ਭਾਰਤੀ ਐਪ ‘ਮੇਡਕਾਰਡਸ’ ਦੁਨਿਆ ਦੇ ਟਾੱਪ-10 ਸਟਾਰਟਅਪ ਵਿੱਚ ਸ਼ਾਮਿਲ ਹੋਇਆ 

0

ਮੇਡਕਾਰਡਸ ਭਾਰਤ ਦਾ ਪਹਿਲਾ ਅਜਿਹਾ ਸਟਾਰਟਅਪ ਹੈ ਜਿੱਥੇ ਡਾਕਟਰ, ਮਰੀਜ਼, ਲੈਬ ਅਤੇ ਮੇਡਿਕਲ ਸਟੋਰ ਇੱਕ ਹੀ ਥਾਂ ‘ਤੇ ਮਿਲਦੇ ਹਨ. ਇਹ ਐਪ ਤੁਹਾਡੀ ਦਵਾਈ ਦੀ ਪਰਚਿਆਂ ਵੀ ਸਾਂਭ ਕੇ ਰਖੇਗਾ.

ਤੁਹਾਡੇ ਘਰ ਵਿੱਚ ਜਾਂ ਕਿਸੇ ਹੋਰ ਦਾ ਇਲਾਜ਼ ਚਲ ਰਿਹਾ ਹੋਏ ਤਾਂ ਸਾਰੀਆਂ ਪਰਚਿਆਂ ਸਾਂਭ ਕੇ ਰੱਖਣਾ ਵੀ ਇੱਕ ਵੱਡੀ ਸਮੱਸਿਆ ਹੁੰਦੀ ਹੈ. ਲੈਬ ਦੀਆਂ ਰਿਪੋਰਟਾਂ ਨੂੰ ਵੀ ਸਾਂਭ ਕੇ ਰੱਖਣਾ ਪੈਂਦਾ ਹੈ. ਇਨ੍ਹਾਂ ‘ਚੋਂ ਜੇਕਰ ਇੱਕ ਵੀ ਗੁਵਾਚ ਜਾਵੇ ਤਾਂ ਸਮੱਸਿਆ ਹੋ ਜਾਂਦੀ ਹੈ. ਦਵਾਈ ਅਤੇ ਲੈਬ ਦੀ ਪਰਚਿਆਂ ਸਾਂਭ ਕੇ ਰੱਖਣ ਲਈ ਇੱਕ ਅਜਿਹਾ ਐਪ ਬਣਾਇਆ ਗਿਆ ਹੈ ਜਿਸਦਾ ਨਾਂਅ ਹੈ – ਮੇਡਕਾਰਡਸ.

ਮੇਡਕਾਰਡਸ ਐਪ ਨੂੰ ਦੁਨਿਆ ਦੇ ਟਾੱਪ-10 ਸਟਾਰਟਅਪ ਵਿੱਚ ਸ਼ਾਮਿਲ ਕੀਤਾ ਗਿਆ ਹੈ. ਅਮਰੀਕਾ ਦੇ ਨਿਊ ਆਰਲਿਆਂਸ ਵਿੱਖੇ ਹੋਏ ‘ਫਾਸਟੇਸਟ ਗ੍ਰੋਇੰਗ ਟੀਚ ਕਾਂਫ੍ਰੇਂਸ’ ਦੇ ਦੌਰਾਨ ਇਸ ਦਾ ਚੋਣ ਹੋਇਆ ਹੈ.

ਅਮਰੀਕਾ ਦੇ ਨਿਊ ਆਰਲਿਆਂਸ ਵਿੱਚ ਹੋਏ ਇਸ ਪ੍ਰੋਗ੍ਰਾਮ ਵਿੱਚ ਇੱਕ ਲੱਖ ਤੋਂ ਵਧ ਸਟਾਰਟਅਪ ਵੱਲੋਂ ਅਰਜ਼ੀ ਦਿੱਤੀ ਗਈ ਸੀ. ਇਨ੍ਹਾਂ ਵਿੱਚੋਂ ਸਿਰਫ 10 ਦਾ ਹੀ ਚੋਣ ਹੋਣਾ ਸੀ. ਚੁਣੇ ਗਏ 10 ਸਟਾਰਟਅਪ ਚੋਂ ਭਾਰਤ ਦਾ ਮੇਡਕਾਰਡਸ ਵੀ ਸ਼ਾਮਿਲ ਹੈ. ਮੇਡਕਾਰਡਸ ਭਾਰਤ ਦਾ ਪਹਿਲਾ ਅਜਿਹਾ ਐਪ ਹੈ ਜਿਸ ਵਿੱਚ ਡਾਕਟਰ, ਮਰੀਜ਼, ਲੈਬ ਅਤੇ ਮੇਡਿਕਲ ਸਟੋਰ ਇੱਕੋ ਥਾਂ ‘ਤੇ ਮਿਲਦੇ ਹਨ. ਇਹ ਐਪ ਕੋਟਾ (ਰਾਜਸਥਾਨ) ਦੇ ਚਾਰ ਨੌਜਵਾਨਾਂ ਸ਼੍ਰੇਯਾਂਸ਼ ਮੇਹਤਾ, ਨਿਖਿਲ ਬਾਹੇਤੀ ਅਤੇ ਉਨ੍ਹਾਂ ਦੇ ਦੋਸਤਾਂ ਸਾਯਦਾ ਅਤੇ ਮੁਦਿਤ ਨੇ ਬਣਾਇਆ ਹੈ. ਇਸ ਐਪ ਦੀ ਸ਼ੁਰੁਆਤ ਭੀਮਗੰਜ ਮੰਡੀ ਦੀ ਡਿਸ੍ਪੇੰਸਰੀ ਤੋਂ ਹੋਣੀ ਹੈ. ਇਹ ਐਪ ਪੰਜ ਸਾਲ ਵਿੱਚ ਪੰਜ ਕਰੋੜ ਮਰੀਜਾਂ ਤਕ ਪਹੁੰਚਣ ਦਾ ਟੀਚਾ ਰੱਖਦਾ ਹੈ.

ਮੇਡਕਾਰਡਸ ਐਪ ਰਾਹੀਂ ਡਾਕਟਰਾਂ ਦੀ ਪਰਚਿਆਂ, ਰਿਪੋਰਟਾਂ, ਦਵਾਈਆਂ ਇੱਕੋ ਥਾਂ ‘ਤੇ ਮਿਲ ਜਾਣਗੀਆਂ. ਐਪ ਤਿਆਰ ਕਰਨ ਵਾਲੇ ਸ਼੍ਰੇਯਾਂਸ਼ ਮੇਹਤਾ ਦਾ ਕਹਿਣਾ ਹੈ ਕੇ ਪੰਜ ਸਾਲ ਵਿੱਚ ਪੰਚ ਕਰੋੜ ਮਰੀਜਾਂ ਨੂੰ ਇਸ ਐਪ ਨਾਲ ਜੋੜਿਆ ਜਾਵੇਗਾ. ਇਸ ਐਪ ਨੂੰ ਤਿਆਰ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਦੋਂ ਆਇਆ ਜਦੋਂ ਉਹ ਆਪਣੇ ਪਿਤਾ ਨਾਲ ਡਿਸ੍ਪੇੰਸਰੀ ਗਏ ਸਨ. ਪਹਿਲਾਂ ਵਾਲੀ ਪਰਚੀ ਨਾਲ ਨਾ ਲੈ ਜਾਣ ਕਰਕੇ ਡਾਕਟਰ ਨੇ ਇਲਾਜ਼ ਕਰਨ ਤੋਂ ਨਾਂਹ ਕਰ ਦਿੱਤੀ ਸੀ.

ਮੇਡਕਾਰਡਸ ਵਿੱਚ ਦੋ ਸਿਸਟਮ ਕੰਮ ਕਰਦੇ ਹਨ. ਪਹਿਲਾ ਸ਼ਹਿਰੀ ਮਰੀਜਾਂ ਲਈ ਜਿਹੜੇ ਸਮਾਰਟ ਫ਼ੋਨ ਦਾ ਇਸਤੇਮਾਲ ਕਰਦੇ ਹਨ ਅਤੇ ਦੂਜਾ ਪੇਂਡੂ ਇਲਾਕਿਆਂ ਦੇ ਮਰੀਜਾਂ ਲਈ ਜਿਹੜੇ ਸਾਧਾਰਣ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ. ਐਪ ‘ਤੇ ਰਜਿਸਟ੍ਰੇਸ਼ਨ ਕਰਾਉਣ ਮਗਰੋਂ ਫੋਟੋ ਪਾਉਣੀ ਪੈਂਦੀ ਹੈ. ਮੋਬਾਇਲ ਨੰਬਰ ਪਾਉਣ ‘ਤੇ ਮਰੀਜ਼ ਦੇ ਇਲਾਜ਼ ਦਾ ਸਾਰਾ ਰਿਕਾਰਡ ਖੁੱਲ ਜਾਵੇਗਾ. ਇਸ ਐਪ ਵਿੱਚ ਰਜਿਸਟ੍ਰੇਸ਼ਨ ਮੋਬਾਇਲ ਨੰਬਰ ‘ਤੇ ਅਧਾਰਿਤ ਹੁੰਦਾ ਹੈ.

ਅਨੁਮਾਨ ਲਾਇਆ ਜਾ ਰਿਹਾ ਹੈ ਕੇ ਦੇਸ਼ ਦੇ 10 ਲੱਖ ਮੇਡਿਕਲ ਸਟੋਰਾਂ ਨੂੰ ਇਸ ਐਪ ਨਾਲ ਜੋੜਿਆ ਜਾਵੇਗਾ. ਡਿਸ੍ਪੇੰਸਰੀਆਂ ਵਿੱਚ ਤਕਨੀਕੀ ਲੋਕ ਹੋਣਗੇ ਜਿਹੜੇ ਇਸ ਬਾਰੇ ਲੋਕਾਂ ਨੂੰ ਜਾਣੂ ਕਰਾਉਣਗੇ.