ਮਿਲੋ ਸਰਜਰੀ ਦੇ ਮਾਹਿਰ ਡਾਕਟਰ ਨੂੰ ਜੋ ਮਰੀਜ਼ ਦੀ ਕੁੰਡਲੀ ਵੇਖ ਕੇ ਆਪ੍ਰੇਸ਼ਨ ਕਰਦਾ ਹੈ 

0

ਡਾਕਟਰ ਰੰਗਨਾਥਮ ਹੋਰਨਾ ਸਰਜਨ ਡਾਕਟਰਾਂ ਤੋਂ ਵੱਖਰੀ ਸੋਚ ਰੱਖਦੇ ਹਨ. ਜਿੱਥੇ ਜ਼ਿਆਦਾਤਰ ਡਾਕਟਰ ਜ੍ਯੋਤਿਸ਼ ਸ਼ਾਸ਼ਤਰ ਦਾ ਮਖੌਲ ਕਰਦੇ ਹਨ, ਉੱਥੇ ਡਾਕਟਰ ਰੰਗਨਾਥਮ ਇਸ ਵਿੱਚ ਡੂੰਘਾ ਵਿਸ਼ਵਾਸ ਰੱਖਦੇ ਹਨ. ਉਹ ਵਿਸ਼ਵਾਸ ਨਾਲ ਕਹਿੰਦੇ ਹਨ ਕੇ ਜ੍ਯੋਤਿਸ਼ ਸ਼ਾਸ਼ਤਰ ਦੀ ਮਦਦ ਨਾਲ ਮਰੀਜਾਂ ਦਾ ਆਪ੍ਰੇਸ਼ਨ ਕਰਨਾ ਸੌਖਾ ਅਤੇ ਕਾਮਯਾਬ ਹੁੰਦਾ ਹੈ.

ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਲਗਭਗ 19 ਹਜ਼ਾਰ ਆਪ੍ਰੇਸ਼ਨ ਕਰ ਚੁੱਕੇ ਡਾਕਟਰ ਰੰਗਨਾਥਮ ਇੱਕ ਮੰਨਿਆ ਹੋਇਆ ਨਾਂਅ ਹੈ. ਉਹ ਨਿਉਰੋ ਸਰਜਨ ਹਨ. ਪਰ ਉਨ੍ਹਾਂ ਦੀ ਖਾਸ ਗੱਲ ਇਹ ਹੈ ਕੇ ਉਹ ਆਮ ਡਾਕਟਰਾਂ ਤੋਂ ਉਲਟ ਜ੍ਯੋਤਿਸ਼ ਸ਼ਾਸ਼ਤਰ ਵਿੱਚ ਡੂੰਘਾ ਵਿਸ਼ਵਾਸ ਰੱਖਦੇ ਹਨ. ਉਹ ਕੁੰਡਲੀ ਵੇਖ ਕੇ ਮਰੀਜ਼ ਦੇ ਆਪ੍ਰੇਸ਼ਨ ਦੇ ਸਮੇਂ ਦਾ ਚੋਣ ਕਰਦੇ ਹਨ.

ਡਾਕਟਰ ਰੰਗਨਾਥਮ ਕਹਿੰਦੇ ਹਨ- ਆਪਣੇ ਦੇਸ਼ ਵਿੱਚ ਕਈ ਕੰਮ ਜ੍ਯੋਤਿਸ਼ ਸ਼ਾਸ਼ਤਰ ਦੇ ਅਧਾਰ ‘ਤੇ ਕੀਤੇ ਜਾਂਦੇ ਹਨ. ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਾਉਣ ਲੱਗੇ ਚੰਗਾ ਟਾਈਮ ਵੇਖਿਆ ਜਾਂਦਾ ਹੈ. ਵਿਆਹ ਵੇਲੇ ਚੰਗਾ ਦਿਨ ਅਤੇ ਸਮਾਂ ਤੈਅ ਕੀਤਾ ਜਾਂਦਾ ਹੈ. ਅਜਿਹੇ ਵਿਸ਼ਵਾਸ ਵਿੱਚ ਆਪ੍ਰੇਸ਼ਨ ਕਰਨ ਲਈ ਚੰਗਾ-ਮਾੜਾ ਸਮਾਂ ਵੇਖਣਾ ਕਿਵੇਂ ਗਲਤ ਹੈ.

ਪਰ ਉਹ ਇਹ ਕਹਿਣਾ ਨਹੀਂ ਭੁੱਲਦੇ ਕੇ ਐਮਰਜੇਂਸੀ ਵੇਲੇ ਚੰਗਾ-ਮਾੜਾ ਸਮਾਂ ਨਹੀਂ ਵੇਖਿਆ ਜਾਂਦਾ. ਉਸ ਵੇਲੇ ਮਰੀਜ਼ ਦੀ ਜਾਨ ਬਚਾਉਣਾ ਪਹਿਲ ਹੁੰਦੀ ਹੈ. ਡਾਕਟਰ ਰੰਗਨਾਥਮ ਦੱਸਦੇ ਹਨ ਕੇ ਕਈ ਮਰੀਜ਼ ਮੰਗਲਵਾਰ ਨੂੰ ਆਪ੍ਰੇਸ਼ਨ ਨਹੀਂ ਕਰਾਉਣਾ ਚਾਹੁੰਦੇ. ਕਈ ਮਰੀਜ਼ ਮੱਸਿਆ ਦੇ ਦਿਹਾੜੇ ਆਪ੍ਰੇਸ਼ਨ ਨਹੀਂ ਕਰਾਉਂਦੇ.