11 ਵਰ੍ਹੇ ਦੀ ਸ਼ਰਧਾ ਕਰ ਰਹੀ ਹੈ ਕਾਨਪੁਰ ਤੋਂ ਵਾਰਾਨਸੀ ਤਕ 570 ਕਿਲੋਮੀਟਰ ਦੀ ਤੈਰਾਕੀ; ਟੀਚਾ ਉਲੰਪਿਕ ਖੇਡਾਂ 'ਚ ਮੈਡਲ

11 ਵਰ੍ਹੇ ਦੀ ਸ਼ਰਧਾ ਕਰ ਰਹੀ ਹੈ ਕਾਨਪੁਰ ਤੋਂ ਵਾਰਾਨਸੀ ਤਕ 570 ਕਿਲੋਮੀਟਰ ਦੀ ਤੈਰਾਕੀ; ਟੀਚਾ ਉਲੰਪਿਕ ਖੇਡਾਂ 'ਚ ਮੈਡਲ

Wednesday August 31, 2016,

2 min Read

ਸ਼ਰਧਾ ਸ਼ੁਕਲਾ 11 ਵਰ੍ਹੇ ਦੀ ਹੈ. ਤੈਰਾਕੀ ਦਾ ਸ਼ੌਕ਼ ਹੈ ਪਰ ਇਸ ਤੋਂ ਅਗ੍ਹਾਂ ਜਾ ਕੇ ਉਸਨੇ ਉਲੰਪਿਕ ਖੇਡਾਂ ਵਿੱਚ ਤੈਰਾਕੀ ਮੁਕਾਬਲਿਆਂ ‘ਚ ਭਾਰਤ ਦਾ ਨਾਂਅ ਰੋਸ਼ਨ ਕਰਨ ਦਾ ਟੀਚਾ ਮਿਥ ਲਿਆ ਹੈ. ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਉਸਨੇ ਹਾਲੇ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ.

ਉਹ ਹੁਣ ਕਾਨਪੁਰ ਤੋਂ ਲੈ ਕੇ ਵਾਰਾਨਸੀ ਤਕ ਤੈਰਾਕੀ ਕਰਦੀ ਹੋਈ ਜਾ ਰਹੀ ਹੈ. ਇਹ ਵੀ ਇੱਕ ਨਵਾਂ ਕੌਮੀ ਰਿਕਾਰਡ ਹੋਵੇਗਾ. ਨਾਂਹ ਸਿਰਫ ਆਪਣੇ ਲਈ ਸਗੋਂ ਦੇਸ਼ ਲਈ ਵੀ ਉਹ ‘ਗੰਗਾ ਸਫਾਈ’ ਮੁਹਿੰਮ ਦਾ ਸੰਦੇਸ਼ ਦੇ ਰਹੀ ਹੈ.

image


ਸ਼ਰਧਾ ਨੇ ਦਸ ਦਿਨਾਂ ਤਕ ਚੱਲਣ ਵਾਲੇ ਤੈਰਾਕੀ ਮਿਸ਼ਨ ਦੀ ਸ਼ੁਰੁਆਤ ਕੌਮੀ ਖੇਡ ਦਿਹਾੜੇ ਤੋਂ ਹੀ ਕੀਤੀ ਹੈ. ਉਹ ਕਾਨਪੁਰ ਤੋਂ ਵਾਰਾਨਸੀ ਤਕ 570 ਕਿਲੋਮੀਟਰ ਦੀ ਦੂਰੀ ਤੈਰਾਕੀ ਕਰਕੇ ਪੂਰੀ ਕਰੇਗੀ. ਇਹ ਦੂਰੀ ਉਲੰਪਿਕ ਦੇ 13 ਮੈਰਾਥਨ ਦੌੜਾਂ ਜਿੰਨੀ ਹੈ. ਇਸ ਦੂਰੀ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਸ਼ਰਧਾ ਨੂੰ ਹਰ ਰੋਜ਼ 60 ਕਿਲੋਮੀਟਰ ਤੈਰਾਕੀ ਕਰਨੀ ਪੈਣੀ ਹੈ. ਉਹ ਹਰ ਪੰਜ ਘੰਟੇ ਲਗਾਤਾਰ ਤੈਰਾਕੀ ਕਰਕੇ ਕੁਝ ਚਿਰ ਲਈ ਆਰਾਮ ਕਰ ਸਕਦੀ ਹੈ.

ਉਹ ਕਹਿੰਦੀ ਹੈ ਕੇ ਮੈਨੂੰ ਘਬਰਾਹਟ ਨਹੀਂ ਸਗੋਂ ਚਾਅ ਚੜ੍ਹਿਆ ਹੋਇਆ ਹੈ. ਮੈਂ ਕੌਮੀ ਰਿਕਾਰਡ ਬਣਾਉਣਾ ਹੈ. ਇਸ ਤੋਂ ਬਾਅਦ ਮੈਂ ਉਲੰਪਿਕ ਖੇਡਾਂ ਵਿੱਚ ਜਾਣਾ ਹੈ ਅਤੇ ਇੰਗਲਿਸ਼ ਚੈਨਲ ਪਰ ਕਰਨਾ ਹੈ.

image


ਸ਼ਰਧਾ ਨੇ ਤੈਰਾਕੀ ਮਾਤਰ ਦੋ ਵਰ੍ਹੇ ਦੀ ਉਮਰ ਵਿੱਚ ਸ਼ੁਰੂ ਕਰ ਦਿੱਤੀ ਸੀ. ਉਸਦੇ ਦਾਦਾ ਜੀ ਗੋਤਾਖੋਰ ਸਨ. ਉਹ ਉਸਨੂੰ ਆਪਣੇ ਨਾਲ ਗੰਗਾ ‘ਤੇ ਲੈ ਜਾਂਦੇ ਸਨ. ਜਦੋਂ ਉਹ ਮਾਤਰ 9 ਵਰ੍ਹੇ ਦੀ ਸੀ ਤੇ ਉਸਨੇ ਕਾਨਪੁਰ ਤੋਂ ਅਲਾਹਬਾਦ ਦੀ ਦੂਰੀ ਗੰਗਾ ਵਿੱਚ ਤੈਰ ਕੇ ਪਾਰ ਕਰ ਲਈ ਸੀ. ਉਹ ਆਪਣੇ ਦੋਸਤਾਂ ਵਿੱਚ ‘ਜਲਪਰੀ’ ਦੇ ਤੌਰ ‘ਤੇ ਜਾਣੀ ਜਾਂਦੀ ਹੈ.

image


ਹੁਣ ਉਸਨੇ ਬਹੁਤ ਵੱਡਾ ਟੀਚਾ ਮਿਥ ਲਿਆ ਹੈ. ਉਸਦੇ ਨਾਲ 8 ਗੋਤਾਖੋਰ ਨਾਲ ਚਲ ਰਹੇ ਹਨ. ਕਿਸੇ ਇਮਰਜੇੰਸੀ ਨਾਲ ਨਜਿਠਣ ਲਈ ਇੱਕ ਡਾਕਟਰ ਵੀ ਨਾਲ ਨਾਲ ਹੈ. ਉਸਦੇ ਪਿਤਾ ਲਲਿਤ ਸ਼ੁਕਲਾ ਨੇ ਦੱਸਿਆ ਕੇ ਇਸ ਵੇਲੇ ਗੰਗਾ ਦਰਿਆ ਚੜ੍ਹਿਆ ਹੋਇਆ ਹੈ ਅਤੇ ਇਸ ਕਰਕੇ ਉਹ ਖਤਰਾ ਨਹੀਂ ਚੁੱਕ ਸਕਦੇ. ਇਸ ਲਈ ਗੋਤਾਖੋਰ ਨਾਲ ਹਨ.

ਲੇਖਕ: ਥਿੰਕ ਚੇੰਜ ਇੰਡੀਆ

ਅਨੁਵਾਦ” ਰਵੀ ਸ਼ਰਮਾ