3300 ਕਿਡਨੀ ਟ੍ਰਾੰਸਪਲਾਂਟ ਕਰਨ ਵਾਲੇ ਪੀਜੀਆਈ ਦੇ ਸਾਬਕਾ ਡਾਕਟਰ ਮੁਕੁਟ ਮਿੰਜ਼ ਨੂੰ ਮਿਲਿਆ ਪਦਮਸ਼੍ਰੀ ਸਨਮਾਨ  

0

ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਮੁਕੁਟ ਮਿੰਜ਼ ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ. ਗਣਤੰਤਰ ਦਿਵਸ ਦੇ ਮੌਕੇ ‘ਤੇ ਇਹ ਸਨਮਾਨ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਹੈ. ਡਾਕਟਰ ਮੁਕੁਟ ਮਿੰਜ਼ ਨੂੰ ਇਹ ਸਨਮਾਨ ਕਿਡਨੀ ਰੋਗਾਂ ਦੇ ਮਰੀਜਾਂ ਦੀ ਉਘੀ ਦੇਖਭਾਲ ਅਤੇ ਇਸ ਖੇਤਰ ਵਿੱਚ ਵਿਸ਼ੇਸ਼ ਕੰਮ ਕਰਨ ਲਈ ਦਿੱਤਾ ਗਿਆ ਹੈ.

ਡਾਕਟਰ ਮੁਕੁਟ ਮਿੰਜ਼ ਅੱਜਕਲ ਮੋਹਾਲੀ ਵਿੱਖੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕਿਡਨੀ ਰੋਗ ਮਹਿਕਮੇ ਦੇ ਮੁੱਖੀ ਹਨ. ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਦੇ ਪੀਜੀਆਈ ਵਿੱਚ ਕਿਡਨੀ ਟ੍ਰਾੰਸਪਲਾਂਟ ਵਿਭਾਗ ਵਿੱਚ ਰਹੇ ਹਨ. ਉਹ ਕਿਡਨੀ ਟ੍ਰਾੰਸਪਲਾਂਟ ਦੇ ਮਾਹਿਰ ਹਨ ਅਤੇ ਇਸ ਕਰਕੇ ਉਨ੍ਹਾਂ ਨੂੰ ਦੁਨਿਆ ਭਰ ਵਿੱਚ ਮੰਨਿਆ ਜਾਂਦਾ ਹੈ. ਉਨ੍ਹਾਂ ਨੇ ਇਕ ਖੇਤਰ ਵਿੱਚ ਵੱਡਾ ਨਾਂਅ ਖੱਟਿਆ ਹੈ. ਉਹ ਹੁਣ ਤਕ 3300 ਕਿਡਨੀ ਟ੍ਰਾੰਸਪਲਾਂਟ ਦੇ ਉਪਰੇਸ਼ਨ ਕਰ ਚੁੱਕੇ ਹਨ. ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਕਿਡਨੀ ਟ੍ਰਾੰਸਪਲਾਂਟ ਕਰਨ ਵਾਲੀ ਟੀਮ ਨੇ ਵੀ ਡਾਕਟਰ ਮੁਕੁਟ ਮਿੰਜ਼ ਦੀ ਅਗੁਵਾਈ ਅਤੇ ਨਿਰਦੇਸ਼ਨ ਵਿੱਚ ਹੀ ਕੰਮ ਕੀਤਾ ਸੀ.

ਡਾਕਟਰ ਮੁਕੁਟ ਮਿੰਜ਼ ਨੇ ਸਾਲ 1980 ਵਿੱਚ ਚੰਡੀਗੜ੍ਹ ਦੇ ਪੀਜੀਆਈਈ ਵਿੱਚ ਨੌਕਰੀ ਸ਼ੁਰੂ ਕੀਤੀ ਸੀ. ਉਨ੍ਹਾਂ ਨੇ 30 ਸਾਲ ਪੀਜੀਆਈ ‘ਚ ਕੰਮ ਕੀਤਾ.

ਪਦਮਸ਼੍ਰੀ ਸਨਮਾਨ ਮਿਲਣ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕੇ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕੇ ਸਰਕਾਰ ਨੇ ਉਨ੍ਹਾਂ ਨੇ ਕੰਮ ਦੀ ਪ੍ਰਸ਼ੰਸ਼ਾ ਕੀਟੀ ਹੈ ਅਤੇ ਉਨ੍ਹਾਂ ਨੇ ਕੰਮ ਨੂੰ ਮਾਨਤਾ ਦਿੱਤੀ ਹੈ. ਇਸ ਮੁਕਾਮ ‘ਤੇ ਪਹੁੰਚਣ ਲਈ ਉਨ੍ਹਾਂ ਨੇ ਪੀਜੀਆਈ ਨੂੰ ਧਨਵਾਦ ਦਿੱਤਾ. ਉਨ੍ਹਾਂ ਕਿਹਾ ਕੇ ਪੀਜੀਆਈ ‘ਚ ਕੰਮ ਕਰਦਿਆਂ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਮਿਲੇ. ਉਨ੍ਹਾਂ ਨੂੰ ਕਿਡਨੀ ਟ੍ਰਾੰਸਪਲਾਂਟ ਸਰਜਰੀ ਬਾਰੇ ਗਿਆਨ ਦੇਣ ਵਿੱਚ ਪੀਜੀਆਈ ਦਾ ਵੱਡਾ ਯੋਗਦਾਨ ਹੈ.

ਲੇਖਕ: ਰਵੀ ਸ਼ਰਮਾ