ਅੰਡਰ ਗਾਰਮੇੰਟ ਇੱਕਠੇ ਕਰਕੇ ਰਜਨੀਸ਼ ਬਾਂਸਲ ਨੇ ਦਰਜ਼ ਕਰਾਇਆ ਲਿਮਕਾ ਬੂਕ ਰਿਕਾਰਡ 'ਚ ਆਪਣਾ ਨਾਂਅ

ਅੰਡਰ ਗਾਰਮੇੰਟ ਇੱਕਠੇ ਕਰਕੇ ਰਜਨੀਸ਼ ਬਾਂਸਲ ਨੇ ਦਰਜ਼ ਕਰਾਇਆ ਲਿਮਕਾ ਬੂਕ ਰਿਕਾਰਡ 'ਚ ਆਪਣਾ ਨਾਂਅ

Wednesday December 28, 2016,

4 min Read

ਰਜਨੀਸ਼ ਬਾਂਸਲ ਦਾ ਨਾਂਅ ਲਿਮਕਾ ਬੂਕ ਵਿੱਚ ਸ਼ਾਮਿਲ ਹੈ. ਇਹ ਉਪਲਬਧੀ ਅੰਤਰ ਵਸਤਰਾਂ (ਅੰਡਰ ਗਾਰਮੇੰਟ) ਦੇ ਸਭ ਤੋਂ ਵੱਡੇ ਇੱਕਠਕਰਤਾ ਦੇ ਤੌਰ ਹੈ. ਰਜਨੀਸ਼ ਬਾਂਸਲ ਕੋਲ 22 ਹਜ਼ਾਰ ਤੋਂ ਵੀ ਵੱਧ ਅੰਤਰਵਸਤਰਾਂ ਦਾ ਇੱਕਠ ਹੈ.

ਗ਼ਾਜ਼ਿਆਬਾਦ ਅਤੇ ਨੇੜਲੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਲਈ ‘ਮੰਗਲੀ ਹੌਜ਼ਰੀ’ ਅਤੇ ਉਸ ਦੇ 39 ਵਰ੍ਹੇ ਦੇ ਰਜਨੀਸ਼ ਬਾਂਸਲ ਕੋਈ ਨਵਾਂ ਨਾਂਅ ਨਹੀਂ ਹੈ. ਉਹ ਹਮੇਸ਼ਾ ਤੋਂ ਹੀ ਕੁਛ ਵੱਖਰਾ ਕਰਨਾ ਚਾਹੁੰਦੇ ਸਨ. ਇਸ ਇੱਕਠ ਨਾਲ ਉਹ ਲਿਮਕਾ ਬੂਕ ਆਫ਼ ਰਿਕਾਰਡਸ ਵਿੱਚ ਆਪਣਾ ਨਾਂਅ ਦਰਜ਼ ਕਰਾਉਣ ਵਿੱਚ ਕਾਮਯਾਬ ਰਹੇ. ਬੀਤੇ ਦਸ ਸਾਲ ਤੋਂ ਉਨ੍ਹਾਂ ਇਹ ਰਿਕਾਰਡ ਕਾਇਮ ਰੱਖਿਆ ਹੋਇਆ ਹੈ.

image


ਉਨ੍ਹਾਂ ਨੇ ਸਾਲ 1990 ਵਿੱਚ ਮਾਤਰ 14 ਵਰ੍ਹੇ ਦੀ ਉਮਰ ਵਿੱਚ ਪੰਜਾਹ ਹਜ਼ਾਰ ਰੁਪਏ ਨਾਲ ਇਹ੍ਹ ਕੰਮ ਸ਼ੁਰੂ ਕੀਤਾ ਸੀ. ਅੱਜ ਉਹ ਸਾਲਾਨਾ ਪੰਜ ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ.

ਅੱਜ ਤੋਂ 25 ਸਾਲ ਪਹਿਲਾਂ ਸਾਲ 1990 ਵਿੱਚ ਰਜਨੀਸ਼ ਬਾਂਸਲ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਸੀ. ਉਸ ਵੇਲੇ ਜਾਤੀਆਂ ਦੇ ਆਧਾਰ ‘ਤੇ ਰਾਖਵਾਂਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਸੀ. ਰਜਨੀਸ਼ ਬਾਂਸਲ ਦੇ ਮੰਨ ਵਿੱਚ ਵਿਚਾਰ ਆਇਆ ਕੇ ਇਸ ਨੀਤੀ ਕਰਕੇ ਸ਼ਾਇਦ ਉਸ ਨੂੰ ਨੌਕਰੀ ਨਾਹ ਮਿਲ ਸਕੇ, ਇਸ ਲਈ ਉਸਨੇ ਆਪਣਾ ਕੋਈ ਕਾਰੋਬਾਰ ਕਰਨ ਦੀ ਸੋਚੀ.

ਉਨ੍ਹਾਂ ਦੱਸਿਆ ਕੇ ਉਨ੍ਹਾਂ ਦੇ ਪਿਤਾ ਜੀ ਕੋਲ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਇੱਕ ਪਲਾਟ ਸੀ ਜੋ ਉਨ੍ਹਾਂ ਨੇ ਇੱਕ ਲੱਖ 22 ਹਜ਼ਾਰ ਰੁਪਏ ਵਿੱਚ ਵੇਚਿਆ. ਉਸ ਰਕਮ ‘ਚੋਂ 50 ਹਜ਼ਾਰ ਰੁਪਏ ਉਨ੍ਹਾਂ ਨੇ ਕਾਰੋਬਾਰ ਕਰਨ ਲਈ ਰਜਨੀਸ਼ ਨੂੰ ਦਿੱਤੇ. ਰਜਨੀਸ਼ ਨੇ ਉਸ ਰਕਮ ਨਾਲ ਆਪਣਾ ਕੰਮ ਸ਼ੁਰੂ ਕੀਤਾ. ਉਨ੍ਹਾਂ ਧਾਗਾ ਖ਼ਰੀਦ ਕੇ ਮੌਜੇ ਬਣਾ ਕੇ ਵੇਚਣੇ ਸ਼ੁਰੂ ਕੀਤੇ.

image


ਉਨ੍ਹਾਂ ਆਪਣੇ ਬ੍ਰਾਂਡ ਦਾ ਨਾਂਅ ‘ਸੁਪਰਟੇਕਸ’ ਰੱਖਿਆ. ਇਸ ਤੋਂ ਚਾਰ ਮਹੀਨੇ ਮਗਰੋਂ ਉਨ੍ਹਾਂ ਗ਼ਾਜ਼ਿਆਬਾਦ ਦੇ ਤੁਰਾਬਨਗਰ ਇਲਾਕੇ ਵਿੱਚ ਆਪਣੀ ਦੁਕਾਨ ਖੋਲ ਲਈ. ਇਸ ਦੁਕਾਨ ਦੀ ਖ਼ਾਸੀਅਤ ਇਹ ਸੀ ਕੇ ਉੱਥੇ ਸਿਰਫ਼ ਮੌਜੇ ਹੀ ਮਿਲਦੇ ਸਨ.

ਰਜਨੀਸ਼ ਕਹਿੰਦੇ ਹਨ ਨੇ ਇਸ ਗੱਲ ਕਰਕੇ ਮੇਰਾ ਮਖੌਲ ਵੀ ਉਡਾਇਆ ਗਿਆ ਕੇ ਮਾਤਰ ਮੌਜੇ ਵੇਚਣ ਨਾਲ ਦੁਕਾਨ ਕਿਵੇਂ ਚਲ ਸਕਦੀ ਹੈ. ਪਰ ਇਸ ਕੰਮ ਨੇ ਉਨ੍ਹਾਂ ਨੂੰ ਇੱਕ ਪਹਿਚਾਨ ਦੇਣੀ ਸ਼ੁਰੂ ਕੀਤੀ. ਗਾਹਕਾਂ ਦੀ ਸਲਾਹ ‘ਤੇ ਉਨ੍ਹਾਂ ਨੇ ਅੰਤਰਵਸਤਰ (ਅੰਡਰ ਗਾਰਮੇੰਟ) ਵੀ ਰੱਖ ਲਏ. ਦੋ ਸਾਲ ਮਗਰੋਂ ਉਨ੍ਹਾਂ ਨੇ ਇਸ ਦੁਕਾਨ ਵਿੱਚ ਸਮਾਨ ਵਧਾਉਂਦੇ ਹੋਏ ਇਸਨੂੰ ਹੌਜ਼ਰੀ ਦੀ ਦੁਕਾਨ ਬਣਾ ਦਿੱਤਾ. ਇਸ ਦਾ ਨਾਂਅ ਮੰਗਲੀ ਹੌਜ਼ਰੀ ਰੱਖਿਆ. ਸਮੇਂ ਦੇ ਨਾਲ ਉਨ੍ਹਾਂ ਦਾ ਕੰਮ ਚਲ ਪਿਆ ਅਤੇ ਅੰਤਰਵਸਤਰਾਂ ਦੀ ਵੱਡੀ ਰੇੰਜ ਕਰਕੇ ਉਹ ਮਸ਼ਹੂਰ ਹੋਣ ਲੱਗ ਪਏ.

ਸਾਲ 2003 ਆਉਂਦੇ ਸਾਰ ਇਨ੍ਹਾਂ ਦਾ ਨਾਂਅ ਅੰਤਰਵਸਤਰਾਂ ਦੀ ਦੁਕਾਨ ਵੱਜੋਂ ਹੀ ਚਲ ਗਿਆ. ਇਸ ਦੁਕਾਨ ਵਿੱਚ ਅੰਤਰ ਵਸਤਰਾਂ ਦੀ ਹਰ ਇੱਕ ਡਿਜਾਇਨ, ਬ੍ਰਾਂਡ ਅਤੇ ਸਟਾਇਲ ਮੌਜੂਦ ਹੁੰਦਾ ਹੈ. ਰਜਨੀਸ਼ ਦੱਸਦੇ ਹਨ ਕੇ ਉਨ੍ਹਾਂ ਨੇ ਕਰਮਚਾਰੀਆਂ ਨੂੰ ਵੀ ਸ਼ਾਇਦ ਯਾਦ ਨਹੀਂ ਹੁੰਦਾ ਹੋਏਗਾ ਕੇ ਉਨ੍ਹਾਂ ਕੋਲ ਕਿੰਨੇ ਬ੍ਰਾਂਡ ਹਨ.

ਇਸ ਗੱਲ ਨੇ ਰਜਨੀਸ਼ ਬਾਂਸਲ ਨੂੰ ਸੁਝਾਇਆ ਕੇ ਉਹ ਆਪਣੀ ਦੁਕਾਨ ਵਿੱਚ ਮੌਜੂਦ ਅੰਤਰ ਵਸਤਰਾਂ ਦੇ ਬ੍ਰਾਂਡ ਦੀ ਗਿਣਤੀ ਕਰਨ. ਉਨ੍ਹਾਂ ਸੋਚਿਆ ਕੇ ਜੇ ਲੋਕ ਵੱਖ ਵੱਖ ਚੀਜ਼ਾਂ ਇੱਕਠੀ ਕਰਨ ਦਾ ਸ਼ੌਕ਼ ਰੱਖਦੇ ਹਨ ਤਾਂ ਉਹ ਵੀ ਅੰਤਰਵਸਤਰਾਂ ਦੀ ਇੱਕਠ ਕਰਕੇ ਆਪਣਾ ਨਾਂਅ ਬਣਾਉਣਗੇ.

image


ਫੇਰ ਇੱਕ ਦਿਨ ਉਨ੍ਹਾਂ ਨੇ ਅਖ਼ਬਾਰ ਵਿੱਚ ਇੱਕ ਸਿਰਲੇਖ ਪੜ੍ਹਿਆ ‘ਅਜਬ ਤੇਰੀ ਦੁਨਿਆ, ਗ਼ਜ਼ਬ ਤੇਰੇ ਸ਼ੌਕ਼’. ਇਸ ਵਿੱਚ ਲੋਕਾਂ ਦੇ ਵੱਖ ਵੱਖ ਅਤੇ ਅਜੀਬ ਸ਼ੌਕ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ. ਉਸ ਤੋਂ ਬਾਅਦ ਉਨ੍ਹਾਂ ਨੇ ਲਿਮਕਾ ਬੂਕ ਨਾਲ ਸੰਪਰਕ ਕੀਤਾ. ਪਹਿਲਾਂ ਤਾਂ ਲਿਮਕਾ ਬੂਕ ਵਾਲਿਆਂ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ. ਇੱਕ ਦਿਨ ਰਜਨੀਸ਼ ਬਾਂਸਲ ਆਪ ਹੀ ਗੁੜਗਾਉ ਵਿੱਖੇ ਲਿਮਕਾ ਬੂਕ ਦੇ ਦਫਤਰ ਪਹੁੰਚੇ. ਉੱਥੇ ਸੰਪਾਦਕ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਪਤਾ ਲੱਗਾ ਕੇ ਉਨ੍ਹਾਂ ਦੀ ਅਰਜ਼ੀ ‘ਤੇ ਕਾਰਵਾਈ ਕਿਉਂ ਨਹੀਂ ਸੀ ਹੋਈ. ਸੰਪਾਦਕ ਨੂੰ ਜਾਪਦਾ ਸੀ ਕੇ ਉਸ ਵੇਲੇ ਉੱਤਰ ਪ੍ਰਦੇਸ਼ ‘ਚ ਅਪਰਾਧ ਬਹੁਤ ਜਿਆਦਾ ਹੋਣ ਕਰਕੇ ਇਹ ਕੋਈ ਫ਼ਰਜ਼ੀ ਦਾਅਵਾ ਹੋ ਸਕਦਾ ਹੈ. ਇਸ ਤੋਂ ਬਾਅਦ ਲਿਮਕਾ ਬੂਕ ਵਾਲਿਆਂ ਨੇ ਉਨ੍ਹਾਂ ਦੇ ਦਾਅਵੇ ‘ਤੇ ਕੰਮ ਕੀਤਾ ਅਤੇ 22 ਹਜ਼ਾਰ 315 ਕਿਸਮ ਦੇ ਵੱਖ ਵੱਖ ਅੰਤਰਵਸਤਰਾਂ ਦੀ ਗਿਣਤੀ ਹੋਈ ਅਤੇ ਨਾਂਅ ਲਿਮਕਾ ਬੂਕ ਆਫ਼ ਰਿਕਾਰਡ ਵਿੱਚ ਦਰਜ਼ ਹੋ ਗਿਆ. ਇਹ ਰਿਕਾਰਡ ਅੱਜ ਦਸ ਸਾਲ ਬਾਅਦ ਵੀ ਰਜਨੀਸ਼ ਬਾਂਸਲ ਦੇ ਨਾਂਅ ਹੀ ਬੋਲਦਾ ਹੈ.

ਲੇਖਕ: ਨਿਸ਼ਾਤ ਗੋਇਲ

ਅਨੁਵਾਦ: ਰਵੀ ਸ਼ਰਮਾ