ਚਚੇਰੇ ਭਰਾਵਾਂ ਨਾਲ ਰਲ੍ਹ ਕੇ ਦਾਦਾ ਦੀ ਦਰਜ਼ੀ ਦੀ ਦੁਕਾਨ ਬਣਾ ਲਈ 60 ਕਰੋੜ ਦੀ ਕੰਪਨੀ

ਇਸ ਕੰਪਨੀ ਵੱਲੋਂ ਤਿਆਰ ਕੀਤੇ ਜਾਂਦੇ ਕਪੜਿਆਂ ਦਾ ਮੁਕਾਬਲਾ ਲੰਦਨ ਦੀ ਬ੍ਰੈੰਡ ਸਿਵਿਲ ਰੋਅ ਨਾਲ ਕੀਤਾ ਜਾਂਦਾ ਹੈ. ਇਸ ਕੰਪਨੀ ਨੂੰ ਇੱਥੇ ਤਕ ਲੈ ਕੇ ਆਉਣ ‘ਚ ਪੀ ਐਨ ਰਾਉ ਦੀ ਇਸ ਤਿੱਜੀ ਪੀੜ੍ਹੀ ਦਾ ਹੱਥ ਹੈ. 47 ਸਾਲ ਦੇ ਨਵੀਨ ਪਿਸ਼ੇ ਅਤੇ 38 ਵਰ੍ਹੇ ਦੇ ਕੇਤਨ ਪਿਸ਼ੇ ਇਸ ਕੰਪਨੀ ਦਾ ਕੰਮ ਸਾਂਭ ਰਹੇ ਹਨ. 

ਚਚੇਰੇ ਭਰਾਵਾਂ ਨਾਲ ਰਲ੍ਹ ਕੇ ਦਾਦਾ ਦੀ ਦਰਜ਼ੀ ਦੀ ਦੁਕਾਨ ਬਣਾ ਲਈ 60 ਕਰੋੜ ਦੀ ਕੰਪਨੀ

Monday September 25, 2017,

2 min Read

ਸਾਲ 1998 ਦੇ ਬਾਅਦ ਬੰਗਲੁਰੂ ਸ਼ਹਿਰ ਦੀ ਤਸਵੀਰ ਬਦਲਣੀ ਸ਼ੁਰੂ ਹੋ ਗਈ ਸੀ. ਉਸ ਦੇ ਬਾਅਦ ਇੱਥੇ ਨਵੀਂਆਂ ਕੰਪਨੀਆਂ ਆਉਣ ਲੱਗ ਪਈਆਂ. ਸ਼ਹਿਰ ਵਿੱਚ ਨਵੇਂ ਗਾਹਕਾਂ ਦਾ ਆਉਣਾ ਸ਼ੁਰੂ ਹੋਇਆ.

image


ਕੰਪਨੀ ਦੇ ਸੰਸਥਾਪਕ ਪੀ ਐਨ ਰਾਉ ਨੇ ਇਹ ਜਾਣਿਆ ਕੇ ਉਨ੍ਹਾਂ ਦੀ ਖ਼ਾਸੀਅਤ ਕੀ ਹੈ. ਉਨ੍ਹਾਂ ਨੂੰ ਪਤਾ ਲੱਗਾ ਕੇ ਉਨ੍ਹਾਂ ਦੇ ਤਿਆਰ ਕੀਤੇ ਸੂਟ ਮਾਰਕੇਟ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ.

ਸਾਲ 1923 ‘ਚ ਦਰਜ਼ੀ ਦੀ ਇੱਕ ਨਿੱਕੀ ਜਿਹੀ ਦੁਕਾਨ ਤੋਂ ਸ਼ੁਰੂ ਕਰਕੇ ਅੱਜ 60 ਕਰੋੜ ਦੀ ਕੰਪਨੀ ਬਣਾਉਣ ‘ਚ ਇੱਕ ਲੰਮਾ ਸਫ਼ਰ ਪਾਰ ਕੀਤਾ. ਸਾਲ 2020 ਤਕ ਇਸ ਕੰਪਨੀ ਨੂੰ 100 ਕਰੋੜ ਦੀ ਕੰਪਨੀ ਬਣਾਉਣ ਦਾ ਟੀਚਾ ਹੈ.

ਇਸ ਕੰਪਨੀ ਦੇ ਹਾਲੇ 7 ਸਟੋਰ ਹਨ ਜਿਨ੍ਹਾਂ ਨੂੰ 35 ਕਰਨ ਦੀ ਯੋਜਨਾ ਹੈ. ਇਸ ਦੇ ਸੰਸਥਾਪਕ ਤਾਂ ਇਸ ਦੁਨਿਆ ਵਿੱਚ ਨਹੀਂ ਹਨ. ਉਹ ਬੰਗਲੁਰੂ ਦੇ ਛਾਉਣੀ ਇਲਾਕੇ ‘ਚ ਫ਼ੌਜੀ ਅਫਸਰਾਂ ਅਤੇ ਜਨਾਨੀਆਂ ਦੇ ਕਪੜੇ ਸਿਉਂਦੇ ਸਨ.

ਅੱਜ ਉਨ੍ਹਾਂ ਦੀ ਇਸ ਕੰਪਨੀ ਦਾ ਮੁਕਾਬਲਾ ਲੰਦਨ ਦੀ ਸਿਵਿਲ ਰੋਅ ਨਾਲ ਹੁੰਦਾ ਹੈ. ਦੋਵੇਂ ਭਰਾ ਹੁਣ ਰਲ੍ਹ ਕੇ ਇਸ ਕੰਪਨੀ ਨੂੰ ਚਲਾਉਦੇ ਹਨ. ਇਨ੍ਹਾਂ ਨੇ ਇਹ ਸਫ਼ਰ ਦੀ ਸ਼ੁਰੁਆਤ 2006 ਵਿੱਚ ਹੋਈ. ਇਨ੍ਹਾਂ ਨੇ ਤੈਅ ਕਰ ਲਿਆ ਸੀ ਕੇ ਦੁਕਾਨ ਦੀ ਕਮਾਈ ਨੂੰ ਦਸ ਗੁਣਾ ਵਧਾਉਣਾ ਹੈ. ਉਨ੍ਹਾਂ ਨੇ ਇਸ ਦੁਕਾਨ ਨੂੰ ਇੱਕ ਬ੍ਰਾਂਡ ਬਣਾਉਣ ਦਾ ਸੋਚਿਆ.

ਇਸ ਦੁਕਾਨ ਦੀ ਖਾਸੀਅਤ ਉਨ੍ਹਾਂ ਦੇ ਤਿਆਰ ਕੀਤੇ ਸੂਟਾਂ ਵਿੱਚ ਹੈ. ਸਮੇਂ ਦੇ ਨਾਲ ਉਨ੍ਹਾਂ ਨੇ ਵੀ ਰੇਡੀਮੇਡ ਕਪੜਿਆਂ ਦਾ ਕੰਮ ਸ਼ੁਰੂ ਕੀਤਾ. ਕਿਉਂਕਿ ਸਾਫਟਵੇਅਰ ਕੰਪਨੀਆਂ ‘ਚ ਕੰਮ ਕਰਦੇ ਲੋਕ ਰੇਡੀਮੇਡ ਕਪੜੇ ਪਾਉਣਾ ਪਸੰਦ ਕਰਦੇ ਸਨ.

ਪਰ ਬਾਅਦ ‘ਚ ਪੀ ਐਨ ਰਾਉ ਦੇ ਬਾਅਦ ਉਨ੍ਹਾਂ ਦੇ ਪੋਤਰਿਆਂ ਨੇ ਆਪਣੀ ਕੁਆਲਿਟੀ ਵਧੀਆ ਕੀਤੀ ਅਤੇ ਵੱਡੇ ਬ੍ਰਾਂਡਾਂ ਨਾਲ ਸੰਪਰਕ ਕੀਤਾ.

ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੀਮੀਅਮ ਸੇਗਮੇਂਟ ਵੱਲ ਧਿਆਨ ਦਿੱਤਾ. ਹੁਣ ਮਸ਼ੀਨਾਂ ਨਾਲ ਕਪੜੇ ਤਿਆਰ ਹੁੰਦੇ ਹਨ. ਫੇਰ ਗਾਹਕ ਦੀ ਪਸੰਦ ਦੇ ਮੁਤਾਬਿਕ ਫੇਰ-ਬਦਲ ਹੁੰਦਾ ਹੈ.