''ਮੈਨੂੰ ਉਹ ਕੁੱਝ ਕਰਨ ਦੀ ਸਭ ਤੋਂ ਵੱਧ ਪ੍ਰੇਰਣਾ ਮਿਲਦੀ ਹੈ, ਜਿਸ ਬਾਰੇ ਲੋਕ ਕਹਿੰਦੇ ਹਨ ਕਿ ਇਹ ਹੋ ਨਹੀਂ ਸਕਦਾ''

''ਮੈਨੂੰ ਉਹ ਕੁੱਝ ਕਰਨ ਦੀ ਸਭ ਤੋਂ ਵੱਧ ਪ੍ਰੇਰਣਾ ਮਿਲਦੀ ਹੈ, ਜਿਸ ਬਾਰੇ ਲੋਕ ਕਹਿੰਦੇ ਹਨ ਕਿ ਇਹ ਹੋ ਨਹੀਂ ਸਕਦਾ''

Friday November 27, 2015,

5 min Read

ਉਹ ਬਹੁਤ ਸੁੰਦਰ ਹਨ, ਮਿੱਠ-ਬੋਲੜੇ ਹਨ ਅਤੇ ਉਨ੍ਹਾਂ ਤੱਕ ਆਸਾਨੀ ਨਾਲ ਪੁੱਜਿਆ ਜਾ ਸਕਦਾ ਹੈ ਪਰ ਜਦੋਂ ਤੁਸੀਂ ਉਨ੍ਹਾਂ ਨੂੰ ਆਖੋਗੇ ਕਿ ਇਹ ਨਹੀਂ ਹੋ ਸਕਦਾ, ਤਾਂ ਉਹ ਤੁਹਾਨੂੰ ਆਪਣੇ ਮਜ਼ਬੂਤ ਸ਼ਕਤੀਸ਼ਾਲੀ ਇਰਾਦੇ ਵਿਖਾਉਣਗੇ। ਉਹ ਕਹਿੰਦੇ ਹਨ,''ਮੈਨੂੰ ਉਨ੍ਹਾਂ ਚੀਜ਼ਾਂ ਤੋਂ ਸਭ ਤੋਂ ਵੱਧ ਪ੍ਰੇਰਣਾ ਮਿਲਦੀ ਹੈ, ਜਿਨ੍ਹਾਂ ਬਾਰੇ ਲੋਕ ਕਹਿੰਦੇ ਹਨ ਕਿ ਇਹ ਉਹ ਨਹੀਂ ਸਕਦਾ, ਇਹ ਅਸੰਭਵ ਹੈ ਜਾਂ ਫਿਰ ਇਹ ਤਾਂ ਕਦੇ ਕੀਤਾ ਹੀ ਨਹੀਂ ਜਾ ਗਿਆ ਹੈ। ਤਦ ਮੈਨੂੰ ਲਗਦਾ ਹੈ ਕਿ ਮੈਂ ਇਹ ਕਰਨਾ ਹੈ।'' ਇਸੇ ਵਿਚਾਰ-ਪ੍ਰਕਿਰਿਆ ਨੇ 'ਕੈਨਵਾ' ਦੇ ਸੀ.ਈ.ਓ. ਅਤੇ ਸਹਿ-ਬਾਨੀ ਮੇਲਾਨੀ ਪਰਕਿਨਜ਼ ਨੂੰ ਜੀਵਨ ਵਿੱਚ ਬਹੁਤ ਜ਼ਿਆਦਾ ਤਾਕਤ ਦਿੱਤੀ ਹੈ। 'ਕੈਨਵਾ' ਆੱਨਲਾਈਨ ਗ੍ਰਾਫ਼ਿਕਸ ਡਿਜ਼ਾਇਨ ਪਲੇਟਫ਼ਾਰਮ ਹੈ। ਆਸਟਰੇਲੀਆ ਦੇ ਸ਼ਹਿਰ ਪਰਥ ਦੇ ਜੰਮਪਲ਼ ਮੇਲਾਨੀ ਕੋਲ ਇੱਕ ਨਹੀਂ, ਸਗੋਂ ਕਈ ਅਰੋੜ ਡਾਲਰ ਮੁੱਲ ਦੀਆਂ ਦੋ ਨਵੀਆਂ ਕੰਪਨੀਆਂ (ਸਟਾਰਟ-ਅਪਸ) ਹਨ। ਉਹ ਆਮ ਜੀਵਨ ਵੀ ਇੱਕ ਡਿਜ਼ਾਇਨ 'ਚ ਜਿਉਂਦੇ ਹਨ। ਆਸਟਰੇਲੀਆ 'ਚ 'ਸਟਾਰਟ-ਅਪ ਈਕੋ-ਸਿਸਟਮ' ਬਾਰੇ ਵੱਧ ਜਾਣਨ, ਡਿਜ਼ਾਇਨ ਲਈ ਉਨ੍ਹਾਂ ਦਾ ਪਿਆਰ ਅਤੇ ਭਾਰਤ ਵਿੱਚ 'ਕੈਨਵਾ' ਲਾਂਚ ਕਰਨ ਬਾਰੇ 'ਹਰ-ਸਟੋਰੀ' ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

image


ਗ੍ਰਾਫ਼ਿਕਸ ਡਿਜ਼ਾਇਨ ਸਿਖਾਉਣਾ

ਮੇਲਾਨੀ ਨੇ ਡਿਜ਼ਾਇਨ ਸਕੂਲ ਵਿੱਚ ਭਾਗ ਨਹੀਂ ਲਿਆ ਹੈ। ਆਸਟਰੇਲੀਆ ਯੂਨੀਵਰਸਿਟੀ 'ਚ ਕਮਿਊਨੀਕੇਸ਼ਨ ਦੀ ਪੜ੍ਹਾਈ ਕਰਦਿਆਂ ਉਨ੍ਹਾਂ ਡਿਜੀਟਲ ਮੀਡੀਆ ਅਤੇ ਗ੍ਰਾਫ਼ਿਕਸ ਡਿਜ਼ਾਇਨ ਨਾਲ ਪਿਆਰ ਹੋਇਆ। ਇਸ ਵਿਸ਼ੇ ਲਈ ਉਨ੍ਹਾਂ ਦਾ ਪਿਆਰ ਅਤੇ ਸਮਰਪਣ ਵੇਖ ਕੇ ਹੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਅਗਲੇ ਵਰ੍ਹੇ ਪੜ੍ਹਾਉਣ ਲਈ ਸੱਦ ਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਡਿਜ਼ਾਇਨ ਨਾਲ ਨੇੜਤਾ ਸ਼ੁਰੂ ਹੋਈ ਅਤੇ ਉਨ੍ਹਾਂ ਕਦੇ ਵੀ ਪਿਛਾਂਹ ਮੁੜ ਕੇ ਨਹੀਂ ਤੱਕਿਆ। ਸਾਲ 2007 'ਚ ਡਿਜ਼ਾਇਨ ਅਤੇ ਫ਼ੋਟੋਸ਼ਾਪ ਪੜ੍ਹਾਉਂਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਵਿਦਿਆਰਥੀ ਸਿੱਖਣ ਲਈ ਸੰਘਰਸ਼ ਕਰ ਰਹੇ ਹਨ। ਉਹ ਇਸ ਤੱਥ ਤੋਂ ਜਾਣੂ ਹਨ ਕਿ ਡਿਜ਼ਾਇਨ ਹੀ ਭਵਿੱਖ ਹੈ ਅਤੇ ਹੁਣ ਸਮਾਂ ਕਿ ਇਸ ਨੂੰ ਸਹਿਯੋਗਪੂਰਨ, ਸਰਲ ਅਤੇ ਖ਼ਰੀਦਣ ਦੇ ਸਮਰੱਥ ਬਣਾਇਆ ਜਾਵੇ। ਉਨ੍ਹਾਂ 'ਕਲਿਫ਼ ਓਬਰੈਕਟ' ਨਾਲ ਹੱਥ ਮਿਲਾਇਆ ਅਤੇ ਫ਼ਿਊਜ਼ਨ ਬਾੱਕਸ ਦੀ ਸ਼ੁਰੂਆਤ ਕੀਤੀ। ਸਕੂਲ ਈਅਰਬੁਕਸ ਬਣਾਉਣ ਦਾ ਇੱਕ ਆੱਨਲਾਈਨ ਟੂਲ ਹੈ। ਮੇਲਾਨੀ ਮੁਸਕਰਾਉਂਦਿਆਂ ਦਸਦੇ ਹਨ,''ਫ਼ਿਊਜ਼ਨ ਬੁਕਸ ਹਾਲੇ ਵੀ ਬਹੁਤ ਵਧੀਆ ਚੱਲ ਰਹੀਆਂ ਹਨ।''

ਪਰਥ 'ਚ ਉਨ੍ਹਾਂ ਨੂੰ 'ਇਨੋਵੇਟਰ ਆੱਫ਼ ਦਾ ਈਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਦੋਂ ਮੇਲਾਨੀ ਅਤੇ ਉਨ੍ਹਾਂ ਦੇ ਸਹਿ-ਬਾਨੀ ਫ਼ਿਊਜ਼ਨ ਬੁਕਸ ਪੇਸ਼ ਕਰ ਰਹੇ ਸਨ, ਤਦ ਉਨ੍ਹਾਂ ਦੀ ਮੁਲਾਕਾਤ 'ਮਾਈਤਾਈ' ਦੇ ਬਾਨੀ ਤੇ ਸਾਨ ਫ਼ਰਾਂਸਿਸਕੋ ਦੇ ਨਿਵੇਸ਼ਕ ਬਿਲ ਤਾਈ ਨਾਲ ਹੋਈ। ਬਿਲ ਨੇ ਉਨ੍ਹਾਂ ਨੂੰ ਮੁਲਾਕਾਤ ਦੇ ਵਾਅਦੇ ਨਾਲ ਸਾਨ ਫ਼ਰਾਂਸਿਸਕੋ ਆਉਣ ਦਾ ਸੱਦਾ ਦਿੱਤਾ। ਸਿਲੀਕੌਨ ਵੈਲੀ 'ਚ ਬਿਤਾਏ ਸਮੇਂ ਨੂੰ ਚੇਤੇ ਕਰਦਿਆਂ ਉਹ ਕਹਿੰਦੇ ਹਨ,''ਜੇ ਮੈਂ ਸਾਨ ਫ਼ਰਾਂਸਿਸਕੋ ਆ ਜਾਂਦੀ ਹੈ, ਤਾਂ ਉਹ ਬਹੁਤ ਖ਼ੁਸ਼ ਹੋਣਗੇ ਅਤੇ ਉਨ੍ਹਾਂ ਨੂੰ ਮੇਲਾਨੀ ਨਾਲ ਮਿਲਣ ਵਿੱਚ ਬਹੁਤ ਖ਼ੁਸ਼ੀ ਹੋਵੇਗੀ। ਮੈਂ ਹਵਾਈ ਜਹਾਜ਼ 'ਚ ਸਵਾਰ ਹੋਈ ਅਤੇ ਉਨ੍ਹਾਂ ਨੂੰ ਮਿਲਣ ਲਈ ਸਾਨ ਫ਼ਰਾਂਸਿਸਕੋ ਚਲੀ ਗਈ। ਉਥੇ ਸਟਾਰਟ-ਅਪ ਦੀ ਦੁਨੀਆਂ ਬਾਰੇ ਸਿੱਖਣ ਲਈ ਤਿੰਨ ਮਹੀਨੇ ਬਿਤਾਏ ਅਤੇ ਉਥੇ ਵੱਧ ਤੋਂ ਵੱਧ ਸਿੱਖਣ ਦਾ ਜਤਨ ਕੀਤਾ।'' ਸਾਨ ਫ਼ਰਾਂਸਿਸਕੋ 'ਚ ਰਹਿੰਦਿਆਂ ਉਨ੍ਹਾਂ ਦੀ ਮੁਲਾਕਾਤ ਗੂਗਲ ਮੈਪਸ ਦੇ ਸਹਿ-ਬਾਨੀ ਰਾਸਮੁਸੇਨ ਨਾਲ ਹੋਈ ਅਤੇ ਉਨ੍ਹਾਂ ਸਿਲੀਕੌਨ ਵੈਲੀ ਵਿੱਚ ਨਿਵੇਸ਼ਕਾਂ ਅਤੇ ਇੰਜੀਨੀਅਰਾਂ ਨਾਲ ਗੱਲਬਾਤ ਦੌਰਾਨ 'ਕੈਨਵਾ' ਬਾਰੇ ਵਿਚਾਰ ਰੱਖਿਆ। ਸਾਲ 2013 ਦੇ ਅਰੰਭ ਵਿੱਚ ਕੰਪਨੀ ਨੰ 30 ਲੱਖ ਅਮਰੀਕੀ ਡਾੱਲਰ ਦੇ ਫ਼ੰਡ ਮਿਲੇ ਅਤੇ ਉਸ ਨੂੰ ਅਗਸਤ 2013 'ਚ ਲਾਂਚ ਕੀਤਾ ਗਿਆ। ਲਾਰਸ ਬਿਲ ਅਤੇ ਮੈਟ੍ਰਿਕਸ ਪਾਰਟਨਰਜ਼ ਕੁੱਝ ਨਿਵੇਸ਼ਕਾਂ ਵਿਚੋਂ ਇੱਕ ਹਨ। ਸਾਲ 2014 ਦੇ ਅਰੰਭ ਵਿੱਚ ਐਪਲ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਗਾਏ ਕਾਵਾਸਾਕੀ ਇੱਕ ਈਵੈਂਜਲਿਸਟ ਵਜੋਂ 'ਕੈਨਵਾ' ਨਾਲ ਜੁੜੇ। ਮੇਲਾਨੀ ਅਨੁਸਾਰ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਡਿਜ਼ਾਇਨ ਦੀ ਦੁਨੀਆਂ ਬਦਲੀ ਹੈ। ਉਹ ਕਹਿੰਦੇ ਹਨ,''ਅੱਜ ਹਰੇਕ ਵਿਅਕਤੀ ਡਿਜ਼ਾਇਨ ਨੂੰ ਲੈ ਕੇ ਜਾਗਰੂਕ ਹੈ। ਹਰੇਕ ਉਦਯੋਗ ਨੂੰ ਡਿਜ਼ਾਇਨ ਦੀ ਜ਼ਰੂਰਤ ਹੈ ਨਾ ਕਿ ਡਿਜ਼ਾਇਨਰਜ਼ ਦੀ। ਉਦਾਹਰਣ ਲਈ ਸੇਲਜ਼, ਮਾਰਕਿਟਿੰਗ ਜਾਂ ਫਿਰ ਸੋਸ਼ਲ ਮੀਡੀਆ ਮਾਹਿਰ ਗ੍ਰਾਫ਼ਿਕ ਵੱਲ ਆ ਰਹੇ ਹਨ।''

image


ਮੇਲਾਨੀ ਦਸਦੇ ਹਨ ਕਿ ਕਿਵੇਂ ਹਰੇਕ ਉਦਯੋਗ ਦਾ ਧਿਆਨ ਸੰਚਾਰ ਸਪੱਸ਼ਟਤਾ ਉਤੇ ਕੇਂਦ੍ਰਿਤ ਹੈ ਅਤੇ ਇਹ ਡਿਜ਼ਾਇਨਰਜ਼ ਉਤੇ ਦਬਾਅ ਬਣਾਉਂਦਾ ਹੈ ਕਿ ਡਿਜ਼ਾਇਨ ਸਪੱਸ਼ਟ ਤੌਰ ਉਤੇ ਸੰਵਾਦ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਇਹ ਅਜਿਹਾ ਕੌਸ਼ਲ ਹੈ, ਜੋ ਹਰੇਕ ਕੋਲ ਹੋਣਾ ਚਾਹੀਦਾ ਹੈ ਅਤੇ ਇੱਥੇ ਹੀ ਅਸੀਂ ਆਪਣਾ ਬਾਜ਼ਾਰ ਬਣਾਇਆ ਹੈ। ਫ਼ੰਡਿੰਗ ਦੇ ਵਿਸ਼ੇ ਬਾਰੇ ਆਪਣੀ ਗੱਲ ਨੂੰ ਮੇਲਾਨੀ ਇਸ ਤਰ੍ਹਾਂ ਰਖਦੇ ਹਨ,''ਬਹੁਤ ਸਾਰੇ ਸਟਾਰਟ-ਅਪਸ ਹਨ, ਜੋ ਫ਼ੰਡ-ਰੇਜ਼ਿੰਗ ਨੂੰ ਇੱਕ ਟੀਚੇ ਵਾਂਗ ਰਖਦੇ ਹਨ, ਜਦ ਕਿ ਇਸ ਦੇ ਉਲਟ ਉਨ੍ਹਾਂ ਨੂੰ ਸਥਾਈ ਕੰਪਨੀ ਬਣਾਉਣ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਖ਼ਾਸ ਕਰ ਕੇ ਸਿਲੀਕੌਨ ਵੈਲੀ ਵਿੱਚ ਅਜਿਹਾ ਹੁੰਦਾ ਹੈ। ਨਿਵੇਸ਼ ਕੋਈ ਤਰਜੀਹ ਨਹੀਂ ਹੋਣੀ ਚਾਹੀਦੀ। ਤਰਜੀਹ ਸਮੱਸਿਆ ਸੁਲਝਾਉਣ ਉਤੇ ਹੋਣੀ ਚਾਹੀਦੀ ਹੈ, ਜਿਸ ਨਾਲ ਅਸਲ ਵਿੱਚ ਲੋਕਾਂ ਨੂੰ ਫ਼ਰਕ ਪੈਂਦਾ ਹੈ।'' ਉਨ੍ਹਾਂ ਦੀ ਆਪਣੀ ਖ਼ੁਦ ਦੀ ਯਾਤਰਾ ਕੋਈ ਬਹੁਤੀ ਸੁਖਾਲ਼ੀ ਨਹੀਂ ਰਹੀ ਹੈ। ਮੇਲਾਨੀ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਉਹ ਕਹਿੰਦੇ ਹਨ,''ਕੰਪਨੀ ਵਿੱਚ ਲਿਆ ਗਿਆ ਹਰੇਕ ਛੋਟਾ ਕਦਮ, ਸਾਨੂੰ ਬਹੁਤ ਅਸਹਿਮਤੀ ਨਾਲ ਸਮਝੌਤਾ ਕਰਨਾ ਪਿਆ। ਰੱਦ ਹੋ ਜਾਣ ਤੋਂ ਬਾਅਦ ਮੇਰੀ ਸੁਭਾਵਕ ਪ੍ਰਕਿਰਿਆ ਹੋਵੇਗੀ, ਤੁਸੀਂ ਅਜਿਹਾ ਮਹਿਸੂਸ ਕਰੋਗੇ ਕਿ ਤੁਹਾਨੂੰ ਮੁੜ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪਰ ਜਦੋਂ ਤੁਹਾਡੇ ਕੋਲ ਅਜਿਹੀ ਕੰਪਨੀ ਹੋਵੇ, ਤਾਂ ਤੁਸੀਂ ਇਹ ਸਮਝ ਜਾਵੋਗੇ ਕਿ ਇਹ ਪ੍ਰਕਿਰਿਆ ਦਾ ਇੱਕ ਹਿੱਸਾ ਹੈ।'' ਮੇਲਾਨੀ ਦੇ ਇਹ ਬਾਨੀ ਉਨ੍ਹਾਂ ਦੇ ਬੁਆਏ-ਫ਼ਰੈਂਡ ਵੀ ਹਨ। ਮੇਲਾਨੀ ਦਸਦੇ ਹਨ,''ਅਸੀਂ ਬਹੁਤਾ ਸਮਾਂ ਅਹਿਮ ਚੀਜ਼ਾਂ ਬਾਰੇ ਗੱਲਾਂ ਕਰਨ ਵਿੱਚ ਬਿਤਾਉਂਦੇ ਹਾਂ।'' ਇੱਕ ਸਾਲ ਲੱਭਣ ਤੋਂ ਬਾਅਦ ਉਨ੍ਹਾਂ ਤਕਨੀਕ ਦੇ ਸਹਿ-ਬਾਨੀ ਵਜੋਂ ਕੈਮਰਨ ਐਡਮਜ਼ 2012 'ਚ ਮਿਲੇ। ਆਸਟਰੇਲੀਆ 'ਚ ਸਟਾਰਟਅਪ ਈਕੋ-ਸਿਸਟਮ ਬਾਰੇ ਮੇਲਾਨੀ ਦਾ ਕਹਿਣਾ ਹੈ,''ਜਦੋਂ ਅਸੀਂ 2007 ਵਿੱਚ ਸ਼ੁਰੂਆਤ ਕੀਤੀ ਸੀ, ਤਾਂ ਮੈਨੂੰ ਕੁੱਝ ਵੀ ਪਤਾ ਨਹੀਂ ਸੀ। ਪਰ ਹੁਣ ਇਹ ਅਸਲ ਵਿੱਚ ਜ਼ੋਰ ਫੜ ਰਿਹਾ ਹੈ। ਆਮ ਤੌਰ ਉਤੇ ਲੋਕ ਉਦਮਤਾ ਤੋਂ ਪ੍ਰੇਰਿਤ ਹਨ ਅਤੇ ਸਟਾਰਟ-ਅੱਪ ਸ਼ੁਰੂ ਕਰ ਰਹੇ ਹਨ। ਮੀਡੀਆ ਵਿੱਚ ਵੀ ਆਮ ਜਾਗਰੂਕਤਾ ਵਧੀ ਹੈ। ਲੋਕ ਇਸ ਨੂੰ ਕੈਰੀਅਰ ਵਜੋਂ ਵਿਚਾਰ ਕਰ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਵੱਧ ਆਮ ਹੋ ਰਿਹਾ ਹੈ। ਜਿੱਥੋਂ ਤੱਕ ਔਰਤਾਂ ਦੇ ਉਤਸ਼ਾਹ ਦਾ ਮੁੱਦਾ ਹੈ, ਲਗਦਾ ਹੈ ਕਿ ਇਹ ਵੀ ਜ਼ੋਰ ਫੜ ਰਿਹਾ ਹੈ। ਮੇਰਾ ਮੰਨਣਾ ਹੈ ਕਿ ਵੱਧ ਤੋਂ ਵੱਧ ਲੋਕ ਇਹ ਕਹਿੰਦੇ ਹਨ ਕਿ ਸੰਭਵ ਹੈ, ਅਸਲ ਵਿੱਚ ਵਧੇਰੇ ਸੰਭਾਵਨਾ ਇਸ ਦੇ ਹੋਣ ਦੀ ਹੀ ਹੈ।''