ਕੈੰਸਰ ਦੇ ਮਰੀਜਾਂ ਦਾ ਹੌਸਲਾ ਵਧਾਉਣ ਲਈ ਆਪ ਕੈੰਸਰ ਮਰੀਜ਼ ਰਹੇ ਅੰਨਤ ਸ਼ੁਕਲਾ ਨੇ ਬਣਾਇਆ ‘ਜੰਨਤ’ 

0

ਸਾਲ 2010 ਦੀ ਗੱਲ ਹੈ ਜਦੋਂ ਅੰਨਤ ਸ਼ੁਕਲਾ ਨੋਇਡਾ ‘ਚ ਆਪਣੇ ਕਾਲੇਜ ਤੋਂ ਵਾਪਸ ਘਰ ਆ ਰਹੇ ਸਨ. ਉਹ ਆਪਣੇ ਫੋਨ ਉੱਪਰ ਚਾਰਲੀ ਥੇਰੋਨ ਦੀ ਫਿਲਮ ਸਵੀਟ ਨੰਬਰ ਵੇਖ ਰਹੇ ਸਨ. ਉਸੇ ਵੇਲੇ ਉਨ੍ਹਾਂ ਦੇ ਢਿਡ ‘ਚ ਪੀੜ ਹੋਈ. ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਾ ਕੇ ਉਨ੍ਹਾਂ ਨੂੰ ‘ਹਾਡ੍ਕਿੰਜ ਲਿਮਫੋਮਾ’ ਨਾਂਅ ਦੀ ਬੀਮਾਰੀ ਹੋ ਗਈ ਹੈ. ਦਿਲਚਸਪ ਗੱਲ ਇਹ ਹੋਈ ਕੇ ਫਿਲਮ ਵਿੱਚ ਚਾਰਲੀ ਦਾ ਕਿਰਦਾਰ ਭੀ ਇਸੇ ਬੀਮਾਰੀ ਨਾਲ ਜੂਝਦਾ ਰਹਿੰਦਾ ਹੈ.

ਸਾਲ 2012 ‘ਚ ਦਿੱਲੀ ‘ਚ ਜਦੋਂ ਨਿਰਭਿਆ ਬਲਾਤਕਾਰ ਕੇਸ ਹੋਇਆ ਤਾਂ ਲੋਕਾਂ ਨੇ ਆਪਣੇ ਗੁੱਸੇ ਦਾ ਇਜਹਾਰ ਕਰਦਿਆਂ ਆਪਣੇ ਫੇਸਬੂਕ ਦੀ ਪ੍ਰੋਫ਼ਾਇਲ ਪਿਕਚਰ ਦੇ ਥਾਂ ‘ਤੇ ਇੱਕ ਕਾਲੇ ਰੰਗ ਦੀ ਤਸਵੀਰ ਲਾਉਣੀ ਸ਼ੁਰੂ ਕਰ ਦਿੱਤੀ ਸੀ. ਇਹ ਆਈਡਿਆ ‘ਜੰਨਤ’ ਦਾ ਹੀ ਸੀ.

ਅੰਨਤ ਸ਼ੁਕਲਾ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਜੰਮਪਲ ਹਨ. ਕੰਪਿਊਟਰ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਸ਼ੁਰੂ ਤੋਂ ਹੀ ਸੀ. ਬਾਅਦ ਵਿੱਚ ਇਹ ਉਨ੍ਹਾਂ ਦਾ ਪੈਸ਼ਨ ਵੀ ਬਣ ਗਿਆ. ਉਹ ਇਸੇ ਵਿਸ਼ੇ ਵਿੱਚ ਇੰਜੀਨਿਅਰਿੰਗ ਦੀ ਪੜ੍ਹਾਈ ਕਰ ਰਹੇ ਸਨ.

ਲਿਮਫੋਮਾ ਇੱਕ ਤਰ੍ਹਾਂ ਦਾ ਕੈੰਸਰ ਹੈ ਜਿਸ ਦਾ ਮਤਲਬ ਹੁੰਦਾ ਹੈ ਕੇ ਸ਼ਰੀਰ ਵਿੱਚ ਕੋਸ਼ਿਕਾਵਾਂ ਦਾ ਲਗਾਤਾਰ ਵਧਦੇ ਰਹਿਣਾ. ਲਿਮਫੋਮਾ ਉਨ੍ਹਾਂ ਕੋਸ਼ਿਕਾਵਾਂ ਵਿੱਚ ਹੁੰਦਾ ਹੁੰਦਾ ਹੈ ਜੋ ਸ਼ਰੀਰ ਨੂੰ ਬੀਮਾਰਿਆਂ ਨਾਲ ਮੁਕਾਬਲਾ ਕਰਨ ਦੀ ਤਾਕਤ ਦਿੰਦਿਆਂ ਹਨ. ਲਿਮਫੋਮਾ ਸ਼ਰੀਰ ਦੇ ਇੱਕ ਹਿੱਸੇ ਲਿੰਫ ਨੋਡ ‘ਚੋਂ ਸ਼ੁਰੂ ਹੁੰਦਾ ਹੈ. ਪਰ ਇਹ ਸ਼ਰੀਰ ਦੇ ਕਿਸੇ ਵੀ ਹਿੱਸੇ ਵੀ ਪਹੁੰਚ ਸਕਦਾ ਹੈ.

ਕੈੰਸਰ ਦੇ ਇਲਾਜ਼ ਦੇ ਦੌਰਾਨ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਉਨ੍ਹਾਂ ਨੇ ਕਈ ਮਰੀਜਾਂ ਨਾਲ ਗੱਲ ਬਾਤ ਕੀਤੀ. ਉਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕੇ ਜਿਆਦਾਤਰ ਮਰੀਜ਼ ਕੈੰਸਰ ਦੀ ਬੀਮਾਰੀ ਦਾ ਮੁਕਾਬਲਾ ਕਰਨ ਦਾ ਹੌਸਲਾ ਹੀ ਛੱਡ ਬੈਠਦੇ ਹਨ. ਇਸ ਕਰਕੇ ਉਨ੍ਹਾਂ ਦਾ ਇਲਾਜ਼ ਵਧੀਆ ਨਤੀਜੇ ਨਹੀਂ ਦੇ ਪਾਉਂਦਾ.

ਇਹ ਜਾਣ ਕੇ ਉਨ੍ਹਾਂ ਨੇ ਆਪਣੇ ਚਾਰ ਦੋਸਤਾਂ ਨਾਲ ਮਿਲਕੇ ‘ਜੰਨਤ’ ਨਾਂਅ ਦੀ ਇੱਕ ਸੰਸਥਾ ਬਣਾਈ. ਉਸ ਵੇਲੇ ਸੋਸ਼ਲ ਮੀਡਿਆ ਵਿੱਚ ਲੋਕਾਂ ਦੀ ਦਿਲਚਸਪੀ ਤੇਜ਼ੀ ਨਾਲ ਵਧ ਰਹੀ ਸੀ. ਅੰਨਤ ਸ਼ੁਕਲਾ ਨੂੰ ਪਤਾ ਲੱਗ ਗਿਆ ਕੇ ਆਉਣ ਵਾਲੇ ਸਮੇਂ ‘ਚ ਸੋਸ਼ਲ ਮੀਡਿਆ ਦਾ ਇਸਤੇਮਾਲ ਕਾਮਯਾਬ ਹੋਏਗਾ. ਉਨ੍ਹਾਂ ਨੇ ਸੋਸ਼ਲ ਮੀਡਿਆ ਉੱਪਰ ਇਸ ਬਾਰੇ ਜਾਣਕਾਰੀ ਦਾ ਪ੍ਰਸਾਰ ਸ਼ੁਰੂ ਕੀਤਾ.

ਸਾਲ 2015 ਵਿੱਚ ਉਨ੍ਹਾਂ ਨੇ DafuqStory ਨਾਂਅ ਨਾਲ ਇੱਕ ਪੀਆਰ ਟੂਲ ਬਣਾਈ. ਇਸ ਪਲੇਟਫਾਰਮ ਦਾ ਮਕਸਦ ਲੋਕਾਂ ਨੂੰ ਮਜ਼ੇਦਾਰ ਕਹਾਣੀਆਂ ਦੇਣਾ ਸੀ. ਇਸ ਤੋਂ ਇੱਕ ਸਾਲ ਬਾਅਦ ਉਨ੍ਹਾਂ ਨੇ THEPOST24 ਨਾਂਅ ਦੀ ਇੱਕ ਨਿਊਜ਼ ਪੋਰਟਲ ਦੀ ਸ਼ੁਰੁਆਤ ਕੀਤੀ. ਅੱਜ ਇਸ ਪੋਰਟਲ ‘ਤੇ ਹਰ ਰੋਜ਼ 1.5 ਮਿਲੀਅਨ ਤੋਂ ਵੀ ਵਧ ਲੋਕ ਆਉਂਦੇ ਹਨ. ਇਸ ਰਾਹੀਂ ਲੋਕਾਂ ਨੂੰ ਨਵੇਂ ਆਈਡਿਆ, ਖਬਰਾਂ ਅਤੇ ਦੁਨਿਆ ਭਰ ਦੀਆਂ ਕਹਾਣੀਆਂ ਮਿਲਦੀਆਂ ਹਨ.

ਕੈੰਸਰ ਨਾਲ ਜੂਝਦਿਆਂ ਅੰਨਤ ਸ਼ੁਕਲਾ ਨੇ ਨਵੀਂ ਚੁਣੋਤੀਆਂ ਨੂੰ ਨਹੀਂ ਛੱਡਿਆ. ਉਹ ਲਗਾਤਾਰ ਕੈੰਸਰ ਦੇ ਮਰੀਜਾਂ ਲਈ ਕੰਮ ਕਰਦੇ ਰਹੇ.