ਟ੍ਰੇਵਲ ਏਜੇਂਸੀ ‘ਵਾਇਆ ਡਾੱਟ ਕਾਮ’ ਨੂੰ ਖਰੀਦਣ ਦੀ ਜੁਗਤ ਵਿੱਚ ਪੇਟੀਐਮ 

0

ਬੇੰਗਲੁਰੂ ਦੀ Via.com ਨੂੰ ਇੰਡੋ-ਯੂਐਸ ਵੇਂਚਰ ਪਾਰਟਨਰ ਅਤੇ ਸਿਕੋਇਆ ਕੇਪਿਟਲ ਸਮੇਤ ਵੇਂਚਰ ਕੇਪਿਟਲ ਇੰਵੇਸਟਰ ਦੀ ਵੀ ਸਪੋਰਟ ਹਾਸਿਲ ਹੈ. ਉਸਨੇ ਫੰਡਿੰਗ ਵਿੱਚ 1.5 ਕਰੋੜ ਡਾੱਲਰ ਪ੍ਰਾਪਤ ਕੀਤੇ ਹਨ. ਪੇਟੀਐਮ ਨੂੰ ਅਲੀਬਾਬਾ ਗਰੁਪ ਅਤੇ ਉਸਦੀ ਸਹਿਯੋਗੀ ਕੰਪਨੀਆਂ ਤੋਂ ਅਲਾਵਾ ਐਸਏਆਈਐਫ ਪਾਰਟਨਰ ਦਾ ਦੀ ਸਪੋਰਟ ਮਿਲਿਆ ਹੋਇਆ ਹੈ. ਪੇਟੀਐਮ ‘ਤੇ ਫਲਾਈਟ ਦੀਆਂ ਟਿਕਟਾਂ ਬੁੱਕ ਕਰਾਉਣ ਦੀ ਵੀ ਸੁਵਿਧਾ ਹੈ.

ਵਾਇਆ ਡਾੱਟ ਕਾਮ ਏਸ਼ੀਆ ਦੀ ਇੱਕ ਵੱਡੀ ਆਨਲਾਈਨ ਟ੍ਰੇਵਲ ਏਜੇਂਸੀ ਹੈ. ਲਗਭਗ 2600 ਕਸਬਿਆਂ ਅਤੇ ਸ਼ਹਿਰਾਂ ਵਿੱਚ ਇਸ ਦੇ ਇੱਕ ਲੱਖ ਤੋਂ ਵਧ ਟ੍ਰੇਵਲ ਪਾਰਟਨਰ ਹਨ. ਡਿਜਿਟਲ ਲੈਣ-ਦੇਣ ਦੇ ਮਾਮਲਿਆਂ ਵਿੱਚ ਦੇਸ਼ ਦੀ ਸਬ ਤੋਂ ਵੱਡੀ ਕੰਪਨੀ ਪੇਟੀਐਮ ਇੱਕ ਹੋਰ ਸਟਾਰਟਅਪ ਨੂੰ ਉਵਰਟੇਕ ਕਰਨ ਲਈ ਗੱਲਬਾਤ ਕਰ ਰਹੀ ਹੈ.

ਮੀਡਿਆ ਰਿਪੋਰਟ ਦੇ ਮੁਤਾਬਿਕ ਪੇਟੀਐਮ ਹੁਣ ਟ੍ਰੇਵਲ ਅਤੇ ਹੋਸਪੀਟੇਲਿਟੀ ਬਿਜ਼ਨੇਸ ਵੱਲ ਧਿਆਨ ਦੇ ਰਹੀ ਹੈ. ਇਸ ਦਾ ਮਕਸਦ ‘ਮੇਕਮਾਈਟ੍ਰਿਪ’ ਅਤੇ ‘ਯਾਤਰਾ ਡਾੱਟ ਕਾਮ’ ਜਿਹੀ ਕੰਪਨੀਆਂ ਦੇ ਮੁਕਾਬਲੇ ‘ਚ ਆਉਣਾ ਹੈ. ਵਾਇਆ ਡਾੱਟ ਕਾਮ ਏਸ਼ੀਆ ਦੀ ਵੱਡੀ ਆਨਲਾਈਨ ਟ੍ਰੇਵਲ ਏਜੇਂਸੀ ਹੈ.

ਪੇਟੀਐਮ ਨੇ ਵਾਇਆ ਡਾੱਟ ਕਾਮ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ ਪਰ ਹਾਲੇ ਟਰਮ ਸ਼ੀਟ ‘ਤੇ ਦਸਤਖ਼ਤ ਨਹੀਂ ਕੀਤੇ. ਵਾਇਆ ਡਾੱਟ ਕਾਮ ਦੀ ਕੀਮਤ ਅੱਠ ਕਰੋੜ ਡਾੱਲਰ ਲਾਈ ਗਈ ਹੈ. ਪੇਟੀਐਮ ਦਾ ਟ੍ਰੇਵਲ ਬਿਜ਼ਨੇਸ ਜਨਵਰੀ ਵਿੱਚ 50 ਕਰੋੜ ਡਾੱਲਰ ਦਾ ਆੰਕੜਾ ਪਾਰ ਕਰ ਗਿਆ ਹੈ. ਹਰ ਮਹੀਨੇ ਉਸ ਨੇ ਲਗਭਗ 20 ਲੱਖ ਟਿਕਟਾਂ ਦੀ ਬੁੱਕਿੰਗ ਕੀਤੀ ਹੈ. ਕੰਪਨੀ ਨੇ ਟ੍ਰੇਵਲ ਦਾ ਸਾਲਾਨਾ ਕਾਰੋਬਾਰ ਦੋ ਅਰਬ ਡਾੱਲਰ ਹੋ ਜਾਣ ਦਾ ਅਨੁਮਾਨ ਲਾਇਆ ਹੈ.