'ਡਿਪ੍ਰੇਸ਼ਨ ਦੇ ਸ਼ਿਕਾਰ ਮੇਰੇ ਜਿਹੀ ਮਾਨਸਿਕ ਹਾਲਤ ਵਾਲੇ ਲੋਕਾਂ ਨੂੰ ਕੱਲੇ ਨਹੀਂ ਛੱਡ ਸਕਦੀ'

0

ਬਾਲੀਵੂਡ ਦੀ ਅਭਿਨੇਤ੍ਰੀ ਦੀਪਿਕਾ ਪਾਦੁਕੋਨ ਮਾਨਸਿਕ ਤੌਰ 'ਤੇ ਨਿਰਾਸ਼ ਅਤੇ ਡਿਪ੍ਰੇਸ਼ਨ ਨਾਲ ਜੂਝ ਰਹੇ ਲੋਕਾਂ ਲਈ ਇਕ ਮੁਹਿਮ ਸ਼ੁਰੂ ਕਰਨ ਜਾ ਰਹੀ ਹੈ. ਉਸਦਾ ਕਹਿਣਾ ਹੈ ਕਿ ਇਹ ਮੁਹਿਮ ਉਨ੍ਹਾਂ ਦੀ ਆਪਣੀ ਲੜਾਈ ਨਾਲ ਜੁੜਿਆ ਹੋਇਆ ਹੈ. ਉਹ ਆਪ ਵੀ ਅਜਿਹੀ ਮਾਨਸਿਕ ਨਿਰਾਸ਼ਾ ਦੇ ਦੌਰ 'ਵਿੱਚੋਂ ਨਿਕਲ ਚੁੱਕੀ ਹੈ.

ਤੀਹ ਸਾਲਾਂ ਦੀ ਦੀਪਿਕਾ ਨੇ ਬੀਤੇ ਸਾਲ ਪਹਿਲੀ ਵਾਰੀ ਮੰਨਿਆ ਸੀ ਕਿ ਉਹ ਡਿਪ੍ਰੇਸ਼ਨ ਦੀ ਬੀਮਾਰੀ 'ਚੋਂ ਨਿਕਲ ਰਹੀ ਹੈ. ਉਸਨੇ ਉਸ ਵੇਲੇ ਮਾਨਸਿਕ ਨਿਰਾਸ਼ਾ ਯਾਨੀ ਡਿਪ੍ਰੇਸ਼ਨ ਦੀ ਬੀਮਾਰੀ ਕੇ ਖਿਲਾਫ਼ ਆਪਣੀ ਲੜਾਈ, ਉਸਦੇ ਬਾਰੇ ਜਾਗਰੂਕਤਾ ਦੀ ਘਾਟ ਅਤੇ ਇਸ ਬਾਰੇ ਲੋਕਾਂ ਦੇ ਨਜ਼ਰਿਏ ਬਾਰੇ ਖੁੱਲ ਕੇ ਗੱਲ ਕੀਤੀ ਸੀ. ਹੁਣ ਇਕ ਸਾਲ ਮਗਰੋਂ ਉਹ ਇਸ ਲਈ 'ਯੂ ਆਰ ਨੋਟ ਅਲੋਨ' ਯਾਨੀ ਤੁਸੀਂ ਕੱਲੇ ਨਹੀਂ ਹੋ ਨਾਂ ਦੇ ਨਾਲ ਇਕ ਮੁਹਿਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ.

ਇਸ ਬਾਰੇ ਦੀਪਿਕਾ ਦਾ ਕਹਿਣਾ ਹੈ-

" ਪਿੱਛਲੇ ਸਾਲ ਮੈਂ ਡਿਪ੍ਰੇਸ਼ਨ ਦਾ ਸ਼ਿਕਾਰ ਹੋਈ. ਮੈਨੂੰ ਲੱਗਾ ਕਿ ਅਜਿਹੀ ਹਾਲਤ 'ਚੋਂ ਨਿਕਲ ਰਹੇ ਹੋਰ ਵੀ ਬਹੁਤ ਲੋਕ ਹੋਣੇ ਹੈਂ. ਮੈਂ ਸੋਚਿਆ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੀ। ਇਸ ਕਰਕੇ ਮੈਂ 'ਯੂ ਆਰ ਨੋਟ ਅਲੋਨ' ਬਣਾਇਆ। ਇਸ ਦਾ ਮਕਸਦ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣੂੰ ਕਰਾਉਣਾ ਹੈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਦੀ ਪਹਿਚਾਨ ਬਾਰੇ ਸਿਖਾਉਣਾ ਹੈ ਤਾਂ ਜੋ ਉਹ ਆਪਣੇ ਆਲੇ- ਦੁਆਲੇ ਡਿਪ੍ਰੇਸ਼ਨ ਜਾਂ ਮਾਨਸਿਕ ਨਿਰਾਸ਼ਾ 'ਚੋਂ ਲੰਘ ਰਹੇ ਲੋਕਾਂ ਦੀ ਪਹਿਚਾਨ ਕਰ ਸਕਣ.

ਦੀਪਿਕਾ ਨੇ ਬੰਗਲੋਰ ਦੇ ਸੋਫ਼ੀਆ ਸਕੂਲ 'ਚੋਂ ਇਸ ਦੀ ਸ਼ੁਰੁਆਤ ਕੀਤੀ ਹੈ. ਇਨ੍ਹਾਂ ਦਾ ਟੀਚਾ 200 ਸਕੂਲਾਂ ਨੂੰ ਸ਼ਾਮਿਲ ਕੀਤਾ ਜਾਣਾ ਹੈ.

ਆਂਕੜਿਆਂ ਦੇ ਮੁਤਾਬਿਕ ਹਰ ਪੰਜਵਾਂ ਵਿਦਿਆਰਥੀ ਡਿਪ੍ਰੇਸ਼ਨ 'ਚੋਂ ਲੰਘਦਾ ਹੈ. ਇਹ ਬੀਮਾਰੀ ਸਮੇਂ ਦੇ ਨਾਲ ਗੰਭੀਰ ਹੁੰਦੀ ਜਾਂਦੀ ਹੈ ਅਤੇ ਲੋਕ ਆਤਮ ਹੱਤਿਆ ਵੀ ਕਰ ਲੈਂਦੇ ਹਨ. ਇਸ ਦੀ ਵਜਾਹ ਨਾਲ ਹੀ 15 ਤੋਂ 29 ਵਰ੍ਹੇ ਦੇ ਲੋਕਾਂ 'ਚ ਆਤਮ ਹੱਤਿਆ ਦੇ ਮਾਮਲੇ ਵੱਧ ਮਿਲਦੇ ਹਨ. ਇਸ ਮੁਹਿਮ ਵਿੱਚ ਇਸੇ ਵਰਗ ਨੂੰ ਖਾਸ ਮਹਤਵ ਦਿੱਤਾ ਜਾਵੇਗਾ।

ਦੀਪਿਕਾ ਦਾ ਕਹਿਣਾ ਹੈ ਕਿ ਨੌਜਵਾਨਾਂ ਬਾਰੇ ਸੋਚਣਾ ਬਹੁਤ ਜਰੂਰੀ ਹੈ. ਹਾਲੇ ਇਹ ਇਕ ਸ਼ੁਰੁਆਤ ਹੈ. ਕੰਮ ਸ਼ੁਰੂ ਹੋ ਜਾਣ ਦੇ ਬਾਅਦ ਹੋਰ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।  

ਅਨੁਵਾਦ: ਅਨੁਰਾਧਾ ਸ਼ਰਮਾ