17 ਸਾਲ ਦੀ ਕੁੜੀ ਨੇ ਲੇਹ ਵਿੱਚ ਲਾਇਬ੍ਰੇਰੀ ਬਣਾਉਣ ਲਈ ਇਕੱਠੇ ਕੀਤੇ 10 ਲੱਖ ਰੁਪੇ

17 ਸਾਲ ਦੀ ਕੁੜੀ ਨੇ ਲੇਹ ਵਿੱਚ ਲਾਇਬ੍ਰੇਰੀ ਬਣਾਉਣ ਲਈ ਇਕੱਠੇ ਕੀਤੇ 10 ਲੱਖ ਰੁਪੇ

Thursday May 25, 2017,

3 min Read

ਸਾਡੇ ‘ਚੋਂ ਕਈ ਲੋਕ ਸੋਚਦੇ ਵੀ ਹੋਣਗੇ ਕੇ ਉਹ ਸਵੈ ਨਿਰਭਰ ਹਨ. ਆਪਣੇ ਬਾਰੇ ਫ਼ੈਸਲੇ ਆਪ ਲੈ ਸਕਦੇ ਹਨ. ਕੀ ਖਾਣਾ ਹੈ, ਕਿੱਥੇ ਜਾਣਾ ਹੈ ਜਾਂ ਕੀ ਕਰਨਾ ਹੈ. ਪਰ ਕੁਛ ਲੋਗ ਇਸ ਤੋਂ ਵੀ ਵਧ ਸਵੈ ਨਿਰਭਰ ਹਨ. ਉਹ ਹੋਰਾਂ ਨੂੰ ਸਵੈ ਨਿਰਭਰ ਬਣਾਉਣ ਦੀ ਸੋਚ ਰਖਦੇ ਹਨ.

ਅਜਿਹੇ ਲੋਕਾਂ ‘ਚੋਂ ਇੱਕ ਹੈ 17 ਸਾਲ ਦੀ ਅਨਨਿਆ ਸਲੂਜਾ. ਉਹ ਲੋਕਾਂ ਨੂੰ ਹੱਸਦਾ ਵੇਖਣ ਲਈ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ. ਉਹ ਆਪਣੇ ਨਾਲ ਨਾਲ ਹੋਰ ਲੋਕਾਂ ਬਾਰੇ ਵੀ ਸੋਚਦੀ ਹੈ.

image


ਅਨਨਿਆ 11ਵੀੰ ਜਮਾਤ ਦੀ ਸਟੂਡੇੰਟ ਹੈ ਅਤੇ ਗੁੜਗਾਉਂ ਦੇ ਸ਼੍ਰੀਰਾਮ ਸਕੂਲ ਵਿੱਚ ਪੜ੍ਹਦੀ ਹੈ. ਪਿਛਲੇ ਤਿੰਨ ਸਾਲ ਦੀ ਗਰਮੀਆਂ ਉਸਨੇ ਮਨਾਲੀ ਤੋਂ ਵੀ ਤਿੰਨ ਸੌ ਕਿਲੋਮੀਟਰ ਅੱਗੇ ਲੇਹ ਵਿੱਚ ਵਤੀਤ ਕੀਤੀਆਂ ਹਨ. ਉਸਨੇ ਬੱਚਿਆਂ ਨੂੰ ਪੜ੍ਹਾਉਣ ਲਈ ਅਤੇ ਇੱਕ ਲਾਇਬ੍ਰੇਰੀ ਬਣਾਉਣ ਲਈ 10 ਲੱਖ ਰੁਪੇ ਇਕੱਠੇ ਕੀਤੇ ਹਨ.

ਉਹ ਜੰਮੂ ਕਸ਼ਮੀਰ ਦੇ ਇਸ ਇਲਾਕੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਿੱਚ ਸਮਾਂ ਵਤੀਤ ਕਰਦੀ ਹੈ. ਉਸਦਾ ਕਹਿਣਾ ਹੈ ਕੇ ਉਸ ਇਲਾਕੇ ਵਿੱਚ ਰਹਿ ਕੇ ਉਸਨੂੰ ਪਤਾ ਲੱਗਾ ਕੇ ਲੋਕਾਂ ਦੀ ਸਮੱਸਿਆਵਾਂ ਕੀ ਹਨ.

ਉਹ ਕਹਿੰਦੀ ਹੈ ਕੇ ਲੈਪਟਾੱਪ ਸਾਡੇ ਲਈ ਰੋਜ਼ਾਨਾ ਇਸਤੇਮਾਲ ਦੀ ਵਸਤੁ ਬਣ ਚੁੱਕਾ ਹੈ ਪਰ ਇਨ੍ਹਾਂ ਬੱਚਿਆਂ ਨੇ ਹਾਲੇ ਵੇਖਿਆ ਤਕ ਨਹੀਂ ਹੈ. ਇਨ੍ਹਾਂ ਬੱਚਿਆਂ ਦੇ ਨਾਲ ਰਹਿਣਾ ਸਿੱਖਣਾ ਵੀ ਕੋਈ ਸੌਖਾ ਕੰਮ ਨਹੀਂ ਸੀ . ਪਰ ਬਾਅਦ ਵਿੱਚ ਲੇਹ ਵਿੱਚ ਰਹਿੰਦੇ ਬੱਚਿਆਂ ਨਾਲ ਦੋਸਤੀ ਹੋ ਗਈ.

ਇਸ ਦੀ ਸ਼ੁਰੁਆਤ ਦੋ ਸਾਲ ਪਹਿਲਾਂ ਹੋਈ ਸੀ. ਇੱਕ ਪ੍ਰੋਗ੍ਰਾਮ ਦੇ ਤਹਿਤ ਅਨਨਿਆ ਇਨ੍ਹਾਂ ਬੱਚਿਆਂ ਨੂੰ ਮਿਲੀ ਸੀ. ਕੁਛ ਸਮੇਂ ਬਾਅਦ ਉਹ ਪ੍ਰੋਗ੍ਰਾਮ ਤਾਂ ਖਤਮ ਹੋ ਗਿਆ ਪਰ ਅਨਨਿਆ ਨੇ ਆਪਣੇ ਪਧਰ ‘ਤੇ ਇਸ ਪ੍ਰੋਗਰਮ ਨੂੰ ਜਾਰੀ ਰੱਖਿਆ.

ਉਸਨੇ ਦੱਸਿਆ ਕੇ ਉਹ ਸੋਚ ਨੂੰ ਹੀ ਬਦਲ ਦੇਣ ਵਾਲਾ ਪ੍ਰੋਗ੍ਰਾਮ ਸੀ. ਉਸ ਪ੍ਰੋਗ੍ਰਾਮ ਦੇ ਦੌਰਾਨ ਉਹ ਲੇਹ ਵਿੱਚ ਰਹਿਣ ਵਾਲੀ ਕੁੜੀਆਂ ਨਾਲ ਦੋਸਤ ਬਣ ਗਈ. ਉਨ੍ਹਾਂ ਦੀ ਮਦਦ ਤੋਂ ਪਿਛਾਂਹ ਹੱਟ ਜਾਣਾ ਸੰਭਵ ਨਹੀਂ ਸੀ.

ਉਸਨੂੰ ਇੱਕ ਸੰਸਥਾਨ ਬਾਰੇ ਪਤਾ ਲੱਗਾ ਜਿਸਨੂੰ ਸੁਜਾਤਾ ਸਾਹੂ ਚਲਾਉਂਦੀ ਹੈ. ਅਨਨਿਆ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਲੇਹ ਲਈ ਰਵਾਨਾ ਹੋ ਗਈ.

ਸਾਲ 2015 ਦੇ ਦੌਰਾਨ ਉਸਨੇ ਲੇਹ, ਤੁਰਤੁਕ. ਤਿਆਲਿੰਗ ਜਿਹੀ ਜਗ੍ਹਾਂਵਾਂ ‘ਤੇ ਜਾ ਕੇ ਬੱਚਿਆਂ ਨੂੰ ਪੜ੍ਹਾਇਆ. ਉਸਨੇ ਉੱਥੇ ਜਾ ਕੇ ਬੱਚਿਆਂ ਲਈ ਖੇਡ ਦਾ ਮੈਦਾਨ ਬਣਾਉਣ ਵਿੱਚ ਮਦਦ ਕੀਤੀ. ਇਨ੍ਹਾਂ ਛੁੱਟੀਆਂ ਵਿੱਚ ਉਹ ਕਾਰਗਿਲ ਵਿੱਚ ਰਹਿੰਦੇ ਬੱਚਿਆਂ ਲਈ ਲਾਇਬ੍ਰੇਰੀ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ. ਉਹ ਹੁਣ ਤਕ 600 ਪਿੰਡਾਂ ਦੇ ਇੱਕ ਹਜ਼ਾਰ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਚੁੱਕੀ ਹੈ.

ਉਸਦਾ ਕਹਿਣਾ ਹੈ ਕੇ ਸੰਸਥਾਨ ਤਾਂ ਚੰਗਾ ਕੰਮ ਕਰ ਰਿਹਾ ਹੈ. ਪਰ ਉਹ ਆਪ ਕੁਛ ਹਫਤੇ ਤੋਂ ਵਧ ਸਮਾਂ ਨਹੀਂ ਦੇ ਸਕਦੀ. ਇਸ ਲਈ ਉਸਨੇ ਹੋਰ ਤਰੀਕੇ ਨਾਲ ਕੰਮ ਕਰਨ ਦਾ ਵਿਚਾਰ ਕੀਤਾ. ਉਹ ਫੰਡ ਇਕੱਠੇ ਕਰਕੇ ਲੇਹ ਅਤੇ ਕਾਰਗਿਲ ਵਿੱਚ ਲਾਇਬ੍ਰੇਰੀ ਬਨਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ. ਉਸਦਾ ਕਹਿਣਾ ਹੈ ਕੇ ਉਸਨੇ ਹੁਣ ਤਕ 19 ਲਾਇਬ੍ਰੇਰੀ ਬਨਾਉਣ ਲਾਇਕ ਫੰਡ ਇਕੱਠਾ ਕਰ ਲਿਆ ਹੈ.