ਡਿਜ਼ੀਟਲ ਭੁਗਤਾਨ ਨੂੰ ਵਧਾਉਣ ਲਈ ਮੁਫ਼ਤ ਮੋਬਾਇਲ ਫੋਨ ਦੇਵੇਗੀ ਆਂਧਰਾ ਪ੍ਰਦੇਸ਼ ਸਰਕਾਰ 

0

ਨੋਟਬੰਦੀ ਦੇ ਬਾਅਦ ਲੋਕਾਂ ਨੂੰ ਡਿਜਿਟਲ ਭੁਗਤਾਨ ਵੱਲ ਲੈ ਕੇ ਜਾਣ ਲਈ ਆਂਧਰਾ ਪ੍ਰਦੇਸ਼ ਸਰਕਾਰ ਖਾਸ ਉਪਰਾਲੇ ਕਰ ਰਹੀ ਹੈ. ਆਂਧਰਾ ਪ੍ਰਦੇਸ਼ ਸਰਕਾਰ ਨੇ ਆਰਥਿਕ ਤੌਰ ‘ਤੇ ਪਿਛੜੇ ਲੋਕਾਂ ਨੂੰ ਮੁਫ਼ਤ ਮੋਬਾਇਲ ਫੋਨ ਦੇਣ ਦਾ ਫ਼ੈਸਲਾ ਕੀਤਾ ਹੈ. ਇਨ੍ਹਾਂ ਫੋਨਾਂ ਵਿੱਚ ਡਿਜਿਟਲ ਭੁਗਤਾਨ ਕਰਨ ਵਾਲੇ ਐਪ ਡਾਉਨਲੋਡ ਹੋ ਸਕਣਗੇ.

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਰਿਜ਼ਰਵ ਬੈੰਕ ਦੇ ਅਧਿਕਾਰੀਆਂ ਅਤੇ ਬੈਂਕਰਾਂ ਦੇ ਨਾਲ ਕੀਤੀ ਇੱਕ ਬੈਠਕ ਵਿੱਚ ਇਹ ਪ੍ਰਸਤਾਵ ਦਿੱਤਾ ਹੈ.

ਚੰਦਰ ਬਾਬੂ ਨਾਇਡੂ ਨੇ ਕਿਹਾ ਹੈ ਕੇ ‘ਡਿਜਿਟਲ ਲੈਣ ਦੇਣ ਲਈ ਲੋਕਾਂ ਕੋਲ ਮੋਬਾਇਲ ਫੋਨ ਹੋਣੇ ਜਰੂਰੀ ਹਨ. ਅਸੀਂ ਇਸ ਵਿਚਾਰ ਨੂੰ ਲਾਗੂ ਕਰਨਾ ਚਾਹੁੰਦੇ ਹਾਂ. ਇਸ ਲਈ ਉਨ੍ਹਾਂ ਲੋਕਾਂ ਨੂੰ ਮੋਬਾਇਲ ਫੋਨ ਮੁਫ਼ਤ ਦਿੱਤੇ ਜਾਣਗੇ ਜਿਨ੍ਹਾਂ ਦੀ ਮਾਲੀ ਹਾਲਤ ਖਰਾਬ ਹੈ ਅਤੇ ਉਹ ਫੋਨ ਖ਼ਰੀਦ ਨਹੀਂ ਸਕਤੇ. ਰਿਜ਼ਰਵ ਬੈੰਕ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਹੈ ਕੇ 28 ਨਵੰਬਰ ਤਕ ਰਾਜ ਵਿੱਚ ਤਿੰਨ ਹਜ਼ਾਰ ਕਰੋੜ ਕੀਮਤ ਦੇ ਨਵੇਂ ਨੋਟ ਪਹੁੰਚ ਜਾਣਗੇ. ਇਨ੍ਹਾਂ ਵਿੱਚ 60 ਕਰੋੜ ਰੁਪਏ ਕੀਮਤ ਦੇ ਛੋਟੇ ਨੋਟ ਹੋਣਗੇ.

ਮੁੱਖਮੰਤਰੀ ਨੇ ਬੈਂਕਰਾਂ ਨੂੰ ਕਿਹਾ ਕੇ ਉਹ ਟੇਲੀਕਾਂਫ੍ਰੇਂਸ ਦੇ ਜ਼ਰੀਏ ਵੱਡੇ ਅਧਿਕਾਰੀਆਂ ਨਾਲ ਗੱਲ ਕਰਦੇ ਰਹਿਣ ਅਤੇ ਹਾਲਾਤ ਦਾ ਜਾਇਜਾ ਲੈਂਦੇ ਰਹਿਣ. 

ਲੇਖਕ: ਪੀਟੀਆਈ ਭਾਸ਼ਾ 

Related Stories

Stories by Team Punjabi