ਸੇਨੇਟਰੀ ਠੇਕੇਦਾਰ ਨੇ ਬਾਥਰੂਮ ਫਿਟਿੰਗ ਦੇ ਕਬਾੜ ਨਾਲ ਉਸਾਰਿਆ ਅਨੋਖਾ 'ਕਲਾ ਸਾਗਰ'

ਸੇਨੇਟਰੀ ਠੇਕੇਦਾਰ ਨੇ ਬਾਥਰੂਮ ਫਿਟਿੰਗ ਦੇ ਕਬਾੜ ਨਾਲ ਉਸਾਰਿਆ ਅਨੋਖਾ 'ਕਲਾ ਸਾਗਰ'

Sunday April 10, 2016,

3 min Read

ਵਿਜੇ ਕੁਮਾਰ ਗੋਇਲ ਉਸ ਸ਼ਖ਼ਸ ਦਾ ਨਾਂਅ ਹੈ ਜਿਸਨੇ ਆਪਣੇ ਸ਼ੌਕ ਨੂੰ ਕਲਾ ਦੇ ਰਾਹੀਂ ਦਰਸ਼ਇਆ ਅਤੇ ਲੋਕਾਂ ਨੂੰ ਆਪਣੀ ਕਲਾ ਨੂੰ ਮੰਨਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਬਾਥਰੂਮ ਦੀਆਂ ਕਬਾੜ ਹੋਈਆਂ ਫਿਟਿੰਗ ਨੂੰ ਇਕ ਨਵੀਂ ਕਲਾ ਅਤੇ ਅਕਾਰ ਵਿੱਚ ਪੇਸ਼ ਕੀਤਾ। ਆਪਣੀ ਜ਼ਿਦ ਨਾਲ ਉਹਨਾਂ ਨੇ ਆਪਣੀ ਕਲਾ ਨੂੰ ਉਸ ਮੁਕਾਮ ਤੇ ਪਹੁੰਚਾ ਦਿੱਤਾ ਜਿੱਥੇ ਜਾ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਨੂੰ ਸ਼ਹਿਰ ਦੀ ਸ਼ਾਨ ਮੰਨਦਿਆਂ ਇਕ ਟੂਰਿਸਟ ਸਪਾਟ ਵੱਜੋਂ ਮੰਜੂਰ ਕਰ ਲਿਆ.

ਗੋਇਲ ਨੂੰ ਇਹ ਸ਼ੌਕ ਕਦੋਂ ਲੱਗਾ ਇਹ ਤਾਂ ਉਨ੍ਹਾਂ ਨੂੰ ਵੀ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਪਰ ਇਹ ਚੰਗੀ ਤਰ੍ਹਾਂ ਯਾਦ ਹੈ ਕੀ ਇਸ ਸ਼ੌਕ ਦੇ ਬਾਅਦ ਉਨ੍ਹਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ। ਇਸ ਗੱਲ ਨੂੰ ਅੱਜ ਵੀਹ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਗੋਇਲ ਅੱਜ ਵੀ ਉਸੇ ਜੋਸ਼ ਅਤੇ ਜੁਨੂਨ ਨਾਲ ਕੰਮ 'ਚ ਲੱਗੇ ਰਹਿੰਦੇ ਹੈਂ. ਅੱਜ ਵੀ ਬਾਥਰੂਮ ਫਿਟਿੰਗ ਦੇ ਕਬਾੜ ਨਾਲ ਨਵੀਆਂ ਵਸਤੂਆਂ ਬਣਾਉਂਦੇ ਰਹਿੰਦੇ ਹਨ ਅਤੇ ਕਲਾ ਨੂੰ ਅੱਗੇ ਵਧਾ ਰਹੇ ਹਨ.

image


ਇਸ ਬਾਰੇ ਬਾਰੇ ਗੋਇਲ ਦਾ ਕਹਿਣਾ ਹੈ ਕੀ-

"ਬਾਥਰੂਮ ਬਣਾਉਣ ਦੀ ਠੇਕੇਦਾਰੀ ਕਰਦਿਆਂ ਕਦੋਂ ਇਹ ਸ਼ੌਕ ਪੈ ਗਿਆ ਪਤਾ ਹੀ ਨਹੀਂ ਲੱਗਾ। ਪਹਿਲਾਂ ਛੋਟੀਆਂ ਫਿਟਿੰਗ ਜਿਵੇਂ ਕੇ ਟੂਟੀਆਂ ਨਾਲ ਕਲਾ ਦੇ ਅਕਾਰ ਬਣਾਉਣੇ ਸ਼ੁਰੂ ਕੀਤੇ ਅਤੇ ਫ਼ੇਰ ਵੱਡੇ ਆਕਾਰ ਬਣਾਏ।"

ਕਈ ਸਾਲ ਤਕ ਵਿਜੇ ਪਾਲ ਗੋਇਲ ਘਰੋਂ ਹੀ ਆਪਣਾ ਸ਼ੌਕ ਅਤੇ ਕਲਾ ਨੂੰ ਪੂਰਾ ਕਰਦੇ ਰਹੇ. ਗੁਮਨਾਮੀ ਵਿੱਚ ਰਹਿ ਕੇ ਆਪਣੀ ਜ਼ਿਦ ਵਿੱਚ ਲੱਗੇ ਰਹੇ. ਪਰ ਕਹਿੰਦੇ ਹਨ ਕੀ ਮੁਸ਼ਕ ਕਦੇ ਲੁੱਕੀ ਨਹੀਂ ਰਹਿ ਸਕਦੀ। ਗੋਇਲ ਦੀ ਕਲਾ ਵੀ ਸਾਹਮਣੇ ਆ ਹੀ ਗਈ. ਉਦੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਸੀਨੀਅਰ ਆਈਏਐਸ ਅਧਿਕਾਰੀ ਜਗਦੀਸ਼ ਸਾਗਰ ਨੇ ਗੋਇਲ ਦੀ ਕਲਾ ਪਛਾਣ ਲਈ. ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਰਕਾਰੀ ਜ਼ਮੀਨ ਅਲਾਟ ਕਰ ਦਿੱਤੀ ਅਤੇ ਉਸ ਕਲਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਗੋਇਲ ਨੇ ਆਪਣੀ ਕਲਾ ਜਗਦੀਸ਼ ਸਾਗਰ ਨੂੰ ਹੀ ਸਮਰਪਿਤ ਕਰ ਦਿੱਤੀ ਅਤੇ ਉਸ ਜਗ੍ਹਾਂ ਦਾ ਨਾਂਅ ਰਖਿਆ 'ਕਲਾ ਸਾਗਰ".

image


ਉਸ ਤੋਂ ਬਾਅਦ ਗੋਇਲ ਨੇ ਆਪਣਾ ਪੂਰਾ ਸਮਾਂ ਅਤੇ ਜ਼ੋਰ ਇਸ ਕਲਾ ਵਿੱਚ ਨਿਖਾਰ ਲਿਆਉਣ ਲਈ ਲਾ ਦਿੱਤਾ। ਉਨ੍ਹਾਂ ਦੀ ਕਲਾ ਨੂੰ ਸਨਮਾਨਿਤ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੇ ਕਲਾ ਸਾਗਰ ਨੂੰ ਅਧਿਕਾਰਿਕ ਤੌਰ 'ਤੇ ਟੂਰਿਸਟ ਸ੍ਪੋਟ ਵੱਜੋਂ ਪ੍ਰਚਾਰਿਤ ਕੀਤਾ। ਵਿਦੇਸ਼ਾਂ ਤੋਂ ਵੀ ਲੋਕ ਉਸ ਕਲਾ ਨੂੰ ਵੇਖਣ ਆਉਣ ਲੱਗ ਪਏ. ਗੋਇਲ ਨੂੰ ਵੀ ਸਨਮਾਨਿਤ ਕਰਿਦਆਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਗਣਤੰਤਰ ਦਿਵਸ ਦੇ ਮੌਕੇ 'ਤੇ ਨੂੰ ਰਾਜ ਪੱਧਰੀ ਸਨਮਾਨ ਦਿੱਤਾ ਗਿਆ. ਉਨ੍ਹਾਂ ਨੇ ਬਾਥਰੂਮ ਦੇ ਕਬਾੜ ਨਾਲ ਰੇਲ ਦਾ ਇੰਜਿਨ ਅਤੇ ਡੱਬੇ, ਇਨਸਾਨੀ ਸ਼ਕਲਾਂ, ਪਸ਼ੂਆਂ ਦੇ ਅਕਾਰ, ਚੰਡੀਗੜ੍ਹ ਦੇ ਮਸ਼ਹੂਰ ਮਟਕਾ ਚੌੰਕ ਦਾ ਮਾਡਲ ਅਤੇ ਹੋਰ ਹੈਰਾਨ ਕਰ ਦੇਣ ਵਾਲਿਆਂ ਚੀਜ਼ਾਂ ਬਣਾਈਆਂ ਹੋਈਆਂ ਹਨ.

image


ਬਾਥਰੂਮ ਵਿੱਚ ਇਸਤੇਮਾਲ ਹੋਣ ਵਾਲੇ ਕਬਾੜ ਨਾਲ ਭਾਵੇਂ ਚੰਡੀਗੜ੍ਹ ਵਿੱਚ ਰਾੱਕ ਗਾਰਡਨ ਬਣਿਆਂ ਹੋਇਆ ਹੈ ਪਰ ਗੋਇਲ ਦੀ ਕਲਾ ਵਿੱਚ ਬਾਥਰੂਮ ਫਿਟਿੰਗ ਦੇ ਕਬਾੜ ਦਾ ਨੱਬੇ ਫ਼ੀਸਦ ਤੋਂ ਵੀ ਵੱਧ ਇਸਤੇਮਾਲ ਹੋਇਆ ਹੈ. ਗੋਇਲ ਦੱਸਦੇ ਹਨ-

"ਰਾੱਕ ਗਾਰਡਨ ਵਿੱਚ ਬਾਥਰੂਮ ਫਿਟਿੰਗ ਤੋਂ ਅਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਵਸਤੂਆਂ ਅਤੇ ਕਬਾੜ ਦਾ ਇਸਤੇਮਾਲ ਹੋਇਆ ਹੈ. ਜਿਸ ਕਰਕੇ ਉੱਥੇ ਬਾਥਰੂਮ ਦੇ ਕਬਾੜ ਦੀ ਵਰਤੋਂ ਮਾਤਰ ਪੰਜਾਹ ਫ਼ੀਸਦ ਹੋਈ ਹੈ. ਮੇਰੀ ਕਲਾ ਵਿੱਚ ਨੱਬੇ ਫ਼ੀਸਦ ਤੋਂ ਵੀ ਵੱਧ ਬਾਥਰੂਮ ਫਿਟਿੰਗ ਦੇ ਕਬਾੜ ਦਾ ਇਸਤੇਮਾਲ ਹੋਇਆ ਹੈ."

image


ਹੁਣ ਪ੍ਰਸ਼ਾਸਨ ਨੇ ਗੋਇਲ ਸੇਕਟਰ 36 ਵਿੱਚ ਨੂੰ ਹੋਰ ਵੀ ਵਧੇਰੇ ਥਾਂ ਦੇ ਦਿੱਤੀ ਹੈ ਤਾਂ ਜੋ ਉਹ ਆਪਣੀ ਕਲਾ ਵਿੱਚ ਹੋਰ ਵਾਧਾ ਕਰ ਸਕਣ. ਪਰ ਗੋਇਲ ਦਾ ਕਹਿਣਾ ਹੈ ਕੀ ਪ੍ਰਸ਼ਾਸਨ ਦਾ ਧਿਆਨ ਹੁਣ ਇਸ ਕਲਾ ਅਤੇ ਇਸ ਰਿਸਟ ਸਪਾਟ ਨੂੰ ਗੇ ਵਧਾਉਣ ਵੱਲ ਨਹੀਂ ਰਿਹਾ। ਪ੍ਰਸ਼ਾਸਨ ਦੇ ਅਧਿਕਾਰੀ ਹੁਣ ਇੱਥੇ ਨਹੀਂ ਆਉਂਦੇ ਜਿਸ ਨਾਲ ਇਸ ਜਗ੍ਹਾਂ ਦਾ ਵਿਕਾਸ ਰੁੱਕ ਗਿਆ ਹੈ. ਇਸੇ ਕਲਾ ਨੂੰ ਸਮਰਪਿਤ ਹੋਣ ਕਰਕੇ ਉਨ੍ਹਾਂ ਦੀ ਆਮਦਨ ਦਾ ਵੀ ਕੋਈ ਹੋਰ ਸਾਧਨ ਨਹੀਂ ਹੈ ਪਰ ਫ਼ੇਰ ਵੀ ਵਿਜੇ ਪਾਲ ਗੋਇਲ ਆਪਣੀ ਜ਼ਿਦ ਨਾਲ ਆਪਣੀ ਕਲਾ ਨੂੰ ਅੱਗੇ ਵਧਾ ਰਹੇ ਹਨ. ਉਨ੍ਹਾਂ ਨੂੰ ਉਮੀਦ ਹੈ ਕੇ ਉਨ੍ਹਾਂ ਦਾ ਸ਼ੌਕ ਅਤੇ ਕਲਾ ਆਪਣਾ ਵਜ਼ੂਦ ਕਾਇਮ ਰਖੇਗੀ।

ਲੇਖਕ: ਰਵੀ ਸ਼ਰਮਾ