ਕੂੜੇ-ਕਬਾੜ ‘ਚੋਂ ਫੈਸ਼ਨੇਬਲ ਵਸਤੂਆਂ ਬਣਾ ਕੇ ਅਨੀਤਾ ਆਹੂਜਾ ਨੇ ਕੀਤਾ ਕਮਾਲ 

ਕਈ ਲੋਕ ਅਜਿਹੇ ਹੁੰਦੇ ਹਨ ਜੋ ਔਕੜ ਵੇਲੇ ਹੋਰ ਵੀ ਜੁਝਾਰੂ ਹੋ ਜਾਂਦੇ ਹਨ. ਅਜਿਹੇ ਲੋਕ ਔਖੇ ਵੇਲੇ ਓਹ ਹੋਰ ਵੀ ਜਨੂਨੀ ਹੋ ਜਾਂਦੇ ਹਨ. ਇਨ੍ਹਾਂ ਵਿੱਚੋਂ ਹੀ ਇੱਕ ਨਾਮ ਹੈ ਅਨੀਤਾ ਆਹੂਜਾ. ਅਨੀਤਾ ਨੇ ਕਈ ਲੋਕਾਂ ਨੂੰ ਨਾਂਹ ਕੇਵਲ ਕੁਛ ਨਵਾਂ ਕਰਨ ਦੀ ਪ੍ਰੇਰਨਾ ਦਿੱਤੀ ਹੈ ਸਗੋਂ ਹੌਸਲਾ ਵੀ ਦਿੱਤਾ. 

0

ਭੋਪਾਲ ਦੀ ਜੰਮ-ਪਲ ਅਨੀਤਾ ਦੇ ਪਿਤਾ ਘੁਲਾਟੀਏ ਸਨ. ਉਹ ਜਦੋਂ ਦਸ ਵਰ੍ਹੇ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਕੇ ਵਸ ਗਿਆ. ਸਕੂਲੀ ਸਿਖਿਆ ਦੇ ਬਾਅਦ ਅਨੀਤਾ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ ਅਤੇ ਫ਼ੇਰ ਸਾਹਿਤ ਅਤੇ ਰਾਜਨੀਤੀ ਵਿਗਿਆਨ ਵਿੱਚ ਐਮਏ ਕੀਤਾ. 1984 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ. ਸਾਲ 1994 ਵੇਲੇ ਦੇਸ਼ ਵਿੱਚ ਰਾਜਨੀਤਿਕ ਅਤੇ ਸਮਾਜਿਕ ਤੌਰ ‘ਤੇ ਹਲਚਲ ਚਲ ਰਹੀ ਸੀ. ਮੰਡਲ ਕਮਿਸ਼ਨ ਦੇ ਵਿਰੋਧ ਨੂੰ ਲੈ ਕੇ ਦੇਸ਼ ਵਿੱਚ ਦੰਗੇ ਹੋ ਰਹੇ ਸਨ. ਅਜਿਹੇ ਮਾਹੌਲ ਨੇ ਅਨੀਤਾ ਨੂੰ ਅੰਦਰ ਤਕ ਹਿਲਾ ਦਿੱਤਾ. ਉਨ੍ਹਾਂ ਫ਼ੈਸਲਾ ਕੀਤਾ ਕੇ ਉਹ ਇੱਕ ਕਿਤਾਬ ਲਿਖ ਕੇ ਆਪਣੀ ਕਹਾਣੀ ਪੇਸ਼ ਕਰਣਗੇ. ਕਿਤਾਬ ਦਾ ਨਾਂਅ ਸੀ ਫਲੇਮਸ ਆਫ਼ ਫ਼ਰਵਰ. ਇਸ ਕਿਤਾਬ ਨੂੰ ਬਹੁਤ ਪ੍ਰਸ਼ੰਸ਼ਾ ਮਿਲੀ ਅਤੇ ਇਸ ‘ਤੇ ਅਧਾਰਿਤ ਇੱਕ ਫਿਲਮ ਵੀ ਬਣੀ. ਜਿਸ ਨੇ ਅਨੀਤਾ ਨੂੰ ਪਹਿਚਾਨ ਦਿੱਤੀ.

ਸਾਲ 1998 ਵਿੱਚ ਜਦੋਂ ਦਿੱਲੀ ਸਰਕਾਰ ਨੇ ਭਾਗੀਦਾਰੀ ਮੁਹਿਮ ਚਲਾਈ ਅਤੇ ਲੋਕਾਂ ਨੂੰ ਇਸ ਮੁਹਿਮ ਨਾਲ ਜੁੜਨ ਲਈ ਸੱਦਿਆ. ਉਸ ਵੇਲੇ ਅਨੀਤਾ ਤੇ ਉਨ੍ਹਾਂ ਦੇ ਇੰਜੀਨੀਅਰ ਪਤੀ ਨੇ ਇੱਕ ਐਨਜੀਉ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਦੇਸ਼ ਦੀ ਭਾਗੀਦਾਰੀ ਵਿੱਚ ਸਹਿਯੋਗ ਦਿੱਤਾ ਜਾ ਸਕੇ. ਦੋਹਾਂ ਨੇ ਮਿਲ ਕੇ ਕੰਜ਼ਰਵ ਇੰਡੀਆ ਨਾਂਅ ਨਾਲ ਇੱਕ ਐਨਜੀਉ ਸ਼ੁਰੂ ਕੀਤਾ. ਇਸ ਐਨਜੀਉ ਦਾ ਮਕਸਦ ਦੀ ਕਬਾੜ ਅਤੇ ਹੋਰ ਬੇਕਾਰ ਹੋ ਚੁੱਕੇ ਸਮਾਨ ਨਾਲ ਕੁਛ ਕੰਮ ਦਾ ਸਮਾਨ ਬਣਾਇਆ ਜਾਵੇ ਅਤੇ ਉਸ ਨੂੰ ਪ੍ਰਯੋਗ ਵਿੱਚ ਲੈ ਕੇ ਆਇਆ ਜਾਵੇ.

ਇਹ ਇੱਕ ਨਵਾਂ ਆਈਡਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਵੀ ਮਿੱਲਣ ਲੱਗਾ. ਇਸ ਲਈ ਅਨੀਤਾ ਅਤੇ ਉਨ੍ਹਾਂ ਦੇ ਪਤੀ ਕਈ ਆਰਡਬਲਿਊਉ ਨਾਲ ਮਿਲੇ ਅਤੇ ਉਨ੍ਹਾਂ ਤਕ ਆਪਣੀ ਗੱਲ ਰੱਖੀ. ਸੇਮਿਨਾਰ ਅਤੇ ਵਰਕਸ਼ਾਪ ਰਾਹੀਂ ਲੋਕਾਂ ਨੂੰ ਵੇਸਟ ਮੈਨੇਜਮੇੰਟ ਬਾਰੇ ਦੱਸਿਆ. ਉਹ ਐਮਡੀਸੀ ਦੇ ਲੋਕਾਂ ਨਾਲ ਮਿਲੇ ਅਤੇ ਕੂੜਾ ਕਬਾੜ ਇਕੱਠਾ ਕਰਨ ਵਾਲੇ ਲੋਕਾਂ ਨਾਲ ਸੰਪਰਕ ਕੀਤਾ.

ਕੂੜਾ ਇਕੱਠਾ ਕਰਨ ਵਾਲੇ ਲੋਕਾਂ ਨੂੰ ਕੂੜੇ ਵਿੱਚੋਂ ਕੰਮ ਦਾ ਸਮਾਨ ਕੱਢਣ ਦੀ ਟ੍ਰੇਨਿੰਗ ਦਿੱਤੀ. ਉਨ੍ਹਾਂ ਲਈ ਵੱਖਰੇ ਕਿਸਮ ਦੀ ਡ੍ਰੇਸ ਤਿਆਰ ਕਰਾਈ ਅਤੇ ਗੱਡੀਆਂ ਦਾ ਪ੍ਰਬੰਧ ਕੀਤਾ.

ਸਾਲ 2002 ਦੇ ਬਾਅਦ ਐਨਜੀਉ ਨੂੰ ਦਿੱਲੀ ਸਰਕਾਰ, ਪਰਿਯਾਵਰਣ ਮੰਤਰਾਲਾ ਅਤੇ ਵਿਸ਼ਵ ਬੈੰਕ ਫੰਡ ਮਿਲਣੇ ਸ਼ੁਰੂ ਹੋ ਗਏ. ਉਸ ਤੋਂ ਬਾਅਦ ਕੰਜ਼ਰਵ ਇੰਡੀਆ ਨੇ ਸੋਚਿਆ ਕੇ ਕੁਛ ਅਜਿਹਾ ਕੀਤਾ ਜਾਵੇ ਜਿਸ ਨਾਲ ਕੂੜਾ ਇਕੱਠਾ ਕਰਨ ਵਾਲੇ ਲੋਕਾਂ ਲਈ ਪੱਕੇ ਤੌਰ ‘ਤੇ ਆਮਦਨ ਦਾ ਪ੍ਰਬੰਧ ਕੀਤਾ ਜਾ ਸਕੇ.

ਲੰਮੇ ਸੋਚ ਵਿਚਾਰ ਦੇ ਬਾਅਦ ਪਲਾਸਟਿਕ ਦੇ ਹੈੰਡ ਬੈਗ ਬਣਾਉਣ ਬਾਰੇ ਸਹਿਮਤੀ ਬਣੀ. ਇਸ ਤੋਂ ਪਹਿਲਾਂ ਕੂੜੇ ਕਬਾੜ ਤੋਂ ਸਿਰਫ਼ ਕਮਪੋਸਟ ਖ਼ਾਦ ਬਣਾਇਆ ਜਾਂਦਾ ਸੀ. ਕਬਾੜ ਵਿੱਚੋਂ ਪਲਾਸਟਿਕ ਕੱਢ ਕੇ ਉਨ੍ਹਾਂ ਦੀ ਚਾਦਰਾਂ ਤਿਆਰ ਕੀਤੀ ਜਾਂਦੀਆਂ ਸਨ. ਫ਼ੇਰ ਉਨ੍ਹਾਂ ਚਾਦਰਾਂ ਨਾਲ ਹੈੰਡ ਬੈਗ ਬਣਾਏ ਜਾਂਦੇ ਸੀ.

ਸਮੇਂ ਦੇ ਨਾਲ ਨਾਲ ਕੰਮ ਨੇ ਤੇਜ਼ੀ ਫੜੀ. ਅੱਜ ਇਸ ਕੰਮ ਨਾਲ ਸਾਲ ਦੀ ਆਮਦਨ ਸੱਤਰ ਲੱਖ ਹੈ. ਵਿਦੇਸ਼ਾਂ ਤੋਂ ਵੀ ਇਨ੍ਹਾਂ ਬੈਗਾਂ ਦੀ ਡਿਮਾੰਡ ਆ ਰਹੀ ਹੈ.

ਕੰਜ਼ਰਵ ਇੰਡੀਆ ਅੱਜ ਤਿੰਨ ਸੌ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ. ਆਉਣ ਵਾਲੇ ਸਮੇਂ ਦੇ ਦੌਰਾਨ ਇਨ੍ਹਾਂ ਦੀ ਤਾਦਾਦ ਵੱਧ ਜਾਵੇਗੀ. ਪਲਾਸਟਿਕ ਦੀ ਥੈਲੀਆਂ ਅੱਜ ਇੱਕ ਵੱਡੀ ਸਮਸਿਆ ਬਣ ਚੁੱਕਿਆ ਹਨ. ਹਿਮਾਚਲ ਪ੍ਰਦੇਸ਼ ਨੇ ਤਾਂ ਪਲਾਸਟਿਕ ਦੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੋਇਆ ਹੈ.

ਇਸ ਦਾ ਕਾਰਣ ਹੈ ਕੇ ਪਲਾਸਟਿਕ ਕੂੜੇ ਦੇ ਰੂਪ ਵਿੱਚ ਕਦੇ ਵੀ ਖ਼ਤਮ ਨਹੀਂ ਹੁੰਦਾ. ਅਜਿਹੇ ਕੂੜੇ ਨੂੰ ਖੂਬਸੂਰਤ ਬੈਗ ਬਣਾ ਕੇ ਇਸਤੇਮਾਲ ਵਿੱਚ ਲੈ ਕੇ ਆਉਣਾ ਆਪਣੇ ਆਪ ਵਿੱਚ ਇੱਕ ਅਨੋਖਾ ਪ੍ਰਯੋਗ ਹੈ. ਕੰਜ਼ਰਵ ਇੰਡੀਆ ਹੁਣ ਪਲਾਸਟਿਕ ਨਾਲ ਕੂਸ਼ਨ, ਜੁੱਤੇ ਅਤੇ ਲੈੰਪ ਸ਼ੇਡ ਬਣਾ ਰਿਹਾ ਹੈ.

ਅੱਜ ਅਨੀਤਾ ਆਹੂਜਾ ਇੱਕ ਸਮਾਜਿਕ ਕਾਰਜਕਰਤਾ ਦੇ ਨਾਲ ਨਾਲ ਕਈ ਲੋਕਾਂ ਲਈ ਇੱਕ ਮਿਸਾਲ ਬਣ ਗਈ ਹਨ. ਵੇਸਟ ਮੈਟੇਰਿਅਲ ਦਾ ਇਹ ਕੰਮ ਅਨੀਤਾ ਲਈ ਬਿਜਨੇਸ ਤੋਂ ਕਿਤੇ ਵੱਧ ਹੈ. ਇਹ ਇੱਕ ਅਜਿਹਾ ਮਕਸਦ ਹੈ ਜਿਸ ਰਾਹੀਂ ਉਹ ਕਈ ਲੋਕਾਂ ਨੂੰ ਇੱਜ਼ਤ ਨਾਲ ਰੋਟੀ ਕਮਾਉਣ ਲਾਇਕ ਬਣਾ ਰਹੀ ਹੈ. ਸਫਾਈ ਦੇ ਕੰਮ ਵਿੱਚ ਲੱਗੇ ਲੋਕਾਂ ਦੀ ਮਿਹਨਤ ਦਾ ਮੁੱਲ ਪੁਆਉਣਾ ਹੀ ਇਸ ਦਾ ਮੰਤਵ ਹੈ.

ਲੇਖਕ: ਆਸ਼ੁਤੋਸ਼ ਖੰਤਵਾਲ

ਅਨੁਵਾਦ:ਰਵੀ ਸ਼ਰਮਾ