5 ਭਾਰਤੀ ਔਰਤਾਂ ਜੋ ਤੁਹਾਨੂੰ ਹਸਾ ਕੇ ਤੁਹਾਡੀਆਂ ਚਿੰਤਾਵਾਂ ਦੂਰ ਕਰਨ 'ਚ ਮਦਦ ਕਰਨਗੀਆਂ

5 ਭਾਰਤੀ ਔਰਤਾਂ ਜੋ ਤੁਹਾਨੂੰ ਹਸਾ ਕੇ ਤੁਹਾਡੀਆਂ ਚਿੰਤਾਵਾਂ ਦੂਰ ਕਰਨ 'ਚ ਮਦਦ ਕਰਨਗੀਆਂ

Sunday April 24, 2016,

5 min Read

ਇਹ ਲੇਖ ਲਿਖਣ ਲਈ ਮੈਨੂੰ ਕਾਫ਼ੀ ਖੋਜ ਕਰਨੀ ਪਈ। ਮੈਂ ਬਹੁਤ ਬਾਰੀਕੀ ਨਾਲ ਸੋਸ਼ਲ ਮੀਡੀਆ, ਬਲੌਗਜ਼ ਤੇ ਯੂ-ਟਿਊਬ ਸਭ ਛਾਣ ਮਾਰੇ। ਉਸ ਖੋਜ ਦਾ ਨਤੀਜਾ ਵਧੀਆ ਹੀ ਨਿੱਕਲਿਆ। ਕਾਫ਼ੀ ਕੁੱਝ ਮਿਲਿਆ - ਬਾੱਲੀਵੁੱਡ ਦੀ ਉਹ ਫ਼ਿਜ਼ੂਲ ਦੀ ਬਕਵਾਸ, ਜਿਸ ਨੂੰ ਸਿਨੇਮਾ ਦੇ ਨਾਂਅ ਉੱਤੇ ਲੋਕਾਂ ਉਪਰ ਥੋਪਿਆ ਜਾਂਦਾ ਹੈ। ਹੁਣ ਜਦੋਂ ਤਾਹਿਰ ਸ਼ਾਹ ਅਤੇ ਰਾਖੀ ਸਾਵੰਤ ਜਿਹੀਆਂ ਹਸਤੀਆਂ ਪੈਦਾ ਚੁੱਕੀਆਂ ਹਨ - ਸਮ ਤੇ ਵਿਸ਼ਵ ਨਿਯਮ (ਔਡ-ਈਵਨ ਨਿਯਮ), ਸਾਡਾ ਅਸਾਧਾਰਣ ਸੰਸਕਾਰ ਸਮਾਜ ਵੀ ਸਾਡੇ ਉੱਤੇ ਬਹੁਤ ਕੁੱਝ ਥੋਪਦਾ ਹੈ। ਖ਼ੈਰ, ਮੈਨੂੰ ਕੁੱਝ ਔਰਤਾਂ ਬਾਰੇ ਜਾਣਕਾਰੀ ਮਿਲੀ; ਜੋ ਸਾਡੇ ਸਮਿਆਂ 'ਚ ਚੰਗਾ ਵਿਅੰਗਾਤਮਕ ਹਾਸਾ (ਕਾਮੇਡੀ) ਪੈਦਾ ਕਰ ਰਹੀਆਂ ਹਨ ਤੇ ਉਹ ਬਹੁਤ ਸੂਝਬੂਝ ਨਾਲ। ਮੈਂ ਇੱਥੇ ਉਨ੍ਹਾਂ ਪੰਜ ਔਰਤਾਂ ਬਾਰੇ ਕੁੱਝ ਜਾਣਕਾਰੀ ਪੇਸ਼ ਕਰ ਰਹੀ ਹਾਂ, ਜਿਨ੍ਹਾਂ ਬਾਰੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਅਜੋਕੇ ਸਮੇਂ ਦੀਆਂ ਸਭ ਤੋਂ ਮਜ਼ਾਕੀਆ ਤੇ ਹਸਾਉਣੀਆਂ ਵਿਅਕਤੀ ਹਨ ਅਤੇ ਸਾਈਬਰ-ਸਪੇਸ ਵਿੱਚ ਉਨ੍ਹਾਂ ਦਾ ਪ੍ਰਭਾਵ ਲੰਮਾ ਸਮਾਂ ਰਹਿਣ ਵਾਲਾ ਹੈ।

1. ਈਮਾਨ ਸ਼ੇਖ਼

ਜਦੋਂ ਈਮਾਨ ਸ਼ੇਖ਼ ਦਾ ਬਲੌਗ ਖੋਲ੍ਹੋ, ਤਾਂ ਉਸ ਦੇ ਬੈਨਰ ਉੱਤੇ ਲਿਖਿਆ ਮਿਲਦਾ ਹੈ 'ਸੁਪਰ ਐਡਵੈਂਚਰ ਫ਼ਨ, ਨੌਟ ਰੀਅਲੀ' (ਮਹਾਂ-ਦਲੇਰਾਨਾ ਕੰਮ ਹੈ ਹਾਸਾ-ਠੱਠਾ, ਕੀ ਸੱਚਮੁਚ ਅਜਿਹਾ ਨਹੀਂ)। ਇਸ ਬਲੌਗ ਵਿੱਚ ਤੁਹਾਨੂੰ ਚੜ੍ਹਦੀ ਕਲਾ 'ਚ ਲੈ ਜਾਣ ਦੀ ਸਮਰੱਥਾ ਹੈ, ਜਦੋਂ ਤੁਸੀਂ ਮਹਿਸੂਸ ਕਰਦੇ ਹਨ ਬ੍ਰਿਟਿਸ਼ ਸ਼ਾਹੀ ਪਰਿਵਾਰ ਭਾਰਤ ਆ ਗਿਆ ਹੈ ਪਰ ਤੁਸੀਂ ਕੋਹਿਨੂਰ ਨੂੰ ਇੱਕ ਵਾਰ ਫਿਰ... ਭੁਲਾ ਬੈਠੇ ਹੋ। ਇੰਟਰਨੈਟ ਉਤੇ ਹਸਾਉਣੀਆਂ ਗੱਲਾਂ ਤੇ ਟਿੱਪਣੀਆਂ ਦੇ ਤੋਹਫ਼ਿਆਂ ਨਾਲੋਂ ਇੱਕ ਚੀਜ਼ ਵਧੀਆ ਹੈ। ਈਮਾਨ ਸ਼ੇਖ਼ ਅਜਿਹੀਆਂ ਹਸਾਉਣੀਆਂ ਗੱਲਾਂ ਹੀ ਕਰਦੇ ਹਨ ਤੇ ਟਿੱਪਣੀਆਂ (ਮੀਮ - ਕੁੱਝ ਸਭਿਆਚਾਰਕ ਟਿੱਪਣੀਆਂ, ਜੋ ਵੱਖੋ ਵੱਖਰੇ ਤਰੀਕਿਆਂ ਜਿਵੇਂ ਲਿਖਤਾਂ, ਭਾਸ਼ਣਾਂ, ਰੀਤਾਂ-ਰਿਵਾਜਾਂ, ਅੱਜ ਕੱਲ੍ਹ ਇੰਟਰਨੈਟ, ਸੋਸ਼ਲ ਮੀਡੀਆ ਆਦਿ ਨਾਲ ਅੱਗੇ ਜਨ ਸਾਧਾਰਣ ਤੱਕ ਪਹੁੰਚਾਈਆਂ ਜਾਂਦੀਆਂ ਹਨ) ਤਿਆਰ ਕਰਦੇ ਹਨ। ਉਨ੍ਹਾਂ ਦਾ ਬਲੌਗ ਇਨ੍ਹਾਂ 'Memes' ਨਾਲ ਹੀ ਭਰਿਆ ਪਿਆ ਹੈ।1

image


ਈਮਾਨ ਸ਼ੇਖ਼ ਦਾ ਚਿਹਰਾ ਵੇਖ ਕੇ ਤੁਸੀਂ ਅਜਿਹਾ ਕੋਈ ਅਨੁਮਾਨ ਨਹੀਂ ਲਾ ਸਕਦੇ ਕਿ ਉਹ ਹੁਣ ਕੀ ਸੋਚ ਰਹੀ ਹੈ ਤੇ ਹੁਣ ਅਗਲੇ ਛਿਣ ਕੀ ਕਰਨ ਵਾਲੀ ਹੈ ਪਰ ਉਹ ਕੁੱਝ ਨਾ ਕੁੱਝ ਆਖ ਕੇ ਤੁਹਾਨੂੰ ਖ਼ੂਬ ਹਸਾ ਦੇਵੇਗੀ ਅਤੇ ਢਿੱਡੀਂ ਪੀੜਾਂ ਪਾ ਦੇਵੇਗੀ। ਉਹ ਇੰਟਰਨੈਟ ਉੱਤੇ ਮੌਜੂਦ ਸਾਡੀ ਸਭਿਆਚਾਰਕ ਵਿਵੇਕਹੀਣਤਾ ਉੱਤੇ ਵੀ ਟਿੱਪਣੀਆਂ ਕਰਦੀ ਹੈ। ਉਨ੍ਹਾਂ ਟਿੱਪਣੀਆਂ ਵਿੱਚ ਕੁੱਝ ਗ਼ਲਤ ਨਹੀਂ ਹੁੰਦਾ। ਪਾਕਿਸਤਾਨ ਦੀ ਬਲੌਗਰ ਈਮਾਨ ਸ਼ੇਖ਼ ਜ਼ਿਆਦਾਤਰ ਭਾਰਤ ਬਾਰੇ ਹੀ ਗੱਲਬਾਤ ਕਰਦੀ ਹੈ ਤੇ 'ਬਜ਼ਫ਼ੀਡ ਇੰਡੀਆ' ਰਾਹੀਂ ਕੁੱਝ ਦੂਰੋਂ ਭਾਰਤ ਨਾਲ ਜੁੜੀ ਹੋਈ ਹੈ।

2. ਅਦਿਤੀ ਮਿੱਤਲ:

ਅਦਿਤੀ ਮਿੱਤਲ ਦੇ ਦੋ ਕਿਰਦਾਰਾਂ ਡਾ. ਲੁਚੁਕੇ ਅਤੇ ਡੌਲੀ ਖੁਰਾਨਾ ਨੇ ਮੇਰਾ ਧਿਆਨ ਖ਼ਾਸ ਤੌਰ 'ਤੇ ਖਿੱਚਿਆ। ਡਾ. ਲੁਚੁਕੇ ਇੱਕ ਮਰਾਠੀ ਸੈਕਸੌਲੋਜਿਸਟ (ਸੈਕਸ ਜਾਂ ਗੁਪਤ ਰੋਗਾਂ ਦਾ ਇਲਾਜ ਕਰਨ ਵਾਲਾ ਡਾਕਟਰ) ਹੈ ਅਤੇ ਡੌਲੀ ਖੁਰਾਨਾ ਚੰਡੀਗੜ੍ਹ ਤੋਂ ਆਈ ਬਾੱਲੀਵੁੱਡ ਦੀ 'ਸਟਰੈਗਲਰ' ਹੈ, ਜੋ ਆਪਣਾ ਸਮਾਂ ਜ਼ਿਆਦਾਤਰ ਅੱਖਾਂ ਦੇ ਭਰਵੱਟਿਆਂ ਦੀ ਥ੍ਰੈੱਡਿੰਗ ਕਰਨ ਅਤੇ 'ਨੱਕਲਜ਼' ਵਿੱਚ ਬਿਤਾਉਂਦੀ ਹੈ। ਦਰਅਸਲ ਉਹ ਬਾੱਲੀਵੁੱਡ ਫ਼ਿਲਮਾਂ ਦੀ ਥ੍ਰੈੱਡਿੰਗ ਕਰਦੀ ਹੈ। ਅਦਿਤੀ ਮਿੱਤਲ ਨੇ ਆਪਣੇ ਕਿਰਦਾਰਾਂ ਨੂੰ ਲੱਕੀ ਡਰਾੱਅ ਵਿੱਚੋਂ ਚੁੱਕਿਆ ਹੈ। ਅਦਿਤੀ ਮਿੱਤਲ ਆਪਣਾ ਯੂ-ਟਿਊਬ ਚੈਨਲ ਚਲਾਉਂਦੀ ਹੈ ਅਤੇ ਹੁਣ ਉਹ ਸਮੁੱਚੇ ਦੇਸ਼ ਵਿੱਚ ਵੱਖੋ-ਵੱਖਰੀਆਂ ਥਾਵਾਂ 'ਤੇ ਸਟੈਂਡ-ਅੱਪ ਕਾਮੇਡੀ ਕਰਦੀ ਵੀ ਦਿਸਦੀ ਹੈ।

image


3. ਰੇਗਾ ਝਾਅ

ਜਦੋਂ ਇੱਕ ਫ਼ਰਾਂਸੀਸੀ ਵਿਅਕਤੀ ਜ਼ੈਬਰਾ ਦੀਆਂ ਧਾਰੀਆਂ ਵਰਗੇ ਕੱਪੜੇ ਪਾਉਂਦਾ ਹੈ, ਮਕਰ ਸੰਕ੍ਰਾਂਤੀ (ਮਾਘੀ ਸੰਗਰਾਂਦ) ਮੌਕੇ ਪਤੰਗ ਲੁੱਟਣ ਦੀ ਉਸ ਨੂੰ ਖ਼ੁਸ਼ੀ ਹੁੰਦੀ ਹੈ ਤੇ ਫਿਰ ਉਹ ਰੋਮਾਨੀਆਈ ਨਾਚ ਨੱਚਦਾ ਹੈ ਅਤੇ ਉਸ ਦੀ ਇਹ ਵਿਡੀਓ ਵਾਇਰਲ ਹੋ ਜਾਂਦੀ ਹੈ। ਹੁਣ ਜਦੋਂ ਦਿੱਲੀ 'ਚ 'ਔਡ-ਈਵਨ' ਫ਼ਾਰਮੂਲਾ ਜਦੋਂ ਕੁੱਝ ਦਿਨ ਲਈ ਮੁੜ ਲਾਗੂ ਹੋ ਗਿਆ ਹੈ, ਮੈਂ ਅਜਿਹੇ ਵੇਲੇ ਰੇਗਾ ਝਾਅ ਦੀਆਂ ਵਿਡੀਓਜ਼ ਵੇਖ ਰਹੀ ਹਾਂ। ਟਵਿਟਰ, ਗੌਡਸਪੀਡ ਤੇ ਫ਼ੇਸਬੁੱਕ 'ਤੇ ਉਸ ਦਾ ਪ੍ਰੋਫ਼ਾਈਲ ਵੇਖ ਰਹੀ ਹਾਂ। ਜਿਹੜੀਆਂ ਗੱਲਾਂ ਤੇ ਮੁੱਦਿਆਂ ਜਾਂ ਸਥਿਤੀਆਂ ਬਾਰੇ ਅਸੀਂ ਪਹਿਲਾਂ ਵੀ ਬਹੁਤ ਹਾਸਾ-ਠੱਠਾ ਕਰ ਚੁੱਕੇ ਹਾਂ; ਰੇਗਾ ਝਾਅ ਦੀਆਂ ਟਿੱਪਣੀਆਂ ਉਸ ਨੂੰ 40 ਗੁਣਾ ਵੱਧ ਮਨੋਰੰਜਕ ਬਣਾ ਦਿੰਦੀਆਂ ਹਨ। ਮੈਂ ਬਜ਼ਫ਼ੀਡ ਇੰਡੀਆ ਉੱਤੇ ਉਸ ਦੇ ਲੇਖ ਲੱਭੇ, ਜਿੱਥੇ ਉਹ ਐਡੀਟਰ ਹੈ। ਉਹ ਆਪਣੀਆਂ ਟਿੱਪਣੀਆਂ ਵਿੱਚ ਬਹੁਤ ਨਾਜ਼ੁਕ ਮਸਲੇ ਛੋਹੰਦੀ ਹੈ। ਜਿਵੇਂ ਕਿ ਉਹ ਉਸ ਔਰਤ ਉੱਤੇ ਹਾਂ-ਪੱਖੀ ਟਿੱਪਣੀਆਂ ਕਰਦੀ ਹੈ। ਜਿਸ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਰਿਹਾ ਪਰ ਉਸ ਨੇ ਸਭ ਦੇ ਸਾਹਮਣੇ ਆ ਕੇ ਸੱਚਾਈ ਦੱਸਣ ਦੀ ਜੁੱਰਅਤ ਕੀਤੀ। ਉਹ ਅਜਿਹੀ ਗਰਭਵਤੀ ਮਾੱਡਲ ਦੀ ਗੱਲ ਕਰਦੀ ਹੈ, ਜੋ ਦੇਸ਼ ਦੇ ਇੱਕ ਪ੍ਰਸਿੱਧ ਮੇਲੇ 'ਚ ਭਾਗ ਲੈਣ ਲਈ ਆਉਂਦੀ ਹੈ।3

image


4. ਵਿਡੀਓਮਾਮਾ

ਉਸ ਬਾਰੇ ਕੁੱਝ ਨਾ ਕੁੱਝ ਤਾਂ ਜ਼ਰੂਰ ਹੈ ਜੋ ਆਪਣੇ ਮੂੰਹੋਂ ਆਪ ਬੋਲਦਾ ਹੈ। 'ਮੈਂ ਬਾਕਾਇਦਾ ਸਹੁੰ ਖਾ ਕੇ ਆਖਦੀ ਹਾਂ ਕਿ ਮੈਂ ਕੋਈ ਬਹੁਤੀ ਵਧੀਆ ਨਹੀਂ,' ਤਦ ਤੁਸੀਂ ਉਸ ਨੂੰ ਧਿਆਨ ਨਾਲ ਵੇਖਦੇ ਹੋ ਅਤੇ ਫਿਰ ਤੁਸੀਂ ਛੇਤੀ ਹੀ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਉੱਚੀ-ਉੱਚੀ ਹੱਸਣ ਲੱਗ ਪੈਂਦੇ ਹੋ। ਉਹ ਆਪਣੇ ਯੂ-ਟਿਊਬ ਚੈਨਲ 'ਵਿਡੀਓ ਡੈਡੀ' ਉੱਤੇ 'ਵਿਡੀਓ ਮਾਮਾ' ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਉਸ ਦਾ ਇਹ ਚੈਨਲ ਸਮਾਜਕ ਤਜਰਬੇ ਕਰਦਾ ਹੈ। ਤੁਸੀਂ ਉਸ ਦਾ ਅੰਦਾਜ਼ ਉਸ ਵਿਡੀਓ ਤੋਂ ਹੀ ਲਾ ਸਕਦੇ ਹੋ, ਜਿਸ 'ਚ ਉਸ ਸੁਸਾਇਟੀ ਵਾਲੀਆਂ ਆਂਟੀਆਂ ਤੋਂ ਪੁੱਛਦੀ ਹੈ ਕਿ ਉਹ ਕੰਡੋਮ ਕਿੱਥੋਂ ਖ਼ਰੀਦ ਸਕਦੀ ਹੈ। ਇਹ ਵਿਡੀਓਮਾਮਾ ਸੜਕਾਂ ਉੱਤੇ ਹਾਸਾ-ਠੱਠਾ ਅਤੇ ਮਨ-ਪਰਚਾਵਾ ਲੱਭਦੀ ਫਿਰਦੀ ਹੈ।

image


5. ਬਕਛੋੜ ਬੇਗਮ

ਤੁਸੀਂ ਪੁੱਛਣਾ ਚਾਹੋਗੇ ਕਿ ਉਹ ਕਿਹੜੀਆਂ ਗੱਲਾਂ ਵਿੱਚ ਹਾਸਾ ਲਭਦੀ ਹੈ। ਇਹ ਉਸ ਦੇ ਨਾਂਅ ਤੋਂ ਹੀ ਸਪੱਸ਼ਟ ਹੈ। ਉਹ ਇਹ ਸਿੱਧ ਕਰਦੀ ਹੈ ਕਿ ਬਕਵਾਸ ਮਾਰਨਾ ਕੋਈ ਆਦਤ ਨਹੀਂ ਹੈ, ਸਗੋਂ ਇੱਕ ਰੌਂਅ ਹੈ ਅਤੇ ਤੁਸੀਂ ਇਸ ਨਾਲ ਵੀ ਕਿਸੇ ਨੂੰ ਹਿਲਾ ਸਕਦੇ ਹੋ। ਬਕਛੋੜ ਬੇਗਮ ਇਹੋ ਹੀ ਹੈ। ਇਸ ਦਾ ਫ਼ੇਸਬੁੱਕ ਪੰਨਾ ਵੀ ਹੈ, ਜੋ 'ਮੀਮਜ਼' ਨਾਲ ਭਰਪੂਰ ਹੈ। ਉਹ ਆਪਣੇ ਆਪ ਵਿੱਚ ਹੀ ਇੱਕ ਡਰਾਮਾ-ਕੁਈਨ ਹੈ।

image


ਇੰਟਰਨੈੱਟ ਦਾ ਧੰਨਵਾਦ, ਜਿਸ ਨੇ ਅਜਿਹੇ ਹਾਸੇ-ਠੱਠੇ ਦੇ ਦਰਸ਼ਨ ਕਰਵਾਏ।

ਲੇਖਕ: ਬਿੰਜਲ ਸ਼ਾਹ

ਅਨੁਵਾਦ: ਮਹਿਤਾਬ-ਉਦ-ਦੀਨ