ਹੁਣ ਫ਼ਰਨੀਚਰ ਵੀ ਲਉ ਕਿਰਾਏ 'ਤੇ, ਕਲਿਕ ਕਰੋ ਜਸਟ ਆਨ ਰੇੰਟ ਡਾੱਟ ਕਾਮ  

0

ਪੜ੍ਹਾਈ ਜਾਂ ਨੌਕਰੀ ਲਈ ਕਿਸੇ ਨਵੇਂ ਸ਼ਹਿਰ ਜਾ ਕੇ ਰਹਿਣਾ ਕੋਈ ਸੌਖਾ ਕੰਮ ਨਹੀਂ। ਨਵੇਂ ਸ਼ਹਿਰ ਜਾ ਕੇ ਪਹਿਲਾ ਕੰਮ ਤਾਂ ਰਹਿਣ ਦਾ ਜੁਗਾੜ ਕਰਨਾ ਹੀ .ਹੁੰਦਾ ਹੈ. ਕਮਰਾ ਲੱਭ ਲੈਣ ਤੋਂ ਬਾਅਦ ਗੱਲ ਆਉਂਦੀ ਹੈ ਫ਼ਰਨੀਚਰ ਦੀ. ਬੈਡ, ਕੁਰਸੀਆਂ ਅਤੇ ਮੇਜ਼ ਆਦਿ ਖਰੀਦਣਾ। ਬਜ਼ਟ ਵਿੱਗੜ ਜਾਂਦਾ ਹੈ. ਉਸ ਤੋਂ ਵੀ ਵੱਡੀ ਸਮੱਸਿਆ ਹੁੰਦੀ ਹੈ ਕਿਸੇ ਹੋਰ ਸ਼ਹਿਰ ਵਿੱਚ ਟ੍ਰਾਂਸਫ਼ਰ ਹੋ ਜਾਣ 'ਤੇ ਫ਼ਰਨੀਚਰ ਵੇਚਣਾ, ਜਿਸ ਦੀ ਕੋਈ ਕੀਮਤ ਨਹੀਂ ਮਿਲਦੀ।

ਮੁੰਬਈ ਦੇ ਰਹਿਣ ਵਾਲੇ ਰਾਹੁਲ ਨਾਲ ਵੀ ਅਜਿਹਾ ਹੀ ਹੋਇਆ। ਨੌਕਰੀ ਕਰਕੇ ਉਸਨੂੰ ਕੋਲਕਾਤਾ ਜਾਣਾ ਪਿਆ. ਉੱਥੇ ਜਾ ਕੇ ਘਰ ਵਸਾਉਣ ਦੀ ਖੇਚਲ੍ਹ ਹੋਈ. ਘਰ ਦਾ ਸਾਰਾ ਫ਼ਰਨੀਚਰ ਖਰੀਦਣਾ ਪਿਆ. ਉੱਥੇ ਆਏ ਨੂੰ ਹਾਲੇ ਕੁਝ ਹੀ ਸਮਾਂ ਹੋਇਆ ਸੀ ਕੇ ਉਸਦੀ ਮੁੜ ਬਦਲੀ ਮੁੰਬਈ ਹੀ ਹੋ ਗਈ. ਘਰ ਦਾ ਫ਼ਰਨੀਚਰ ਕੌਡੀਆਂ ਦੇ ਭਾਅ ਵੇਚਣਾ ਪਿਆ. ਪਰ ਇਸ ਗੱਲ ਨੇ ਰਾਹੁਲ ਨੂੰ ਇਸ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਅਤੇ ਕੋਈ ਅਜਿਹਾ ਸਮਾਧਾਨ ਕੱਢ ਲੈਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਅਜਿਹੇ ਲੋਕਾਂ ਦੀ ਮਦਦ ਹੋ ਸਕੇ ਜਿਨ੍ਹਾਂ ਨੂੰ ਪੜ੍ਹਾਈ ਜਾਂ ਨੌਕਰੀ ਕਰਕੇ ਬਾਰ ਬਾਰ ਨਵੇਂ ਸ਼ਹਿਰਾਂ ਵਿੱਚ ਜਾ ਕੇ ਰਹਿਣਾ ਹੁੰਦਾ ਹੈ. ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਸਲਾਹ ਕੀਤੀ ਅਤੇ ਉਨ੍ਹਾਂ ਨੇ ਕਿਰਾਏ 'ਤੇ ਫ਼ਰਨੀਚਰ ਦੇਣ ਦੀ ਯੋਜਨਾ ਤਿਆਰ ਕੀਤੀ। ਇਨ੍ਹਾਂ ਰਲ੍ਹ ਕੇ JUSTonRENT.com ਦੀ ਸ਼ੁਰੂਆਤ ਕੀਤੀ।

ਇਸ ਬਾਰੇ ਗੱਲ ਕਰਦਿਆਂ ਰਾਹੁਲ ਨੇ ਦੱਸਿਆ-

"ਮੈਂ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ. ਮੇਰਾ ਟ੍ਰਾਂਸਫ਼ਰ ਮੁੰਬਈ ਹੋ ਗਿਆ. ਉੱਥੇ ਜਾ ਕੇ ਘਰ ਦਾ ਫ਼ਰਨੀਚਰ ਖ਼ਰੀਦ ਲਿਆ. ਪਰ ਮੁੜ ਕੇ ਮੁੰਬਈ ਟ੍ਰਾਂਸਫ਼ਰ ਹੋ ਜਾਣ 'ਤੇ ਸਾਰਾ ਸਮਾਨ ਘੱਟ ਕੀਮਤ 'ਤੇ ਵੇਚਣਾ ਪਿਆ. ਮੇਰੇ ਹੋਰ ਦੋਸਤਾਂ ਨਾਲ ਵੀ ਅਜਿਹਾ ਹੀ ਹੋ ਚੁੱਕਾ ਸੀ. ਅਸੀਂ ਇਸ ਬਾਰੇ ਵਿਚਾਰ ਕੀਤਾ ਅਤੇ ਸਾਡੇ ਸਟਾਰਟ ਅਪ 'ਜਸਟ ਆਨ ਰੇੰਟ ਡਾਟ ਕਾਮ' ਦੀ ਸ਼ੁਰੂਆਤ ਹੋ ਗਈ."

ਸ਼ੁਰੂਆਤ ਵਿੱਚ ਇਸ ਬਾਰੇ ਸੋਚਣਾ ਵੀ ਔਖਾ ਲੱਗ ਰਿਹਾ ਸੀ. ਹਰ ਮਹੀਨੇ ਦੀ ਬਨ੍ਹੀ ਹੋਈ ਤਨਖਾਅ ਛੱਡ ਦੇਣਾ ਸੌਖਾ ਨਹੀਂ ਸੀ. ਪਰਿਵਾਰ ਵੀ ਮਿਡਲ ਕਲਾਸ ਹੀ ਸੀ. ਉੱਥੋਂ ਪੈਸੇ ਮੰਗਣੇ ਵੀ ਔਖੇ ਸਨ. ਪਰ ਰਾਹੁਲ ਦੀ ਪਤਨੀ ਵੀ ਆਈਟੀ ਕੰਪਨੀ ਵਿੱਚ ਹੀ ਕੰਮ ਕਰਦੀ ਸੀ. ਉਹ ਮਦਦ ਕਰਨ ਲਈ ਨਾਲ ਖਲ੍ਹੋ ਗਈ. ਮਾਂ-ਪਿਓ ਫੇਰ ਵੀ ਨਾਰਾਜ਼ ਤਾਂ ਹੋਏ ਪਰ ਹੁਣ ਸਹਿਮਤ ਹਨ.

ਰਾਹੁਲ ਕਹਿੰਦੇ ਹਨ-

"ਨੌਕਰੀ ਛੱਡ ਦੇਣ ਨਾਲ ਇੱਕ ਵਾਰੀ ਤਾਂ ਔਖੇ ਹੋਏ. ਲਾਇਫ਼ ਸਟਾਇਲ ਵੀ ਬਦਲ ਗਿਆ ਪਰ ਮੇਰੀ ਪਤਨੀ ਨੇ ਕੋਈ ਸ਼ਿਕਾਇਤ ਨਾ ਕੀਤੀ। ਉਸਨੇ ਸਹਾਰਾ ਦਿੱਤਾ ਅਤੇ ਘਰ ਦਾ ਸਾਰਾ ਖ਼ਰਚਾ ਚੁੱਕ ਲਿਆ. ਮੈਂ ਆਪਣੀ ਬਚਤਾਂ ਨੂੰ ਕੰਪਨੀ ਨੂੰ ਅਗ੍ਹਾਂ ਲੈ ਜਾਣ 'ਤੇ ਲਾਉਂਦਾ ਰਿਹਾ।"

ਫ਼ਿਲਹਾਲ ਰਾਹੁਲ ਦਾ ਬਿਜ਼ਨੇਸ ਆਪਣੇ ਪੈਸੇ ਨਾਲ ਹੀ ਚਲ ਰਿਹਾ ਹੈ. ਲੋੜ ਪੈ ਜਾਣ 'ਤੇ ਦੋਸਤਾਂ ਕੋਲੋਂ ਮਦਦ ਲੈ ਲੈਂਦੇ ਹਨ. ਪੇਸ਼ੇ ਤੋ ਇੰਜੀਨੀਅਰ ਰਾਹੁਲ ਨੇ ਐਮਬੀ ਏ ਵੀ ਕੀਤੀ ਹੋਈ ਹੈ. ਇਸ ਕਰਕੇ ਮਾਰਕੇਟਿੰਗ, ਸੇਲ ਅਤੇ ਫਾਇਨੇੰਸ ਵੀ ਆਪ ਹੀ ਸਾਂਭ ਲੈਂਦੇ ਹਨ. ਉਨ੍ਹਾਂ ਨੂੰ ਲੱਗਦਾ ਹੈ ਕੀ ਈ-ਕੋਮਰਸ ਨੇ ਉਨ੍ਹਾਂ ਦੇ ਕੰਮ ਨੂੰ ਬਹੁਤ ਸਹਿਯੋਗ ਦਿੱਤਾ ਹੈ. ਉਨ੍ਹਾਂ ਦਾ ਕੰਮ ਹਾਲੇ ਪੂਨੇ ਵਿੱਚ ਹੀ ਹੈ ਪਰ ਉਹ ਛੇਤੀ ਹੀ ਦੇਸ਼ ਹੋਰ ਵੀ ਹਿੱਸਿਆਂ ਵਿੱਚ ਕੰਮ ਸ਼ੁਰੂ ਕਰਨ ਦੀ ਸਲਾਹ ਬਣਾ ਰਹੇ ਹਨ.

ਰਾਹੁਲ ਦਾ ਕਹਿਣਾ ਹੈ ਕੇ ਉਹ ਫ਼ਿਲਹਾਲ ਫੰਡਿੰਗ ਦੀ ਇੰਤਜ਼ਾਰ ਕਰ ਰਹੇ ਹਨ. ਇੱਕ ਵਾਰ ਇਹ ਹੋ ਜਾਣ 'ਤੇ ਉਹ ਹੋਰ ਸ਼ਹਿਰਾਂ ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਦੇਣਗੇ। ਉਹ ਘਰ ਦੇ ਫ਼ਰਨੀਚਰ ਤੇੰ ਅਲਾਵਾ ਆਫ਼ਿਸ ਦਾ ਫ਼ਰਨੀਚਰ ਵੀ ਕਿਰਾਏ 'ਤੇ ਦੇਣਾ ਚਾਹੁੰਦੇ ਹਨ. ਉਨ੍ਹਾਂ ਦਾ ਕਹਿਣਾ ਹੈ ਕੇ ਕਿਰਾਏ 'ਤੇ ਸਮਾਨ ਲੈਣਾ ਗਲੋਬਲ ਟ੍ਰੇੰਡ ਹੈ. ਆਉਣ ਵਾਲੇ ਸਮੇਂ 'ਚ ਇਹ ਹੋਰ ਵੀ ਵੱਧੇਗਾ। ਉਨ੍ਹਾਂ ਦਾ ਦਾਅਵਾ ਹੈ ਕੀ ਉਨ੍ਹਾਂ ਦੀ ਇਸ ਪਹਿਲ ਕਰਕੇ ਪੂਨੇ ਦੇ ਆਈਟੀ ਸੇਕਟਰ 'ਚ ਕੰਮ ਕਰਨ ਆਏ ਹਜ਼ਾਰਾਂ ਲੋਕਾਂ ਦੀ ਪਰੇਸ਼ਾਨੀ ਖ਼ਤਮ ਹੋ ਗਈ ਹੈ.

ਲੇਖਕ: ਸ਼ਿਖਾ ਚੌਹਾਨ

ਅਨੁਵਾਦ: ਅਨੁਰਾਧਾ ਸ਼ਰਮਾ