4 ਰਾਜਾਂ ਦੇ ਇੰਜੀਨੀਅਰ, ਸੀਏ ਅਤੇ ਡਾੱਕਟਰ ਪੜ੍ਹਾ ਰਹੇ ਹਨ 400 ਗ਼ਰੀਬ ਬੱਚਿਆਂ ਨੂੰ, 40 ਹੋਰ ਕਰ ਰਹੇ ਨੇ ਮਦਦ 

0

ਕਿਸੇ ਦਾ ਭਲਾ ਕਰਨ ਲਈ ਸਿਰਫ਼ ਮਨ ਵਿੱਚ ਇੱਛਾ ਅਤੇ ਨਿਸ਼ਚੈ ਚਾਹਿਦਾ ਹੈ. ਰਾਹ ਤਾਂ ਆਪ ਹੀ ਬਣ ਜਾਂਦੀ ਹੈ. ਉਸ ਰਾਹ ‘ਤੇ ਨਾਲ ਚੱਲਣ ਵਾਲੇ ਵੀ ਮਿਲ ਜਾਂਦੇ ਹਨ. ਅਜਿਹਾ ਹੀ ਨਿਸ਼ਚੈ ਕੀਤਾ ਫਰੀਦਾਬਾਦ ਵਿੱਚ ਰਹਿਣ ਵਾਲੇ ਸੰਜੀਵ ਸ਼ਰਮਾ ਨੇ. ਉਨ੍ਹਾਂ ਨੇ ਰਾਹ ਬਣਾਈ ਅਤੇ ਅੱਜ ਚਾਰ ਰਾਜਾਂ ਦੇ 15 ਇੰਜੀਨੀਅਰ, ਸੀਏ ਅਤੇ ਡਾਕਟਰ ਚਲ ਰਹੇ ਹਨ ਅਤੇ 400 ਤੋਂ ਵੀ ਵੱਧ ਗ਼ਰੀਬ ਅਤੇ ਲੋੜਵਾਨ ਬੱਚਿਆਂ ਨੂੰ ਪੜ੍ਹਾਈ ਵੱਲ ਲੈ ਕੇ ਜਾ ਚੁੱਕੇ ਹਨ.

ਇਸ ਗਰੁਪ ਨੇ ਉਨ੍ਹਾਂ ਬੱਚਿਆਂ ਨੂੰ ਸਕੂਲਾਂ ‘ਚ ਪੜ੍ਹਾਉਣ ਦਾ ਟੀਚਾ ਮਿਥ ਰਖਿਆ ਹੈ ਜੋ ਸੜਕਾਂ ਅਤੇ ਕਲੋਨੀਆਂ ਵਿੱਚੋਂ ਕੂੜਾ-ਕਚਰਾ ਇੱਕਠਾ ਕਰਦੇ ਸਨ, ਢਾਬੇ ਤੇ ਭਾਂਡੇ ਧੋਂਦੇ ਸਨ. ਜਿਨ੍ਹਾਂ ਨੇ ਕਦੇ ਸਕੂਲ ਵੱਲ ਮੁੰਹ ਵੀ ਨਹੀਂ ਸੀ ਕੀਤਾ.

ਫਰੀਦਾਬਾਦ ‘ਚ ਨੌਕਰੀ ਕਰਦੇ 15 ਨੌਜਵਾਨਾਂ ਨੇ ਇਹ ਮੁਹਿਮ ਚਲਾਈ ਹੋਈ ਹੈ. ਇਨ੍ਹਾਂ ਨੌਜਵਾਨਾਂ ‘ਚ ਇੰਜੀਨੀਅਰ, ਸੀਏ , ਐਮਬੀਏ ਅਤੇ ਡਾਕਟਰ ਵੀ ਸਾਮਿਲ ਹਨ. ਇਹ ਨੌਜਵਾਨ ਸੜਕਾਂ ਦੇ ਰੁਲ੍ਹਦੇ ਫਿਰਦੇ ਬੱਚਿਆਂ ਨੂੰ ਪੜ੍ਹਾਈ ਲਈ ਤਿਆਰ ਕਰਦੇ ਹਨ. ਪਹਿਲਾਂ ਆਪ ਇਨ੍ਹਾਂ ਬੱਚਿਆਂ ਨੂੰ ਇਸ ਲਾਇਕ ਬਣਾਉਂਦੇ ਹਨ ਕੇ ਉਨ੍ਹਾਂ ਨੂੰ ਸਕੂਲ ਦਾਖਿਲਾ ਦੇ ਦੇਵੇ. ਅਜਿਹਾ ਕਰਕੇ ਇਹ ਨੌਜਵਾਨ ਹੁਣ ਤਕ 400 ਤੋਂ ਵੀ ਵੱਧ ਬੱਚਿਆਂ ਦਾ ਦਾਖਿਲਾ ਵੱਖ ਵੱਖ ਸਕੂਲਾਂ ‘ਚ ਕਰਾ ਚੁੱਕੇ ਹਨ.

ਇਸ ਮੁਹਿਮ ਦੀ ਸ਼ੁਰੁਆਤ ਹੋਈ ਸੰਜੀਵ ਸ਼ਰਮਾ ਦੀ ਸੋਚ ਨਾਲ. ਉਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਸੰਜੀਵ ਸ਼ਰਮਾ ਫਰੀਦਾਬਾਦ ਦੇ ਸੈਕਟਰ 28 ‘ਚ ਰਹਿੰਦੇ ਹਨ. ਬਹੁਰਾਸ਼ਟਰੀ ਕੰਪਨੀ ‘ਚ ਇੰਜੀਨੀਅਰ ਹਨ. ਉਹ ਦੱਸਦੇ ਹਨ-

“ਘਰੋਂ ਦਫ਼ਤਰ ਜਾਂਦੇ ਹੋਏ ਮੈਂ ਸੜਕਾਂ ਦੇ ਵੇਲ੍ਹੇ ਫ਼ਿਰਦੇ ਜਾਂ ਕੂੜਾ ਚੁਗਦੇ ਬੱਚਿਆਂ ਨੂੰ ਵੇਖਦਾ ਸੀ. ਇਨ੍ਹਾਂ ਨੂੰ ਵੇਖ ਕੇ ਮੈਨੂੰ ਦੁਖ ਲਗਦਾ ਸੀ. ਇੱਕ ਦਿਨ ਮੇਰੇ ਮਨ ਵਿੱਚ ਵਿਚਾਰ ਆਇਆ ਕੀ ਇਨ੍ਹਾਂ ਨੂੰ ਸਕੂਲ ਪਾਇਆ ਜਾਵੇ. ਇਸ ਬਾਰੇ ਮੈਂ ਆਪਣੇ ਦਫ਼ਤਰ ‘ਚ ਹੀ ਦੋਸਤਾਂ ਨਾਲ ਗੱਲ ਕੀਤੀ. ਉਨ੍ਹਾਂ ਨੇ ਵੀ ਇਸ ਵਿਚਾਰ ਦੀ ਸ਼ਲਾਘਾ ਕੀਤੀ.”

ਇਹ ਨੌਜਵਾਨ ਕੁਝ ਬੱਚਿਆਂ ਨੂੰ ਲੈ ਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ ਗਏ. ਕੁਝ ਬੱਚਿਆਂ ਦੀ ਉਮਰ ਜ਼ਿਆਦਾ ਸੀ. ਇਨ੍ਹਾਂ ਬੱਚਿਆਂ ਨੂੰ ਕੁਝ ਵੀ ਨਹੀਂ ਸੀ ਆਉਂਦਾ. ਉਮਰ ਦੇ ਹਿਸਾਬ ਨਾਲ ਸਕੂਲਾਂ ਨੇ ਇਨ੍ਹਾਂ ਬੱਚਿਆਂ ਨੂੰ ਛੋਟੀ ਕਲਾਸ ਵਿੱਚ ਦਾਖਿਲਾ ਦੇਣ ਤੋਂ ਨਾਹ ਕਰ ਦਿੱਤੀ, ਵੱਡੀ ਕਲਾਸ ਲਾਇਕ ਇਨ੍ਹਾਂ ਨੂੰ ਕੁਝ ਆਉਂਦਾ ਹੀ ਨਹੀਂ ਸੀ.

ਇਨ੍ਹਾਂ ਨੇ ਇਸ ਸਮਸਿਆ ਦਾ ਸਮਾਧਾਨ ਸੋਚਿਆ ਅਤੇ ਪੁਰਾਣੇ ਫਰੀਦਾਬਾਦ ‘ਚ ਇੱਕ ਸਕੂਲ ਦੀ ਤਰ੍ਹਾਂ ਦਾ ਟ੍ਰੇਨਿੰਗ ਸੇੰਟਰ ਖੋਲਿਆ. ਇੱਥੇ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਜੋ ਕਦੇ ਵੀ ਸਕੂਲ ਸੀ ਗਏ ਏ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਸੀ. ਇਨ੍ਹਾਂ ਨੌਜਵਾਨ ਦੀ ਟੀਮ ਨੇ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੀ ਕਲਾਸ ਦੇ ਹਿਸਾਬ ਨਾਲ ਪੜ੍ਹਾਈ ਕਰਾਉਣੀ ਸ਼ੁਰੂ ਕੀਤੀ. ਪਹਿਲੇ ਸਾਲ 17 ਬੱਚਿਆਂ ਨੂੰ ਪੜ੍ਹਾਇਆ. ਉਨ੍ਹਾਂ ਲਈ ਕਾੱਪੀ, ਕਿਤਾਬਾਂ, ਪੇਨ ਅਤੇ ਡ੍ਰੇਸ ਵੀ ਲੈ ਕੇ ਦਿੱਤੀ. ਇਹ ਬੱਚੇ ਜਦੋਂ ਪੜ੍ਹਨ ਲੱਗ ਪਾਏ ਤਾਂ ਉਨ੍ਹਾਂ ਨੂੰ ਦੂਜੀ ਅਤੇ ਤੀਜੀ ਕਲਾਸ ‘ਚ ਪਾਇਆ.

ਸੰਜੀਵ ਨੇ ਦੱਸਿਆ-

“ਮੈਂ ਅਤੇ ਮਧਿਆ ਪ੍ਰਦੇਸ਼ ਦੇ ਇੰਜੀਨੀਅਰ, ਅਭਿਸ਼ੇਕ, ਹਰਿਆਣਾ ਦੇ ਸੀਏ ਗੌਰਵ ਅਤੇ 15 ਹੋਰ ਪ੍ਰੋਫੇਸ਼ਨਲ ਇਸ ਕੰਮ ‘ਚ ਨਾਲ ਹਨ. ਉਹ ਸਮਾਂ ਕਢ ਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਹਨ.”

ਇਨ੍ਹਾਂ ਦੀ ਮੁਹਿਮ ਨੂੰ ਵੇਖ ਕੇ ਹੁਣ 40 ਜਣੇ ਹੋਰ ਇਨ੍ਹਾਂ ਨਾਲ ਜੁੜ ਗਏ ਹਨ ਜੋ ਪੈਸੇ ਵੱਲੋਂ ਇਨ੍ਹਾਂ ਦੀ ਮਦਦ ਕਰ ਰਹੇ ਹਨ. ਸ਼ਨੀਚਰਵਾਰ ਅਤੇ ਐਤਵਾਰ ਨੂੰ ਟੀਮ ਦੇ ਨਾਲ ਹੋਰ ਵੀ ਲੋਕ ਆ ਜਾਂਦੇ ਹਨ. ਜਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ.”

ਇਨ੍ਹਾਂ ਦੇ ਟ੍ਰੇਨਿੰਗ ਸਕੂਲ ਤੋਂ ਪੜ੍ਹੀ ਹੋਈ ਕੁੜੀ ਏਕਰਾ ਵਿਵੇਕਾਨੰਦ ਸਕੂਲ ‘ਚ ਲਗਾਤਾਰ ਤਿੰਨ ਸਾਲ ਤੋਂ ਪਹਿਲੇ ਸਥਾਨ ਤੇ ਆ ਰਹੀ ਹੈ. ਇਕ ਹੋਰ ਕੁੜੀ ਸੋਨੀਆ ਛੱਟੀ ਕਲਾਸ ‘ਚ ਅਵਲ ਰਹਿ ਰਹੀ ਹੈ.

ਫਿਲਹਾਲ ਇਹ ਗਰੁਪ ਫਰੀਦਾਬਾਦ ਦੇ ਸੈਕਟਰ 17 ਦੇ ਇੱਕ ਮੰਦਿਰ ‘ਚ 80 ਅਤੇ ਜਵਾਹਰ ਕਾਲੋਨੀ ‘ਚ 70 ਬੱਚਿਆਂ ਦੀ ਪੜ੍ਹਾਈ ਕਰਾ ਰਹੇ ਹਨ.

ਲੇਖਕ: ਰਵੀ ਸ਼ਰਮਾ