ਅਲਵਰ ਦੇ ਪਿੰਡਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ 'ਫ਼ਰਮਾਨ', 2 ਤੋਂ ਵੱਧ ਕੇ 3500 ਘਰਾਂ 'ਚ ਹੋਈ ਸਿੱਖਿਆ ਦੀ ਰੋਸ਼ਨੀ

Monday February 22, 2016,

3 min Read

ਦਿੱਲੀ ਛੱਡ ਕੇ ਅਲਵਰ ਦੇ ਪੇਂਡੂ ਨੌਜਵਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਫ਼ਰਮਾਨ ਨੇ

ਨੌਜਵਾਨਾਂ ਨੂੰ ਦੇਣ ਲੱਗੇ ਪ੍ਰੀਖਿਆਵਾਂ ਲਈ ਕੋਚਿੰਗ

ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਨੂੰ ਦਿੰਦੇ ਨੇ ਮੁਫ਼ਤ ਟ੍ਰੇਨਿੰਗ

ਕਿਹਾ ਜਾਂਦਾ ਹੈ ਜੇ ਤੁਸੀਂ ਕਿਸੇ ਨੂੰ ਪੈਸੇ ਦਿੰਦੇ ਹੋ ਤਾਂ ਉਸਦੀ ਸਮਸਿਆ ਥੋੜੇ ਸਮੇਂ ਲਈ ਹੀ ਦੂਰ ਕਰ ਸਕਦੇ ਹੋ, ਪਰ ਜੇ ਤੁਸੀਂ ਕਿਸੇ ਨੂੰ ਸਿੱਖਿਆ ਦਿੰਦੇ ਹੋ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਰੋਸ਼ਨ ਕਰਦੇ ਹੋ. ਇਸੇ ਗੱਲ ਨੂੰ ਸਮਝਦੇ ਹੋਏ ਰਾਜਸਥਾਨ ਦੇ ਅਲਵਰ ਵਿੱਖੇ ਆਪਣੀ ਸਮਾਜਿਕ ਜਿਮੇੰਦਾਰੀ ਪੂਰੀ ਕਰ ਰਹੇ ਹਨ ਡਾਕਟਰ ਫ਼ਰਮਾਨ ਅਲੀ ਜੋ ਰਾਜਸਥਾਨ ਇੰਸਟੀਟਿਉਟ ਚਲਾਉਂਦੇ ਹਨ.

ਫ਼ਰਮਾਨ ਅਲੀ ਨੇ ਦਿੱਲੀ ਦੇ ਜਾਮਿਆ ਮਿਲਿਆ ਇਸਲਾਮਿਆ ਤੋਂ ਹਿੰਦੀ ਵਿਸ਼ਾ ਦੀ ਐਮਏ ਕੀਤੀ ਅਤੇ ਫੇਰ ਜਵਾਹਰ ਲਾਲ ਯੂਨਿਵੇਰਸਿਟੀ ਤੋਂ ਪੀਐਚਡੀ ਕਰਣ ਮਗਰੋਂ ਉਹ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਉਣ ਲੱਗ ਪਾਏ. ਕੁਝ ਸਮਾਂ ਉਨ੍ਹਾਂ ਨੇ ਰਾਜਸਥਾਨ ਯੂਨਿਵਰਸਿਟੀ ;ਚ ਪੜ੍ਹਾਇਆ। ਉਹ ਆਪਣੀ ਨੌਕਰੀ ਵੱਲੋਂ ਖੁਸ਼ ਤਾਂ ਸਨ ਪਰ ਕੁਝ ਅਜਿਹਾ ਕਰਣਾ ਚਾਹੁੰਦੇ ਸਨ ਜੋ ਉਨ੍ਹਾਂ ਦੇ ਜੱਦੀ ਕਸਬੇ ਅਲਵਰ ਦੇ ਨੌਜਵਾਨਾਂ ਦੀ ਮਦਦ ਲਈ ਕੰਮ ਕਰੇ. ਉਨ੍ਹਾਂ ਨੂੰ ਪਤਾ ਸੀ ਕੀ ਅਲਵਰ ਦੇ ਨੌਜਵਾਨਾਂ ਵਿੱਚ ਹੁਨਰ ਤਾਂ ਸੀ ਪਰ ਉਹ ਨਿੱਕੇ-ਮੋਟੇ ਕੰਮ ਕਰਕੇ ਹੀ ਗੁਜਾਰਾ ਕਰ ਰਹੇ ਸਨ. ਇਨ੍ਹਾਂ ਨੌਜਵਾਨਾਂ ਨੂੰ ਟ੍ਰੇਨਿੰਗ ਅਤੇ ਕੋਚਿੰਗ ਦੀ ਲੋੜ ਸੀ. ਇਹੋ ਗੱਲ ਪੱਲੇ ਬਨ੍ਹ ਕੇ ਫ਼ਰਮਾਨ ਅਲੀ ਨੇ ਨੌਕਰੀ ਛੱਡ ਦਿੱਤੀ ਅਤੇ ਅਲਵਰ 'ਚ ਹੀ ਰਾਜਸਥਾਨ ਇੰਸਟੀਟਿਉਟ ਖੋਲ ਲਿਆ. ਫ਼ਰਮਾਨ ਦੇ ਪਿਤਾ ਨੇ ਉਨ੍ਹਾਂ ਨੂੰ ਇਸ ਲਈ ਸਹਿਯੋਗ ਦਿੱਤਾ।

ਸਟਾਰਟਅਪ

ਅਲਵਰ ਦੇ ਲੋਕਾਂ ਕੋਲ ਉੱਚੀ ਸਿੱਖਿਆ ਦੀ ਘਾਟ ਹੈ. ਜਿਨ੍ਹਾਂ ਕੋਲ ਹੈ ਉਹ ਕਿਸੇ ਹੋਰ ਵੱਡੇ ਸ਼ਹਿਰ 'ਚ ਰਹਿ ਕੇ ਕੰਮ ਕਰਣਾ ਚਾਹੁੰਦੇ ਹਨ. ਪਰ ਫ਼ਰਮਾਨ ਨੇ ਤਾਂ ਇਹ ਫ਼ੈਸਲਾ ਕਰ ਲਿਆ ਸੀ ਕੇ ਇੱਥੇ ਰਹਿ ਕੇ ਹੀ ਕੰਮ ਕਰਨਾ ਹੈ. ਪਹਿਲਾਂ ਉਨ੍ਹਾਂ ਕੋਲ ਮਾਤਰ 2 ਬੱਚੇ ਹੀ ਪੜ੍ਹਨ ਆਏ. ਫ਼ਰਮਾਨ ਅਲੀ ਨੇ ਉਨ੍ਹਾਂ 'ਤੇ ਮਿਹਨਤ ਕੀਤੀ। ਕੁਝ ਸਮਾਂ ਬਾਅਦ ਉਨ੍ਹਾਂ ਦੀ ਮਸ਼ਹੂਰੀ ਹੋਣ ਲੱਗ ਪਈ ਅਤੇ ਬੱਚੇ ਦੂਰੋਂ ਵੀ ਆਉਣ ਲੱਗੇ।

ਅੱਜ ਰਾਜਸਥਾਨ ਇੰਸਟੀਟਿਉਟ ਵਿੱਚ 3500 ਬੱਚੇ ਪੜ੍ਹਦੇ ਹਨ ਅਤੇ 20 ਅਧਿਆਪਕਾਂ ਦੀ ਟੀਮ ਹੈ ਅਤੇ 32 ਗੈਰ ਟੀਚਿੰਗ ਸਟਾਫ਼ ਹੈ. ਇੱਥੋਂ ਪੜ੍ਹ ਕੇ ਨਿਕਲੇ ਬੱਚੇ ਉੱਚੀਆਂ ਨੌਕਰੀਆਂ 'ਤੇ ਲੱਗੇ ਹੋਏ ਹਨ.

ਫ਼ਰਮਾਨ ਦਾ ਕਹਿਣਾ ਹੈ ਕੇ ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਲੋਕ ਫੌਜ਼ 'ਚ ਹਨ ਅਤੇ ਦੇਸ਼ ਦੀ ਸੇਵਾ 'ਚ ਲੱਗੇ ਹੋਏ ਹਨ. ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਨੂੰ ਕੋਚਿੰਗ ਮੁਫਤ ਦਿੱਤੀ ਜਾਂਦੀ ਹੈ. ਵਿਧਵਾ ਔਰਤਾਂ ਲਈ ਵੀ ਪੜ੍ਹਾਈ ਮੁਫ਼ਤ ਹੈ. ਸ਼ਰੀਰਿਕ ਤੌਰ ਤੇ ਅਪੰਗ ਬੱਚਿਆਂ ਦੀ ਵੀ 40 ਫ਼ੀਸਦੀ ਫ਼ੀਸ ਮੁਆਫ਼ ਕੀਤੀ ਜਾਂਦੀ ਹੈ.

ਇਸ ਤੋਂ ਅਲਾਵਾ ਵੀ ਫ਼ਰਮਾਨ ਅਲੀ ਹੋਰ ਸਮਾਜਿਕ ਕਾਰਜਾਂ 'ਚ ਹਿੱਸਾ ਲੈਂਦੇ ਹੈਂ. ਰਾਮਲੀਲਾ ਕਮੇਟੀ ਦੇ ਮੈਂਬਰ ਹਨ ਅਤੇ ਭਗਵਾਨ ਰਾਮਚੰਦਰ ਜੀ ਦੀ ਪਹਿਲੀ ਆਰਤੀ ਉਹੀ ਕਰਦੇ ਹਨ. ਵੇਲ੍ਹੇ ਸਮੇਂ 'ਚ ਉਹ ਆਸਪਾਸ ਦੇ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਸਿਖਿਆ ਦਾ ਮਹੱਤ ਦੱਸਦੇ ਹਨ ਤਾਂ ਜੋ ਕਿਸਾਨ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਖੇਤੀਬਾੜੀ ਵੱਲ ਨਾ ਘੱਲ ਕੇ ਸਿੱਖਿਆ ਵੱਲ ਲਾਉਣ।

ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਹੀ ਸਮਾਜਿਕ ਕਾਰਜਾਂ 'ਚ ਸ਼ਾਮਿਲ ਹੁੰਦੀ ਹੈ ਅਤੇ ਔਰਤਾਂ ਦੀ ਮਦਦ ਕਰਦੀ ਹੈ.

ਫ਼ਰਮਾਨ ਦਾ ਕਹਿਣਾ ਹੈ ਕੀ ਜੇਕਰ ਦੇਸ਼ ਨੂੰ ਸੁਪਰਪਾਵਰ ਬਣਾਉਣਾ ਹੈ ਤਾਂ ਸਿੱਖਿਆ ਦੇ ਖ਼ੇਤਰ ਵੱਲ ਧਿਆਨ ਦੇਣਾ ਪੈਣਾ ਹੈ. ਇਹ ਕੰਮ ਕੱਲੇ ਸਰਕਾਰਾਂ ਦਾ ਨਹੀਂ ਹੈ, ਹਰ ਵਿਅਕਤੀ ਨੂੰ ਆਪਣਾ ਹਿੱਸਾ ਪਾਉਣਾ ਪੈਣਾ ਹੈ.

ਲੇਖਕ: ਆਸ਼ੁਤੋਸ਼ ਖੰਤਵਾਲ

ਅਨੁਵਾਦ: ਅਨੁਰਾਧਾ ਸ਼ਰਮਾ