ਵਹੀਲ ਚੇਅਰ 'ਤੇ ਬੈਠਿਆ ਚਲਾ ਰਿਹਾ ਹੈ ਦਸ ਮੁਲਕਾਂ 'ਚ ਸੜਕ ਹਾਦਸਿਆਂ ਦੇ ਖਿਲਾਫ਼ ਮੁਹਿਮ

ਵਹੀਲ ਚੇਅਰ 'ਤੇ ਬੈਠਿਆ ਚਲਾ ਰਿਹਾ ਹੈ ਦਸ ਮੁਲਕਾਂ 'ਚ ਸੜਕ ਹਾਦਸਿਆਂ ਦੇ ਖਿਲਾਫ਼ ਮੁਹਿਮ

Monday November 16, 2015,

3 min Read

ਹਰਮਨ ਸਿੰਘ ਸਿੱਧੂ ਭਾਵੇਂ ਆਪ ਵਹੀਲ ਚੇਅਰ ਤੋਂ ਬਗੈਰ ਇਕ ਕਦਮ ਵੀ ਨਹੀਂ ਚਲ ਸਕਦਾ ਪਰ ਉਹ ਦੁਨਿਆ ਭਰ ਦੇ ਮੁਲਕਾਂ ਵਿੱਚ ਜਾ ਕੇ ਸੜਕ ਹਾਦਸਿਆਂ ਨੂੰ ਰੋਕਣ ਦੇ ਉਪਰਾਲੇ ਕਰ ਰਿਹਾ ਹੈ, ਭਾਰਤ ਸਮੇਤ ਦਸ ਮੁਲਕਾਂ ਦੀਆ ਸਰਕਾਰਾਂ ਨੂੰ ਸੜਕ ਦੁਰਘਟਨਾਵਾਂ ਰੋਕਣ ਲਈ ਮੁਹਿਮ ਚਲਾਉਣ ਨੂੰ ਪ੍ਰੇਰਿਤ ਕਰ ਰਿਹਾ ਹੈ.

image


ਹਰਮਨ ਸਿੰਘ ਸਿੱਧੂ ਚੰਡੀਗੜ੍ਹ ਸਥਿਤ 'ਅਰਾਈਵ ਸੇਫ' ਨਾਂ ਦੀ ਇਕ ਸੰਸਥਾ ਰਾਹੀਂ ਦੁਨਿਆ ਭਰ 'ਚ ਸੜਕਾਂ ਨੂੰ ਸੁਰਖਿਤ ਬਣਾਉਣ ਦੀ ਜਿੱਦ ਫੜੀ ਬੈਠਿਆ ਹੈ. ਇਹ ਸੰਸਥਾ ਯੂਨਾਇਟੇਡ ਨੇਸ਼ਨ ਨਾਲ ਸੰਬੰਧ ਰਖਦੀ ਹੈ ਤੇ ਇਸ ਵੱਲੋਂ ਦਸ ਮੁਲਕਾਂ ਵਿੱਚ ਚਲਾਏ ਜਾ ਰਹੇ ਸੜਕ ਸੁਰਖਿਆ ਪ੍ਰੋਗ੍ਰਾਮ 'ਆਰ ਐਸ 10' ਦਾ ਹਿੱਸਾ ਹੈ. ਹਰਮਨ ਸਿੰਘ ਸਿੱਧੂ ਇਸ ਸੰਸਥਾ ਦਾ ਆਗੂ ਹੈ।

ਹਰਮਨ ਸਿੰਘ ਸਿੱਧੂ ਨੂੰ ਅੱਜ ਤੋਂ ਵੀਹ ਸਾਲ ਪਹਿਲਾਂ 1996 ਵਿੱਚ ਇਕ ਸੜਕ ਹਾਦਸੇ ਕਰਕੇ ਹੀ ਭਰੀ ਜਵਾਨੀ 'ਚ ਹੀ ਵਹੀਲ ਚੇਅਰ ਤੇ ਬੈਠਣ ਤੇ ਮਜਬੂਰ ਹੋਣਾ ਪਿਆ ਸੀ. ਉਹ ਵੀ ਜਿੰਦਗੀ ਤੇ ਉਸ ਪੜਾਵ 'ਤੇ ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸੁਨਹਰੇ ਭਵਿੱਖ ਲਈ ਕਨਾਡਾ ਜਾਂ ਲਈ ਤਿਆਰੀ ਕਰ ਚੁੱਕਾ ਸੀ. ਕਨਾਡਾ ਦੀ ਫਲਾਈਟ ਫੜਨ ਤੋਂ ਪਹਿਲਾਂ ਦੋਸਤਾਂ-ਮਿਤਰਾਂ ਦੇ ਕਹਿਣ ਤੇ ਪਾਰਟੀ ਲਈ ਚੰਡੀਗੜ੍ਹ ਤੇ ਨੇੜੇ ਦੇ ਇਕ ਪਹਾੜੀ ਹਲਕੇ ਵਿਚ ਜਾ ਰਿਹਾ ਸੀ ਤੇ ਅਚਾਨਕ ਉਹਨਾਂ ਦੀ ਕਾਰ ਇਕ ਖੱਡ 'ਚ ਜਾ ਡਿੱਗੀ। ਹੋਰਾਂ ਨੂੰ ਤਾਂ ਬਹੁਤੀਆਂ ਸੱਟਾਂ ਨਹੀਂ ਵੱਜੀਆਂ ਪਰ ਹਰਮਨ ਸਿੰਘ ਸਿੱਧੂ ਦੀ ਰੀੜ੍ਹ ਦੀ ਹੱਡੀ ਚ ਡੂੰਗੀ ਸੱਟ ਲੱਗੀ।

image


ਕਈ ਸਾਲ ਬੈਡ ਤੇ ਪਏ ਲੰਘ ਗਏ. ਜਿੰਦਗੀ ਭਾਰੀ ਹੋਣ ਲਗ ਪਈ. ਪਰ ਹੌਂਸਲਾ ਅੰਦਰੋਂ ਕੁਝ ਕਰਕੇ ਵਿਖਾਉਣ ਨੂੰ ਉਕਸਾ ਰਿਹਾ ਸੀ. ਫੇਰ ਅਚਾਨਕ ਇਕ ਦਿਨ ਹਰਮਨ ਸਿੰਘ ਸਿੱਧੂ ਨੇ ਇਹ ਧਾਰਿਆ ਕਿ ਉਹ ਹੋਰਾਂ ਨੂੰ ਸੜਕ ਹਾਦਸਿਆਂ ਦਾ ਸ਼ਿਕਾਰ ਨਹੀਂ ਹੋਣ ਦੇਵੇਗਾ। ਇਸੇ ਵਿਚਾਰ ਨੇ ਹਰਮਨ ਸਿੰਘ ਸਿੱਧੂ ਨੂੰ 'ਅਰੈਵ ਸੇਫ' ਨਾਂ ਦੀ ਗਈ ਸਰਕਾਰੀ ਸੰਸਥਾ ਬਣਾਉਣ ਲਈ ਪ੍ਰੇਰਨਾ ਦਿੱਤੀ। ਉਸ ਤੋਂ ਬਾਅਦ ਹਰਮਨ ਸਿੰਘ ਸਿੱਧੂ ਨੇ ਮੁੜ ਕੇ ਨਹੀਂ ਵੇਖਿਆ।

ਸਾਲ 2005 ਵਿੱਚ ਹੋਂਦ 'ਚ ਆਈ 'ਅਰਾਈਵ ਸੇਫ' ਸੰਸਥਾ ਦਾ ਮੁਢਲਾ ਵਿਚਾਰ ਲੋਕਾਂ ਨੂੰ ਇਹ ਸਮਝਾਉਣ ਹੈ ਕਿ ਸ਼ਾਮ ਨੂੰ ਸੁਰਖਿਤ ਘਰ ਨੂੰ ਪਹੁੰਚੋ। ਹਰਮਨ ਸਿੰਘ ਸਿੱਧੂ ਨੇ ਪਹਿਲਾਂ ਆਪ ਹੀ ਸੜਕਾਂ 'ਤੇ ਖੜੇ ਹੋ ਕੇ ਬੈਨਰਾਂ ਰਾਹੀਂ ਲੋਕਾਂ ਨੂੰ ਸੜਕ ਦੁਰਘਟਨਾਵਾਂ ਪ੍ਰਤੀ ਸਚੇਤ ਕਰਨਾ ਸ਼ੁਰੂ ਕੀੱਤਾ। ਹੁੰਗਾਰਾ ਮਿਲਣ ਤੇ ਚੰਡੀਗੜ੍ਹ ਪੁਲਿਸ ਨਾਲ ਸਹਯੋਗ ਕਰਦਿਆਂ ਵੱਡੇ ਪਧਰ ਤੇ ਮੁਹਿਮ ਚਲਾਈ। ਫੇਰ ਹੋਰ ਰਾਜ ਸਰਕਾਰਾਂ ਨਾਲ ਇਹ ਮੁਹਿਮ ਸ਼ੁਰੂ ਕੀੱਤੀ।

image


ਹਰਮਨ ਸਿੰਘ ਸਿੱਧੂ ਅੱਜ ਕਨਾਡਾ, ਅਮਰੀਕਾ, ਬੇਲਜੀਅਮ, ਰੂਸ ਅਤੇ ਜਰਮਨੀ ਆਦਿ ਮੁਲਕਾਂ ਦੀਆਂ ਸਰਕਾਰਾਂ ਦੇ ਸੱਦੇ 'ਤੇ ਉਹਨਾਂ ਮੁਲਕਾਂ ਦੇ ਲੋਕਾਂ ਨੂੰ ਸੜਕ ਹਾਦਸਿਆਂ ਪ੍ਰਤੀ ਜਾਗਰੂਕ ਕਰਨ ਦੀ ਮੁਹਿਮ ਚਲਾਉਂਦੇ ਹਨ. ਯੂਨਾਇਟੇਡ ਨੇਸ਼ਨ ਸੰਸਥਾ ਵਲੋਂ ਉਹਨਾਂ ਦੀ ਸੰਸਥਾ 'ਅਰਾਈਵ ਸੇਫ' ਨੂੰ ਦਸ ਅਜਿਹੇ ਮੁਲਕਾਂ ਵਿੱਚ ਇਹ ਮੁਹਿਮ ਚਲਾਉਣ ਦੇ ਕੰਮ ਲਈ ਨਾਲ ਸ਼ਾਮਿਲ ਕੀੱਤਾ ਹੈ ਜਿਹਨਾਂ ਵਿੱਚ ਸੜਕ ਦੁਰਘਟਨਾਵਾਂ ਬਹੁਤ ਜਿਆਦਾ ਹਨ. ਸੜਕ ਹਾਦਸਿਆਂ ਦੇ ਮਾਮਲੇ ਵਿੱਚ ਭਾਰਤ ਇਹਨਾਂ ਮੁਲਕਾਂ ਵਿੱਚੋਂ ਪਹਿਲੇ ਨੰਬਰ 'ਤੇ ਆਉਂਦਾ ਹੈ. ਇਹਨਾਂ ਦਸ ਮੁਲਕਾਂ ਵਿੱਚ ਯੂਨਾਇਟੇਡ ਨੇਸ਼ਨ ਵਲੋਂ ਦਸ ਸਾਲਾ ਪਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ.

image


ਹਰਮਨ ਸਿੰਘ ਸਿੱਧੂ ਅੱਜਕਲ ਪੰਜਾਬ ਅਤੇ ਹਰਿਆਣਾ ਵਿੱਚ ਨੇਸ਼ਨਲ ਹਾਈ ਵੇ 'ਤੇ ਖੁੱਲੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਾਉਣ ਦੀ ਮੁਹਿਮ ਚਲਾ ਰਹੇ ਹਨ ਤਾਂ ਜੋ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਕਾਰਣ ਹੋਣ ਵਾਲੇ ਸੜਕ ਹਾਦਸੇ ਅਤੇ ਇਹਨਾਂ ਕਰਕੇ ਹੋਣ ਵਾਲੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ. ਰਾਜ ਸਰਕਾਰਾਂ ਵੱਲੋਂ ਹੁੰਗਾਰਾ ਨਾ ਮਿਲਣ ਕਰਕੇ ਉਹ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ 'ਚ ਲੈ ਗਏ ਹਨ. ਇਸ ਤੋਂ ਅਲਾਵਾ ਹਰਮਨ ਸਿੰਘ ਸਿੱਧੂ ਰਾਜਸਥਾਨ ਵਿੱਚ ਸਰਕਾਰੀ ਤੌਰ ਤੇ ਵਿਕਦੀ ਅਫੀਮ ਦੇ ਖਿਲਾਫ਼ ਵੀ ਕਾਨੂੰਨੀ ਜੰਗ ਲੜ ਰਹੇ ਹਨ.

ਉਹਨਾਂ ਦੇ ਆਪਣੇ ਸ਼ਬਦਾਂ ਵਿੱਚ- ਮੈਂ ਕਿਸੇ ਹੋਰ ਨੌਜਵਾਨ ਦੇ ਸੁਫ਼ਨੇ ਟੁੱਟਦੇ ਹੋਏ ਨਹੀਂ ਵੇਖ ਸਕਦਾ। ਸੜਕ ਦੁਰਘਟਨਾਵਾਂ ਕਰਕੇ ਜ਼ਿੰਦਗਿਆਂ ਰੁਲ੍ਹ੍ਦੀਆਂ ਨਹੀਂ ਵੇਖੀਆਂ ਜਾਂਦੀਆਂ।

    Share on
    close