ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਬਣੇ ਪੈਰਾ ਏਥਲੀਟ ਅਮਿਤ ਸਰੋਹਾ ਨੇ ਬਣਾਏ 6 ਪੈਰਾ ਏਥਲੀਟ, ਚਾਰ ਨੇ ਕੀਤਾ ਰਿਓ ਓਲੰਪਿਕ ਕ਼ੁਆਲਿਫਾਈ

ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਬਣੇ ਪੈਰਾ ਏਥਲੀਟ ਅਮਿਤ ਸਰੋਹਾ ਨੇ ਬਣਾਏ 6 ਪੈਰਾ ਏਥਲੀਟ, ਚਾਰ ਨੇ ਕੀਤਾ ਰਿਓ ਓਲੰਪਿਕ ਕ਼ੁਆਲਿਫਾਈ

Tuesday July 05, 2016,

3 min Read

ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਉਣਾ ਅਤੇ ਉਸ ਤਾਕਤ ਨਾਲ ਦੁਨਿਆ ਵਿੱਚ ਆਪਣਾ ਨਾਂਅ ਚਮਕਾਉਣਾ ਕੋਈ ਸੌਖਾ ਕੰਮ ਨਹੀਂ ਹੈ. ਪਰ ਪੈਰਾ ਏਥਲੀਟ ਅਮਿਤ ਸਰੋਹਾ ਨੇ ਨਾਹ ਸਿਰਫ਼ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ ਸਗੋਂ ਹੁਣ ਉਨ੍ਹਾਂ ਜਿਹੇ ਹੋਰ ਕਮਜ਼ੋਰ ਨੌਜਵਾਨਾਂ ਨੂੰ ਵੀ ਇਹੀ ਕਲਾ ਸਿਖਾ ਰਹੇ ਹਨ. ਅਮਿਤ ਨੇ ਪੈਰਾਂ ਤੋਂ ਚੱਲਣ ਤੋਂ ਲਾਚਾਰ ਹੋਏ ਨੌਜਵਾਨਾਂ ਨੂੰ ਪਿੰਡਾਂ ‘ਚੋਂ ਲੱਭ ਕੇ ਉਨ੍ਹਾਂ ਨੂੰ ਆਪਣੀ ਤਾਕਤ ਦੇ ਪਹਿਚਾਨ ਕਰਾਈ ਅਤੇ ਹੁਣ ਉਨ੍ਹਾਂ ਨੂੰ ਪੈਰਾ ਏਥਲੀਟ ਬਣਾ ਕੇ ਰਿਓ ਉਲੰਪਿਕ ਲਈ ਤਿਆਰ ਕਰ ਦਿੱਤਾ ਹੈ.

ਅਮਿਤ ਸਰੋਹਾ ਦੀ ਆਪਣੀ ਕਹਾਣੀ ਵੀ ਇਸੇ ਤਰ੍ਹਾਂ ਪ੍ਰੇਰਨਾ ਦੇਣ ਵਾਲੀ ਹੈ. ਸਾਲ 2007 ‘ਚ ਇੱਕ ਸੜਕ ਹਾਦਸੇ ਵਿੱਚ ਅਮਿਤ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਉਹ ਪੈਰਾਂ ਪਾਸੇ ਲਾਚਾਰ ਹੋ ਗਏ. ਲੰਮੇ ਸਮੇਂ ਤਕ ਇਲਾਜ਼ ਵੀ ਕਰਾਇਆ. ਛੇ ਮਹੀਨੇ ਤੋਂ ਵੀ ਵੱਧ ਦਿੱਲੀ ਦੇ ਸ੍ਪਾਈਨ ਇੰਜਰੀ ਸੇੰਟਰ ‘ਚ ਵੀ ਰਹੇ.

image


ਅਮਿਤ ਨੇ ਦੱਸਿਆ-

“ਦਿੱਲੀ ਦੇ ਸ੍ਪਾਈਨ ਇੰਜਰੀ ਸੇੰਟਰ ‘ਚ ਇਲਾਜ਼ ਲਈ ਰਹਿਣ ਦੇ ਦੌਰਾਨ ਇੱਕ ਅੰਗ੍ਰੇਜ਼ ਨਾਲ ਮੁਲਾਕਾਤ ਹੋਈ. ਉਸਨੇ ਨਾਂਹ ਕੇਵਲ ਹੌਸਲਾ ਦਿੱਤਾ ਸਗੋਂ ਮੈਨੂ ਮੇਰੀ ਕਮਜ਼ੋਰੀ ਨੂੰ ਤਾਕਤ ਬਣਾਉਣ ਦਾ ਵੀ ਤਰੀਕਾ ਦੱਸਿਆ. ਅਸਲ ‘ਚ ਉਸਨੇ ਹੀ ਮੈਨੂੰ ਏਥਲੀਟ ਬਣਾਇਆ.”

ਉਸ ਅੰਗ੍ਰੇਜ਼ ਦੀ ਸਲਾਹ ਦੇ ਬਾਅਦ ਅਮਿਤ ਨੇ ਆਪਣਾ ਹੌਸਲਾ ਅਤੇ ਜੁਨੂਨ ਮੁੜ ਇੱਕਠਾ ਕੀਤਾ ਅਤੇ ਪੈਰਾ ਏਥਲੀਟ ਬਣਨ ਬਾਰੇ ਸੋਚਿਆ. ਮਿਹਨਤ ਕੀਤੀ. ਆਪਣਾ ਟਾਰਗੇਟ ਮਿੱਥਿਆ. ਦੋ ਹੀ ਸਾਲ ਦੇ ਬਾਅਦ ਅਮਿਤ ਨੇ 2010 ‘ਚ ਹੋਏ ਕਾਮਨਵੇਲਥ ਖੇਡਾਂ ‘ਚ ਦੇਸ਼ ਵੱਲੋਂ ਹਿੱਸਾ ਲਿਆ.

ਆਪਣੀ ਮਿਹਨਤ ਦੇ ਸਦਕੇ ਉਹ ਪੈਰਾ ਓਲੰਪਿਕ ਦੇ ਕੋਚ ਬਣੇ. ਸਾਲ 2013 ‘ਚ ਓਹ ਕੋਚ ਬਣ ਗਏ. ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਿਹੀ ਹਾਲਤ ‘ਚੋਂ ਗੁਜ਼ਰ ਰਹੇ ਨੌਜਵਾਨਾਂ ਨੂੰ ਹੌਸਲਾ ਦੇਣ ਦਾ ਕੰਮ ਸ਼ੁਰੂ ਕੀਤਾ. ਦੋ ਪੈਰਾ ਏਥਲੀਟ ਅਮਿਤ ਅਤੇ ਸੁਨੀਲ ਦੀ ਮਦਦ ਕੀਤੀ ਜੋ ਮਹਿੰਗੇ ਉਪਕਰਣ ਨਹੀਂ ਸੀ ਖ਼ਰੀਦ ਸਕਦੇ. ਇਨ੍ਹਾਂ ਦੋਹਾਂ ਨੇ ਏਸ਼ੀਅਨ ਏਥਲੇਟਿਕ੍ਸ ‘ਚ ਮੇਡਲ ਜਿੱਤੇ. ਅਮਿਤ ਨੇ ਛੇ ਪੈਰਾ ਏਥਲੀਟ ਦੀ ਮਦਦ ਕੀਤੀ, ਉਨ੍ਹਾਂ ਨੂੰ ਜ਼ਬਰਦਸਤ ਕੋਚਿੰਗ ਦਿੱਤੀ ਅਤੇ ਉਨ੍ਹਾਂ ‘ਚੋਂ ਚਾਰ ਰਿਓ ਉਲੰਪਿਕ ਲਈ ਕ਼ੁਆਲਿਫਾਈ ਕਰ ਗਏ ਹਨ.

image


ਪਰ ਇੱਕ ਨੌਜਵਾਨ ਅਜਿਹਾ ਵੀ ਹੈ ਅਮਿਤ ਦੀ ਟੀਮ ‘ਚ ਜਿਸਨੂੰ ਅਮਿਤ ਨੇ ਆਪ ਘਰੋਂ ਲਿਆ ਕੇ ਰਿਓ ਓਲੰਪਿਕ ਤਕ ਪਹੁੰਚਾਇਆ. ਅਮਿਤ ਦੇ ਇੱਕ ਦੋਸਤ ਨੇ ਧਰਮਵੀਰ ਨਾਂਅ ਦੇ ਨੌਜਵਾਨ ਬਾਰੇ ਦੱਸਿਆ ਜੋ ਕੇ ਸੜਕ ਹਾਦਸੇ ਕਰਕੇ ਪੈਰੋਂ ਚੱਲਣ ਤੋਂ ਲਾਚਾਰ ਸੀ. ਅਮਿਤ ਧਰਮਵੀਰ ਦੇ ਗਹਰ ਗਏ ਅਤੇ ਉਸਨੂੰ ਆਪ ਮੈਦਾਨ ਤਕ ਲੈ ਕੇ ਆਏ. ਉਸਨੂੰ ਕੋਚਿੰਗ ਦਿੱਤੀ. ਉਸਦਾ ਸਾਰਾ ਖ਼ਰਚਾ ਆਪ ਹੀ ਚੁੱਕਿਆ. ਅਤੇ ਆਪਣੇ ਹੀ ਮੁਕਾਬਲੇ ‘ਚ ਏਥਲੀਟ ਬਣਾ ਕੇ ਖੜਾ ਕਰ ਦਿੱਤਾ. ਅੱਜ ਦੋ ਸਾਲ ਦੇ ਅੰਦਰ ਹੀ ਧਰਮਵੀਰ ਨੇ ਰਿਓ ਓਲੰਪਿਕ ਲਈ ਕੁਅਲਿਫਾਈ ਕਰ ਲਿਆ ਹੈ.

ਇਸ ਬਾਰੇ ਅਮਿਤ ਦਾ ਕਹਿਣਾ ਹੈ ਕੇ ਮੈਂ ਅੱਜ ਜੋ ਵੀ ਕੁਝ ਹਾਂ ਪੈਰਾ ਏਥਲੀਟ ਦੀ ਵਜ੍ਹਾ ਨਾਲ ਹੀ ਹਾਂ. ਮੈਂ ਫ਼ੈਸਲਾ ਕੀਤਾ ਸੀ ਕੇ ਕੋਚ ਦੀ ਨੌਕਰੀ ਤੋਂ ਜੋ ਵੀ ਪੈਸਾ ਲਵਾਂਗਾ, ਜ਼ਰੁਰਤਮੰਦ ਨੌਜਵਾਨਾਂ ‘ਤੇ ਹੀ ਖ਼ਰਚਾ ਕਰਾਂਗਾ.

ਲੇਖਕ: ਰਵੀ ਸ਼ਰਮਾ