ਹਰਿਆਣਾ ਦਾ 13 ਵਰ੍ਹੇ ਦਾ ਸ਼ੁਭਮ ਗੋਲਫ਼ ਦੀ ਦੁਨਿਆ ਵਿੱਚ ਦੇਸ਼ ਦਾ ਨਾਂਅ ਰੋਸ਼ਨ

ਹਰਿਆਣਾ ਦਾ 13 ਵਰ੍ਹੇ ਦਾ ਸ਼ੁਭਮ ਗੋਲਫ਼ ਦੀ ਦੁਨਿਆ ਵਿੱਚ ਦੇਸ਼ ਦਾ ਨਾਂਅ ਰੋਸ਼ਨ

Tuesday August 08, 2017,

2 min Read

ਹਰਿਆਣਾ ਦੇ ਪਾਨੀਪਤ ਦੇ ਇੱਕੇ ਪਿੰਡ ਨੌਲਥਾ ਵਿੱਚ ਦੁੱਧ ਦਾ ਕਾਰੋਬਾਰ ਕਰਨ ਵਾਲੇ ਦੇ ਮੁੰਡੇ ਸ਼ੁਭਮ ਜਾਗਲਾਨ ਨੇ ਗੋਲਫ਼ ਖੇਡ ਕੇ ਅਜਿਓਹਾ ਕਾਰਨਾਮਾ ਕੀਤਾ ਹੈ ਕੇ ਲੋਕ ਹੈਰਾਨ ਹੋ ਰਹੇ ਹਨ. ਸ਼ੁਭਮ ਪਿੰਡ ਦੀਆਂ ਗਲੀਆਂ ‘ਚੋਂ ਨਿਕਲ ਕੇ ਅਮੇਰਿਕਾ ਵਿੱਚ ਦੋ ਟੂਰਨਾਮੇਂਟ ਜਿੱਤ ਚੁੱਕਾ ਹੈ.

image


ਭਾਵੇਂ ਉਸਨੇ ਇੱਕ ਸੌ ਤੋਂ ਵਧ ਟੂਰਨਾਮੇਂਟ ਜਿੱਤੇ ਹਨ ਪਰ ਅਮਰੀਕਾ ਵਿੱਚ ਵਿਸ਼ਵ ਜੂਨੀਅਰ ਮਾਸਟਰ ਗੋਲਫ਼ ਚੈੰਪੀਅਨਸ਼ਿਪ ਆਪਣੇ ਨਾਂਅ ਕਰਨ ਮਗਰੋਂ ਉਸਨੂੰ ਇੰਡੀਆ ਦਾ ਲਿਟਲ ਟਾਇਗਰ ਦਾ ਟਾਇਟਲ ਮਿਲ ਗਿਆ ਹੈ.

ਸ਼ੁਭਮ ਦੇ ਪਿਤਾ ਦੁੱਧ ਦਾ ਕਾਰੋਬਾਰ ਕਰਦੇ ਹਨ ਅਤੇ ਮਾਂ ਘਰ ਦਾ ਕਾਮ ਸਾਂਭਦੀ ਹੈ.

image


ਗੋਲਫ਼ ਦਾ ਨਾਂਅ ਸੁਣਦੇ ਹੀ ਹਰੇ-ਭਰੇ ਮੈਦਾਨ ਵਿੱਚ ਖੇਡਦੇ ਹੋਏ ਅਮੀਰ ਪਰਿਵਾਰ ਦੇ ਲੋਕ ਸਾਹਮਣੇ ਆਉਂਦੇ ਹਨ. ਸਾਡੇ ਸਮਾਜ ਵਿੱਚ ਇਹ ਸੋਚ ਬਣ ਗਈ ਹੈ ਕੇ ਗੋਲਫ਼ ਅਮੀਰਾਂ ਦਾ ਖੇਡ ਹੈ. ਪਰ ਪਾਨੀਪਤ ਦੇ ਨੌਲਥਾ ਪਿੰਡ ਦੇ ਸ਼ੁਭਮ ਨੇ ਇਸ ਖੇਡ ਵਿੱਚ ਆਪਣਾ ਨਾਂਅ ਵੱਟਿਆ ਹੈ.

ਸ਼ੁਭਮ ਨੇ ਆਈਐਮਜੀ ਚੈੰਪੀਅਨ ਆਪਣੇ ਨਾਂਅ ਕੀਤੀ ਹੈ. ਉਹ ਆਪਣੇ ਕੋਚ ਨੋਨੀਤਾ ਲਾਲ ਕੁਰੇਸ਼ੀ ਦਾ ਧਨਵਾਦ ਕਰਦੇ ਹਨ ਕੇ ਉਨ੍ਹਾਂ ਨੇ ਉਸ ਨੂੰ ਇਸ ਮੁਕਾਮ ‘ਤੇ ਪਹੁੰਚਾਇਆ. ਸ਼ੁਭਮ ਦੇ ਹੁਨਰ ਦੀ ਪਹਿਚਾਨ ਸ਼੍ਰੇਯਾ ਗੋਲਫ਼ ਫ਼ਾਉਂਡੇਸ਼ਨ ਨੇ ਕੀਤੀ. ਉਸਨੂੰ ਇਸ ਮੁਕਾਮ ਤਕ ਪਹੁੰਚਾਇਆ. ਸ਼ੁਭਮ ਨੇ ਪਿੰਡੋ ਬਾਹਰ ਆ ਕੇ ਦਿੱਲੀ ਪਹੁੰਚ ਕੇ ਗੋਲਫ਼ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ. ਉਸਨੇ 7 ਵਰ੍ਹੇ ਦੀ ਉਮਰ ਵਿੱਚ ਗੋਲਫ਼ ਖੇਡਣੀ ਸ਼ੁਰੂ ਕੀਤੀ ਸੀ. ਉਸ ਤੋਂ ਬਾਅਦ ਕੋਚ ਨੋਨੀਤਾ ਲਾਲ ਕੁਰੇਸ਼ੀ ਦੀ ਮਦਦ ਨਾਲ ਉਹ ਇੱਕ ਸੌ ਮੁਕਾਬਲੇ ਜਿੱਤ ਚੁੱਕਾ ਹੈ. ਸਾਬਕਾ ਰਾਸ਼ਟ੍ਰਪਤੀ ਪ੍ਰਣਬ ਮੁਖਰਜੀ ਕੋਲੋਂ ਵੀ ਉਸ ਨੂੰ ਸਨਮਾਨ ਮਿਲ ਚੁੱਕਾ ਹੈ.

image


ਸ਼ੁਭਮ ਨੇ ਇਹ ਖਿਤਾਬ ਜਿੱਤ ਲੈਣ ਤੋਂ ਕੁਛ ਦਿਨ ਪਹਿਲਾਂ ਹੀ ਕੈਲੀਫ਼ੋਰਨਿਆ ‘ਚ ਜੂਨੀਅਰ ਵਿਸ਼ਵ ਗੋਲਫ਼ ਮੁਕਾਬਲਾ ਜਿੱਤਿਆ ਸੀ.