਬਰ ਮਹੀਨੇ 'ਚ ਰਿਓ ਵਿੱਖੇ ਹੋਣ ਵਾਲੀਆਂ ਪੈਰਾਉਲੰਪਿਕ ਕੁਆਲੀਫਾਈ ਕਰ ਲਿਆ ਹੈ ਅਤੇ ਅੱਜਕਲ ਪ੍ਰੈਕਟਿਸ ਚਲ ਰਹੀ ਹੈ. ਉਨ੍ਹਾਂ ਦੇ ਕਾਰਨਾਮੇ ਲਿਮ੍ਕਾ ਰਿਕਾਰਡ ਬੂਕ 'ਚ ਵੀ ਸ਼ਾਇਆ ਹੋ ਚੁੱਕੇ ਹਨ. ਉਨ੍ਹਾਂ ਦੇ ਪਤੀ ਕਰਨਲ ਵਿਕਰਮ ਸਿੰਘ ਵੀਆਰਐਸ ਲੈਕੇ ਨੌਕਰੀ ਛੱਡ ਕੇ ਘਰ ਆ ਚੁੱਕੇ ਹਨ ਅਤੇ ਟ੍ਰੇਨਿੰਗ 'ਚ ਦੀਪਾ ਦੀ ਮਦਦ ਕਰ ਰਹੇ ਹਨ.

ਦੀਪਾ ਨੇ ਪੈਰਾਉਲੰਪਿਕ 'ਚ ਜੇਵ੍ਲੀਨ ਅਤੇ ਸ਼ੋਟਪੁਟ ਖੇਡਾਂ ਵਿੱਚ ਮੈਡਲ ਲਿਆ ਕੇ ਦੇਸ਼ ਨਾਂ ਰੋਸ਼ਨ ਕਰਣ ਦਾ ਟੀਚਾ ਮਿੱਥਿਆ ਹੋਇਆ ਹੈ.

ਪੈਰਾ ਸਪੋਰਟਸ ਵਿੱਚ ਦੇਸ਼ ਦਾ ਨਾਂ ਉੱਚਾ ਕਰਨ ਲਈ ਉਨ੍ਹਾਂ ਨੂੰ ਅਰਜੁਨ ਅਵਾਰਡ ਵੀ ਮਿਲ ਚੁੱਕਾ ਹੈ.

1992 'ਚ ਉਨ੍ਹਾਂ ਦੀ ਬੇਟੀ ਦੇਵਿਕਾ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ ਅਤੇ ਸ਼ਰੀਰ ਦਾ ਖੱਬਾ ਪਾਸਾ ਖਰਾਬ ਹੋ ਗਿਆ ਸੀ. ਦੇਵਿਕਾ ਨੇ ਵੇ ਹਿੰਮਤ ਨਹੀਂ ਛੱਡੀ ਅਤੇ ਉਹ ਹੁਣ 26 ਵਰ੍ਹੇ ਦੀ ਉਮਰ 'ਚ ਪੈਰਾ ਏਥਲੀਟ ਹੈ. ਹੁਣ ਮਾਵਾਂ-ਧੀਆਂ ਨਾਲ ਨਾਲ ਖੇਡਦੀਆਂ ਹਨ.

ਲੇਖਕ: ਰਵੀ ਸ਼ਰਮਾ