ਬੀਮਾਰ ਬੱਚਿਆਂ ਦਾ ਦਰਦ ਘੱਟਾਉਣ ਨੂੰ ਮਸਖਰੇ ਬਣ ਜਾਂਦੇ ਹਨ ਸਰਕਾਰੀ ਹਸਪਤਾਲ ਦੇ ਡਾੱਕਟਰ

ਬੀਮਾਰ ਬੱਚਿਆਂ ਦਾ ਦਰਦ ਘੱਟਾਉਣ ਨੂੰ ਮਸਖਰੇ ਬਣ ਜਾਂਦੇ ਹਨ ਸਰਕਾਰੀ ਹਸਪਤਾਲ ਦੇ ਡਾੱਕਟਰ

Monday May 30, 2016,

3 min Read

ਕਿਸੇ ਨੂੰ ਖੁਸ਼ੀ ਦੇਣੀ ਹੋਏ ਤਾਂ ਕੋਈ ਨਾ ਕੋਈ ਰਾਹ ਬਣ ਹੀ ਜਾਂਦਾ ਹੈ ਫ਼ੇਰ ਭਾਵੇਂ ਉਸ ਲਈ ਕੁਝ ਅਨੋਖਾ ਕਰਨਾ ਪੈ ਜਾਵੇ. ਤੇ ਜਦੋਂ ਖੁਸ਼ੀ ਕਿਸੇ ਬੀਮਾਰ ਬੱਚੇ ਨੂੰ ਦੇਣੀ ਹੋਏ ਤਾਂ ਕੁਝ ਅਨਿਖਾ ਹੀ ਕਰਣਾ ਪੈਂਦਾ ਹੈ. ਹਸਪਤਾਲਾਂ ‘ਚ ਇਲਾਜ਼ ਕਰਾਉਣ ਆਉਂਦੇ ਬੱਚੇ ਬੀਆਮ੍ਰੀ ਕਰਕੇ ਬਹੁਤ ਪਰੇਸ਼ਾਨ ਹੁੰਦੇ ਹਨ. ਹਸਪਤਾਲ ਬਾਰੇ ਤਾਂ ਇਹ ਸੋਚਿਆ ਜਾਂਦਾ ਹੈ ਕੇ ਇੱਥੇ ਤਾਂ ਮਜਬੂਰੀ ‘ਚ ਰਹਿਣਾ ਹੀ ਪੈਂਦਾ ਹੈ ਇਸਲਈ ਇੱਥੇ ਬੱਚੇ ਨੂੰ ਖੁਸ਼ੀ ਦੇਣ ਦਾ ਕੋਈ ਸਾਧਨ ਹੋ ਹੀ ਨਹੀਂ ਸਕਦਾ.

ਪਰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹਸਪਤਾਲ ‘ਚ ਦਾਖਿਲ ਬੀਮਾਰ ਬੱਚਿਆਂ ਨੂੰ ਖੁਸ਼ੀ ਦੇਣ ਦਾ ਰਾਹ ਲਭ ਲਿਆ. ਇਸ ਰਾਹ ਉਨ੍ਹਾਂ ਦੀ ਡਾਕਟਰੀ ਸਿਖਿਆ ਦਾ ਹਿੱਸਾ ਨਹੀਂ ਹੈ, ਪਰ ਇਸ ਨਾਲ ਇਨ੍ਹਾਂ ਡਾਕਟਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ. ਇਨ੍ਹਾਂ ਡਾਕਟਰਾਂ ਨੇ ਹਸਪਤਾਲ ਵਿੱਚ ਦਾਖਿਲ ਬੱਚਿਆਂ ਨੂੰ ਖੁਸ਼ ਰਖਣ ਲਈ ਆਪਣੇ ਆਪ ਨੂੰ ਮਸਖਰੇ ਦੇ ਰੂਪ ਵਿੱਚ ਬਦਲ ਲਿਆ ਹੈ. ਇਹ ਡਾਕਟਰ ਮਸਖਰੇ ਬਣ ਕੇ ਬੱਚਿਆਂ ਦੇ ਵਾਰਡ ‘ਚ ਜਾਂਦੇ ਹਨ ਅਤੇ ਬੀਮਾਰੀ ਦੇ ਦਰਦ ਕਰਕੇ ਪਰੇਸ਼ਾਨ ਨਿਆਣਿਆਂ ਨੂੰ ਹਾੱਸੇ ਪਾ ਦਿੰਦੇ ਹਨ.

image


ਹੁਣ ਇਨ੍ਹਾਂ ਡਾਕਟਰਾਂ ਨੂੰ ਕਲਾਉਨ ਡਾਕਟਰ ਕਿਹਾ ਜਾਂਦਾ ਹੈ. ਪੀਜੀਆਈ ਦੇ ਅਡਵਾਂਸ ਪੀਡਿਆਟ੍ਰਿਕ ਸੇੰਟਰ ਅਤੇ ਸਰਕਾਰੀ ਹਸਪਤਾਲ ਵਿੱਚ ਬੱਚਿਆਂ ਦੇ ਵਾਰਡ ਵਿੱਚ ਹਫ਼ਤੇ ‘ਚ ਇੱਕ ਦਿਨ ਡਾਕਟਰ ਬੱਚਿਆਂ ਦਾ ਜੀ ਪਰਚਾਉਂਦੇ ਹਨ. ਉਸ ਵੇਲੇ ਇਨ੍ਹਾ ਕੋਲ ਸਟੇਥੋਸਕੋਪ ਨਹੀਂ ਹੁੰਦਾ ਅਤੇ ਨਾਹ ਹੀ ਚਿੱਟਾ ਕੋਟ ਪਾਇਆ ਹੁੰਦਾ ਹੈ. ਇਹ ਡਾਕਟਰ ਮਸਖਰੇ ਬਣੇ ਹੁੰਦੇ ਹਨ.

ਅਸਲ ਵਿੱਚ ਇਹ ਵਿਚਾਰ ਬੱਚਿਆਂ ਦੇ ਮੰਨ ‘ਚੋਂ ‘ਚਿੱਟੇ ਕੋਟ’ ਡਰ ਕਢਣ ਲਈ ਤਿਆਰ ਕੀਤਾ ਗਿਆ ਹੈ. ਵਾਇਟ ਕੋਟ ਸਿੰਡਰਮ ਦੁਨਿਆ ਭਰ ਦੇ ਬੱਚਿਆਂ ਵਿੱਚਡਰ ਪੈਦਾ ਕਰਦਾ ਹੈ. ਉਸ ਡਰ ਨੂੰ ਖ਼ਤਮ ਕਰਨ ਲਈ ਕਲਾਉਨ ਡਾਕਟਰ ਦਾ ਵਿਚਾਰ ਸ਼ੁਰੂ ਕੀਤਾ ਗਿਆ ਹੈ. ਰੰਗਕਰਮੀ ਚਰਨਜੀਤ ਚੰਨੀ ਵੀ ਇਸ ਪ੍ਰੋਜੇਕਟ ਨਾਲ ਜੁੜੇ ਹੋਏ ਹਨ.

ਸਰਕਾਰੀ ਹਸਪਤਾਲ ਦੇ ਮੇਡਿਕਲ ਸੁਪਰੀਡੇੰਟ ਡਾਕਟਰ ਦੀਵਾਨ ਦਾ ਕਹਿਣਾ ਹੈ ਕੇ-

“ਹਸਪਤਾਲ ਦੇ ਬੀਮਾਰ ਮਾਹੌਲ ਵਿੱਚ ਬੱਚਿਆਂ ਦੇ ਮੰਨ ਭਾਉਂਦਾ ਪ੍ਰੋਗ੍ਰਾਮ ਖੁਸ਼ੀ ਦਾ ਮਾਹੌਲ ਬਣਾਉਂਦਾ ਹੈ. ਬੀਮਾਰੀ ਕਰਕੇ ਪਰੇਸ਼ਾਨ ਬੱਚੇ ਭਾਵੇਂ ਕੁਝ ਹੀ ਸਮੇਂ ਲਈ ਹੀ ਸਹੀ ਪਰ ਆਪਣਾ ਦਰਦ ਭੁਲ ਜਾਂਦੇ ਹਨ.”
image


ਇਸ ਪ੍ਰੋਗ੍ਰਾਮ ਨੂੰ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ. ਹਸਪਤਾਲ ‘ਚ ਦਾਖਿਲ ਬੱਚੇ ਇੰਤਜ਼ਾਰ ਕਰਦੇ ਹਨ ਕੇ ਕਦੋਂ ਡਾਕਟਰ ਮਸਖਰੇ ਬਣ ਕੇ ਆਉਣ ਅਤੇ ਉਹ ਉਨ੍ਹਾਂ ਨਾਲ ਹਾਸਾ-ਖੇਡਾਂ ਕਰਨ. ਸਰਕਾਰੀ ਹਸਪਤਾਲ ਦੇ ਬੱਚਿਆਂ ਦੇ ਮਾਹਿਰ ਡਾਕਟਰ ਪਰਮਜੀਤ ਕਹਿੰਦੇ ਹਨ ਕੇ-

“ਹਸਪਤਾਲ ਦਾ ਨਾਂਅ ਸੁਣ ਕੇ ਹੀ ਬੱਚਿਆਂ ਨੂੰ ਡਰ ਲੱਗ ਜਾਂਦਾ ਹੈ. ਉਨ੍ਹਾਂ ਨੂੰ ਡਾਕਟਰ ਦੇ ਨਾਂ ਅ ਤੋਂ ਹੀ ਡਰ ਲੱਗਣ ਲੱਗ ਜਾਂਦਾ ਹੈ. ਇਸ ਤਰ੍ਹਾਂ ਦੇ ਪ੍ਰੋਯਗ ਬੱਚਿਆਂ ਦੇ ਮੰਨ ‘ਚੋ ਉਹ ਡਰ ਕਢ ਦਿੰਦੇ ਹਨ.”

ਇਹ ਪ੍ਰੋਯਗ ਬੱਚਿਆਂ ਨੂੰ ਡਾਕਟਰਾਂ ਦੇ ਨਾਲ ਜੋੜ ਰਿਹਾ ਹੈ ਜਿਸਦਾ ਨਤੀਜਾ ਇਹ ਨਿਕਲਦਾ ਹੈ ਕੇ ਬੱਚੇ ਡਾਕਟਰਾਂ ‘ਤੇ ਵਿਸ਼ਵਾਸ ਕਰਦੇ ਹਨ ਅਤੇ ਉਨ੍ਹਾਂ ਦੀ ਬੀਮਾਰੀ ਛੇਤੀ ਠੀਕ ਹੁੰਦੀ ਹੈ. ਮਸਖਰੇ ਬਣ ਕੇ ਡਾਕਟਰ ਬੱਚਿਆਂ ਦਾ ਮੰਨ ਸਮਝ ਲੈਂਦੇ ਹਨ.

ਲੇਖਕ: ਰਵੀ ਸ਼ਰਮਾ 

    Share on
    close