ਇਸ ਜੋੜੇ ਨੇ ਵਿਆਹ ਲਈ ਇੱਕਠੀ ਕੀਤੀ ਰਕਮ ਵੰਡ ਦਿੱਤੀ ਕਰਜ਼ੇ ਹੇਠਾਂ ਆਏ ਕਿਸਾਨ ਪਰਿਵਾਰਾਂ 'ਚ; ਮੈਰਿਜ਼ ਰਜਿਸਟਰ ਕਰਾ ਕੇ ਕਰ ਲਿਆ ਵਿਆਹ

0

ਵਿਆਹਾਂ ‘ਚ ਫਿਜ਼ੂਲਖਰਚੀ ਦੇ ਚਰਚੇ ਤਾਂ ਆਮਤੌਰ ‘ਤੇ ਹੀ ਸਹਮਣੇ ਆ ਜਾਂਦੇ ਹਨ ਜਿਨ੍ਹਾਂ ‘ਚ ਚਾਰ-ਚਾਰ ਦਿਨ ਤਕ ਪ੍ਰੋਗ੍ਰਾਮ ਚਲਦਾ ਰਹਿੰਦਾ ਹੈ ਅਤੇ ਲੱਖਾਂ ਰੁਪਏ ਦਿਖਾਵੇ ਕਰਕੇ ਹੀ ਬਰਬਾਦ ਹੋ ਜਾਂਦੇ ਹਨ. ਪਰ ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਖੁਸ਼ੀ ਦਾ ਅਸਲ ਮਤਲਬ ਪਤਾ ਹੁੰਦਾ ਹੈ ਅਤੇ ਇਹ ਵੀ ਅਹਿਸਾਸ ਹੁੰਦਾ ਹੈ ਕੇ ਵਿਆਹ ਸ਼ਾਦੀ ਦੇ ਮੌਕੇ ਤੇ ਖੁਸ਼ੀ ਦੇ ਨਾਲ ਨਾਲ ਅਸੀਸਾਂ ਅਤੇ ਪੁੰਨ ਕਿਵੇਂ ਖੱਟੀਦਾ ਹੈ.

ਮਹਾਰਾਸ਼ਟਰ ਦੇ ਅਮਰਾਵਤੀ ਇਲਾਕੇ ਦੇ ਇੱਕ ਮੁੰਡੇ ਅਤੇ ਕੁੜੀ ਨੇ ਆਪਣੇ ਵਿਆਹ ‘ਤੇ ਫਿਜ਼ੂਲਖਰਚੀ ਕਰਨ ਅਤੇ ਲੋਕ ਦਿਖਾਵੇ ਲਈ ਜਸ਼ਨ ਨਾ ਮਨਾ ਕੇ ਵਿਆਹ ਦੇ ਪ੍ਰੋਗ੍ਰਾਮ ਲਈ ਜਮਾ ਕੀਤੀ ਰਕਮ ਉਨ੍ਹਾਂ ਕਿਸਾਨ ਪਰਿਵਾਰਾਂ ‘ਚ ਵੰਡ ਦਿੱਤੀ ਜਿਨ੍ਹਾਂ ਨੇ ਮੀਂਹ ਨਾਹ ਪੈਣ ਕਰਕੇ ਹੋਏ ਖੇਤੀ ਨੂੰ ਨੁਕਸਾਨ ਨਾਂਹ ਝਲਦਿਆਂ ਖੁਦਕੁਸ਼ੀ ਕਰ ਲਈ ਸੀ.

ਇਸ ਜੋੜੇ ਨੇ ਆਪਣੇ ਵਿਆਹ ਦੇ ਪ੍ਰੋਗ੍ਰਾਮ ਨੂੰ ਸਾਦਗੀ ਨਾਲ ਮਨਾਇਆ ਅਤੇ ਵਿਆਹ ਦੇ ਮੌਕੇ ‘ਤੇ ਹੋਣ ਵਾਲੇ ਵੱਡੇ ਪੱਧਰ ਦੇ ਲੰਚ ਅਤੇ ਡਿੰਨਰ ਵੀ ਨਹੀਂ ਦਿੱਤਾ. ਇਨ੍ਹਾਂ ਨੇ ਆਪਣੇ ਘਰ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਆਪਣੇ ਵਿਆਹ ਨੂੰ ਰਜਿਸਟਰ ਕਰਾਇਆ ਅਤੇ ਆਪਣੇ ਘਰ ‘ਚ ਹੀ ਖਾਣਾ ਵਰਤਿਆ. ਵਿਆਹ ਦੇ ਪ੍ਰੋਗ੍ਰਾਮ ‘ਤੇ ਖਰਚ ਹੋਣ ਵਾਲੀ ਸਾਰੀ ਰਕਮ ਉਨ੍ਹਾਂ ਨੇ ਖੁਦਕੁਸ਼ੀ ਕਰ ਚੁੱਕੇ ਦਸ ਕਿਸਾਨ ਪਰਿਵਾਰਾਂ ‘ਚ ਵੰਡ ਦਿੱਤੀ. ਉਹ ਕਿਸਾਨ ਉਨ੍ਹਾਂ ਦੇ ਪਰਿਵਾਰ ‘ਚ ਕਮਾਉਣ ਵੱਲੇ ਕੱਲੇ ਜੀਅ ਸੀ.

ਵਿਆਹਲੇ ਜੋੜੇ ‘ਚੋਂ ਮੁੰਡਾ ਅਭੇ ਦੇਵਰੇ ਆਈਆਰਐਸ (ਇੰਡੀਅਨ ਰੇਵੇਂਨਿਉ ਸਰਵਿਸ) ਅਫਸਰ ਹੈ ਅਤੇ ਕੁੜੀ ਪ੍ਰੀਤੀ ਕੁਮਭਰੇ ਆਈਡੀਬੀਆਈ ਬੈੰਕ ਦੀ ਮੁੰਬਈ ਬ੍ਰਾੰਚ ਵਿੱਚ ਮੈਨੇਜਰ ਲੱਗੀ ਹੋਈ ਹੈ. ਇਨ੍ਹਾਂ ਨੇ ਹਰੇਕ ਕਿਸਾਨ ਪਰਿਵਾਰ ਨੂੰ ਵੀਹ ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ.

ਕੇਵਲ ਇਹੀ ਨਹੀਂ, ਵਿਆਹ ਪ੍ਰੋਗ੍ਰਾਮ ‘ਚ ਕਿਸਾਨਾਂ ਦੇ ਆਤਮਹਤਿਆ ਕਰਨ ਦੇ ਮੁੱਦੇ ‘ਤੇ ਕੰਮ ਕਰ ਰਹੇ ਚੰਦਰਕਾੰਤ ਵਾਨਖੇੜੇ ਨੇ ਆਏ ਗੈਸਟਾਂ ਨੂੰ ਸੰਬੋਧਿਤ ਕੀਤਾ. ਜਿਸ ਜਗ੍ਹਾਂ ‘ਤੇ ਸਮਾਰੋਹ ਹੋਇਆ ਸੀ ਉੱਥੇ ਵੀ ਕਿਸਾਨਾਂ ਅਤੇ ਉਨ੍ਹਾਂ ਦੀ ਸਮਸਿਆਵਾਂ ਬਾਰੇ ਪੋਸਟਰ ਲਾਏ ਗਏ ਸਨ ਤਾਂ ਜੋ ਲੋਕ ਕਿਸਾਨਾਂ ਦੀ ਔਕੜਾਂ ਬਾਰੇ ਜਾਣੂੰ ਹੋ ਜਾਣ. ਵਿਆਹਲੇ ਜੋੜੇ ਵੱਲੋਂ ਅਮਰਾਵਤੀ ਦੀ ਲਾਇਬ੍ਰੇਰੀ ਲਈ 52,000 ਰੁਪੇ ਮੁੱਲ ਦੀ ਕਿਤਾਬਾਂ ਵੀ ਦਾਨ ਦਿੱਤੀਆਂ.

ਅਭੇ ਨੇ ਦੱਸਿਆ-

“ਇੱਕ ਵਾਰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ. ਉਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਬਦਲਾਵ ਬਾਰੇ ਕੰਮ ਕਰਨ ਦਾ ਸੁਝਾਅ ਦਿੱਤਾ ਸੀ. ਉਨ੍ਹਾਂ ਦੇ ਸੰਦੇਸ਼ ਨੂੰ ਹੀ ਮੈਂ ਧਾਰ ਲਿਆ.”

ਨਵੀਂ ਵਿਆਹੁਤਾ ਪ੍ਰੀਤੀ ਦਾ ਵੀ ਇਹੀ ਕਹਿਣਾ ਹੈ ਕੇ ਇਸ ਤਰ੍ਹਾਂ ਦੇ ਉਦਾਹਰਨ ਦੇ ਕੇ ਹੀ ਲੋਕਾਂ ਨੂੰ ਸਮੱਸਿਆ ਬਾਰੇ ਸਚੇਤ ਕੀਤਾ ਜਾ ਸਕਦਾ ਹੈ ਅਤੇ ਵਿਆਹਵਾਂ ਦੇ ਫਿਜ਼ੂਲਖਰਚੀ ਰੋਕਣ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ. ਅਭੇ ਨੇ ਵਿਆਹਵਾਂ ਦੇ ਹੋਣ ਵਾਲੇ ਖ਼ਰਚੇ ਬਾਰੇ ਰੀਸਰਚ ਕੀਤੀ ਹੈ. ਉਸ ਦੇ ਮੁਤਾਬਿਕ ਆਪਣੇ ਦੇਸ਼ ਵਿੱਚ ਵਿਆਹਵਾਂ ‘ਤੇ ਹੀ ਹਰ ਸਾਲ ਇੱਕ ਲੱਖ ਕਰੋੜ ਰੁਪੇ ਖ਼ਰਚ ਕੀਤੇ ਜਾਂਦੇ ਹਨ. ਸਾਡੇ ਮੁਲਕ ਦਾ ਬਜਟ ਹੀ 16 ਲੱਖ ਕਰੋੜ ਹੈ. ਲੋਕ ਆਪਣੀ ਹੈਸੀਅਤ ਦੇ ਹਿਸਾਬ ਨਾਲ ਤਿੰਨ ਲੱਖ ਤੋਂ ਲੈ ਕੇ ਪੰਜ ਕਰੋੜ ਰੁਪੇ ਤਕ ਇੱਕ ਵਿਆਹ ‘ਤੇ ਖ਼ਰਚਾ ਕਰ ਦਿੰਦੇ ਹਨ.

ਲੇਖਕ: ਥਿੰਕ ਚੇੰਜ ਇੰਡੀਆ