IAS ਅਤੇ ਡਾਕਟਰ ਹੋਣ ਦੇ ਨਾਲ ਨਾਲ ਇੱਕ ਕਾਮਯਾਬ ਕਾਰੋਬਾਰੀ ਵੀ ਹਨ ਰੋਮਨ ਸੈਣੀ

ਡਾਕਟਰ, IAS ਅਤੇ ਕਾਰੋਬਾਰੀ ਰੋਮਨ ਸੈਣੀ UPSC ਦੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿੰਦੇ ਹਨ. 

IAS ਅਤੇ ਡਾਕਟਰ ਹੋਣ ਦੇ ਨਾਲ ਨਾਲ ਇੱਕ ਕਾਮਯਾਬ ਕਾਰੋਬਾਰੀ ਵੀ ਹਨ ਰੋਮਨ ਸੈਣੀ

Wednesday March 29, 2017,

4 min Read

16 ਵਰ੍ਹੇ ਦੀ ਉਮਰ ਵਿੱਚ ਹੀ ਰੋਮਨ ਸੈਣੀ ਨੇ ਮੇਡਿਕਲ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਦਿੱਲੀ ਦੇ ਏਮਸ (AIIMS) ਵਿੱਚ ਇੱਕ ਰੇਜ਼ੀਡੇੰਟ ਡਾਕਟਰ ਵੀ ਬਣ ਗਏ. ਪਰ ਜਦੋਂ ਜੀਅ ਨਹੀਂ ਰੱਜਿਆ ਤਾਂ 22 ਵਰ੍ਹੇ ਦੀ ਉਮਰ ਵਿੱਚ IAS ਅਧਿਕਾਰੀ ਬਣਨ ਲਈ ਸਿਵਿਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ ਅਤੇ 18ਵਾਂ ਰੈੰਕ ਹਾਸਿਲ ਕਰ ਲਿਆ. ਪਰ ਮੰਜਿਲ ਕਿਤੇ ਹੋਰ ਹੀ ਸੀ. ਉਸੇ ਮੰਜਿਲ ਦੀ ਤਲਾਸ਼ ਵਿੱਚ ਉਹ ਇੱਕ ਕਾਰੋਬਾਰੀ ਬਣ ਗਏ. ਇਸੇ ਦੇ ਤਹਿਤ ਉਹ ਯੂਟਿਊਬ ਰਾਹੀਂ ਉਹ UPSC ਪ੍ਰੀਖਿਆ ਦੇ ਚਾਹਵਾਨ ਵਿਦਿਆਰਥੀਆਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦਿੰਦੇ ਹਨ.

ਰੋਮਨ ਸੈਣੀ ਉਹ ਨੌਜਵਾਨ ਜਾਨ ਜੋ ਅੱਜ ਭਾਰਤ ਦੀ ਅਗੁਵਾਈ ਕਰ ਰਹੇ ਹਨ. ਉਹ ਨਿਸ਼ਚੇ ਕਰਕੇ ਆਪਣੀ ਹੱਦ ਤੋਂ ਵੀ ਅਗ੍ਹਾਂ ਜਾ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਨ ਜਿਨ੍ਹਾਂ ਵਿੱਚ ਕਾਬਲੀਅਤ ਤਾਂ ਹੈ ਪਰ ਸਾਧਨ ਨਹੀਂ ਹਨ. ਰੋਮਨ ਸੈਣੀ ਆਪਣੇ ਯੂਟਿਊਬ ਚੈਨਲ UnAcademy ਰਾਹੀਂ ਦੇਸ਼ ਦੇ ਉਨ੍ਹਾਂ ਨੌਜਵਾਨਾਂ ਦੀ ਮਦਦ ਕਰ ਰਹੇ ਹਨ ਜੋ ਇੱਕ ਟੀਚਾ ਮਿੱਥ ਕੇ ਅੱਗੇ ਵਧਣਾ ਚਾਹੁੰਦੇ ਹਨ.

image


ਰੋਮਨ ਕਹਿੰਦੇ ਹਨ-

“ਮੇਰਾ ਮੰਨਣਾ ਹੈ ਕੇ ਜੇਕਰ ਅਸੀਂ ਕਿਸੇ ਵੀ ਵਸਤੁ ਨੂੰ ਹਾਸਿਲ ਕਰਨ ਲਈ ਨਿਸ਼ਚੇ ਕਰ ਲਈਏ ਤਾਂ ਉਸ ਨੂੰ ਹਾਸਿਲ ਕਰ ਸਕਦੇ ਹਾਂ. ਮੇਰੇ ਲਈ ਉਪਲਬਧਿ ਹਾਸਿਲ ਕਰਨ ਦਾ ਕੋਈ ਮਾਨਕ ਨਹੀਂ ਸੀ. ਮੈਂ ਉਹ ਸਬ ਕੀਤਾ ਜੋ ਕਰਕੇ ਮੈਨੂੰ ਮਜ਼ਾ ਆਇਆ. ਮੈਂ ਗਿਟਾਰ ਵਜਾਉਂਦਾ ਹਾਂ ਕਿਉਂਕਿ ਮੈਨੂੰ ਸੰਗੀਤ ਪਸੰਦ ਹੈ, ਇਸ ਲਈ ਨਹੀਂ ਕੇ ਇੰਗਲੈਂਡ ਦੇ ਟ੍ਰਿਨਿਟੀ ਕਾਲੇਜ ਵਿੱਚ ਜਾਣ ਦਾ ਸੁਪਨਾ ਸੀ. ਮੇਡਿਕਲ ਅਤੇ ਯੂਪੀਐਸਸੀ ਦੇ ਚਾਹਵਾਨਾਂ ਲਈ ਪੜ੍ਹਾਈ ਦੀ ਆਨਲਾਈਨ ਸਮਗਰੀ ਉਪਲਬਧ ਕਰਾਉਣ ਦਾ ਵਿਚਾਰ ਵੀ ਮੰਨ ਦੇ ਅੰਦਰੋਂ ਹੀ ਆਇਆ.”

ਹੋਰ ਕਈ ਬੱਚਿਆਂ ਦੀ ਤਰ੍ਹਾਂ ਰੋਮਨ ਵੀ ਇੱਕ ਸਾਧਾਰਣ ਜਿਹੇ ਪਰਿਵਾਰ ਵਿੱਚ ਪੈਦਾ ਅਤੇ ਵੱਡਾ ਹੋਇਆ. ਰੋਮਨ ਦੇ ਪਿਤਾ ਜੀ ਇੰਜੀਨੀਅਰ ਹਨ ਅਤੇ ਮਾਂ ਘਰੇਲੂ ਮਹਿਲਾ. ਜਿਹੜੇ AIIMS ਵਿੱਚ ਦਾਖਿਲਾ ਲੈਣ ਲਈ ਲੋਕ ਕਈ ਸਾਲ ਕੋਸ਼ਿਸ਼ ਕਰਦੇ ਹਨ ਉਸ ਕਾਲੇਜ ਦੀ ਦਾਖਿਲਾ ਪ੍ਰੀਖਿਆ ਰੋਮਨ ਨੇ 16 ਵਰ੍ਹੇ ‘ਚ ਹੀ ਪਾਸ ਕਰ ਲਈ. ਰੋਮਨ ਦੇ ਪਰਿਵਾਰ ਵਿੱਚ ਕੋਈ ਵੀ IAS ਨਹੀਂ ਹੈ. ਜੈਪੁਰ ਦੇ ਮਧਮ ਦਰਜ਼ੇ ਦੇ ਪਰਿਵਾਰ ਦੇ ਰੋਮਨ ਨੇ ਬਹੁਤ ਕੁਛ ਹਾਸਿਲ ਕੀਤਾ.

ਉਹ ਕਹਿੰਦੇ ਹਨ ਕੇ-

“ ਮੇਰੇ ਮਾਪਿਆਂ ਨੇ ਇੱਕ ਤਰ੍ਹਾਂ ਮੈਨੂੰ ਛੱਡ ਹੀ ਦਿੱਤਾ ਸੀ. ਕਿਉਂਕਿ ਮੈਂ ਉਨ੍ਹਾਂ ਨਾਲ ਪਾਰਿਵਾਰਿਕ ਮੌਕਿਆਂ ‘ਤੇ ਸ਼ਰੀਕ ਨਹੀਂ ਸੀ ਹੁੰਦਾ. ਵਿਆਹ-ਸ਼ਾਦੀਆਂ ਵਿੱਚ ਵੀ ਨਹੀਂ ਸੀ ਜਾਂਦਾ. ਮੇਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਲਗਦਾ ਸੀ ਕੇ ਮੈਂ ਸਾਰਿਆਂ ਨਾਲੋਂ ਵੱਖਰਾ ਸੀ ਜਾਂ ਸ਼ਾਇਦ ਅਜੀਬ ਵੀ. ਪਰ ਸੱਚਾਈ ਤਾਂ ਇਹ ਹੈ ਕੇ ਮੈਂ ਉਹੀ ਕਰਦਾ ਹਾਂ ਜੋ ਮੈਨੂੰ ਪਸੰਦ ਹੁੰਦਾ ਹੈ. ਮੈਨੂੰ ਜ਼ਰੂਰੀ ਅਤੇ ਗੈਰ-ਜ਼ਰੂਰੀ ਗੱਲਾਂ ਵਿੱਚ ਅੰਤਰ ਸਮਝ ਆ ਜਾਂਦਾ ਹੈ.”

ਆਪਣੀ ਪੜ੍ਹਾਈ, IAS ਲਈ ਚੁਣੇ ਜਾਣ ਜਾਂ AIIMS ਵਿੱਚ ਦਾਖਿਲਾ ਮਿਲ ਜਾਣ ਬਾਰੇ ਰੋਮਨ ਕਹਿੰਦੇ ਹਨ ਕੇ “ਮੈਨੂੰ ਸਕੂਲ ਦੀ ਪੜ੍ਹਾਈ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ. ਮੈਂ ਟੋਪਰ ਵੀ ਨਹੀਂ ਸੀ. ਮੇਰਾ ਮੰਨਣਾ ਹੈ ਕੇ ਸਕੂਲਾਂ ਵਿੱਚ ਚੰਗੇ ਨੰਬਰ ਲੈਣ ‘ਤੇ ਹੀ ਜੋਰ ਦਿੱਤਾ ਜਾਂਦਾ ਹੈ. ਮੈਂ ਰੱਟਾ ਲਾਉਣ ਵਾਲੇ ਸਿਸਟਮ ਦੇ ਹਕ਼ ਵਿੱਚ ਨਹੀਂ ਹਾਂ. ਮੈਂ ਮੇਡਿਕਲ ਦੀ ਪ੍ਰੀਖਿਆ ਵਿੱਚ ਇਸ ਲਈ ਸ਼ਾਮਿਲ ਹੋਇਆ ਕਿਉਂਕਿ ਮੈਨੂੰ ਜੀਵ ਵਿਗਿਆਨ ਬਾਰੇ ਜਾਨਣਾ ਪਸੰਦ ਹੈ. ਮੈਨੂੰ ਇਸ ਵਿੱਚ ਮਜ਼ਾ ਆਇਆ. ਇਸੇ ਤਰ੍ਹਾਂ AIIMS ਵਿੱਚ ਦਾਖਿਲਾ ਹੋਣਾ ਉਨ੍ਹਾਂ ਵਿਸ਼ਾਂ ਵਿੱਚ ਮੇਰੀ ਦਿਲਚਸਪੀ ਦਾ ਨਤੀਜਾ ਸੀ. ਇਸੇ ਤਰ੍ਹਾਂ UPSC ਵਿੱਚ ਵਿਸ਼ੇ ਦਾ ਚੋਣ ਵੀ ਮੈਂ ਆਪਣੀ ਪਸੰਦ ਦੇ ਹਿਸਾਬ ਨਾਲ ਹੀ ਕੀਤਾ.

ਰੋਮਨ ਆਪਣੀ ਪ੍ਰਾਪਤੀਆਂ ਸਬ ਨਾਲ ਸਾਂਝਾ ਕਰਨਾ ਚਾਹੁੰਦੇ ਸਨ. ਉਹ ਚਾਹੁੰਦੇ ਹਨ ਕੇ ਜੋ ਉਨ੍ਹਾਂ ਨੇ ਆਪ ਕੀਤਾ, ਉਹ ਹਰ ਕੋਈ ਕਰ ਸਕੇ. ਉਨ੍ਹਾਂ ਦਾ ਆਨਲਾਈਨ ਵੇਂਚਰ ਇਸ ਗੱਲ ਦਾ ਸਬੂਤ ਹੈ.

ਉਹ ਦੱਸਦੇ ਹਨ ਕੇ

“ਮੈਂ ਯੂਪੀਐਸਸੀ ਪ੍ਰੀਖਿਆ ਨੂੰ ਡੀਕੋਡ ਕਰਨ ਲਈ ਇਹ ਆਨਲਾਈਨ ਪ੍ਰੋਗ੍ਰਾਮ ਸ਼ੁਰੂ ਕੀਤਾ. ਜੇਕਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਓ ਤਾਂ ਇਸ ਵਿੱਚ ਕਾਮਯਾਬ ਹੋ ਸਕਦੇ ਹੋ. ਇਹ ਦੁਨਿਆ ਦੀ ਸਭ ਤੋਂ ਔਖੀ ਪ੍ਰੀਖਿਆ ਹੈ, ਇਸ ਵਿੱਚ ਪੂਰੀ ਤਰ੍ਹਾਂ ਡੁੱਬੇ ਬਿਨਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ.”

ਉਹ ਕਹਿੰਦੇ ਹਨ-

“ਮੈਨੂੰ ਹਮੇਸ਼ਾ ਤੋਂ ਹੀ ਨਵਾਂ ਸਿਖਣ ਦੀ ਭੁੱਖ ਰਹੀ ਹੈ. ਮੈਂ ਹਰ ਹਾਲ ਵਿੱਚ ਅਤੇ ਹਰ ਕਿਸੇ ਕੋਲੋਂ ਸਿੱਖਣਾ ਚਾਹੁੰਦਾ ਹਾਂ. ਮੈਨੂੰ ਹਰ ਵੇਲੇ ਨਵਾਂ ਕੁਛ ਸਿਖਣ ਦੀ ਤ੍ਰੇਹ ਲੱਗੀ ਰਹਿੰਦੀ ਹੈ. ਮੈਂ ਬਹੁਤ ਹੀ ਬੇਸ਼ਰਮੀ ਨਾਲ ਨਵਾਂ ਸਿੱਖਦਾ ਰਹਿੰਦਾ ਹਾਂ.”

ਇਹ ਸਚ ਹੈ ਕੇ UPSC ਦੀ ਤਿਆਰੀ ਵਿੱਚ ਬਹੁਤ ਪੈਸਾ ਖ਼ਰਚ ਹੁੰਦਾ ਹੈ ਅਤੇ ਚਾਹੁੰਦੇ ਹੋਏ ਵੀ ਹਰ ਕੋਈ ਇਸ ਦੀ ਕੋਚਿੰਗ ਨਹੀਂ ਲੈ ਸਕਦਾ. ਡਾਕਟਰ ਬਣਨ ਦੇ ਬਾਅਦ ਰੋਮਨ ਨੇ ਸਿਵਿਲ ਸੇਵਾ ਦੀ ਪ੍ਰੀਖਿਆ ਦਿੱਤੀ ਅਤੇ 18ਵਾਂ ਰੈੰਕ ਪ੍ਰਾਪਤ ਕਰਨ ਦੇ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕੇ ਉਹ ਇਸ ਦੇ ਇੱਛੁਕ ਨੌਜਵਾਨਾਂ ਨੂੰ ਪੜ੍ਹਾਈ ਦੀ ਆਨਲਾਈਨ ਤਿਆਰੀ ਕਰਾਉਣਗੇ ਅਤੇ ਉਨ੍ਹਾਂ ਦੀ ਮਦਦ ਕਰਨਗੇ.

ਆਪਣੇ ਇਸੇ ਸਪਨੇ ਨੂੰ ਪੂਰਾ ਕਰਦਿਆਂ ਉਨ੍ਹਾਂ ਨੇ UnAcademy ਦੀ ਸ਼ੁਰੁਆਤ ਕੀਤੀ. ਇਹ ਇੱਕ ਯੂਟਿਊਬ ਚੈਨਲ ਹੈ ਜਿਸ ਨੂੰ ਉਹ ਆਪਣੇ ਇੱਕ ਦੋਸਤ ਨਾਲ ਰਲ੍ਹ ਕੇ ਚਲਾਉਂਦੇ ਹਨ. ਇਸ ਚੈਨਲ ‘ਤੇ ਆਉਣ ਵਾਲੇ ਵੀਡਿਉ ਅਤੇ ਰੋਮਨ ਵੱਲੋਂ ਤਿਆਰ ਕੀਤੇ ਲੈਕਚਰ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ.

-ਸ਼ਰਧਾ ਸ਼ਰਮਾ

ਅਨੁਵਾਦ: ਰਵੀ ਸ਼ਰਮਾ