ਜੇਨੇਟਿਕ ਇੰਜੀਨੀਅਰ ਦਾ ਕੈਰੀਅਰ ਛੱਡ ਕੇ ਕਰ ਰਹੀ ਹੈ ਗ਼ਰੀਬ ਬੱਚਿਆਂ ਦੀ ਇੱਛਾਵਾਂ ਪੂਰੀ 

0

ਹਰ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ, ਕੁਝ ਇੱਛਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦਾ ਹੈ. ਇੱਛਾਵਾਂ ਨੂੰ ਅਤੇ ਸੁਪਨੇ ਨੂੰ ਪੂਰਾ ਕਰਨ ਲਈ ਓਹ ਮਿਹਨਤ ਕਰਦਾ ਹੈ. ਉਸ ਸੁਪਨੇ ਨੂੰ ਉਹ ਉਦੋਂ ਤਕ ਮਨ ਵਿੱਚ ਵਸਾ ਕੇ ਰਖਦਾ ਹੈ ਜਦੋਂ ਤਕ ਉਹ ਪੂਰਾ ਨਾ ਹੋ ਜਾਵੇ।

ਜੇ ਸੁਪਨਾ ਇਹ ਹੋਵੇ ਕਿ ਅਜਿਹੇ ਲੋਕਾਂ ਦੇ ਸੁਪਨੇ ਪੂਰੇ ਕਰਨੇ ਹੋਣ ਜਿਨ੍ਹਾਂ ਕੋਲ ਇੱਛਾਵਾਂ ਪੂਰੀਆਂ ਕਰਨ ਦੇ ਸਾਧਨ ਨਾ ਹੋਣ? ਅਜਿਹਾ ਹੀ ਸੁਪਨਾ ਹੈ ਭੋਪਾਲ ਦੀ ਰਹਿਣ ਵਾਲੀ 24 ਸਾਲਾ ਨਿਕਿਤਾ ਕੋਠਾਰੀ ਦਾ. ਨਿਕਿਤਾ ਨੇ ਜੇਨੇਟਿਕ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਮਗਰੋਂ ਫੋਟੋਗ੍ਰਾਫੀ ਅਤੇ ਸਮਾਜ ਸੇਵਾ ਦੀ ਰਾਹ ਚੁਣ ਲਈ. ਉਸਨੁ ਸ਼ੌਕ ਹੈ ਅਜਿਹੇ ਲੋਕਾਂ ਦੀ ਮਦਦ ਕਰਨ ਦਾ ਜਿਨ੍ਹਾਂ ਕਿਲ ਸਾਧਨ ਨਹੀਂ ਹਨ.

ਨਿਕਿਤਾ ਅਜਿਹੇ ਸਕੂਲਾਂ ਨਾਲ ਰਲ੍ਹ ਕੇ ਪ੍ਰੋਜੇਕ੍ਟ ਚਲਾਉਂਦੀ ਹੈ ਜਿੱਥੇ ਗ਼ਰੀਬ ਬੱਚੇ ਪੜ੍ਹਦੇ ਹਨ. ਉਹ ਉਨ੍ਹਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਕੋਲੋਂ ਇਕ ਪੇਪਰ ਉਤੇ ਉਨ੍ਹਾਂ ਦੀ ਇੱਛਾ ਲਿਖਾ ਲੈਂਦੀ ਹੈ. ਇਹ ਇੱਛਾਵਾਂ ਬਹੁਤ ਹੀ ਨਿੱਕੀਆਂ ਹੁੰਦੀਆਂ ਹਨ ਅਤੇ ਬਹੁਤ ਹੀ ਘੱਟ ਪੈਸੇ ਨਾਲ ਪੂਰੀ ਹੋ ਜਾਂਦੀਆਂ ਹਨ. ਇਨ੍ਹਾਂ ਇੱਛਾਵਾਂ ਵਿੱਚ ਸਾਈਕਲ 'ਤੇ ਸਕੂਲ ਜਾਂ ਦੀ ਇੱਛਾ, ਡਾੰਸ ਸਿੱਖਣਾ, ਪੇੰਸਿਲਾਂ ਦਾ ਡੱਬਾ ਲੈਣਾ, ਕੋਈ ਖਿਡੋਨਾ ਲੈਣਾ ਜਾਂ ਨਵੇਂ ਬੂਟ, ਕਮੀਜ਼ ਜਾਂ ਜੁਰਾਬਾਂ ਲੈਣਾ ਸ਼ਾਮਿਲ ਹੁੰਦਾ ਹੈ. ਭਾਵੇਂ ਇਹ ਬਹੁਤ ਛੋਟੀਆਂ ਇੱਛਾਵਾਂ ਜਾਪਦੀਆਂ ਹਨ ਪਰ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਵੀ ਪੂਰੀ ਕਰਨਾ ਸੌਖਾ ਨਹੀਂ ਹੈ. ਨਿਕਿਤਾ ਇਨ੍ਹਾਂ ਬੱਚਿਆਂ ਦੀ ਇਹੋ ਜਿਹੀ ਇੱਛਾਵਾਂ ਹੀ ਪੂਰੀ ਕਰਦੀ ਹੈ.

ਗਰੀਬ ਬੱਚਿਆਂ ਨੂੰ ਮੁਢਲੀ ਜਰੂਰਤਾਂ ਪੂਰੀ ਕਰਾਉਣ ਲਈ ਇਸ ਗਰੁਪ ਬਣਾਇਆ ਹੋਇਆ ਹੈ ਜੋ ਇਨ੍ਹਾਂ ਕੰਮਾਂ ਲਈ ਪੈਸੇ ਇੱਕਠੇ ਕਰਦਾ ਹੈ. ਨਿਕਿਤਾ ਵਰਡ ਇਕਨੋਮਿਕ ਫੋਰਮ ਦੀ ਸਹਿਯੋਗੀ ਸੰਸਥਾ ਵਰਡ ਸ਼ੇਪਰ ਕਮਯੂਨਿਟੀ ਨਾਲ ਜੁੜੀ ਹੋਈ ਹੈ. ਇਹ ਸੰਸਥਾ ਦੁਨਿਆ ਭਰ 'ਚ ਅਜਿਹੇ ਨੌਜਵਾਨਾਂ ਨੂੰ ਨਾਲ ਜੋੜਦੀ ਹੈ ਜਿਨ੍ਹਾਂ ਵਿੱਚ ਲੀਡਰ ਬਣਨ ਦਾ ਮਾਦਾ ਹੋਵੇ। ਨਿਕਿਤਾ ਇਸ ਸੰਸਥਾ ਦੀ ਭੋਪਾਲ ਇਕਾਈ ਦੀ ਮੈਂਬਰ ਹੈ. ਇਸ ਸੰਸਥਾ ਦੇ ਮੈਂਬਰ ਬੱਚਿਆਂ ਦੀ ਇੱਛਾਵਾਂ ਬਾਰੇ ਸਾਰੇ ਮੈਂਬਰਾਂ ਨੂੰ ਦੱਸਦੇ ਹਨ ਅਤੇ ਇਸ ਬਾਰੇ ਆਪਣੀ ਸਾਇਟ ਤੇ ਵੀ ਸੂਚਨਾ ਦੇ ਦਿੰਦੇ ਹਨ ਤਾਂ ਜੋ ਜੇ ਕਿਸੇ ਨੇ ਕੋਈ ਸਮਾਨ ਭੇਂਟ ਕਰਨਾ ਹੋਵੇ ਤਾਂ ਉਹ ਇਨ੍ਹਾਂ ਬੱਚਿਆਂ ਲਈ ਭੇਜ ਸਕੇ.

ਨਿਕਿਤਾ ਦਾ ਕਹਿਣਾ ਹੈ ਕਿ -

"ਸਾਡਾ ਮਕਸਦ ਇਕ ਅਜਿਹਾ ਸਮਾਜ ਬਣਾਉਣਾ ਹੈ ਜਿੱਥੇ ਕੋਈ ਵਿੱਤਕਰਾ ਨਾ ਹੋਵੇਪੈਸੇ। ਪੈਸੇ ਦੀ ਘਾਟ ਕਰਕੇ ਕਿਸੇ ਬੱਚੇ ਨੂੰ ਆਪਣੀਆਂ ਇੱਛਾਵਾਂ ਨਾਂ ਮਾਰਣੀਆਂ ਪੈਣ. ਜਿੱਥੇ ਸਾਰਿਆਂ ਨੂੰ ਤਰੱਕੀ ਦੇ ਇਕ ਸਮਾਨ ਮੌਕੇ ਮਿਲ ਸਕਣ"

ਨਿਕਿਤਾ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਸਮਾਨ ਜਾਂ ਪੈਸੇ ਨਾਲ ਹੀ ਬੱਚਿਆਂ ਦੀ ਮਦਦ ਕਰੀਏ। ਜੇ ਆਪਣੇ ਕੋਲ ਕੋਈ ਹੁਨਰ ਹੈ, ਤਾਂ ਅਸੀਂ ਉਹ ਵੀ ਇਨ੍ਹਾਂ ਬੱਚਿਆਂ ਨੂੰ ਦੇ ਸਕਦੇ ਹਾਂ. ਅਸੀਂ ਆਪਣੇ ਆਲ੍ਹੇ ਦੁਆਲੇ ਦੇ ਗ਼ਰੀਬ ਬੱਚਿਆਂ ਨੂੰ ਪੜ੍ਹਾਈ ਕਰਾ ਸਕਦੇ ਹਾਂ. ਇਸ ਨਾਲ ਹੀ ਸਮਾਜ ਨੂੰ ਬਦਲਿਆ ਜਾ ਸਕਦਾ ਹੈ.

ਇਸ ਕੰਮ ਬਾਰੇ ਨਿਕਿਤਾ ਨੂੰ ਪ੍ਰੇਰਨਾ ਆਪਣੇ ਪਿਤਾ ਕੋਲੋਂ ਹੀ ਮਿਲੀ ਜੋ ਕਿ ਇਕ ਕਾਰੋਬਾਰੀ ਹਨ ਅਤੇ ਉਨ੍ਹਾਂ ਕੋਲ ਕਈ ਮਜ਼ਦੂਰ ਕੰਮ ਕਰਦੇ ਹਨ. ਉਹ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ.

ਨਿਕਿਤਾ ਨੇ ਚੇਨਈ ਦੀ ਏਸਆਰਏਮ ਯੂਨਿਵਰਸਿਟੀ ਤੋਂ ਜੇਨੇਟਿਕ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ। ਉਸ ਮਗਰੋਂ ਉਸਨੇ ਮਾਸ ਕਮ੍ਯੂਨਿਕੇਸ਼ਨ ਵਿੱਚ ਪੋਸਟ ਗ੍ਰੇਜੁਏਸ਼ਨ ਵੀ ਕੀਤਾ। ਉਸਦਾ ਕਹਿਣਾ ਹੈ ਕਿ

"ਭਾਰਤ ਵਿੱਚ ਕਾਮਯਾਬੀ ਦਾ ਮਤਲਬ ਆਈਆਈਟੀ ਜਾਂ ਆਈਆਈਐਮ 'ਚ ਦਾਖ਼ਿਲਾ ਮਿਲਣਾਆ ਅਤੇ ਵੱਧਿਆ ਨੌਕਰੀ ਲੈ ਲੈਣਾ ਹੀ ਹੁੰਦਾ ਹੈ. ਪਰ ਮੈਂ 'ਥ੍ਰੀ ਇਡੀਅਟ' ਫ਼ਿਲਮ ਦੇ ਫ਼ਰਹਾਨ ਵਲਾ ਰੋਲ ਚੁਣਿਆ ਅਤੇ ਉਹੀ ਕੀਤਾ ਜੋ ਮੇਰਾ ਮਨ ਕਹਿੰਦਾ ਸੀ. ਮੈਂ ਫ਼ੋਟੋਗ੍ਰਾਫੀ ਚੁਣੀ ਅਤੇ ਸਮਾਜ ਸੇਵਾ। ਮੈਂ ਜੰਮੀ ਤਾਂ ਜੀਨੀਅਸ ਸੀ ਅਪਰ ਇਡੀਅਟ ਰਹਿਣ ਦਾ ਫ਼ੈਸਲਾ ਮੇਰਾ ਆਪਣਾ ਹੈ."

ਲੇਖਕ: ਹੁਸੈਨ ਤਾਬਿਸ਼

ਅਨੁਵਾਦ: ਅਨੁਰਾਧਾ ਸ਼ਰਮਾ