ਪਰਿਵਾਰ ਚਲਾਉਣ ਲਈ ਕਵਿਤਾ ਨੇ ਸਾੰਭ ਲਿਆ ਆਟੋ ਦਾ ਸਟੇਰਿੰਗ, ਮੁੰਬਈ ਦੀ ਸੜਕਾਂ ਨਾਲ ਪਾ ਲਈ ਯਾਰੀ 

0

ਭਾਵੇਂ ਅੱਜ ਦੇ ਸਮੇਂ ਵਿੱਚ ਔਰਤਾਂ ਦਾ ਘਰ ਦੇ ਨਾਲ ਨਾਲ ਦਫ਼ਤਰਾਂ ਜਾਨ ਫੈਕਟਰੀਆਂ ;ਚ ਕੰਮ ਕਰਨਾ ਕੋਈ ਚਰਚਾ ਦਾ ਵਿਸ਼ਾ ਨਹੀਂ ਹੈ ਪਰ ਕਵਿਤਾ ਨਾਂ ਦੀ ਇਸ ਬੀਬੀ ਨੇ ਘਰੇਲੂ ਹਾਲਾਤਾਂ ਨੂੰ ਸਾੰਭ ਲੈਣ ਦੀ ਜ਼ਰੁਰਤ ਪੈਣ 'ਤੇ ਜੋ ਕਿੱਤਾ ਅਪਣਾਇਆ ਉਹ ਮਿਸਾਲ ਹੈ. ਇਕ ਅਜਿਹੀ ਕਹਾਣੀ ਹੈ ਜੋ ਮਾੜੇ ਵੇਲੇ ਸਵੈਮਾਨ ਨੂੰ ਕਾਇਮ ਰੱਖਦਿਆਂ ਮੁਸੀਬਤਾਂ ਦਾ ਸਾਹਮਣਾਂ ਕਰਣਾ ਸਿਖਾ ਸਕਦੀ ਹੈ.

ਮਰਾਠਵਾੜਾ ਦੇ ਸੁਕੇ ਦੀ ਝੱਲ ਰਹੇ ਨਾਂਦੇੜ 'ਤੋ ਵਿਆਹ ਕੇ ਮੁੰਬਈ ਆਈ ਕਵਿਤਾ ਲਈ ਵੱਡੇ ਸ਼ਹਿਰ 'ਚ ਆ ਕੇ ਰਹਿਣਾ ਬਹੁਤ ਔਖਾ ਸੀ ਪਰ ਉਸਨੇ ਕਿਸੇ ਤ੍ਰਾਂਹ ਆਪਣੇ ਆਪ ਨੂੰ ਬਦਲ ਲਿਆ. ਉਸ ਦਾ ਜੀਵਨ ਠੀਕ ਚਲ ਰਿਹਾ ਸੀ ਪਰ ਮਾਨਸਿਕ ਤੌਰ ਤੇ ਬੀਮਾਰ ਪੈਦਾ ਹੋਏ ਬੱਚੇ ਕਰਕੇ ਔਖਾ ਵੇਲਾ ਸਾਹਮਣੇ ਆ ਖੜਾ ਹੋਇਆ। ਪਤੀ ਦੀ ਕਮਾਈ ਬੱਚੇ ਦੇ ਇਲਾਜ਼ 'ਚ ਖ਼ਰਚ ਹੋਣ ਲੱਗ ਪਈ. ਘਰ ਦਾ ਖ਼ਰਚਾ ਅਤੇ ਧੀ ਦੀ ਪੜ੍ਹਾਈ ਵਿੱਚ ਰੁਕਾਵਟ ਆਉਣ ਲੱਗ ਪਈ. ਕਵਿਤਾ ਦਸਵੀਂ ਨੇ ਤਕ ਪੜ੍ਹਾਈ ਕੀਤੀ ਹੋਈ ਸੀ. ਉਹ ਕਿਸੇ ਅਦਾਰੇ 'ਚ ਨਿੱਕੀ ਮੋਟੀ ਨੌਕਰੀ ਵੀ ਕਰ ਸਕਦੀ ਸੀ ਬੇਟੇ ਪਰ ਬੀਮਾਰ ਬੇਟੇ ਨੂੰ ਕੱਲਿਆਂ ਛੱਡਣਾ ਸੰਭਵ ਨਹੀਂ ਸੀ. ਕਿਸੇ ਦੇ ਘਰ 'ਚ ਝਾੜੂ-ਪੋਚਾ ਲਾਉਣਾ ਕਵਿਤਾ ਨੂੰ ਮੰਜੂਰ ਨਹੀਂ ਸੀ. ਪਤੀ ਨੇ ਕਿਹਾ ਕੀ ਉਹ ਉਸ ਦਾ ਆਟੋ ਚਲਾ ਲਵੇ. ਪਰ ਮੁੰਬਈ ਜਿਹੇ ਸ਼ਹਿਰ ਵਿੱਚ ਆਟੋ ਚਲਾਉਣਾ ਉਹ ਵੀ ਜਿੱਥੇ ਦੇ ਰਾਹ ਵੀ ਨਾ ਪਤਾ ਹੋਣ, ਮਾਉਂਟ ਏਵਰੇਸਟ 'ਤੇ ਚੜ੍ਹਾਈ ਕਰਨ ਦੇ ਸਮਾਨ ਸੀ.

ਕਵਿਤਾ ਨੇ ਦੱਸਿਆ-

"ਮੈਂ ਤਾ ਕਦੇ ਪਿੰਡੋਂ ਵੀ ਬਾਹਰ ਨਹੀ ਸੀ ਗਈ. ਮੈਨੂੰ ਤਾਂ ਸਾਈਕਲ ਵੀ ਨਹੀਂ ਸੀ ਚਲਾਉਣਾ ਆਉਂਦਾ। ਪਿੰਡ 'ਚ ਵੀ ਰਾਹ ਨਹੀਂ ਸੀ ਚੇਤੇ ਰਹਿੰਦੇ। ਇਹ ਤਾਂ ਮੁੰਬਈ ਸੀ. ਪਰ ਮੈਂ ਹੌਸਲਾ ਨਹੀਂ ਛੱਡਿਆ। ਅੱਜ ਮੈਂ ਮੁੰਬਈ ਦੀਆਂ ਸੜਕਾਂ 'ਤੇ ਆਟੋ ਚਲਾਉਂਦੀ ਹਾਂ. ਘਰ ਦਾ ਖ਼ਰਚਾ ਸਾੰਭਦੀ ਹਾਂ ਅਤੇ ਬੀਮਾਰ ਬੱਚੇ ਦਾ ਇਲਾਜ਼ ਕਰਾਉਣ 'ਚ ਮਦਦ ਕਰਦੀ ਹਾਂ.'

ਮੁੰਬਈ ਦੇ ਨਾਲ ਲਗਦੇ ਠਾਣੇ ਸ਼ਹਿਰ ਦੇ ਵਰਤਕ ਨਗਰ ਵਿੱਚ ਸਵੇਰੇ ਨੌਂ ਵੱਜੇ ਤੋਂ ਸ਼ਾਮੀਂ ਪੰਜ ਵੱਜੇ ਤਕ ਕਵਿਤਾ ਆਟੋ ਚਲਾਉਂਦੀ ਹੈ. ਦੋਪਹਿਰ ਨੂੰ ਉਹ ਘਰ ਜਾਂਦੀ ਹੈ, ਆਪਣੇ ਬੱਚਿਆਂ ਨਾਲ ਰੋਟੀ ਖਾਣ ਮਗਰੋਂ ਫ਼ੇਰ ਆਟੋ ਲੈ ਕੇ ਸਵਾਰੀਆਂ ਨੂੰ ਛੱਡ ਕੇ ਆਉਂਦੀ ਆਈ. ਉਸ ਨੂੰ ਆਟੋ ਚਲਾਉਂਦਿਆਂ ਇੱਕ ਸਾਲ ਹੋ ਗਿਆ ਹੈ. ਉਹ ਆਪਣੇ ਸ਼ੁਰੂਆਤੀ ਦਿਨਾਂ ਦੀ ਯਾਦ ਕਰਕੇ ਮਨ ਭਰ ਲੈਂਦੀ ਹੈ. ਉਹ ਕਹਿੰਦੀ ਹੈ-

"ਇੰਨੇ ਵੱਡੇ ਸ਼ਹਿਰ ਵਿੱਚ ਆਟੋ ਚਲਾਉਣ ਲੱਗਿਆਂ ਮੈਨੂੰ ਬਹੁਤ ਡਰ ਲੱਗਦਾ ਰਿਹਾ ਪਰ ਛੇ ਮਹੀਨੇ ਵਿੱਚ ਹੀ ਮੈਂ ਇਹ ਕੰਮ ਸਿੱਖ ਲਿਆ."

ਜਦੋਂ ਉਸ ਨੇ ਆਟੋ ਸਿਖਣ ਦਾ ਫ਼ੈਸਲਾ ਕਰ ਲਿਆ ਤਾਂ ਉਸ ਦੇ ਪਤੀ ਨੇ ਉਸ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਪਰ ਉਹ ਵੀ ਸੌਖਾ ਨਹੀਂ ਸੀ. ਆਟੋ ਕਿਰਾਏ ਦਾ ਸੀ. ਕਿਸੇ ਨੇ ਆਟੋ ਦੇ ਮਾਲਿਕ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਅਤੇ ਮਾਲਿਕ ਨੇ ਕਵਿਤਾ ਦੇ ਪਤੀ ਕੋਲੋਂ ਆਟੋ ਵਾਪਸ ਲੈ ਲਿਆ. ਉਸ ਦੇ ਪਤੀ ਨੇ ਕਿਸੇ ਹੋਰ ਆਟੋ ਵਾਲੇ ਨਾਲ ਗੱਲ ਕੀਤੀ ਪਰ ਇਸੇ ਤਰ੍ਹਾਂ ਦੀ ਸ਼ਿਕਾਇਤ ਆਉਣ 'ਤੇ ਉਸ ਨੇ ਵੀ ਆਟੋ ਵਾਪਸ ਲੈ ਲਿਆ. ਤੀਜੀ ਵਾਰੀ ਉਹ ਕਾਮਯਾਬ ਹੋ ਗਏ. ਛੇ ਮਹੀਨੇ ਵਿੱਚ ਹੀ ਕਵਿਤਾ ਆਟੋ ਚਲਾਉਣ ਵਿੱਚ ਮਾਹਿਰ ਹੋ ਗਈ.

ਪਰ ਔਖੇ ਇਮਤਿਹਾਨ ਤਾਂ ਹਾਲੇ ਰਹਿੰਦੇ ਸਨ.

"ਮੈਂ ਜਦੋਂ ਆਟੋ ਲੈ ਕੇ ਰੋਡ 'ਤੇ ਆਈ ਤਾਂ ਪਤਾ ਲੱਗਾ ਕੀ ਇਹ ਕੰਮ ਤਾਂ ਮਰਦਾਂ ਦਾ ਸੀ. ਔਰਤਾਂ ਲਈ ਇਹ ਕੰਮ ਕਰਨਾ ਸੌਖਾ ਨਹੀਂ ਸੀ. ਮਰਦ ਡਰਾਈਵਰਾਂ ਨੇ ਮੇਰਾ ਮਖੌਲ ਉਡਾਇਆ। ਮੰਦਾ ਵੀ ਬੋਲਿਆ ਪਰ ਮੈਂ ਹਿਮਤ ਨਹੀਂ ਛੱਡੀ। ਪਰ ਕੁਝ ਸਵਾਰੀਆਂ ਨੇ ਹੌਸਲਾ ਦਿੱਤਾ।"

ਕਵਿਤਾ ਹੁਣ ਪਤੀ ਦਾ ਸਾਥ ਦਿੰਦੀ ਹੈ. ਦਿਨ ਵੇਲੇ ਸਮਾਂ ਕੱਢ ਕੇ ਘਰ ਆ ਕੇ ਬੱਚਿਆਂ ਦੀ ਦੇਖਭਾਲ ਵੀ ਕਰ ਲੈਂਦੀ ਹੈ. ਉਸਦੀ ਬੇਟੀ ਹੁਣ 8 ਵਰ੍ਹੇ ਦੀ ਹੋ ਗਈ ਹੈ. ਬੀਮਾਰ ਬੱਚੇ ਨੂੰ ਵੀ ਸਾੰਭ ਲੈਂਦੀ ਹੈ. ਪਹਿਲਾਂ ਉਹ ਕਿਰਾਏ ਦਾ ਆਟੋ ਚਲਾਉਂਦੀ ਸੀ ਪਰ ਹੁਣ ਉਨ੍ਹਾਂ ਨੂੰ ਪਰਮਿਟ ਮਿਲ ਗਿਆ ਹੈ ਤੇ ਥੋੜੇ ਦਿਨਾਂ ਵਿੱਚ ਆਟੋ ਵੀ ਆਪਣਾ ਹੀ ਹੋ ਜਾਵੇਗਾ.

ਕਵਿਤਾ ਦੀ ਜਿੰਦਗੀ ਇਕ ਸਬਕ ਹੈ ਅਤੇ ਇਕ ਮਿਸਾਲ ਵੀ. ਕਵਿਤਾ ਆਪਣੇ ਹੌਸਲੇ ਕਰਕੇ ਘਰ ਦੀ ਗੱਡੀ ਦੇ ਨਾਲ ਨਾਲ ਆਟੋ ਦਾ ਹੈੰਡਿਲ ਵੀ ਸਫ਼ਲਤਾ ਨਾਲ ਸਾੰਭ ਰਹੀ ਹੈ.

ਲੇਖਕ: ਸ਼ਿਖਾ ਚੌਹਾਨ

ਅਨੁਵਾਦ: ਅਨੁਰਾਧਾ ਸ਼ਰਮਾ