ਰਿਤਿਕ ਰੋਸ਼ਨ ਅਤੇ ਰਤਨ ਟਾਟਾ ਕਰਣਗੇ ਫਲਿਪਕਾਰਟ ਦੇ ਸਾਬਕਾ ਅਧਿਕਾਰੀਆਂ ਦੇ ਸਟਾਰਟਅਪ ਨੂੰ ਸਪੋਰਟ 

ਬੋਲੀਵੂਡ ਸਟਾਰ ਰਿਤਿਕ ਰੋਸ਼ਨ ਅਤੇ ਰਤਨ ਟਾਟਾ ਫਲਿਪਕਾਰਟ ਦੇ ਸਾਬਕਾ ਅਧਿਕਾਰੀਆਂ ਵੱਲੋਂ ਸ਼ੁਰੂ ਕੀਤੇ ਗਏ ਸਿਹਤ ਸੰਬਧੀ ਇੱਕ ਸਟਾਰਟਅਪ CureFit ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ. 

0

ਕਾਰੋਬਾਰੀ ਰਤਨ ਟਾਟਾ ਅਤੇ ਬੋਲੀਵੂਡ ਸਟਾਰ ਸਿਹਤ ਸੰਬਧੀ ਸਟਾਰਟਅਪ (CureFit) ਵਿੱਚ ਪੈਸਾ ਲਾਉਣ ਦੀ ਸਲਾਹ ਬਣਾ ਰਹੇ ਹਨ. ਕੰਪਨੀ ਵਲੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਇਸ ਬਾਬਤ ਗੱਲਬਾਤ ਚੱਲ ਰਹੀ ਹੈ. ਪਰ ਇਹ ਗੱਲ ਪੱਕੀ ਹੋ ਸਕਦੀ ਹੈ.

ਰਿਤਿਕ ਰੋਸ਼ਨ ਨੇ ਕੁਛ ਦਿਨ ਪਹਿਲਾਂ ਇ ਆਨਲਾਈਨ ਫੈਸ਼ਨ ਕੰਪਨੀ Myntra ਦੇ ਨਾਲ ਆਪਣੇ ਬ੍ਰਾਂਡ HRX ਦਾ ਕਾਰੋਬਾਰੀ ਸਮਝੌਤਾ ਕੀਤਾ ਹੈ. Myntra ਦੀ ਹੀ ਰਾਹ ‘ਤੇ ਚਲਦੇ ਹੋਏ CureFit ਨੇ ਵੀ ਫਿਲਮੀ ਹਸਤੀਆਂ ਨਾਲ ਕਰਾਰ ਕਰਕੇ ਉਪਭੋਕਤਾਵਾਂ ਨੂੰ ਲੁਭਾਉਣ ਦਾ ਰਾਹ ਲੱਭਇਆ ਹੈ.

ਫਲਿਪਕਾਰਟ ਦੇ ਸਾਬਕਾ ਕਾਰਜਕਾਰੀ ਅਫਸਰਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਸਟਾਰਟਅਪ ਰਾਹੀਂ ਸਿਹਤ ਸੰਬਧੀ ਸੁਵਿਧਾਵਾਂ ਜਿਵੇਂ ਕੇ ਜਿਮ, ਯੋਗਾ ਅਤੇ ਫਿਟਨੇਸ ਟ੍ਰੇਨਰ ਦੀਆਂ ਸੇਵਾਵਾਂ ਉਪਲਬਧ ਕਰਾਈ ਜਾਂਦੀਆਂ ਹਨ. ਕਾਰੋਬਾਰੀ ਰਤਨ ਟਾਟਾ ਅਤੇ ਫਿਲਮ ਸਟਾਰ ਰਿਤਿਕ ਰੋਸ਼ਨ ਇਸ ਸਟਾਰਟਅਪ ਵਿੱਚ ਪੈਸਾ ਨਿਵੇਸ਼ ਕਰਨ ਦਾ ਮੰਨ ਬਣਾ ਰਹੇ ਹਨ. ਇਹ ਗੱਲਬਾਤ ਦੀ ਪੱਕੀ ਹੋਣ ਦੀ ਪੂਰੀ ਉਮੀਦ ਹੈ. ਰਿਤਿਕ ਰੋਸ਼ਨ ਕੰਪਨੀ ਵਿੱਚ ਨਗਦੀ ਦੇ ਨਾਲ ਹਿਸੇਦਾਰੀ ਵੀ ਚਾਹੁੰਦੇ ਹਨ.

ਰਤਨ ਟਾਟਾ ਦਾ ਨਵਾਂ ਵੇਂਚਰ ਵੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨਿਆ ਇਨਵੈਸਟਮੇੰਟ ਦੇ ਨਾਲ CureFit ਵਿੱਚ ਨਿਵੇਸ਼ ਕਰਨ ਬਾਰੇ ਵਿਚਾਰ ਬਣਾ ਰਿਹਾ ਹੈ. ਭਾਵੇਂ ਇਸ ਕੰਪਨੀ ਵਿੱਚ ਟਾਟਾ ਦੀ ਪਹਿਲਾਂ ਤੋਂ ਹੀ ਹਿਸੇਦਾਰੀ ਹੈ ਪਰ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਤੋਂ ਅਲਾਵਾ ਵੀ 15 ਤੋਂ 20 ਮਿਲੀਅਨ ਡਾੱਲਰ ਦੀ ਨਵੀਂ ਇਨਵੈਸਟਮੇੰਟ ਹੋ ਸਕਦੀ ਹੈ.

ਜੇਕਰ ਗੱਲ ਬਣਦੀ ਹੈ ਰਿਤਿਕ ਰੋਸ਼ਨ ਆਪਣੇ ਜਿਮ ਟ੍ਰੇਨਰ ਦੇ ਨਾਲ ਆਪਣੇ ਨਵੇਂ ਬ੍ਰਾਂਡ Xfit ਨੂੰ ਅਧਿਕਾਰਿਕ ਤੌਰ ‘ਤੇ CureFit ਦੇ ਜਿਮ ਵਿੱਚ ਲੌੰਚ ਕਰਨਗੇ. ਫਿਲਹਾਲ CureFit ਦੇ ਅੱਠ ਆਫ਼ਲਾਈਨ ਸੇੰਟਰ ਹਨ ਅਤੇ ਅੱਠ ਹਜ਼ਾਰ ਤੋਂ ਵੱਧ ਗਾਹਕ ਹਨ. ਇਸ ਦੇ ਨਾਲ ਚਾਰ ਹੋਰ ਕੰਪਨੀਆਂ ਕੰਮ ਕਰਦਿਆਂ ਹਨ. ਇਨ੍ਹਾਂ ਵਿੱਚ ਹੇਲਥ ਕੇਅਰ, ਫਿਟਨੇਸ ਅਤੇ ਹੇਲਥ ਫੂਡ ਦੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ.

CureFit ਨੂੰ Myntra ਦੇ ਸੰਸਥਾਪਕ ਮੁਕੇਸ਼ ਅਤੇ ਫਲਿਪਕਾਰਟ ਦੇ ਸਾਬਕਾ ਕਾਰਜਕਾਰੀ ਅੰਕਿਤ ਨੇ ਪਿੱਛਲੇ ਸਾਲ ਦੇ ਸ਼ੁਰੁਆਤੀ ਮਹੀਨਿਆਂ ‘ਚ ਹੋਂਦ ਵਿੱਚ ਲਿਆਉਂਦਾ ਸੀ. ਇਸ ਸਟਾਰਟਅਪ ਨੇ ਘੱਟ ਸਮੇਂ ਦੇ ਦੌਰਾਨ ਹੀ ਚੰਗਾ ਫੰਡ ਪ੍ਰਾਪਤ ਕਰ ਲਿਆ.

ਅਨੁਵਾਦ: ਰਵੀ ਸ਼ਰਮਾ