ਗੌਤਮ ਗੰਭੀਰ ਦੀ ਮਦਦ ਮਿਲਣ ‘ਤੇ ਸ਼ਹੀਦ ਫ਼ੌਜੀ ਦੀ ਕੁੜੀ ਨੇ ਕਿਹਾ, ‘ਮੈਂ ਹੁਣ ਡਾਕਟਰ ਬਣ ਪਾਵਾਂਗੀ’ 

ਦੱਖਣੀ ਕਸ਼ਮੀਰ ਦੇ ਡੀਆਈਜੀ ਐਸਪੀ ਪਾਣੀ ਨੇ ਜੋਹਰਾ ਦੀ ਫੋਟੋ ਸ਼ੇਅਰ ਕਰਦਿਆਂ ਇੱਕ ਭਾਵੁਕ ਕਰਨ ਵਾਲਾ ਸੰਦੇਸ਼ ਪਾਇਆ ਸੀ. ਇਹ ਸੰਦੇਸ਼ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਗਿਆ ਸੀ. ਅਬਦੁਲ ਰਾਸ਼ਿਦ ਦੇ ਸੰਸਕਾਰ ਵੇਲੇ ਜ਼ੋਹਰਾ ਦੀ ਹੰਝੂਆਂ ਭਰੀ ਇੱਕ ਫੋਟੋ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਗਈ ਸੀ. 

0

28 ਅਗਸਤ ਦੀ ਸ਼ਾਮ ਨੂੰ ਅਸਿਸਟੇਂਟ ਸਬ-ਇੰਸਪੇਕਟਰ ਅਬਦੁਲ ਰਾਸ਼ਿਦ ਆਪਣੀ ਡਿਉਟੀ ਕਰਕੇ ਵਾਪਸ ਆ ਰਹੇ ਸਨ, ਕਸ਼ਮੀਰ ਦੇ ਅਨੰਤਨਾਗ ਇਲਾਕੇ ‘ਚ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਕੀਤੀ. ਇਸ ਹਾਦਸੇ ਵਿੱਚ ਰਾਸ਼ਿਦ ਸ਼ਹੀਦ ਹੋ ਗਏ.

ਜੋਹਰਾ ਨੇ ਕਿਹਾ ਕੇ ਉਨ੍ਹਾਂ ਦੇ ਪਿਤਾ ਉਸਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ. ਉਸ ਦੇ ਇਸ ਸੁਫਨੇ ਨੂੰ ਹੁਣ ਕ੍ਰਿਕੇਟ ਖਿਡਾਰੀ ਗੌਤਮ ਗੰਭੀਰ ਇਹ ਜ਼ਿਮੇਦਾਰੀ ਨਿਭਾਉਣਗੇ. ਜ਼ੋਹਰਾ ਇਸ ਮਦਦ ਤੋਂ ਬਹੁਤ ਖੁਸ਼ ਹੈ. ਗੰਭੀਰ ਨੇ ਸ਼ਹੀਦ ਅਬਦੁਲ ਰਾਸ਼ਿਦ ਦੀ ਧੀ ਜ਼ੋਹਰਾ ਦੀ ਪੜ੍ਹਾਈ ਦਾ ਸਾਰਾ ਖ਼ਰਚ ਦਾ ਜ਼ਿਮਾ ਲੈ ਲਿਆ ਹੈ.

ਟਵੀਟਰ ਤੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਗੰਭੀਰ ਨੇ ਕਿਹਾ ਕੇ ‘ ਜ਼ੋਹਰਾ, ਇਨ੍ਹਾਂ ਹੰਝੂਆਂ ਨੂੰ ਧਰਤੀ ‘ਤੇ ਨਾ ਡਿੱਗਣ ਦਿਓ, ਧਰਤੀ ਇੰਨਾ ਵੱਡਾ ਭਾਰ ਨਹੀਂ ਚੁੱਕ ਸਕਦੀ. ਤੁਹਾਡੇ ਪਿਤਾ ਸ਼ਹੀਦ ਅਬਦੁਲ ਰਾਸ਼ਿਦ ਨੂੰ ਸਲਾਮ.’

ਇਸ ਤੋਂ ਬਾਅਦ ਜ਼ੋਹਰਾ ਨੇ ਗੰਭੀਰ ਦਾ ਧਨਵਾਦ ਕਰਦਿਆਂ ਕਿਹਾ ਹੈ ਕੇ ਹੁਣ ਓਹ ਡਾਕਟਰ ਬਣਨ ਦਾ ਸੁਫ਼ਨਾ ਪੂਰਾ ਕਰ ਸਕੇਗੀ.

ਦੱਖਣੀ ਕਸ਼ਮੀਰ ਦੇ ਡੀਆਈਜੀ ਐਸਪੀ ਪਾਣੀ ਨੇ ਜ਼ੋਹਰਾ ਦੀ ਤਸਵੀਰ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰਦਿਆਂ ਲਿਖਿਆ ਸੀ ਕੇ ‘ਮੇਰੀ ਪਿਆਰੀ ਬੇਟੀ ਜ਼ੋਹਰਾ, ਤੇਰੇ ਹੰਝੂਆਂ ਨੂੰ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ. ਤੁਹਾਡੇ ਪਿਤਾ ਦੀ ਸ਼ਾਹਦਤ ਹਮੇਸ਼ਾ ਯਾਦ ਰੱਖੀ ਜਾਏਗੀ. ਅਜਿਹਾ ਕਿਉਂ ਹੋਇਆ ਇਹ ਜਾਨਣ ਲਈ ਹਾਲੇ ਤੇਰੀ ਉਮਰ ਘੱਟ ਹੈ. ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਇਨਸਾਨੀਅਤ ਦੇ ਦੁਸ਼ਮਨ ਹਨ.’

ਗੰਭੀਰ ਨੇ ਇਸ ਤੋਂ ਪਹਿਲਾਂ ਸੁਕਮਾ ‘ਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਮਦਦ ਦੇਣ ਦਾ ਐਲਾਨ ਕੀਤਾ ਸੀ. ਉਸ ਹਮਲੇ ਵਿੱਚ 25 ਜਾਵਾਂ ਸ਼ਹੀਦ ਹੋ ਗਏ ਸਨ. ਗੰਭੀਰ ਨੇ ਉਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਵੀ ਐਲਾਨ ਕੀਤਾ ਸੀ. ਗੰਭੀਰ ਇੱਕ ਫ਼ਾਉਂਡੇਸ਼ਨ ਚਲਾਉਂਦੇ ਹਨ. ਇਸ ਰਾਹੀਂ ਉਹ ਸਮਾਜ ਭਲਾਈ ਦੇ ਕੰਮ ਕਰਦੇ ਹਨ.