‘ਫ੍ਰੀਚਾਰਜ’ ਖਰੀਦਣ ਲਈ ਅਮੇਜ਼ਨ ਨੇ ਲਾਈ 500 ਕਰੋੜ ਦੀ ਬੋਲੀ  

0

ਭਾਰਤ ਵਿੱਚ ਈ-ਕਾਮਰਸ ਦੇ ਖੇਤਰ ਵਿੱਚ ਸਬ ਤੋਂ ਵੱਡੀ ਮੰਨੀ ਜਾਣ ਵਾਲੀ ਕੰਪਨੀ ਅਮੇਜ਼ਨ ਨੇ ਆਪਣੇ ਮੁਕਾਬਲੇ ਦੀ ਕੰਪਨੀ ਸਨੈਪਡੀਲ ਦੀ ਡਿਜਿਟਲ ਪੇ ਐਂਡ ਟ੍ਰਾੰਜੇਕਸ਼ਨ ਸਾਇਟ ‘ਫ੍ਰੀਚਾਰਜ’ ਨੂੰ ਖਰੀਦਣ ਲਈ ਇੱਕ ਵਾਰ ਮੁੜ ਬੋਲੀ ਲਾਈ ਹੈ. ਬਿਜ਼ਨੇਸ ਦੇ ਮਾਹਿਰਾਂ ਦਾ ਕਹਿਣਾ ਹੈ ਕੇ ਅਮੇਜ਼ਨ ਨੇ ਫ੍ਰੀਚਾਰਜ਼ ਨੂੰ ਖਰੀਦਣ ਲਈ 466 ਕਰੋੜ ਤੋਂ ਲੈ ਕੇ 532 ਕਰੋੜ ਰੁਪੇ ਦੀ ਬੋਲੀ ਲਾਈ ਹੈ.

ਅਮੇਜ਼ਨ ਦੇ ਅਲਾਵਾ ਫਲਿਪਕਾਰਟ ਨੇ ਵੀ ਸਨੈਪਡੀਲ ਦੇ ਵੇਂਚਰ ਖਰੀਦਣ ਵਿੱਚ ਦਿਲਚਸਪੀ ਵਿਖਾਈ ਹੈ. ਫਲਿਪਕਾਰਟ ਨੇ ਸਨੈਪਡੀਲ ਦੀ ਮਾਰਕੇਟਪਲਸ ਯੂਨਿਟ ‘ਯੂਨਿਕਾਮਰਸ’ ਖਰੀਦਣ ਲਈ 90 ਕਰੋੜ ਦਾ ਨਵਾਂ ਆਫ਼ਰ ਦਿੱਤਾ ਹੈ. ਐਕਸਿਸ ਬੈੰਕ ਵੀ ਫ੍ਰੀਚਾਰਜ ਨੂੰ ਖਰੀਦਣ ਦਾ ਇਛੁਕ ਸੀ ਪਰ ਉਸਨੇ ਮਾਤਰ 6 ਕਰੋੜ ਡਾੱਲਰ ਹੀ ਲਾਉਣਾ ਚਾਹੁੰਦਾ ਸੀ. ਇਹ ਡੀਲ ਕਰਕੇ ਐਕਸਿਸ ਮੋਬੀਕਵਿਕ ਨੂੰ ਮਾਤ ਦੇਣਾ ਚਾਹੁੰਦਾ ਹੈ. ਪੇਟੀਐਮ ਨੇ ਵੀ ਇਸ ਸਾਇਟ ਲਈ ਬੋਲੀ ਲਾਈ ਸੀ.

ਅਮੇਜ਼ਨ ਵੱਲੋਂ ਇਹ ਬੋਲੀ ਜੈਸਪਰ ਇੰਫੋਟੇਕ ਨੇ ਲਾਈ ਹੈ. ਜੈਸਪਰ ਸਨੈਪਡੀਲ ਅਤੇ ਫ੍ਰੀਚਾਰਜ ਦੋਵਾਂ ਨੂੰ ਚਲਾਉਂਦੀ ਹੈ. ਅਮੇਜ਼ਨ ਨੇ ਪਿਛੇ ਜਿਹੇ ਹੀ ਅਮੇਜ਼ਨ ਪੇ ਇੰਡੀਆ ਵਿੱਚ 130 ਕਰੋੜ ਰੁਪੇ ਦਾ ਨਿਵੇਸ਼ ਕੀਤਾ ਹੈ.

ਸਨੈਪਡੀਲ ਦੀ ਮੂਲ ਕੰਪਨੀ ਜੈਸਪਰ ਨੇ ਸਾਲ 2015 ਵਿੱਚ ਫ੍ਰੀਚਾਰਜ ਨੂੰ ਮੁੱਲ ਲਿਆ ਸੀ. ਉਸ ਵੇਲੇ ਇਹ ਸੌਦਾ 50 ਕਰੋੜ ‘ਚ ਹੋਇਆ ਸੀ ਅਤੇ ਭਾਰਤੀ ਸਟਾਰਟਅਪ ਦੀ ਦੁਨਿਆ ਵਿੱਚ ਇਸ ਨੂੰ ਸਬ ਤੋਂ ਵੱਡਾ ਸੌਦਾ ਕਿਹਾ ਗਿਆ ਸੀ.

ਇਸ ਤੋਂ ਅਲਾਵਾ ਗੁਡਗਾਉਂ ਦੀ ਇੱਕ ਕੰਪਨੀ ਫ੍ਰੀਚਾਰਜ ਵੇਚਣ ਲਈ ਏਕਸਿਸ ਬੈੰਕ ਅਤੇ ਏਅਰਟੇਲ ਨਾਲ ਗੱਲ ਬਾਤ ਕਰ ਰਹੀ ਹੈ. ਏਅਰਟੇਲ ਵੀ ‘ਏਅਰਟੇਲ’ਮਨੀ ਚਲਾਉਂਦਾ ਹੈ.