ਮਾਤੁਂਗਾ ਬਣਿਆ ਦੇਸ਼ ਦਾ ਪਹਿਲਾ ਕੁੱਲ ਮਹਿਲਾ ਚਾਲਿਤ ਰੇਲਵੇ ਸਟੇਸ਼ਨ

ਮਾਤੁਂਗਾ ਬਣਿਆ ਦੇਸ਼ ਦਾ ਪਹਿਲਾ ਕੁੱਲ ਮਹਿਲਾ ਚਾਲਿਤ ਰੇਲਵੇ ਸਟੇਸ਼ਨ

Sunday August 06, 2017,

1 min Read

ਮਹਿਲਾਵਾਂ ਨੂੰ ਮਜਬੂਤ ਕਰਨ ਦੇ ਮੰਤਵ ਨਾਲ ਸੇੰਟ੍ਰਲ ਰੇਲਵੇ ਨੇ ਮਾਤੁਂਗਾ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਹੈ. ਹੁਣ ਇਹ ਦੇਸ਼ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਬਣ ਗਿਆ ਹੈ ਜਿੱਥੇ ਸਾਰੇ ਕਰਮਚਾਰੀ ਮਹਿਲਾਵਾਂ ਹਨ. ਇਸ ਤੋਂ ਪਹਿਲਾਂ ਜੈਪੁਰ ਮੈਟ੍ਰੋ ਸਟੇਸ਼ਨ ਸ਼ਾਮਨਗਰ ਵੀ ਪੂਰੀ ਤਰ੍ਹਾਂ ਮਹਿਲਾ ਕਰਮਚਾਰੀ ਹੀ ਚਲਾਉਂਦਿਆਂ ਹਨ.

ਮਾਤੁਂਗਾ ਸਟੇਸ਼ਨ ਦਾ ਪ੍ਰਯੋਗ ਕਾਮਯਾਬ ਰਹਿਣ ‘ਤੇ ਹੋਰ ਸਟੇਸ਼ਨਾਂ ਨੂੰ ਵੀ ਪੂਰੀ ਮਹਿਲਾ ਕਰਮਚਾਰੀਆਂ ਦੇ ਅਧੀਨ ਕਰ ਦਿੱਤਾ ਜਾਵੇਗਾ. ਮਾਤੁਂਗਾ ਸਟੇਸ਼ਨ ‘ਤੇ ਕੰਮ ਕਰਦਿਆਂ ਕੁੱਲ 30 ਕਰਮਚਾਰੀਆਂ ‘ਚੋਂ 11 ਬੁਕਿੰਗ ਕਲਰਕ, 5 ਰੇਲਵੇ ਸੁਰਖਿਆ ਫੋਰਸ ਦੀ ਕਰਮਚਾਰੀ, 7 ਟਿਕਟ ਚੇਕਰ ਅਤੇ ਸਟੇਸ਼ਨ ਪ੍ਰਬੰਧਕ ਮਮਤਾ ਕੁਲਕਰਣੀ ਹਨ.

image


ਮਮਤਾ ਕੁਲਕਰਣੀ ਦਾ ਕਹਿਣਾ ਹੈ ਕੇ ਉਨ੍ਹਾਂ ਨੇ ਆਪਣੇ 25 ਵਰ੍ਹੇ ਦੀ ਨੌਕਰੀ ਵਿੱਚ ਕਦੇ ਨਹੀਂ ਸੀ ਸੋਚਿਆ ਕੇ ਉਹ ਕੁੱਲ ਮਹਿਲਾ ਸਟੇਸ਼ਨ ‘ਤੇ ਵੀ ਕੰਮ ਕਰਨਗੇ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਮਹਿਲਾਵਾਂ ਹੀ ਹੋਣਗੀਆਂ. ਉਹ 1992 ਵਿੱਚ ਪਹਿਲੀ ਮਹਿਲਾ ਸਟੇਸ਼ਨ ਮਾਸਟਰ ਬਣੀ ਸੀ.

ਸੇੰਟ੍ਰਲ ਰੇਲਵੇ ਦੇ ਮਹਾ ਪ੍ਰਬੰਧਕ ਡੀ ਕੇ ਸ਼ਰਮਾ ਨੇ ਕਿਹਾ ਕੇ ਮਹਿਲਾਵਾਂ ਨੂੰ ਮਜਬੂਤੀ ਦੇਣ ਲਈ ਇਸ ਤੋਂ ਕਾਮਯਾਬ ਕੋਈ ਤਰੀਕਾ ਨਹੀਂ ਹੈ.

ਮਰਦਾਨਾ ਪਰਧਾਨਗੀ ਵਾਲੇ ਖੇਤਰਾਂ ਵਿੱਚ ਮਹਿਲਾਵਾਂ ਦੀ ਵਧਦੀ ਗਿਣਤੀ ਨੇ ਕਈ ਨਵੀਂ ਰਾਹ ਖੋਲ ਦਿੱਤੀਆਂ ਹਨ. ਔਰਤਾਂ ਹੁਣ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀਆਂ ਹਨ.