ਇੱਕ ਆਈਏਐਸ ਅਫ਼ਸਰ ਜਿਸ ਦੇ ਫ਼ੇਸਬੂਕ 'ਤੇ ਹਨ ਦੋ ਲੱਖ ਤੋਂ ਵੀ ਵੱਧ ਫ਼ੋਲੋਵਰ 

0

ਪ੍ਰਸ਼ਾਂਤ ਨਾਇਰ ਦੇਸ਼ ਦੇ ਕੱਲੇ ਅਜਿਹੇ ਡਿਪਟੀ ਕਮਿਸ਼ਨਰ ਹਨ ਜਿਨ੍ਹਾਂ ਨਾਲ ਫ਼ੇਸਬੂਕ ‘ਤੇ ਦੋ ਲੱਖ ਤੋਂ ਵੱਧ ਲੋਕ ਜੁੜੇ ਹੋਏ ਹਨ. ਲੋਕਾਂ ਨਾਲ ਉਨ੍ਹਾਂ ਦੇ ਬਰਤਾਵ ਨੂੰ ਵੇਖਦਿਆਂ ਉਨ੍ਹਾਂ ਨੂੰ ‘ਕਲੇਕਟਰ ਬ੍ਰਦਰ’ ਕਿਹਾ ਜਾਂਦਾ ਹੈ. ਪ੍ਰਸ਼ਾਂਤ ਨਾਇਰ ਅੱਜਕਲ ਕੇਰਲ ਦੇ ਕੋਜੀਕੋੜੇ ਵਿੱਖੇ ਡਿਪਟੀ ਕਮਿਸ਼ਨਰ ਵੱਜੋਂ ਨੌਕਰੀ ਕਰ ਰਹੇ ਹਨ.

ਪਰ ਆਈਏਐਸ ਬਣਨ ਦੇ ਪਿੱਛੇ ਦੀ ਕਹਾਣੀ ਜ਼ਿੱਦ ਅਤੇ ਲਗਨ ਨਾਲ ਜੁੜੀ ਹੋਈ ਹੈ. ਨਿੱਕੇ ਹੁੰਦੀਆਂ ਉਨ੍ਹਾਂ ਦੇ ਸਾਹਮਣੇ ਵਾਪਰੀ ਇੱਕ ਘਟਨਾ ਨੇ ਉਨ੍ਹਾਂ ਦੇ ਬਾਲ ਮਨ ਵਿੱਚ ਆਈਏਐਸ ਬਣਨ ਦਾ ਸੁਪਨਾ ਪੈਦਾ ਕਰ ਦਿੱਤਾ. ਅਤੇ ਉਨ੍ਹਾਂ ਨੇ ਆਪਨੇ ਹੌਸਲੇ ਅਤੇ ਆਪਣੀ ਜਿੱਦ ਨਾਲ ਪੂਰਾ ਕੀਤਾ.

ਪ੍ਰਸ਼ਾਂਤ ਨਾਇਰ ਦੀ ਮਾਂ ਉੱਥੇ ਦੇ ਮੇਡਿਕਲ ਕਾਲੇਜ ‘ਚ ਨੌਕਰੀ ਕਰਦੀ ਸੀ. ਨਿੱਕੇ ਹੁੰਦਿਆਂ ਉਹ ਆਪਣੀ ਮਾਂ ਨਾਲ ਮੇਡਿਕਲ ਕਾਲੇਜ ਜਾਂਦੇ ਰਹਿੰਦੇ ਸਨ. ਇੱਕ ਵਾਰ ਦੀ ਗੱਲ ਹੈ ਕੇ ਮੇਡਿਕਲ ਕਾਲੇਜ ਦੇ ਪ੍ਰਿੰਸਿਪਲ ਅਤੇ ਇੱਕ ਡਾਕਟਰ ਨੇ ਦਫ਼ਤਰ ਦੇ ਕੰਮ ਕਰਕੇ ਸਿਹਤ ਸੱਕਤਰ ਨੂੰ ਮਿਲਣਾ ਸੀ. ਪ੍ਰਸ਼ਾਂਤ ਵੀ ਆਪਣੀ ਮਾਂ ਨਾਲ ਉਨ੍ਹਾਂ ਦੇ ਨਾਲ ਹੀ ਚਲੇ ਗਏ. ਉਸ ਵੇਲੇ ਪ੍ਰਸ਼ਾਂਤ ਦੀ ਉਮਰ ਸੱਤ ਵਰ੍ਹੇ ਸੀ. ਸਿਹਤ ਸੱਕਤਰ ਨੇ ਉਨ੍ਹਾਂ ਨਾਲ ਬਹੁਤ ਹੀ ਸਨਮਾਨ ਨਾਲ ਗੱਲ ਕੀਤੀ. ਸਿਹਤ ਸੱਕਤਰ ਦਾ ਬਰਤਾਵ ਪ੍ਰਸ਼ਾਂਤ ਦੇ ਬਾਲ ਮਨ ‘ਤੇ ਡੂੰਘੀ ਛਾਪ ਛੱਡ ਗਿਆ.

ਜਦੋਂ ਉਹ ਸਿਹਤ ਸੱਕਤਰ ਨਾਲ ਗੱਲ ਬਾਤ ਕਰਕੇ ਬਾਹਰ ਆਏ ਤਾਂ ਪ੍ਰਸ਼ਾਂਤ ਨੇ ਉਨ੍ਹਾਂ ਦੇ ਕਮਰੇ ਦੇ ਬਾਹਰ ਲੱਗੀ ਉਨ੍ਹਾਂ ਦੀ ਨਾਂਅ ਦੀ ਪਲੇਟ ਵੇਖੀ. ਉਸ ਨੇਮ ਪਲੇਟ ਉੱਪਰ ਸਿਹਤ ਸੱਕਤਰ ਦੇ ਨਾਂਅ ਦੇ ਨਾਲ ਆਈਏਐਸ ਵੀ ਲਿਖਿਆ ਹੋਇਆ ਸੀ. ਇਹ ਤਿੰਨ ਅੱਖਰ ਉਨ੍ਹਾਂ ਦੇ ਮੰਨ ਵਿੱਚ ਵਸ ਗਏ ਅਤੇ ਉਨ੍ਹਾਂ ਨੇ ਆਪਣੇ ਨਾਂਅ ਦੇ ਪਿੱਛੇ ਉਹ ਤਿੰਨ ਅੱਖਰ ਲਾਉਣ ਦਾ ਸੁਪਨਾ ਪੂਰਾ ਕੀਤਾ.

ਕੇਰਲ ਵਿੱਚ ਪਾਣੀ ਦੇ ਕੁੰਡ ਸਾਫ਼ ਕਰਨ ਲਈ ਉਨ੍ਹਾਂ ਨੇ ਬਹੁਤ ਵੱਡੇ ਪੱਧਰ ‘ਤੇ ਮੁਹਿੰਮ ਛੇੜੀ ਸੀ. ਉਸ ਨਾਲ ਉਹ ਲੋਕਾਂ ਨਾਲ ਜੁੜ ਗਏ. ਫ਼ੇਸਬੂਕ ‘ਤੇ ਉਨ੍ਹਾਂ ਦੀ ਬਹੁਤ ਸ਼ਲਾਘਾ ਕੀਤੀ ਗਈ. ਕੁਝ ਦਿਨ ਪਹਿਲਾਂ ਕੋਜ਼ੀਕੋਡੇ ਦੇ ਇੱਕ ਸਕੂਲ ਨੂੰ ਅਦਾਲਤੀ ਹੁਕਮ ਕਰਕੇ ਬੰਦ ਕਰਨਾ ਪਿਆ. ਪਰ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰਖਦਿਆਂ ਪ੍ਰਸ਼ਾਂਤ ਨੇ ਡੀਸੀ ਦਫ਼ਤਰ ‘ਚ ਹੀ ਸਕੂਲ ਖੋਲ ਦਿੱਤਾ ਅਤੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ.

ਪ੍ਰਸ਼ਾਂਤ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਇੱਕ ਮਲਯਾਲੀ ਫ਼ਿਲਮ ਲਈ ਕਹਾਣੀ ਵੀ ਲਿੱਖ ਰਹੇ ਹਨ. ਉਨ੍ਹਾਂ ਦੀ ਇਮਾਨਦਾਰੀ ਦਾ ਇੱਕ ਸਬੂਤ ਇਹ ਹੈ ਕੇ ਪਿੱਛਲੇ ਚੋਣਾਂ ਦੌਰਾਨ ਰੇਤ ਵਪਾਰੀਆਂ ਨੇ ਸਰਕਾਰ ‘ਤੇ ਪ੍ਰੇਸ਼ਰ ਪਾਇਆ ਸੀ ਕੇ ਉਹ ਪ੍ਰਸ਼ਾਂਤ ਦਾ ਤਬਾਦਲਾ ਕਰ ਦੇਣ ਪਰ ਸਰਕਾਰ ਨੇ ਇਸ ਪਾਸੋਂ ਸਾਫ਼ ਨਾਂਹ ਕਰ ਦਿੱਤੀ.

ਲੇਖਕ: ਰਵੀ ਸ਼ਰਮਾ