ਤੇਜ਼ਾਬੀ ਹਮਲੇ ਦੀ ਸ਼ਿਕਾਰ ਕੁੜੀ ਨੂੰ ‘ਰੋਂਗ ਨੰਬਰ’ ਤੋਂ ਮਿਲੀ ‘ਰਾਇਟ ਜਿੰਦਗੀ’  

17 ਸਰਜਰੀ ਕਰਾ ਚੁੱਕੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਲਿਤਾ ਨੂੰ ਮਿਲੀ ਨਵੀਂ ਜਿੰਦਗੀ 

0

ਪੰਜ ਸਾਲ ਪਹਿਲਾਂ ਇੱਕ ਤੇਜ਼ਾਬੀ ਹਮਲੇ ਵਿੱਚ ਬੁਰੀ ਤਰ੍ਹਾਂ ਸੜ ਚੁੱਕੀ 26 ਵਰ੍ਹੇ ਦੀ ਲਲਿਤਾ ਹੁਣ ਖੁਸ਼ ਹੈ. ਖੁਸ਼ੀ ਦੀ ਵਜ੍ਹਾ ਇਹ ਹੈ ਕੇ ਉਸਨੂੰ ਜੀਵਨਸਾਥੀ ਮਿਲ ਗਿਆ ਹੈ. ਪਿੱਛੇ ਜਿਹੇ ਹੀ ਉਸ ਦਾ ਵਿਆਹ ਹੋਇਆ ਹੈ. ਪਰ ਇਹ ਇੱਕ ਜ਼ਬਰਦਸਤ ਪ੍ਰੇਮ ਕਹਾਣੀ ਵੀ ਹੈ.

ਫਿਲਮ ਸਟਾਰ ਵਿਵੇਕ ਉਬਰਾਏ ਨੇ ਲਲਿਤਾ ਦੇ ਵਿਆਹ ‘ਚ ਇੱਕ ਫਲੈਟ ਭੇਂਟ ਕੀਤਾ ਹੈ. ਲਲਿਤਾ ਦੇ ਪਤੀ ਰਵੀ ਸ਼ੰਕਰ ਮੁੰਬਈ ਦੇ ਕਾਂਦੀਵਲੀ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੀਸੀਟੀਵੀ ਉਪਰੇਟਰ ਹਨ.

ਲਲਿਤਾ ਦੀ ਜਿੰਦਗੀ ਉੱਦੋਂ ਖਰਾਬ ਹੋਈ ਜਦੋਂ ਉਸ ਦੀ ਆਪਣੇ ਚਚੇਰੇ ਭਰਾ ਨਾਲ ਝਗੜਾ ਹੋਇਆ ਅਤੇ ਉਸਦੇ ਭਰਾ ਨੇ ਉਸ ਉੱਪਰ ਤੇਜ਼ਾਬ ਸੁੱਟ ਦਿੱਤਾ. ਇਸ ਹਮਲੇ ਵਿੱਚ ਲਲਿਤਾ ਬੁਰੀ ਤਰ੍ਹਾਂ ਸੜ ਗਈ ਅਤੇ ਉਸਦਾ ਚੇਹਰਾ ਖਰਾਬ ਹੋ ਗਿਆ.

ਇੱਕ ਦਿਨ ਟੇਲੀਫ਼ੋਨ ਦਾ ਰੋਂਗ ਨੰਬਰ ਲੱਗ ਜਾਣ ‘ਤੇ ਲਲਿਤਾ ਤੇ ਰਵੀ ਸ਼ੰਕਰ ਦੀ ਮੁਲਾਕਤ ਹੋਈ. ਪਿਛਲੇ ਹਫ਼ਤੇ ਦੋਵਾਂ ਨੇ ਮੁੰਬਈ ਦੇ ਨਾਲ ਲੱਗਦੇ ਠਾਣੇ ਜਾ ਕੇ ਵਿਆਹ ਕਰ ਲਿਆ.

ਲਲਿਤਾ ਦੇ ਚਚੇਰੇ ਭਰਾ ਵੱਲੋਂ ਉਉਸ ਉੱਪਰ ਤੇਜ਼ਾਬੀ ਹਮਲਾ ਕੀਤੇ ਜਾਣ ਮਗਰੋਂ ਲਾਲਿਤਾ ਦੀ ਜਿੰਦਗੀ ਬਰਬਾਦ ਹੋ ਗਈ. ਕਈ ਮਹੀਨੇ ਹਸਪਤਾਲ ਵਿੱਚ ਰਹਿਣਾ ਪਿਆ. ਕਈ ਵਾਰ ਸਰਜਰੀ ਹੋਈ ਪਰ ਸੂਰਤ ਖਰਾਬ ਹੋ ਚੁੱਕੀ ਸੀ.

ਰੋਂਗ ਨੰਬਰ ਲੱਗ ਜਾਣ ‘ਤੇ ਲਲਿਤਾ ਅਤੇ ਰਵੀ ਸ਼ੰਕਰ ਵਿੱਚ ਪਿਆਰ ਸ਼ੁਰੂ ਹੋਇਆ. ਰਵੀ ਸ਼ੰਕਰ ਨੇ ਲਲਿਤਾ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ. ਰਵੀ ਸ਼ੰਕਰ ਨੇ ਸਮਾਜ ਦੀ ਪਰਵਾਹ ਕੀਤੀਆਂ ਬਿਨ੍ਹਾਂ ਲਲਿਤਾ ਨਾਲ ਵਿਆਹ ਕਰ ਲਿਆ.

ਰਵੀ ਸ਼ੰਕਰ ਦਾ ਕਹਿਣਾ ਹੈ ਕੇ ਉਸਨੇ ਲਲਿਤਾ ਨੂੰ ਯਕੀਨ ਦਿੱਤਾ ਕੇ ਉਹ ਉਸਦੀ ਕਮੀ ਦੇ ਬਾਵਜੂਦ ਉਸ ਨਾਲ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ. ਉਹ ਕਹਿੰਦਾ ਹੈ ਕੇ ਲਲਿਤਾ ਜੇਕਰ ਮੁੰਬਈ ਰਹਿਣਾ ਚਾਹੇ ਤਾਂ ਰਹਿ ਸਕਦੀ ਹੈ ਨਹੀਂ ਤਾਂ ਉਸਦੇ ਜੱਦੀ ਘਰ ਰਾਂਚੀ ਵੀ ਰਹਿ ਸਕਦੀ ਹੈ.

ਤੇਜ਼ਾਬੀ ਹਮਲਿਆਂ ਦੀ ਸ਼ਿਕਾਰ ਕੁੜੀਆਂ ਲਈ ਕੰਮ ਕਰਨ ਵਾਲੀ ਸੰਸਥਾ ‘ਸਾਹਸ ਫ਼ਾਉਂਡੇਸ਼ਨ’ ਦੇ ਮੁੱਖੀ ਦੌਲਤ ਖਾਨ ਦਾ ਕਹਿਣਾ ਹੈ ਕੇ ਉਨ੍ਹਾਂ ਨਾਲ 21 ਕੁੜੀਆਂ ਜੁੜੀ ਹੋਈਆਂ ਹਨ. ਫਿਲਮ ਸਟਾਰ ਵਿਵੇਕ ਉਬਰਾਏ ਨੇ ਇੱਕ ਪ੍ਰੋਗ੍ਰਾਮ ਦੇ ਦੌਰਾਨ ਲਲਿਤਾ ਨਾਲ ਮੁਲਾਕਾਤ ਕੀਤੀ ਸੀ ਅਤੇ ਉਸਨੂੰ ਮੁੰਬਈ ਵਿੱਚ ਫਲੈਟ ਦੇਣ ਦਾ ਵਾਇਦਾ ਕੀਤਾ ਸੀ. ਅਤੇ ਆਉਣ ਵਾਲੇ ਸਮੇਂ ਦੇ ਦੌਰਾਨ ਉਸਦੇ ਇਲਾਜ ਦਾ ਖਰਚਾ ਵੀ ਦੇਣ ਦਾ ਭਰੋਸਾ ਦਿੱਤਾ ਸੀ.

ਦੇਸ਼ ਵਿੱਚ ਕੁੜੀਆਂ ਦੇ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਣ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ. ਅਜਿਹੇ ਹਮਲੇ ਕਿਸੇ ਵੀ ਕੁੜੀ ਦੇ ਸੁਪਨੇ ਖ਼ਤਮ ਕਰ ਦਿੰਦੇ ਹਨ ਪਰ ਸਮਾਜ ਵਿੱਚ ਅਜਿਹੀ ਮਿਸਾਲ ਵੀ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨਾਲ ਸਮਾਜ ਨੂੰ ਸੰਦੇਸ਼ ਮਿਲਦਾ ਹੈ, ਇੱਕ ਲੀਕ ਸ਼ੁਰੂ ਹੁੰਦੀ ਹੈ.