ਮੁੱਖਮੰਤਰੀ ਦੇ ਮੁੰਡੇ ਨੇ ਵਕਾਲਤ ਦੀ ਪੜ੍ਹਾਈ ਛੱਡ ਕੇ ਸ਼ੁਰੂ ਕੀਤਾ ਫੁੱਲਾਂ ਦਾ ਸਟਾਰਟਅਪ 

ਕਾਰਤੀਕੇ ਦੋ ਸਾਲ ਤੋਂ ਫੂੱਲਾਂ ਬਾਰੇ ਜਾਣਕਾਰੀ ਲੈ ਰਹੇ ਸੀ. ਇਸ ਤੋਂ ਬਾਅਦ ਉਨ੍ਹਾਂ ਨੇ ਇਹ ਦੁਕਾਨ ਖੋਲ ਲਈ. ਬੀਤੇ ਐਤਵਾਰ ਨੂੰ ਹੀ ਇਸਦਾ ਉਦਘਾਟਨ ਹੋਇਆ ਹੈ. 

0

ਕਾਰਤੀਕੇ ਮਧਿਆ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਪੁੱਤਰ ਹੈ. ਉਨ੍ਹਾਂ ਨੇ ਪੁਣੇ ਦੇ ਸਿਮਬੋਇਸਿਸ ਲਾਅ ਕਾਲੇਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ. ਪੜ੍ਹਾਈ ਪੂਰੀ ਕਰਨ ਮਗਰੋਂ ਉਨ੍ਹਾਂ ਦੇ ਰਾਜਨੀਤੀ ‘ਚ ਆਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਸਨ. ਪਰ ਉਨ੍ਹਾਂ ਨੇ ਫੁੱਲਾਂ ਦੀ ਦੁਕਾਨ ਅਤੇ ਸਟਾਰਟ ਅਪ ਸ਼ੁਰੂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ.

ਇਹ ਗੱਲ ਤਾਂ ਵੀ ਮੌਕੇ ਸਿਰ ਜਾਪ ਰਹੀ ਹੈ ਕੇ ਕੁਛ ਦਿਨ ਪਹਿਲਾਂ ਖਬਰ ਆਈ ਸੀ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੀ ਭੈਣ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਖੇ ਫੁੱਲਾਂ ਦੀ ਦੁਕਾਨ ਲਾਉਂਦੀ ਹੈ.

ਕਾਰਤੀਕੇ ਨੇ ਮਧਿਆ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਫੁੱਲਾਂ ਦੀ ਦੁਕਾਨ ਖੋਲੀ ਹੈ. ਭੋਪਾਲ ਦੇ ਬਿੱਟਨ ਮਾਰਕੇਟ ਦੀ ਇੰਦਿਰਾ ਮਾਰਕੇਟ ਵਿੱਚ ਇਹ ਦੁਕਾਨ ਹੈ. ਸੁੰਦਰ ਫਲੋਰਿਕਾ ਦੇ ਨਾਂਅ ਤੋਂ ਇਹ ਦੁਕਾਨ ਹੈ. ਸ਼ਿਵਰਾਜ ਸਿੰਘ ਚੌਹਾਨ ਦਾ ਵਿਦਿਸ਼ਾ ਖੇਤਰ ਦੇ ਬੈਸ ਨਗਰ ਵਿੱਚ ਫੁੱਲਾਂ ਦੀ ਖੇਤੀ ਦਾ ਫ਼ਾਰਮ ਹਾਉਸ ਹੈ. ਇੱਥੇ ਖਾਸਤੌਰ ‘ਤੇ ਆਰਕਿਡ ਫੁੱਲਾਂ ਦੀ ਖੇਤੀ ਹੁੰਦੀ ਹੈ. ਇੱਥੇ 450 ਕਿਸਮਾਂ ਦੇ ਆਰਕਿਡ ਫੁੱਲਾਂ ਦੀ ਪੈਦਾਵਾਰ ਹੁੰਦੀ ਹੈ.