ਸਾੜ ਦੀ ਤਕਲੀਫ਼ ਨੂੰ ਇੰਝ ਕਰੋ ਖ਼ਤਮ

ਜਦੋਂ ਹੱਥ ਜਾਂ ਸ਼ਰੀਰ ਦਾ ਕੋਈ ਹੋਰ ਹਿੱਸਾ ਕਿਸੇ ਗਰਮ ਵਸਤੁ ਕਰਕੇ ਸੜ ਜਾਵੇ ਤਾਂ ਬਹੁਤਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ. ਹਰ ਘਰ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਾੜ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ. 

0

ਸਾੜੇ ਦੀ ਤਕਲੀਫ਼ ਬਰਦਾਸ਼ਤ ਕਰਨਾ ਸੌਖਾ ਨਹੀਂ ਹੁੰਦਾ. ਭਾਵੇਂ ਉਂਗਲ ਹੋਵੇ ਜਾਂ ਹੱਥ ਸੜ ਜਾਵੇ, ਦੋਵੇਂ ਤਕਲੀਫ਼ ਇੱਕੋ ਜਿਹੀ ਹੁੰਦੀ ਹਨ. ਸਾੜੇ ਨੂੰ ਇੱਕ ਮਿੰਟ ਵੀ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ. ਘਰੇਲੂ ਤਰੀਕੇ ਨਾਲ ਇਸ ਤਕਲੀਫ਼ ਤੋਂ ਬਚਿਆ ਜਾ ਸਕਦਾ ਹੈ.

ਫ੍ਰਿਜ ਵਿੱਚ ਰੱਖੀ ਬਰਫ਼ ਸਬ ਤੋਂ ਸੌਖੀ ਦਵਾਈ ਹੈ. ਜੇਕਰ ਸ਼ਰੀਰ ਦੇ ਕਿਸੇ ਹਿੱਸੇ ਨੂੰ ਸਾੜਾ ਲੱਗ ਜਾਵੇ ਤਾਂ ਬਰਫ਼ ਸਬ ਤੋਂ ਸੌਖਾ ਅਤੇ ਸਸਤਾ ਇਲਾਜ਼ ਹੈ. ਸਾੜੇ ਵਾਲੀ ਥਾਂ ਤੇ 10 ਤੋਂ 15 ਮਿੰਟ ਤਕ ਹੌਲੇ ਹੌਲੇ ਬਰਫ਼ ਲਾਉਂਦੇ ਰਹਿਣ ਨਾਲ ਤਕਲੀਫ਼ ਘੱਟ ਜਾਂਦੀ ਹੈ. ਇਸ ਨਾਲ ਸੋਜਿਸ਼ ਵੀ ਘੱਟ ਹੁੰਦੀ ਹੈ.

ਟਮਾਟਰ ਵੀ ਸਾੜੇ ਦਾ ਇੱਕ ਵਧੀਆ ਇਲਾਜ਼ ਹੈ. ਠੰਡੇ ਟਮਾਟਰ ਦੀਆਂ ਪਰਤਾਂ ਕੱਟ ਕੇ ਸਾੜੇ ਵਾਲੀ ਥਾਂ ‘ਤੇ ਲਾਉਣ ਨਾਲ ਵੀ ਤਕਲੀਫ਼ ਖ਼ਤਮ ਹੋ ਜਾਂਦੀ ਹੈ. ਟਮਾਟਰ ਦੀ ਪਰਤ ਨੂੰ ਉਦੋਂ ਤਕ ਸਾੜੇ ਵਾਲੇ ਹਿੱਸੇ ਉੱਪਰ ਲਾਈ ਰੱਖਣਾ ਚਾਹਿਦਾ ਹੈ ਜਦੋਂ ਤਕ ਉਹ ਸੁੱਕ ਨਹੀਂ ਜਾਂਦੀ. ਦੋ ਜਾਂ ਤਿੰਨ ਵਾਰ ਅਜਿਹਾ ਕਰਨ ਨਾਲ ਸਾੜੇ ਦੀ ਤਕਲੀਫ਼ ਘੱਟ ਜਾਂਦੀ ਹੈ.

ਹਲਦੀ ਵੀ ਇੱਕ ਵਧੀਆ ਦਵਾਈ ਹੈ. ਵੈਸੇ ਤਾਂ ਇਸ ਨੂੰ ਹਰ ਬੀਮਾਰੀ ਦਾ ਇਲਾਜ਼ ਕਿਹਾ ਜਾਂਦਾ ਹੈ, ਪਰ ਸਾੜੇ ਦੇ ਇਲਾਜ਼ ਵੱਜੋਂ ਵੀ ਇਹ ਲਾਜਵਾਬ ਹੈ. ਸਾੜੇ ਵਾਲੀ ਥਾਂ ਉੱਪਰ ਹਲਦੀ ਦਾ ਲੇਪ ਲਾਉਣ ਨਾਲ ਦਰਦ ਵੀ ਖ਼ਤਮ ਹੋ ਜਾਂਦਾ ਹੈ ਅਤੇ ਉਸ ਥਾਂ ਦੀ ਚਮੜੀ ‘ਤੇ ਕੋਈ ਅਸਰ ਵੀ ਨਹੀਂ ਰਹਿੰਦਾ.

ਅਲੋਵੇਰਾ ਅੱਜਕਲ ਹਰ ਘਰ ਵਿੱਚ ਲੱਗਾ ਹੀ ਹੁੰਦਾ ਹੈ. ਉਂਝ ਤਾਂ ਢਿਡ ਪੀੜ ਤੋਂ ਲੈ ਕੇ ਰੰਗਤ ਦੇ ਨਿਖਾਰ ਲਈ ਅਲੋਵੇਰਾ ਦਾ ਇਸਤੇਮਾਲ ਹੋ ਰਿਹਾ ਹੈ. ਇਹ ਸੜੇ ਹੋਏ ਹਿੱਸੇ ਨੂੰ ਵੀ ਮਿੰਟਾਂ ਵਿੱਚ ਠੀਕ ਕਰਦੀ ਹੈ. ਸਾੜੇ ਵਾਲੀ ਥਾਂ ‘ਤੇ ਇਹ ਜਾਦੂ ਦੇ ਤਰ੍ਹਾਂ ਕੰਮ ਕਰਦਾ ਹੈ. ਸਾੜੇ ਵਾਲੀ ਥਾਂ ‘ਤੇ ਅਲੋਵੇਰਾ ਦਾ ਅੰਦਰੂਨੀ ਨਰਮ ਹਿੱਸਾ ਮੱਲ ਲੈਣ ਨਾਲ ਦਰਦ ਖ਼ਤਮ ਹੋ ਜਾਂਦਾ ਹੈ.

ਟੂਥਪੇਸਟ ਵੀ ਇੱਕ ਦਵਾਈ ਦੀ ਤਰ੍ਹਾਂ ਹੀ ਕੰਮ ਕਰਦਾ ਹੈ. ਸਾੜੇ ਵਾਲੀ ਥਾਂ ‘ਤੇ ਟੂਥਪੇਸਟ ਲਾਉਣ ਨਾਲ ਵੀ ਤਕਲੀਫ਼ ਘੱਟ ਹੋ ਜਾਂਦੀ ਹੈ. ਵੈਸੇ ਇਹ ਤਰਕੀਬ ਹਰ ਘਰ ਵਿੱਚ ਆਜ਼ਮਾਈ ਜਾਂਦੀ ਹੀ ਹੈ.