IIM ਗ੍ਰੇਜੁਏਟ ਨੇ ਡੇਅਰੀ ਸ਼ੁਰੂ ਕਰਨ ਲਈ ਛੱਡ ਦਿੱਤੀ ਕਾਰਪੋਰੇਟ ਕੰਪਨੀ ਦੀ ਨੌਕਰੀ 

0

ਸੁਪਨਾ ਜੇਕਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਹੋਵੇ ਤਾਂ ਦਿਮਾਗ ਵੀ ਉਸੇ ਤਰ੍ਹਾਂ ਲਾਉਣਾ ਪੈਂਦਾ ਹੈ. ਫੇਰ ਆਉਂਦਾ ਹੈ ਨਿਵੇਸ਼ ਅਤੇ ਇਸ ਦੇ ਨਾਲ ਚਾਹੀਦਾ ਹੈ ਉਸ ਵਿਸ਼ੇਦਾ ਤਕਨੀਕੀ ਗਿਆਨ.

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣ ਮਗਰੋਂ ਹੀ ਕਾਰਪੋਰੇਟ ਵਿੱਚ ਕੰਮ ਕਰ ਰਹੀ ਅੰਕਿਤਾ ਕੁਮਾਵਤ ਨੇ ਡੇਅਰੀ ਦਾ ਇੱਕ ਅਜਿਹਾ ਕਾਮਯਾਬ ਕਾਰੋਬਾਰ ਸ਼ੁਰੂ ਕੀਤਾ ਕੇ ਉਸ ਦਾ ਨਾਂਅ ਵੱਡੇ ਕਾਰੋਬਾਰਿਆਂ ‘ਚ ਸ਼ਾਮਿਲ ਹੋ ਗਿਆ.

ਕਾਰਪੋਰੇਟ ਦੀ ਸ਼ਾਨ ਅਤੇ ਸੁਵਿਧਾਵਾਂ ਭਰੀ ਨੌਕਰੀ ਛੱਡਣਾ ਅੰਕਿਤਾ ਲਈ ਸੌਖਾ ਨਹੀੰ ਸੀ ਪਰ ਉਨ੍ਹਾਂ ਨਹੀਂ ਸੀ ਪਰ ਉਨ੍ਹਾਂ ਨੇ ਇਹ ਖ਼ਤਰਾ ਲਿਆ ਅਤੇ ਕਾਮਯਾਬੀ ਹਾਸਿਲ ਕੀਤੀ.

ਅੰਕਿਤਾ ਦੇ ਪਿਤਾ ਸਰਕਾਰੀ ਨੌਕਰੀ ਵਿੱਚ ਸਨ. ਅੰਕਿਤਾ ਨੇ ਜਦੋਂ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਤਾਂ ਸਬ ਤੋ ਪਹਿਲਾਂ ਤਾਂ ਪੈਸੇ ਦੀ ਗੱਲ ਆਈ. ਉਨ੍ਹਾਂ ਦੇ ਪਿਤਾ ਨੇ ਰਿਟਾਇਰਮੇੰਟ ਲੈ ਕੇ ਸਰਕਾਰ ਵੱਲੋਂ ਮਿਲਿਆ ਸਾਰਾ ਪੈਸਾ ਅੰਕਿਤਾ ਦੇ ਕੰਮ ‘ਚ ਲਾ ਦਿੱਤਾ.

ਅੰਕਿਤਾ ਨੇ ਆਈਆਈਐਮ ਕੋਲਕਾਤਾ ਤੋਂ ਪੋਸਟ ਗ੍ਰੇਜੁਏਸ਼ਨ ਕੀਤੀ ਹੈ. ਉਹ ਆਪਣੇ ਜੱਦੀ ਪਿੰਡ ਵਿੱਚ ‘ਮਾਤ੍ਰਿਤਵ ਡੇਅਰੀ’ ਅਤੇ ਆਰਗੇਨਿਕ ਫੂਡ ਕੰਪਨੀ ਚਲਾ ਰਹੀ ਹੈ. ਇਸ ਤੋਂ ਪਹਿਲਾਂ ਉਹ ਇੱਕ ਵੱਡੀ ਕੰਪਨੀ ਵਿੱਚ ਚੰਗੇ ਪੈਕੇਜ ‘ਤੇ ਨੌਕਰੀ ਕਰ ਰਹੀ ਸੀ.

ਅੰਕਿਤਾ ਦੱਸਦੀ ਹੈ ਕੇ ਪਹਿਲਾਂ ਉਹ ਆਪਣਾ ਪ੍ਰੋਡਕਟ ਆਪ ਕਾਉਂਟਰ ਲਾ ਕੇ ਵੇਚਦੀ ਸੀ. ਕੁਛ ਸਮੇਂ ਬਾਅਦ ਉਸਨੇ ਹੋਮ ਡਿਲਿਵਰੀ ਸ਼ੁਰੂ ਕੀਤੀ. ਹੁਣ ਉਹ ਕੇਵਲ ਡੇਅਰੀ ਪ੍ਰੋਡਕਟ ਹੀ ਨਹੀਂ ਸਗੋਂ ਆਰਗੇਨਿਕ ਫਲ, ਸਬਜ਼ੀਆਂ, ਮਸਾਲੇ ਅਤੇ ਸ਼ਾਹਿਦ ਵੀ ਵੇਚ ਰਹੀ ਹੈ. ਭਾਵੇਂ ਸ਼ੁਰੁਆਤੀ ਦਿਨਾਂ ਵਿੱਚ ਕਮਾਈ ਕੋਈ ਬਹੁਤੀ ਵਧੀਆ ਨਹੀਂ ਸੀ ਪਰ ਬਾਅਦ ਵਿੱਚ ਕਾਰੋਬਾਰ ਨੇ ਜ਼ੋਰ ਫੜ ਲਿਆ.

ਅੰਕਿਤਾ ਦੀ ਕੰਪਨੀ ਦੇ ਪ੍ਰੋਡਕਟ ਆਰਗੇਨਿਕ ਹਨ ਅਤੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕੇ ਇਨ੍ਹਾਂ ਵਿੱਚ ਮਿਲਾਵਟ ਨਹੀਂ ਹੋ ਸਕਦੀ. ਇਸ ਕਰਕੇ ਲੋਕ ਹੁਣ ਆਪ ਆਰਗੇਨਿਕ ਪ੍ਰੋਡਕਟ ਦੀ ਡਿਮਾੰਡ ਕਰ ਰਹੇ ਹਨ.

ਅੰਕਿਤਾ ਦਾ ਕਹਿਣਾ ਹੈ ਕੇ ਉਸਨੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ. ਇਹ ਕਾਮਯਾਬੀ ਹੋਰ ਔਰਤਾਂ ਲਈ ਵੀ ਮਿਸਾਲ ਹੋਣੀ ਚਾਹੀਦੀ ਹੈ. ਅੰਕਿਤਾ ਨੇ ਆਪਣੇ ਨਾਲ ਹੋਰ ਵੀ ਕਈ ਔਰਤਾਂ ਨੂੰ ਜੋੜਿਆ ਹੈ ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਮਾਲੀ ਹਾਲਤ ਵਿੱਚ ਵੀ ਸੁਧਾਰ ਹੋਇਆ ਹੈ.