ਤੇਲੰਗਾਨਾ ਦੇ 17 ਵਰ੍ਹੇ ਦੇ ਸਿਧਾਰਥ ਨੇ ਬਣਾਇਆ ਬਲਾਤਕਾਰ ਰੋਕਣ ਵਿੱਚ ਮਦਦਗਾਰ ਡਿਵਾਈਸ 

0

ਸਾਲ 2012 ਵਿੱਚ ਦਿੱਲੀ ਵਿੱਚ ਹੋਏ ਨਿਰਭਿਆ ਕਾਂਡ ਨੇ ਸਿਧਾਰਥ ਮੰਡਲ ਨੂੰ ਪਰੇਸ਼ਾਨ ਕਰ ਦਿੱਤਾ. ਉਸਨੇ ਇਸ ਬਾਰੇ ਇੰਟਰਨੇਟ ਉੱਪਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਇੱਕ ਦੋਸਤ ਦੀ ਮਦਦ ਨਾਲ ਇੱਕ ਅਜਿਹਾ ਡਿਵਾਈਸ ਤਿਆਰ ਕਰ ਦਿੱਤਾ ਜਿਸ ਨਾਲ ਬਲਾਤਕਾਰ ਦੇ ਅਪਰਾਧ ਨੂੰ ਰੋਕਿਆ ਜਾ ਸਕਦਾ ਹੈ. ਇਹ ਡਿਵਾਈਸ ਕਿਸੇ ਵੀ ਚੱਪਲ ਜਾਂ ਜੁੱਤੀ ਵਿੱਚ ਫਿਟ ਕੀਤੀ ਜਾ ਸਕਦੀ ਹੈ. ਇਸ ਡਿਵਾਈਸ ਦੀ ਮਦਦ ਨਾਲ ਚੱਪਲ ਜਾਂ ਜੁੱਤੀ ਵਿੱਚ ਇੱਕ ਸਿਸਟਮ ਲਾਇਆ ਜਾ ਸਕਦਾ ਹੈ ਜੋ ਖ਼ਤਰੇ ਵੇਲੇ ਪੁਲਿਸ ਨੂੰ ਸੂਚਨਾ ਘੱਲ ਦਿੰਦਾ ਹੈ. ਇਸ ਦੀ ਖ਼ਾਸੀਅਤ ਇਹ ਹੈ ਕੇ ਇਹ ਡਿਵਾਈਸ ਤੁਰਨ ਵੇਲੇ ਆਪਣੇ ਆਪ ਹੀ ਚਾਰਜ ਵੀ ਹੋ ਜਾਂਦਾ ਹੈ.

ਦਿੱਲੀ ਵਿੱਚ ਹੋਏ ਨਿਰਭਿਆ ਕਾਂਡ ਨੇ ਤੇਲੰਗਾਨਾ ਦੇ 17 ਸਾਲ ਦੇ ਸਿਧਾਰਥ ਮੰਡਲ ਦੇ ਦਿਮਾਗ ਉਪਾਰ ਬਹੁਤ ਅਸਰ ਪਾਇਆ. ਉਹ ਲਗਾਤਾਰ ਕੁਛ ਅਜਿਹਾ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਿਹਾ ਜਿਸ ਨਾਲ ਅਜਿਹੇ ਅਪਰਾਧ ਨੂੰ ਰੋਕਿਆ ਜਾ ਸਕੇ. ਸਿਧਾਰਥ ਨੂੰ ਮਹਿਸੂਸ ਹੋਇਆ ਕੇ ਅਜਿਹੇ ਅਪਰਾਧ ਦੇ ਬਾਅਦ ਕੁੜੀ ਜਾਂ ਔਰਤਾਂ ਲਈ ਜਿਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ.

ਦਿੱਲੀ ਦੇ ਨਿਰਭਿਆ ਕਾਂਡ ਵਿੱਚ ਜਦੋਂ ਅਦਾਲਤ ਨੇ ਫ਼ੈਸਲਾ ਸੁਣਾਇਆ ਤਾਂ ਸਿਧਾਰਥ 15 ਸਾਲ ਦੇ ਸਨ. ਉਨ੍ਹਾਂ ਨੇ ਇਸ ਬਾਰੇ ਕੁਛ ਕਰਨ ਦਾ ਫ਼ੈਸਲਾ ਕੀਤਾ. ਅਤੇ ਉਹ ਇਸ ਮਿਸ਼ਨ ਵਿੱਚ ਲੱਗ ਗਏ.

ਸਿਧਾਰਥ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਦੋਸਤ ਅਭਿਸ਼ੇਕ ਦੀ ਮਦਦ ਨਾਲ ਇੱਕ ਡਿਵਾਈਸ ਤਿਆਰ ਕੀਤਾ ਜਿਹੜਾ ਖ਼ਤਰੇ ਵੇਲੇ ਪੁਲਿਸ ਜਾਂ ਘਰ ਦੇ ਮੈਂਬਰਾਂ ਤਕ ਸੂਚਨਾ ਪਹੁੰਚਾ ਸਕੇ. ਉਨ੍ਹਾਂ ਨੇ ਇੱਕ ਅਜਿਹਾ ਸਰਕਿਟ ਤਿਆਰ ਕੀਤਾ ਜਿਸ ਨੂੰ ਜੁੱਤੀ ਜਾਂ ਚੱਪਲ ਵਿੱਚ ਫਿਟ ਕੀਤਾ ਜਾ ਸਕਦਾ ਹੈ ਅਤੇ ਇਹ ਸਰਕਿਟ ਆਪਣੇ ਆਪ ਹੀ ਚਾਰਜ ਹੁੰਦਾ ਰਹਿੰਦਾ ਹੈ. ਚੱਪਲ ਜਾਂ ਜੁੱਤੀ ਪਾ ਕੇ ਤੋਰਾ-ਫੇਰਾ ਕਰਨ ਨਾਲ ਹੀ ਚਾਰਜ ਹੋ ਜਾਂਦਾ ਹੈ. ਇਸ ਵਿੱਚ ਇੱਕ ਬੈਟਰੀ ਲੱਗੀ ਹੋਈ ਹੈ.

ਇਸ ਡਿਵਾਈਸ ਨੂੰ ਬਨਾਉਣ ਵਿੱਚ ਸਿਧਾਰਥ ਨੂੰ ਕਈ ਵਾਰ ਨਾਕਾਮੀ ਦਾ ਮੁੰਹ ਵੀ ਵੇਖਣਾ ਪਿਆ. ਉਨ੍ਹਾਂ ਨੇ 17 ਵਾਰ ਨਾਕਾਮ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਨਹੀਂ ਛੱਡੀ. ਕਰੰਟ ਵੀ ਲੱਗਾ.

ਕਈ ਦਿਨਾਂ ਦੀ ਮਿਹਨਤ ਦੇ ਬਾਅਦ ਉਨ੍ਹਾਂ ਦੀ ਮਿਹਨਤ ਕਾਮਯਾਬ ਹੋ ਗਈ. ਸਿਧਾਰਥ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਤੇਲੰਗਾਨਾ ਦੇ ਸਿਖਿਆ ਮੰਤਰੀ ਨੇ ਉਸ ਨੂੰ ਸਰਟੀਫਿਕੇਟ ਵੀ ਦਿੱਤਾ.

ਇਸ ਤੋਂ ਬਾਅਦ ਸਿਧਾਰਥ ਨੇ ਇਸ ਬਾਰੇ ਸਕੂਲਾਂ ਵਿੱਚ ਜਾ ਕੇ ਜਾਣਕਾਰੀ ਦੇਣੀ ਸ਼ੁਰੂ ਕੀਤੀ. ਉਨ੍ਹਾਂ ਨੇ 30 ਸਟੂਡੇੰਟ ਨੂੰ ਨਾਲ ਲੈ ਕੇ ਇੱਕ ਟੀਮ ਬਣਾਈ ਹੈ. ਉਹ ਸਟੂਡੇੰਟ ਨੂੰ ਮਾਈਕਰੋ ਕੰਟ੍ਰੋਲਰ ਬਣਾਉਣ ਦੀ ਜਾਣਕਾਰੀ ਦਿੰਦੇ ਹਨ. ਉਨ੍ਹਾਂ ਨੂੰ ਅਮਰੀਕੀ ਸੰਸਥਾ ਐਮਪਾਵਰ ਐਂਡ ਐਕਸਲ ਨਾਲ ਕੰਮ ਕਰ ਰਹੇ ਹਨ.