ਇਹ ਟ੍ਰੈਫ਼ਿਕ ਹੋਮਗਾਰਡ ਆਪਣੀ ਧੀਆਂ ਦੀ ਪੜ੍ਹਾਈ ਲਈ ਚਲਾਉਂਦਾ ਹੈ ਆਟੋਰਿਕਸ਼ਾ

0

ਇਹ ਹਕ਼ੀਕ਼ਤ ਹੈ. ਮਾਪੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਕੀ ਕੁਛ ਨਹੀਂ ਕਰਦੇ. ਭਾਵੇਂ ਉਨ੍ਹਾਂ ਕੋਲ ਸਾਧਨ ਹੋਣ ਜਾਂ ਨਾ ਹੋਣ. ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕੇ ਬੱਚਿਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ. ਅਜਿਹੇ ਹੀ ਇੱਕ ਪਿਤਾ ਹਨ ਹੈਦਰਾਬਾਦ ਵਿੱਚ ਟ੍ਰੇਫ਼ਿਕ ਦੇ ਹੋਮਗਾਰਡ ਵੱਜੋਂ ਨੌਕਰੀ ਕਰਨ ਵਾਲੇ ਜਾਵੇਦ ਖਾਨ. ਜਾਵੇਦ ਖਾਨ ਆਪਣੀ ਧੀਆਂ ਨੂੰ ਚੰਗੀ ਪੜ੍ਹਾਈ ਅਤੇ ਪਰਵਰਿਸ਼ ਦੇਣ ਦੀ ਖਾਤਿਰ ਹੋਮਗਾਰਡ ਦੀ ਨੌਕਰੀ ਦੇ ਬਾਅਦ ਆਟੋਰਿਕਸ਼ਾ ਚਲਾਉਂਦਾ ਹੈ ਤਾਂ ਜੋ ਧੀਆਂ ਦੀ ਪੜ੍ਹਾਈ ਦੇ ਖ਼ਰਚੇ ਪੂਰੇ ਕੀਤੇ ਜਾ ਸੱਕਣ. ਹੈਦਰਾਬਾਦ ਦੇ ਟ੍ਰੈਫ਼ਿਕ ਹੋਮਗਾਰਡ ਜਾਵੇਦ ਖਾਨ ਸੜਕਾਂ ‘ਤੇ ਟ੍ਰੇਫ਼ਿਕ ਸਾਂਭਣ ਤੋਂ ਅਲਾਵਾ ਆਟੋ ਇਸ ਕਰਕੇ ਚਲਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਉਨ੍ਹਾਂ ਦੀ ਤਨਖਾ ‘ਚੋਂ ਪੂਰਾ ਨਹੀਂ ਹੁੰਦਾ. ਉਹ ਚਾਹੁੰਦੇ ਹਨ ਕੇ ਉਨ੍ਹਾਂ ਦੀ ਧੀਆਂ ਚੰਗੀ ਸਿਖਿਆ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਪੈਸੇ ਵੱਲੋਂ ਮੋਹਤਾਜ ਨਾ ਹੋਣਾ ਪਵੇ.

ਜਾਵੇਦ ਖਾਨ ਦੀ ਇਹ ਸੋਚ ਸਾਡੇ ਉਸ ਸਮਾਜ ਲਈ ਇੱਕ ਮਿਸਾਲ ਹੈ ਜਿਸ ਵਿੱਚ ਕੁੜੀਆਂ ਨੂੰ ਆਪਣੀ ਜਰੂਰਤਾਂ ਪੂਰੀ ਕਰਨ ਲਈ ਮਿੰਨਤਾਂ ਕੱਢਨੀਆਂ ਪੈਂਦੀਆਂ ਹਨ. ਘਰੋਂ ਬਾਹਰ ਜਾਣ ਲਈ ਵੀ ਇਜਜਾਤ ਲੈਣੀ ਪੈਂਦੀ ਹੈ.

ਪਰ ਜਾਵੇਦ ਖਾਨ ਨੇ ਸਮਾਜ ਦੀ ਇਸ ਸੋਚ ਨੂੰ ਗਲਤ ਸਾਬਿਤ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ. ਉਹ ਕੁੜੀਆਂ ‘ਤੇ ਪਾਬੰਦੀਆਂ ਲਾਉਣ ਵਾਲੇ ਮਾਪਿਆਂ ਲਈ ਇੱਕ ਮਿਸਾਲ ਹਨ ਅਤੇ ਪ੍ਰੇਰਨਾ ਵੀ ਹਨ.

ਜਾਵੇਦ ਖਾਨ ਦੀ ਆਪਣੀ ਪੜ੍ਹਾਈ ਦਾ ਬਹੁਤੀ ਨਹੀਂ ਹੋਈ. ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਨਹੀਂ ਚਾਹੁੰਦੇ ਕੇ ਉਹ ਸਬ ਦਿੱਕਤਾਂ ਉਨ੍ਹਾਂ ਦੀ ਧੀਆਂ ਵੇਖਣ. ਇਸ ਲਈ ਉਹ ਦੁਗਣੀ ਮਿਹਨਤ ਕਰਦੇ ਹਨ.

ਟ੍ਰੇਫ਼ਿਕ ਹੋਮਗਾਰਡ ਵੱਜੋਂ ਨੌਕਰੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ. ਦਿਨ ਭਰ ਧੁੱਪੇ ਖਲ੍ਹੋ ਕੇ ਟ੍ਰੇਫ਼ਿਕ ਨੂੰ ਸਾਂਭਣਾ, ਪ੍ਰਦੂਸ਼ਣ ਵਿੱਚ ਰਹਿਣਾ. ਹੱਡ ਭੰਨ ਨੌਕਰੀ ਦੇ ਬਾਅਦ ਸ਼ਾਮ ਤੋਂ ਲੈ ਕੇ ਰਾਤ ਤਕ ਆਟੋਰਿਕਸ਼ਾ ਚਲਾਉਣਾ ਸੌਖਾ ਕੰਮ ਨਹੀਂ ਹੈ. ਪਰ ਧੀਆਂ ਲਈ ਇੰਨੀ ਮਿਹਨਤ ਕਰਨਾ ਇੱਕ ਮਿਸਾਲ ਹੈ.

ਜਾਵੇਦ ਖਾਨ ਦੀ ਕਹਾਣੀ ਸੁਣ ਕੇ ਕਈ ਲੋਕ ਉਨ੍ਹਾਂ ਦੀ ਮਦਦ ਕਰਨ ਲਈ ਮੂਹਰੇ ਆਏ ਹਨ. ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾਰਾਉ ਨੇ ਕਿਹਾ ਹੈ ਕੇ ਉਹ ਜਾਵੇਦ ਦੀ ਧੀਆਂ ਲਈ ਖਾਸ ਤੌਰ ‘ਤੇ ਵਜ਼ੀਫੇ ਦਾ ਪ੍ਰਬੰਧ ਕਰਨਗੇ. ਅਸੁਦੀਨ ਉਵੈਸੀ ਨੇ ਕਿਹਾ ਹੈ ਕੇ ਉਹ ਘੱਟ ਗਿਣਤੀ ਕਲਿਆਣ ਮਹਿਕਮੇ ਨੂੰ ਕਹਿ ਜਾਵੇਦ ਦੀ ਮਦਦ ਕਰਨਗੇ. ਉਨ੍ਹਾਂ ਕਿਹਾ ਕੇ ਹਰ ਮੁਸਲਿਮ ਪਿਤਾ ਨੂੰ ਜਾਵੇਦ ਖਾਨ ਕੋਲੋਂ ਪ੍ਰੇਰਨਾ ਲੈਣੀ ਚਾਹੀਦੀ ਹੈ.