ਪੰਜਾਬ ਯੂਨੀਵਰਸਿਟੀ ਦੀ ਅਕਸ਼ਰਾ ਨੇ ਕਾੰਗ੍ਰੇਸ ਘਾਹ 'ਚੋਂ ਖੋਜਿਆ ਕੈੰਸਰ ਦਾ ਇਲਾਜ਼

0

ਕੈੰਸਰ ਦੇ ਇਲਾਜ਼ ਲਈ ਹੁਣ ਤਕ ਕੀਮੋਥੇਰੇਪੀ ਵਿੱਚ ਹੁਣ ਤਕ ਜ਼ਹਰੀਲੇ ਕੇਮਿਕਲ ਦਾ ਹੀ ਇਸਤੇਮਾਲ ਹੁੰਦਾ ਰਿਹਾ ਹੈ. ਇਨ੍ਹਾਂ ਕੇਮਿਕਲਾਂ ਨਾਲ ਬਣੀਆਂ ਦਵਾਈਆਂ ਕੈੰਸਰ ਦੇ ਨਾਲ ਨਾਲ ਸ਼ਰੀਰ ਦੇ ਸਿਹਤਮੰਦ ਹਿੱਸਿਆਂ ‘ਤੇ ਵੀ ਅਸਰ ਕਰਦਿਆਂ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਦਿਆਂ ਹਨ.

ਕੈੰਸਰ ਦੇ ਮਰੀਜਾਂ ਨੂੰ ਕੇਮਿਕਲ ਨਾਲ ਬਣੀਆਂ ਦਵਾਈਆਂ ਦੇ ਬੁਰੇ ਨੁਕਸਾਨ ਤੋਂ ਬਚਾਉਣ ਲਈ ਪੰਜਾਬ ਯੂਨੀਵਰਸਿਟੀ ਦੀ ਰਿਸਰਚ ਸਕੋਲਰ ਅਕਸ਼ਰਾ ਗੋਸਵਾਮੀ ਨੇ ਇੱਕ ਅਜਿਹੀ ਦਵਾਈ ਤਿਆਰ ਕੀਤੀ ਹੈ ਜਿਸ ਵਿੱਚ ਜੜੀਬੂਟਿਆਂ ਦੇ ਗੁਣ ਵੀ ਹਨ. ਇਹ ਦਵਾਈ ਕੈੰਸਰ ਵਾਲੇ ਹਿੱਸਿਆਂ ‘ਤੇ ਬਹੁਤ ਹੀ ਤੇਜ਼ੀ ਨਾਲ ਅਸਰ ਕਰਦੀ ਹੈ ਪਰੰਤੂ ਸ਼ਰੀਰ ਦੇ ਸਿਹਤਮੰਦ ਹਿੱਸਿਆਂ ‘ਤੇ ਇਸ ਦਵਾਈ ਦਾ ਕੋਈ ਬੁਰਾ ਅਸਰ ਨਹੀਂ ਪੈਂਦਾ. ਅਕਸ਼ਰਾ ਪੰਜਾਬ ਯੂਨੀਵਰਸਿਟੀ ਦੇ ਬਾਇਓਟੇਕਨੋਲੋਜੀ ਵਿਭਾਗ ‘ਚ ਰਿਸਰਚ ਸਕੋਲਰ ਹੈ.

ਅਕਸ਼ਰਾ ਨੇ ਆਪਣੀ ਇਸ ਖੋਜ਼ ਨੂੰ 10ਵੀੰ ਸਾਲਾਨਾ ਵਰਲਡ ਕਾੰਗ੍ਰੇਸ ਆਨ ਕੈੰਸਰ 2017 ਦੇ ਦੌਰਾਨ ਪੇਸ਼ ਕਰੇਗੀ .ਉਨ੍ਹਾਂ ਦੇ ਰਿਸਰਚ ਪੇਪਰ ਨੂੰ ਮਈ ਵਿੱਚ ਸਪੇਨ ਵਿੱਚ ਪੇਸ਼ ਕਰਨ ਲਈ ਵੀ ਸੱਦਿਆ ਗਿਆ ਹੈ.

ਡਾਕਟਰ ਅਕਸ਼ਰਾ ਦਾ ਕਹਿਣਾ ਕੇ ਉਨ੍ਹਾਂ ਦੀ ਬਣਾਈ ਦਵਾਈ ਪਾਰਥੇਨਿਨ ਨਾਂਅ ਦੇ ਪੈਧੇ ‘ਤੋਂ ਤਿਆਰ ਕੀਤੀ ਗਈ ਹੈ. ਇਸ ਪੌਧੇ ਨੂੰ ਆਮਤੌਰ ‘ਤੇ ਕਾੰਗ੍ਰੇਸ ਘਾਹ ਕਿਹਾ ਜਾਂਦਾ ਹੈ. ਸਾਧਾਰਣ ਤੌਰ ‘ਤੇ ਕਾਂਗਰਸ ਘਾਹ ਨੂੰ ਸ਼ਰੀਰ ਲਈ ਨੁਕਸਾਨ ਦੇਣ ਵਾਲੀ ਮੰਨਿਆ ਜਾਂਦਾ ਹੈ. ਪਰ ਪੁਰਾਣੇ ਲੇਖ ਦੱਸਦੇ ਹਨ ਕੇ ਇਸ ਦਾ ਇਸਤੇਮਾਲ ਸ਼ਰੀਰਕ ਬੀਮਾਰਿਆਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਸੀ. ਅਕਸ਼ਰਾ ਨੇ ਪਹਿਲਾਂ ਇਸ ਦਾ ਸੀਧਾ ਇਸਤੇਮਾਲ ਕੀਤਾ ਅਤੇ ਪਾਇਆ ਕੇ ਇਸ ਵਿੱਚ ਕੈੰਸਰ ਨੂੰ ਖ਼ਤਮ ਕਰਨ ਦੀ ਤਾਕਤ ਹੈ. ਪਰ ਇਸ ਦੀ ਖ਼ੁਰਾਕ ਜ਼ਿਆਦਾ ਲੈਣੀ ਪੈਂਦੀ ਸੀ. ਇਸ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਇਸ ਨੂੰ ‘ਸੇਮੀ-ਸਿੰਥੇਟਿਕ’ ਰੂਪ ਵਿੱਚ ਤਿਆਰ ਕੀਤਾ. ਹੁਣ ਇਹ ਘੱਟ ਮਾਤਰਾ ਵਿੱਚ ਹੀ ਕੈੰਸਰ ਵਾਲੇ ਹਿੱਸੇ ‘ਤੇ ਤੇਜ਼ ਅਸਰ ਕਰਦਾ ਹੈ, ਨਾਲ ਹੀ ਸ਼ਰੀਰ ਦੇ ਸਿਹਤਮੰਦ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਕਰਦਾ.

ਇਸ ਦਵਾਈ ਦਾ ਲੈਬੋਰੇਟ੍ਰੀ ਵਿੱਚ ਟ੍ਰਾਇਲ ਹੋ ਚੁੱਕਾ ਹੈ. ਹੁਣ ਇਸ ਨੂੰ ਮਰੀਜਾਂ ‘ਤੇ ਪਰਖਿਆ ਜਾਣਾ ਹੈ.

ਲੇਖਕ: ਰਵੀ ਸ਼ਰਮਾ